Friday, October 5, 2018

ਰਾਣੀ ਦੁਰਗਾਵਤੀ ਨੇ ਵੀਰਤਾਪੂਰਵਕ ਮਰਨਾਂ ਸਵਿਕਾਰ ਕੀਤਾ ਵੇਦ ਧਰਮ ਦੇ ਲਈ


ਰਾਣੀ ਦੁਰਗਾਵਤੀ ਨੇ ਵੀਰਤਾਪੂਰਵਕ ਮਰਨਾਂ ਸਵਿਕਾਰ ਕੀਤਾ ਵੇਦ ਧਰਮ ਦੇ ਲਈ
..............................................
ਕੋਟਿ-ਕੋਟਿ ਪ੍ਰਣਾਮ, 5 ਅਕਤੂਬਰ/ਜਨਮਦਿਨ, ਜਵਾਲਾਰੂਪੀ ਰਾਣੀ ਦੂਰਗਾਵਤੀ ਜਿੰਨ੍ਹਾਂ ਦਾ ਹੱਤਿਆਰਾ ਸੀ, ਉਹ ਅਕਬਰ ਜਿਸਨੂੰ ਸਾਜਿਸ਼ ਨਾਲ ਬਣਾਇਆ ਗਿਆ ਮਹਾਨ.........
ਅਕਬਰ ਦੀ ਨਕਲੀ ਮਹਾਨਤਾ ਦੇ ਗੁਣ-ਗਾਉਣ ਵਾਲਿਆਂ ਨੂੰ ਅੱਜ ਪਤਾ ਹੀ ਨਹੀਂ ਹੋਵੇਗਾ ਕਿ ਅੱਜ ਕਿਸਦਾ ਜਨਮ ਦਿਨ ਹੈ। ਉਹਨਾਂ ਨੂੰ ਇਹ ਵੀ ਪਤਾ ਨਹੀਂ ਹੋਵੇਗਾ ਕਿ ਜਿੰਨ੍ਹਾਂ ਨੇ ਆਜਾਦੀ, ਵੀਰਤਾ, ਬਹਾਦੁਰੀ ਅਤੇ ਬਲਿਦਾਨ ਨੂੰ ਕੇਵਲ ਦੋ ਜਾਂ ਚਾਰ ਪਰਿਵਾਰਾਂ ਦੇ ਆਸ-ਪਾਸ ਇਰਦ-ਗਿਰਦ ਹੀ ਘੁਮਾ ਕੇ ਰੱਖ ਦਿੱਤਾ ਹੈ... ਇਸ ਭਾਰਤ ਭੂਮੀ ਨੇ ਆਜਾਦੀ ਅਤੇ ਧਰਮ ਦੀ ਰੱਖਿਆ ਦੇ ਲਈ ਬਹੁਤ ਸਾਰੇ ਬਲਿਦਾਨ ਦਿੱਤੇ ਹਨ। ਉਹਨਾਂ ਵਿੱਚੋਂ ਇੱਕ ਹੈ ਮਹਾਨ ਰਾਣੀ ਦੁਰਗਾਵਤੀ ਜੀ , ਜਿੰਨ੍ਹਾਂ ਦਾ ਸੌਭਾਗ ਨਾਲ ਅੱਜ ਜਨਮ ਦਿਨ ਹੈ.....
ਮਹਾਨ ਰਾਣੀ ਦੁਰਗਾਵਤੀ ਜੀ ਦਾ ਜਨਮ 5 ਅਕਤੂਬਰ ਸੰਨ 1524 ਨੂੰ ਮਹੌਬਾ ਵਿੱਚ ਹੋਇਆ ਸੀ। ਦੁਰਗਾਵਤੀੀ ਦੇ ਪਿਤਾ ਮਹੋਬਾ ਦੇ ਰਾਜਾ ਸਨ। ਰਾਣੀ ਦੁਰਗਾਵਤੀ ਸੁੰਦਰ, ਸ਼ੁਸ਼ੀਲ, ਨਿਮਰਤਾ ਵਾਲੀ, ਯੋਗ ਅਤੇ ਸਾਹਸੀ ਲੜਕੀ ਸੀ। ਬਚਪਨ ਤੋਂ ਹੀ ਉਸ ਨੂੰ ਵੀਰਤਾਪੂਰਨ ਅਤੇ ਸਾਹਸ ਭਰੀਆਂ ਕਹਾਣੀਆਂ ਸੁਣਨਾ ਅਤੇ ਪੜ੍ਹਨਾ ਵਧੀਆ ਲੱਗਦਾ ਸੀ। ਪੜ੍ਹਾਈ ਦੇ ਨਾਲ ਨਾਲ ਦੁਰਗਾਵਤੀ ਨੇ ਘੋੜੇ ਉੱਪਰ ਸਵਾਰੀ ਕਰਨੀ, ਤੀਰ ਤਲਵਾਰ ਚਲਾਉਣਾ, ਚੰਗੀ ਤਰ੍ਹਾਂ ਨਾਲ ਸਿੱਖ ਲਿਆ ਸੀ, ਰਾਣੀ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ। ਉਹ ਆਪਣੇ ਪਿਤਾ ਨਾਲ ਸ਼ਿਕਾਰ ਖੇਡਣ ਜਾਇਆ ਕਰਦੀ ਸੀ। ਪਿਤਾ ਜੀ ਦੇ ਨਾਲ ਉਹ ਸ਼ਾਸ਼ਨ ਦਾ ਕੰਮ ਵੀ ਦੇਖਦੀ ਸੀ।
ਵਿਆਹ ਯੋਗ ਅਵਸਥਾ ਪ੍ਰਾਪਤ ਕਰਨ ਉੱਪਰ ਉਹਨਾਂ ਦੇ ਪਿਤਾ ਮਾਲਵਾ ਨਰੇਸ਼ ਨੇ ਰਾਜਪੁਤਾਨੇ ਦੇ ਰਾਜਕੁਮਾਰਾਂ ਵਿੱਚੋਂ ਯੋਗ ਵਰ ਦੀ ਤਲਾਸ਼ ਕੀਤੀ। ਪਰੰਤੂ ਦੁਰਗਾਵਤੀ ਗੌਂਡਵਾਨਾ ਦੇ ਰਾਜਾ ਦਲਪਤਿਸ਼ਾਹ ਦੀ ਵੀਰਤਾ ਉੱਪਰ ਖੁਸ਼ ਸੀ। ਇਸ ਪ੍ਰਕਾਰ ਰਾਣੀ ਦੁਰਗਾਵਤੀ ਅਤੇ ਦਲਪਤਿ ਸ਼ਾਹ ਦਾ ਵਿਆਹ ਹੋਇਆ। ਰਾਣੀ ਦੁਰਗਾਵਤੀ ਜੀ ਆਪਣੇ ਪਤੀ ਦੇ ਨਾਲ ਗਡਮੰਡਲ ਵਿੱਚ ਸੁੱਖਪੂਰਵਕ ਰਹਿਣ ਲੱਗੀ। ਇਸੇ ਵਿਚਕਾਰ ਦੁਰਗਾਵਤੀ ਦੇ ਪਿਤਾ ਦੀ ਮ੍ਰਿਤਯੂ ਹੋ ਗਈ ਅਤੇ ਮਹੌਬਾ ਅਤੇ ਕਾਲਿੰਜਰ ਉੱਪਰ ਮੁਗਲ ਸਮਰਾਟ ਅਕਬਰ ਦਾ ਅਧਿਕਾਰ ਹੋ ਗਿਆ।
ਵਿਆਹ ਦੇ ਇੱਕ ਸਾਲ ਬਾਅਦ ਦੁਰਗਾਵਤੀ ਦਾ ਇੱਕ ਪੁੱਤਰ ਹੋਇਆ। ਜਿਸਦਾ ਨਾਂਮ ਵੀਰ ਨਾਰਾਇਣ ਰੱਖਿਆ ਗਿਆ। ਜਿਸ ਸਮੇਂ ਵੀਰਨਾਰਾਇਣ ਕੇਵਲ ਤਿੰਨ ਸਾਲ ਦਾ ਸੀ ਉਸਦੇ ਪਿਤਾ ਦਲਪਤਿ ਸ਼ਾਹ ਦੀ ਮੌਤ ਹੋ ਗਈ। ਦੁਰਗਾਵਤੀ ਦੇ ਉੱਪਰ ਮੰਨ੍ਹੋ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰੰਤੂ ਉਸਨੇ ਬੜੇ ਧੀਰਜ ਅਤੇ ਸਾਹਸ ਨਾਲ ਇਸ ਦੁੱਖ ਨੂੰ ਸਹਿਨ ਕੀਤਾ। ਦਲਪਤਿ ਸ਼ਾਹ ਦੀ ਮੌਤ ਦੇ ਬਾਅਦ ਉਹਨਾਂ ਦਾ ਪੁੱਤਰ ਵੀਰ ਨਾਰਾਇਣ ਗੱਦੀ ਉੱਪਰ ਬੈਠਿਆ। ਰਾਣੀ ਦੁਰਗਾਵਤੀ ਉਸਦੀ ਰੱਖਿਅਕ ਬਣੀ ਅਤੇ ਰਾਜ-ਕਾਜ ਖੁਦ ਦੇਖਣ ਲੱਗੀ। ਉਹ ਸਦੈਵ ਪ੍ਰਜਾ ਦੇ ਦੁੱਖ-ਸੁੱਖ ਦਾ ਧਿਆਨ ਰੱਖਦੀ ਸੀ। ਚਤੁਰ ਅਤੇ ਬੁੱਧੀਮਾਨ ਮੰਤਰੀ ਆਧਾਰ ਸਿੰਘ ਦੀ ਸਲਾਹ ਅਤੇ ਸਹਾਇਤਾ ਨਾਲ ਆਪਣੇ ਰਾਜ ਦੀ ਸੀਮਾ ਨੂੰ ਵਧਾਇਆ। ਰਾਜ ਦੇ ਨਾਲ ਨਾਲ ਉਸਨੇ ਵਧੀਆ ਢੰਗ ਨਾਲ ਸੈਨਾ ਵੀ ਵਧਾਈ ਅਤੇ ਆਪਣੀ ਵੀਰਤਾ, ਉਦਾਰਤਾ, ਚਤੁਰਾਈ ਨਾਲ ਰਾਜਨੀਤਿਕ ਏਕਤਾ ਸਥਾਪਿਤ ਕੀਤੀ। ਗੌਂਡਵਾਨਾ ਰਾਜ ਸ਼ਕਤੀਸ਼ਾਲੀ ਅਤੇ ਸੰਪੰਨ ਰਾਜਾਂ ਵਿੱਚ ਗਿਣਿਆ ਜਾਣ ਲੱਗਾ।
ਰਾਣੀ ਦੁਰਗਾਵਤੀ ਦੀ ਯੋਗਤਾ ਅਤੇ ਵੀਰਤਾ ਦੀ ਪ੍ਰਸ਼ੰਸ਼ਾ ਅਕਬਰ ਨੇ ਸੁਣੀ... ਕਰੂਰ ਅਕਬਰ ਜਿਸਨੂੰ ਕਈਆਂ ਨੇ ਮਹਾਨਤਾ ਦਾ ਝੂਠਾ ਖਿਤਾਬ ਦੇ ਰੱਖਿਆ ਹੈ, ਉਸਨੇ ਆਸ਼ਫ ਖਾਂ ਨਾਮਕ ਸਰਦਾਰ ਨੂੰ ਗੌਂਡਵਾਨਾ ਦੀ ਗੜਮੰਡਲ ਉੱਪਰ ਚੜਾਈ ਕਰਨ ਦਾ ਆਦੇਸ਼ ਦੇ ਦਿੱਤਾ। ਇਹ ਸੋਚਕੇ ਕਿ ਇੱਕ ਇਸਤਰੀ ਕਿੰਨੀ ਦੇਰ ਤੱਕ ਲੜ ਪਾਏਗੀ... ਉਸਦਾ ਹੱਤਿਆਰਾ ਸਰਦਾਰ ਆਸਫ ਖਾਂ ਨੇ ਵੀ ਸਮਝਿਆ ਕਿ ਰਾਣੀ ਦੁਰਗਾਵਤੀ ਮਹਿਲਾ ਹੈ.. ਅਕਬਰ ਦੇ ਮਹਾਰਾਣਾ ਪ੍ਰਤਾਪ ਤੋਂ ਡਰੇ ਹੋਣ ਕਰਕੇ ਆਤਮ ਸਮਰਪਨ ਕਰ ਦੇਵੇਗੀ। ਪਰੰਤੂ ਰਾਣੀ ਦੁਰਗਾਵਤੀ ਨੇ ਆਪਣੀ ਯੋਗਤਾ, ਵੀਰਤਾ ਅਤੇ ਸੈਨਾ ਦੀ ਸ਼ਕਤੀ ਉੱਪਰ ਇੰਨ੍ਹਾਂ ਵਿਸ਼ਵਾਸ਼ ਸੀ ਕਿ ਉਸੇ ਅਕਬਰ ਦੀ ਸੈਨਾ ਦੇ ਪ੍ਰਤੀ ਕੋਈ ਵੀ ਡਰ ਨਹੀਂ ਸੀ। ਰਾਣੀ ਦੁਰਗਾਵਤੀ ਦੇ ਮੰਤਰੀ ਨੇ ਆਸ਼ਫ ਖਾਂਨ ਦੀ ਸੈਨਾ ਅਤੇ ਸੱਜਾ ਨੂੰ ਦੇਖਕੇ ਯੁੱਧ ਨਾ ਕਰਨ ਦੀ ਸਲਾਹ ਦਿੱਤੀ।
ਪਰੰਤੂ ਰਾਣੀ ਨੇ ਕਿਹਾ... ਕਲੰਕਿਤ ਜੀਵਨ ਜਿਉਣ ਦੀ ਬਜਾਏ ਸ਼ਾਨ ਨਾਲ ਮਰ ਜਾਣਾ ਵਧੀਆ ਹੈ। ਆਸਫ ਖਾਂਨ ਵਰਗੇ ਸਾਧਾਰਨ ਸੂਬੇਦਾਰ ਦੇ ਸਾਹਮਣੇ ਝੁਕਣਾ ਸ਼ਰਮ ਦੀ ਗੱਲ ਹੈ। ਰਾਣੀ ਸੈਨਿਕ ਦੇ ਭੇਸ਼ ਵਿੱਚ ਘੋੜੇ ਉੱਪਰ ਸਵਾਰ ਹੋਕੇ ਨਿੱਕਲ ਪਈ। ਰਾਣੀ ਨੂੰ ਸੈਨਿਕ ਦੇ ਭੇਸ਼ ਵਿੱਚ ਦੇਖਕੇ ਆਸਫ ਖਾਨ ਦੇ ਹੌਸ਼ ਉੱਡ ਗਏ। ਯੁੱਧ ਭੂਮੀ ਵਿੱਚ ਰਾਣੀ ਦੇ ਸੈਨਿਕ ਉਤਸ਼ਾਹਿਤ ਹੋਕੇ ਦੁਸ਼ਮਣਾਂ ਨੂੰ ਕੱਟਣ ਲੱਗੇ। ਰਾਣੀ ਵੀ ਦੁਸ਼ਮਣਾਂ ਉੱਪਰ ਟੁੱਟ ਪਈ, ਦੇਖਦਿਆਂ ਹੀ ਦੇਖਦਿਆਂ ਦੁਸ਼ਮਣ ਦੀ ਸੈਨਾ ਮੈਦਾਨ ਛੱਡਕੇ ਭੱਜਣ ਲੱਗੀ। ਆਸ਼ਫ ਖਾਨ ਬੜੀ ਕਠਿਨਾਈ ਨਾਲ ਆਪਣੇ ਪ੍ਰਾਣ ਬਚਾਉਣ ਵਿੱਚ ਸਫਲ ਹੋਇਆ। ਆਸ਼ਫ ਖਾਨ ਦੀ ਬੁਰੀ ਤਰ੍ਹਾਂ ਹਾਰ ਸੁਣਕੇ ਅਕਬਰ ਬਹੁਤ ਗੁੱਸਾ ਹੋਇਆ ਅਤੇ ਆਪਣੀ ਕਰੂਰਤਾ ਦੀ ਸਾਰੀਆਂ ਹੱਦਾ ਲੰਘਦਾ ਹੋਇਆ ਡੇਢ ਸਾਲ ਬਾਅਦ ਉਸਨੇ ਦੁਬਾਰਾ ਆਸਫ ਖਾਨ ਨੂੰ ਗੜਮੰਡਲ ਉੱਪਰ ਹਮਲਾ ਕਰਨ ਲਈ ਭੇਜਿਆ। ਰਾਣੀ ਅਤੇ ਆਸਫ ਖਾਨ ਦੇ ਵਿਚਕਾਰ ਘਮਾਸਾਨ ਯੁੱਧ ਹੋਇਆ। ਤੋਪਾਂ ਦਾ ਵਾਰ ਹੋਣ ਉੱਪਰ ਵੀ ਰਾਣੀ ਨੇ ਹਿੰਮਤ ਨਹੀਂ ਹਾਰੀ। ਰਾਣੀ ਹਾਥੀ ਉੱਪਰ ਸਵਾਰ ਹੋਕੇ ਸੈਨਾ ਦਾ ਸੰਚਾਲਨ ਕਰ ਰਹੀ ਸੀ। ਉਹਨਾਂ ਨੇ ਮੁਗਲ ਤੋਪਚੀਆਂ ਦਾ ਸਿਰ ਕੱਟ ਸੁੱਟਿਆ। ਇਹ ਦੇਖਕੇ ਆਸਫ ਖਾਨ ਦੀ ਸੈਨਾ ਫਿਰ ਤੋਂ ਭੱਜਣ ਲੱਗੀ। ਦੋ ਵਾਰ ਹਾਰ ਸੁਣਕੇ ਉਹ ਕਾਮੁਕ, ਜੱਲਾਦ ਅਕਬਰ ਹੋਰ ਵੀ ਜਿਆਦਾ ਕ੍ਰੋਧਿਤ, ਸ਼ਰਮ ਅਤੇ ਗਲਾਨੀ ਨਾਲ ਭਰ ਗਿਆ।।
ਰਾਣੀ ਦੁਰਗਾਵਤੀ ਆਪਣੇ ਰਾਜਧਾਨੀ ਵਿੱਚ ਜਿੱਤ ਦਾ ਜਸ਼ਨ ਮਨਾ ਰਹੀ ਸੀ। ਉਸੇ ਗੜਮੰਡਲ ਦੇ ਇੱਕ ਸਰਦਾਰ ਨੇ ਰਾਣੀ ਨੂੰ ਧੋਖਾ ਦੇ ਦਿੱਤਾ। ਉਸਨੇ ਗੜਮੰਡਲ ਦਾ ਸਾਰਾ ਭੇਦ ਅਕਬਰ ਦੇ ਸਰਦਾਰ ਆਸਫ ਖਾਨ ਨੂੰ ਦੱਸ ਦਿੱਤਾ। ਆਸਫ ਖਾਨ ਨੇ ਆਪਣੀ ਹਾਰ ਦਾ ਬਦਲਾ ਲੈਣ ਲਈ ਤੀਸਰੀ ਵਾਰ ਗੜਮੰਡਲ ਉੱਪਰ ਹਮਲਾ ਕਰ ਦਿੱਤਾ। ਰਾਣੀ ਨੇ ਆਪਣੇ ਪੁੱਤਰ ਦੀ ਅਗਵਾਈ ਵਿੱਚ ਸੈਨਾ ਭੇਜਕੇ ਖੁਦ ਇੱਕ ਟੁਕੜੀ ਨੂੰ ਸੰਭਾਲਿਆ। ਦੁਸ਼ਮਣਾਂ ਦੇ ਛੱਕੇ ਛੁੱਟਣ ਲੱਗੇ , ਉਸੇ ਵਿੱਚ ਰਾਣੀ ਨੇ ਦੇਖਿਆ ਕਿ ਉਸਦਾ 15 ਸਾਲਾਂ ਪੁੱਤਰ ਜਖਮੀ ਹੋ ਕੇ ਘੋੜੇ ਤੋ ਨੀਚੇ ਡਿੱਗ ਪਿਆ ਹੈ। ਰਾਣੀ ਬਿਲਕੁਲ ਵੀ ਨਾ ਘਬਰਾਈ, ਉਸੇ ਸੈਨਾ ਦੇ ਕਈ ਵੀਰ ਪੁਰਸ਼ਾਂ ਨੇ ਵੀਰ ਨਾਰਾਇਣ ਨੂੰ ਸੁਰੱਖਿਅਤ ਸਥਾਨ ਉੱਪਰ ਪਹੁੰਚਾ ਦਿੱਤਾ ਅਤੇ ਰਾਣੀ ਅੱਗੇ ਬੇਨਤੀ ਕੀਤੀ ਕਿ ਉਹ ਆਪਣੇ ਪੁੱਤਰ ਦਾ #ਅੰਤਿਮ_ਦਰਸ਼ਨ ਕਰ ਲਵੇ। ਰਾਣੀ ਸਮਝ ਗਈ ਸੀ ਕਿ ਹੁਣ ਮੌਤ ਨਿਸ਼ਚਿਤ ਹੈ। ਇਹ ਸੋਚਕੇ, ਕਿ ਉਸਨੇ ਜਿਉਂਦੇ ਜੀਅ ਦੁਸ਼ਮਣ ਦੀ ਪਕੜ ਵਿੱਚ ਨਾ ਆਉਣ ਲਈ ਆਪਣੀ ਛਾਤੀ ਵਿੱਚ ਤਲਵਾਰ ਖੁਭੋ ਲਈ... ਅਤੇ ਆਪਣੇ ਪ੍ਰਾਣਾਂ ਦੀ ਬਲੀ ਦੇ ਦਿੱਤੀ। ਇਨ੍ਹਾਂ ਦੀ ਵੀਰਗਤੀ 24 ਜੂਨ, ਸੰਨ 1564 ਵਿੱਚ ਹੋਈ ਸੀ,, #ਰਾਣੀ_ਦੁਰਗਾਵਤੀ ਨੇ ਲਗਭਗ 16 ਸਾਲਾਂ ਤੱਕ ਇੱਕ ਮਹਾਨ, ਨਿਡਰ, ਧੀਰਜ, ਸਾਹਸੀ ਅਤੇ ਪ੍ਰਜਾਰੱਖਿਅਕ ਰਾਣੀ ਦੇ ਤੌਰ ਤੇ ਸ਼ਾਸ਼ਨ ਕੀਤਾ ਸੀ।।
ਕੋਟਿ-ਕੋਟਿ ਪ੍ਰਣਾਮ ਮਹਾਨ ਵੀਰਾਂਗਣਾ ਰਾਣੀ ਦੁਰਗਾਵਤੀ ਜੀ ਨੂੰ।।ਓਮ....
ਵੱਲੋਂ.... ਸੰਦੀਪ ਪੱਤਰੇ।।।।।।।।।।।।।।।।।।।।।।।।।।

ਪੂਰਾ ਜੀਵਨ ਹਿੰਦੂ ਰਹੇ ਗੌਤਮ ਬੁੱਧ



ਪੂਰਾ ਜੀਵਨ ਹਿੰਦੂ ਰਹੇ ਗੌਤਮ ਬੁੱਧ
(ਲੇਖਕ : ਡਾਕਟਰ ਸ਼ੰਕਰ ਸ਼ਰਨ)
.......................................................
ਸਾਡੇ ਅਨੇਕ ਬੁੱਧੀਜੀਵੀ ਇੱਕ ਭਰਮ ਦੇ ਸ਼ਿਕਾਰ ਹਨ, ਜੋ ਸਮਝਦੇ ਹਨ ਕਿ ਗੌਤਮ ਬੁੱਧ ਦੇ ਨਾਲ ਭਾਰਤ ਵਿੱਚ ਕੋਈ ਨਵਾਂ #ਧਰਮ ਆਰੰਭ ਹੋਇਆ। ਅਤੇ ਇਹ ਪੂਰਵਵਰਤੀ ਹਿੰਦੂ ਧਰਮ ਦੇ ਵਿਰੁੱਧ ਵਿਦਰੋਹ ਸੀ। ਇਹ ਪੂਰੀ ਤਰ੍ਹਾਂ ਕਪੋਲ-ਕਲਪਨਾ ਹੈ ਕਿ ਬੁੱਧ ਨੇ ਜਾਤੀ-ਭੇਦਾਂ ਨੂੰ ਤੋੜ ਦਿੱਤਾ, ਅਤੇ ਕਿਸੇ ਸਮਤਾ-ਮੂਲਕ ਦਰਸ਼ਨ ਜਾਂ ਸਮਾਜ ਦੀ ਸਥਾਪਨਾ ਕੀਤੀ। ਕੁਝ ਵਾਮਪੰਥੀ ਲੇਖਕਾਂ ਨੇ ਤਾਂ ਬੁੱਧ ਨੂੰ ਮੰਨੋ ਕਾਰਲ-ਮਾਰਕਸ ਦਾ ਪੂਰਵ-ਰੂਪ ਜੈਸਾ ਦਿਖਾਉਣ ਦਾ ਯਤਨ ਕੀਤਾ ਹੈ। ਮੰਨੋ ਵਰਗ-ਵਿਹੀਣ ਸਮਾਜ ਬਣਾਉਣ ਦਾ ਵਿਚਾਰ ਬੁੱਧ ਤੋਂ ਹੀ ਸ਼ੁਰੂ ਹੋਇਆ ਦੇਖਿਆ ਜਾ ਸਕਦਾ ਹੈ, ਆਦਿ.........।
ਲੇਕਿਨ ਜੇਕਰ ਗੌਤਮ ਬੁੱਧ ਦੇ ਜੀਵਨ, ਵਿਚਾਰ ਅਤੇ ਕੰਮਾਂ ਉੱਪਰ ਸੰਪੂਰਨ ਦ੍ਰਿਸ਼ਟੀ ਪਾਈਏ, ਤਾਂ ਉਹਨਾਂ ਦੇ ਜੀਵਨ ਵਿੱਚ ਇੱਕ ਵੀ ਪ੍ਰਸੰਗ ਨਹੀਂ ਕਿ ਉਹਨਾਂ ਨੇ ਵੰਸ਼ ਅਤੇ ਜਾਤੀ-ਵਿਵਹਾਰ ਦਾ ਵਿਰੋਧ ਕਰਨ ਲਈ ਕਿਹਾ ਹੋਵੇ। ਉਲਟੇ, ਜਦੋਂ ਉਹਨਾਂ ਦੇ ਮਿੱਤਰਾਂ ਜਾਂ ਚੇਲਿਆਂ ਦੇ ਵਿਚਕਾਰ ਦੁਚਿੱਤੀ ਦੇ ਪ੍ਰਸੰਗ ਆਏ, ਤਾਂ ਬੁੱਧ ਨੇ ਸਪਸ਼ੱਟ ਰੂਪ ਵਿੱਚ ਪਹਿਲਾਂ ਤੋਂ ਚੱਲੀ ਆ ਰਹੀ ਰੀਤੀਆਂ ਦੇ ਸਨਮਾਨ ਕਰਨ ਲਈ ਕਿਹਾ..........
ਇੱਕ ਵਾਰ ਜਦੋਂ ਗੌਤਮ ਬੁੱਧ ਦੇ ਮਿੱਤਰ #ਪ੍ਰਸੇਨਾਦੀ ਨੂੰ ਪਤਾ ਚੱਲਿਆ ਕਿ ਉਹਨਾਂ ਦੀ ਪਤਨੀ ਪੂਰੀ ਸ਼ਾਕਯ ਨਹੀਂ, ਬਲਕਿ ਇੱਕ ਦਾਸੀ ਤੋਂ ਉਤਪੰਨ ਹੋਈ ਸ਼ਾਕਯ ਰਾਜੇ ਦੀ ਪੁੱਤਰੀ ਹੈ, ਤਦ ਉਸ ਨੇ ਉਸ ਦਾ ਅਤੇ ਉਸਤੋਂ ਪੈਦਾ ਹੋਏ ਪੁੱਤਰ ਦਾ ਤਿਆਗ ਕਰ ਦਿੱਤਾ। ਪਰੰਤੂ ਬੁੱਧ ਨੇ ਆਪਣੇ ਮਿੱਤਰ ਨੂੰ ਸਮਝਾਇਆ ਕਿ ਉਹ ਆਪਣੇ ਇਸ ਕਦਮ ਨੂੰ ਵਾਪਿਸ ਲੈ ਲਵੇ। ਤਰਕ ਇਹੀ ਦਿੱਤਾ ਕਿ ਪਰੰਪਰਾ ਨਾਲ ਸੰਤਾਨ ਦੀ ਜਾਤੀ ਪਿਤਾ ਤੋਂ ਨਿਰਧਾਰਿਤ ਹੁੰਦੀ ਹੈ, ਇਸਲਈ ਸਾਕਯ ਰਾਜਾ ਦੀ ਪੁੱਤਰੀ ਸਾਕਯ ਹੈ। ਜੇਕਰ ਬੁੱਧ ਨੂੰ ਜਾਤੀ-ਪ੍ਰਥਾ ਨਾਲ ਕੋਈ ਵਿਦਰੋਹ ਹੁੰਦਾ, ਜਾਂ ਕਰਨਾ ਹੁੰਦਾ, ਜਾਂ ਨਵਾਂ ਮੱਤ ਚਲਾਉਂਣਾ ਹੁੰਦਾ , ਤਾਂ ਉਪਯੁਕਤ ਹੁੰਦਾ ਕਿ ਉਹ ਸਾਮਾਜਿਕ, ਜਾਤੀਯ ਪਰੰਪਰਾ ਤਾ ਨਿਰਾਦਰ ਕਰਨ ਨੂੰ ਕਹਿੰਦੇ। ਬੁੱਧ ਨੇ ਐਸਾ ਕੁਝ ਨਹੀਂ ਕਿਹਾ। ਕਦੇ ਵੀ ਨਹੀਂ ।
ਬੁੱਧਾ ਦਾ ਵਿਵਹਾਰ ਸੁਸੰਗਤ ਸੀ। ਤੁਲਨਾਤਮਕ ਧਰਮ ਦੇ ਪ੍ਰਸਿੱਧ ਗਿਆਤਾ ਡਾ. #ਕੋਇਨਰਾਡ_ਐਲਟਨੇ ਇਸ ਉੱਪਰ ਵੱਡੀ ਮਾਰਕੇ ਦੀ ਗੱਲ ਕਹੀ ਹੈ ਕਿ ਜਿਸੇ ਸੰਸਾਰ ਨੂੰ ਆਧਿਆਤਮਿਕ ਸਿੱਖਿਆ ਦੇਣੀ ਹੋਵੇ, ਉਹ ਸਾਮਾਜਿਕ ਮਾਮਲਿਆਂ ਵਿੱਚ ਘੱਟ ਤੋਂ ਘੱਟ ਦਖਲ਼ ਦੇਵੇਗਾ। ਕੋਈ ਕ੍ਰਾਂਤੀ ਕਰਨਾ, ਨਵਾਂ ਰਾਜਨੀਤਿਕ-ਆਰਥਿਕ ਪ੍ਰੋਗਰਾਮ ਚਲਾਉਣਾ ਤਾਂ ਬੜੀ ਦੂਰ ਦੀ ਗੱਲ ਰਹੀ। ਐਲਸਟ ਦੇ ਅਨੁਸਾਰ, ਜੇਕਰ ਕਿਸੇ ਆਦਮੀ ਦੇ ਲਈ ਆਪਣੀ ਹੀ ਮਾਮੂਲੀ ਕਾਮਨਾਵਾਂ ਸੰਤੁਸ਼ਟ ਕਰਨਾ ਇੱਕ ਵੱਡਾ ਕੰਮ ਹੁੰਦਾ ਹੈ, ਉਦੋਂ ਕਿਸੇ ਕਲਪਿਤ ਸਮਾਨਤਾਵਾਦੀ ਸਮਾਜ ਦੀ ਅੰਤਹੀਣ ਇੱਛਾਵਾਂ ਪੂਰੀਆਂ ਕਰਨ ਲਈ ਠਾਨਣਾ ਕਿੰਨਾ ਅੰਤਹੀਣ ਭਟਕਾਉਣ ਵਾਲਾ ਰਿਹਾ ਹੋਵੇਗਾ...।
ਅਤ: ਜੇਕਰ ਬੁੱਧ ਨੂੰ ਆਪਣਾ ਆਧਿਆਤਮਿਕ ਸੰਦੇਸ਼ ਦੇਣਾ ਸੀ, ਤਾਂ ਉਹ ਤਰਕਪੂਰਨ ਸੀ ਕਿ ਉਹ ਸਾਮਾਜਿਕ, ਰਾਜਨੀਤਿਕ, ਆਰਥਿਕ ਵਿਵਸਥਾਵਾਂ ਵਿੱਚ ਘੱਟ-ਤੋਂ-ਘੱਟ ਹਿੱਸਾ ਲੈਂਦੇ। ਉਹਨਾਂ ਦੀ ਚਿੰਤਾ ਕੋਈ #ਬ੍ਰਾਹਮਣਵਾਦ ਦੇ ਵਿਰੁੱਧ ਵਿਦਰੋਹ, ਰਾਜਨੀਤਿਕ ਪ੍ਰੋਗਰਾਮ, ਆਦਿ ਦੀ ਹੀ ਨਹੀਂ ਸੀ, ਜੋ ਅੱਜ ਦੇ #ਮਾਰਕਸਵਾਦੀ_ਨਹਿਰੂਵਾਦੀ_ਜਾਂ_ਕੁਝ_ਅੰਬੇਡਰਵਾਦੀ ਉਹਨਾਂ ਵਿੱਚ ਦੇਖਦੇ ਜਾਂ ਭਰਦੇ ਰਹਿੰਦੇ ਹਨ। ਇਸਲਈ ਸੰਭਵ ਹੈ, ਬੁੱਧ ਦੇ ਚੁਣੇ ਹੋਏ ਚੇਲਿਆਂ ਵਿੱਚ ਲਗਭਗ ਅੱਧੇ ਲੋਕ #ਬ੍ਰਾਹਮਣ ਸਨ। ਉਹਨਾਂ ਦੇ ਵਿਚਕਾਰ ਉਹ ਜਿਆਦਾ ਉੱਘੇ ਦਾਰਸ਼ਨਿਕ ਉੱਭਰੇ, ਜਿੰਨ੍ਹਾਂ ਨੇ ਸਮੇਂ ਦੇ ਨਾਲ ਬੁੱਧ-ਦਰਸ਼ਨ ਅਤੇ ਗ੍ਰੰਥਾਂ ਨੂੰ ਮਹਾਨ-ਚਿੰਤਨ ਅਤੇ ਗਹਿਣ ਤਰਕ-ਪ੍ਰਣਾਲੀ ਦਾ ਸਮਾਨਾਰਥਕ ਬਣਾ ਲਿਆ।
ਇਹ ਵੀ ਇੱਕ ਤੱਥ ਹੈ ਕਿ ਭਾਰਤ ਦੇ ਮਹਾਨ ਵਿਸ਼ਵਵਿੱਦਿਆਲਿਆ ਬੁੱਧ ਤੋਂ ਪਹਿਲਾਂ ਦੀ ਚੀਜ ਹਨ। #ਤਕਸ਼ਸ਼ਿਲਾ ਦਾ ਪ੍ਰਸਿੱਧ ਵਿਸ਼ਵਵਿੱਦਿਆਲਿਆ ਗੌਤਮ ਬੁੱਧ ਤੋਂ ਪਹਿਲਾਂ ਦਾ ਹੈ, ਜਿਸ ਵਿੱਚ ਬੁੱਧ ਦੇ ਮਿੱਤਰ #ਬੰਧੂਲਾ ਅਤੇ #ਪ੍ਰਸੇਨਾਦੀ ਪੜ੍ਹੇ ਸਨ। ਕੁਝ ਵਿਦਵਾਨਾਂ ਦੇ ਅਨੁਸਾਰ ਖੁਦ ਸਿਧਾਰਥ ਗੌਤਮ ਬੁੱਧ ਵੀ ਉੱਥੇ ਹੀ ਪੜ੍ਹੇ ਸਨ। ਅਤ: ਇਹ ਕਹਿਣਾ ਸਹੀ ਹੋਵੇਗਾ ਕਿ ਬੁੱਧਾਂ ਨੇ ਉਹਨਾਂ ਸੰਸਥਾਵਾਂ ਨੂੰ ਹੋਰ ਜਿਆਦਾ ਮਜਬੂਤ ਕੀਤਾ, ਜੋ ਹਿੰਦੂ ਸਮਾਜ ਦੁਆਰਾ ਪਹਿਲਾਂ ਤੋਂ ਹੀ ਮਿਲੀਆਂ ਸਨ। ਬਾਅਦ ਵਿੱਚ, ਬੁੱਧ ਵਿਸ਼ਵਵਿੱਦਿਆਲਿਆਂ ਨੇ ਵੀ #ਆਰਿਆਭੱਟ ਵਰਗੇ ਅਨੇਕ ਗੈਰ-ਬੁੱਧ ਵਿਗਿਆਨੀਆਂ ਨੂੰ ਵੀ ਸਿੱਖਿਅਤ ਕੀਤਾ। ਇਸਲਈ, ਚਿੰਤਨ, ਸਿੱਖਿਆ ਅਤੇ ਲੋਕਾਚਾਰ ਆਦਿ ਕਿਸੇ ਵੀ ਬੁੱਧ ਨੇ ਕੋਈ ਐਸੀ ਨਵੀਂ ਸ਼ੁਰੂਆਤ ਨਹੀਂ ਕੀਤੀ ਸੀ, ਜਿਸ ਨੂੰ ਪੂਰਵਵਰਤੀ ਗਿਆਨ, ਪਰੰਪਰਾ ਅਤੇ ਧਰਮ ਦਾ ਵਿਰੋਧੀ ਕਿਹਾ ਜਾ ਸਕਦਾ ਹੋਵੇ..............।
ਧਿਆਨ ਦੇਓ..... ਬੁੱਧ ਨੇ ਭਵਿੱਖ ਵਿੱਚ ਆਪਣੇ ਜੈਸੇ ਕਿਸੀ ਹੋਰ ਗਿਆਨੀ (#ਮੈਤਰੇਯ, ਮਿੱਤਰਤਾ-ਭਾਈਚਾਰੇ ਦਾ ਪਾਲਕ) ਦੇ ਆਗਮਨ ਦੀ ਵੀ ਭਵਿੱਖਬਾਣੀ ਕੀਤੀ ਸੀ, ਅਤੇ ਇਹ ਵੀ ਕਿਹਾ ਸੀ ਕਿ ਉਹ #ਬ੍ਰਾਹਮਣ ਕੁਲ ਵਿੱਚ ਜਨਮ ਲਵੇਗਾ। ਜੇਕਰ ਬੁੱਧ ਦੇ ਲਈ ਕੁਲ, ਜਾਤੀ ਅਤੇ ਵੰਸ਼ ਮਹੱਤਵਹੀਣ ਹੁੰਦਾ, ਤਾਂ ਉਹ ਐਸਾ ਨਹੀਂ ਕਹਿ ਸਕਦੇ ਸਨ। ਉਹਨਾਂ ਨੇ ਆਪਣੇ ਮਿੱਤਰ ਪ੍ਰਸੇਨਾਦੀ ਨੂੰ ਇਹੀ ਸਮਝਾਇਆ ਸੀ ਕਿ ਸਭ ਤੋਂ ਪ੍ਰਾਚੀਨ #ਉਪਨਿਸ਼ਦ ਵਿੱਚ #ਸੱਤਿਆਕਾਮ_ਜਾਬਾਲ ਦੇ ਸੰਬੰਧ ਵਿੱਚ ਤੈਅ ਕੀਤਾ ਗਿਆ ਸੀ। ਕਿ ਜੇਕਰ ਉਸਦੀ ਮਾਤਾ ਦਾਸੀ ਵੀ ਸੀ, ਉਦੋ ਵੀ ਪਰਸਥਿਤੀ ਉਸਦੇ ਪਿਤਾ ਨੂੰ ਬ੍ਰਾਹਮਣ ਕੁਲ ਦਾ ਹੀ ਕੋਈ ਵਿਅਕਤੀ ਦਿਖਾਉਂਦੀ ਸੀ, ਅਤ: ਉਹ #ਬ੍ਰਾਹਮਣ_ਬਾਲਕ ਸੀ ਅਤੇ ਇਸ ਪ੍ਰਕਾਰ ਆਪਣੇ ਗੁਰੂ ਦੁਆਰਾ ਸਵਿਕਾਰਯੋਗ ਚੇਲਾ ਹੋਇਆ। ਉਸੇ ਪਰੰਪਰਾ ਰੀਤੀ ਦਾ ਪਾਲਣ ਕਰਨ ਦੀ ਸਲਾਹ ਬੁੱਧ ਨੇ ਆਪਣੇ ਮਿੱਤਰ ਨੂੰ ਦਿੱਤੀ ਸੀ।
ਇਸਲਈ ਅਸਲ ਇਤਿਹਾਸ ਇਹੀ ਹੈ ਕਿ ਪੂਰਵੀ ਭਾਰਤ ਵਿੱਚ ਗੰਗਾ ਦੇ ਮੈਦਾਨਾਂ ਵਾਲੇ ਵੱਡੇ ਸ਼ਾਸ਼ਕਾਂ, ਛੱਤਰਪਾਂ ਨੇ ਗੌਤਮ ਬੁੱਧ ਦਾ ਸਤਿਕਾਰ ਆਪਣੇ ਹੀ ਵਿਚਲੇ ਵਿਸ਼ਿਸ਼ਟ ਵਿਅਕਤੀ ਦੇ ਰੂਪ ਵਿੱਚ ਕੀਤਾ ਸੀ। ਕਿਉਂਕਿ ਬੁੱਧ ਉਹੀ ਹੀ ਸਨ। ਉਹਨਾਂ ਸ਼ਾਸ਼ਕਾਂ ਨੇ ਬੁੱਧ ਦੇ ਚੇਲਿਆਂ, ਭਿਕਸ਼ੂਆਂ ਦੇ ਲਈ ਵੱਡੇ-ਵੱਡੇ ਮੱਠ, ਵਿਹਾਰ ਬਣਵਾਏ।
ਜਦੋਂ ਬੁੱਧ ਨੇ ਸਰੀਰ ਦਾ ਤਿਆਗ ਕੀਤਾ, ਉਦੋਂ ਅੱਠ ਨਗਰਾਂ ਦੇ ਸ਼ਾਸ਼ਕਾਂ ਅਤੇ ਵੱਡੇ ਲੋਕਾਂ ਨੇ ਉਹਨਾਂ ਦੀਆਂ ਹੱਡੀਆਂ-ਭਸਮੀ ਉੱਪਰ ਸਫਲ ਦਾਅਵਾ ਕੀਤੀ ਸੀ... ਅਸੀਂ ਛੱਤਰੀਯ ਹਾਂ, ਬੁੱਧ ਛੱਤਰੀਯ ਸਨ, ਇਸਲਈ ਉਹਨਾਂ ਦੇ ਭਸਮ ਉੱਪਰ ਸਾਡਾ ਅਧਿਕਾਰ ਹੈ। ਬੁੱਧ ਦੇ ਦੇਹਾਂਤ ਦੇ ਲਗਭਗ ਅੱਧੀ ਸ਼ਦੀ ਤੋਂ ਬਾਅਦ ਤੱਕ ਬੁੱਧ ਦੇ ਚੇਲੇ ਸਾਰਵਜਨਿਕ ਰੂਪ ਨਾਲ ਆਪਣੇ ਜਾਤੀਯ ਨਿਯਮਾਂ ਦਾ ਪਾਲਣ ਨਿਰਸੰਕੋਚ ਕਰਦੇ ਮਿਲਦੇ ਹਨ। ਇਹ ਸਹਿਜ ਸੀ, ਕਿਉਂਕਿ ਬੁੱਧ ਨੇ ਉਹਨਾਂ ਤੋਂ ਆਪਣੇ ਜਾਤੀਯ ਸੰਬੰਧ ਤੋੜਣ ਦੀ ਗੱਲ ਕਦੇ ਵੀ ਨਹੀਂ ਕਹੀ ਸੀ। ਜਿਵੇਂ, ਆਪਣੀਆਂ ਬੇਟੀਆਂ ਨੂੰ ਵਿਆਹ ਵਿੱਚ ਕਿਸੇ ਹੋਰ ਜਾਤੀ ਦੇ ਵਿ੍ਅਕਤੀ ਨੂੰ ਦੇਣਾ ਆਦਿ...।
ਅਤ: ਇਤਿਹਾਸਿਕ ਤੱਥ ਇਹ ਹੈ ਕਿ ਹਿੰਦੂ ਸਮਾਜ ਤੋਂ ਅਲੱਗ ਕੋਈ ਅ-ਹਿੰਦੂ ਬੁੱਧ ਸਮਾਜ ਭਾਰਤ ਵਿੱਚ ਕਦੇ ਵੀ ਨਹੀਂ ਰਿਹਾ। ਜਿਆਦਾਤਰ ਹਿੰਦੂ ਵਿਵਿਧ ਦੇਵੀ-ਦੇਵਤਿਆਂ ਦੀ ਉਪਾਸਨਾ ਕਰਦੇ ਰਹੇ ਹਨ। ਉਸੇ ਵਿੱਚ ਕਦੇ ਕਿਸੇ ਨੂੰ ਜੋੜਦੇ, ਤੋੜਦੇ, ਹਟਾਉਂਦੇ ਵੀ ਰਹੇ ਹਨ। ਜਿਵੇਂ, ਅੱਜ ਕਿਸੇ-ਕਿਸੇ ਹਿੰਦੂ ਦੇ ਘਰ ਵਿੱਚ #ਰਾਮਕ੍ਰਿਸ਼ਨ_ਸ਼੍ਰੀਅਰਵਿੰਦੋ ਜਾਂ ਡਾ. ਅੰਬੇਡਕਰ ਵੀ ਉਸੇ ਪੰਕਤੀ ਵਿੱਚ ਮਿਲ ਜਾਣਗੇ, ਜਿੱਥੇ #ਸ਼ਿਵ-ਪਾਰਬਤੀ ਜਾਂ #ਰਾਮ_ਮਾਤਾ_ਦੁਰਗਾ ਆਦਿ ਵਿਰਾਜਮਾਨ ਰਹਿੰਦੇ ਹਨ। ਗੌਤਮ ਬੁੱਧ , ਸੰਤ ਕਬੀਰ ਜਾਂ ਨਾਨਕ ਜੀ ਦੇ ਉਪਾਸਕ ਉਸੇ ਪ੍ਰਕਾਰ ਦੇ ਹੀ ਸਨ। ਉਹ ਅਲੱਗ ਨਾਲ ਕੋਈ #ਬੁੱਧ_ਜਾਂ_ਸਿੱਖ ਲੋਕ ਨਹੀਂ ਸਨ।
ਪੁਰਾਣੇ ਬੁੱਧ ਵਿਹਾਰਾਂ, ਮੱਠਾਂ, ਮੰਦਿਰਾਂ ਨੂੰ ਵੀ ਦੇਖੋ ਤਾਂ ਉਹਨਾਂ ਵਿੱਚ #ਵੈਦਿਕ_ਪ੍ਰਤੀਕਾਂ ਅਤੇ ਵਾਸਤੂ-ਸ਼ਾਸ਼ਤਰ ਦੀ ਬਹੁਤਾਤ ਮਿਲੇਗੀ। ਉਹ ਪੁਰਾਣੇ ਹਿੰਦੂ ਨਮੂਨਿਆਂ ਦਾ ਹੀ ਅਨੁਕਰਨ ਕਰਦੇ ਹਨ। ਬੁੱਧ ਮੰਤਰਾਂ ਵਿੱਚ, ਭਾਰਤ ਤੋਂ ਬਾਹਰ ਵੀ, ਵੈਦਿਕ ਮੰਤਰਾਂ ਦੀ ਅਨੁਕ੍ਰਿਤੀ ਮਿਲਦੀ ਹੈ। ਜਦੋਂ ਬੁੱਧ ਧਰਮ ਭਾਰਤ ਤੋਂ ਬਾਹਰ ਫੈਲਿਆ, ਜਿਵੇਂ ਚੀਨ, ਜਾਪਾਨ, ਸ਼ਿਆਮ ਆਦਿਕ ਦੇਸ਼ਾਂ ਵਿੱਚ, ਤਾਂ ਇੱਥੋਂ ਤੋਂ ਵੈਦਿਕ ਦੇਵਤਾ ਵੀ ਬਾਹਰ ਗਏ। ਉਦਾਹਰਣ ਦੇ ਲਈ ਜਾਪਾਨ ਦੇ ਹਰੇਕ ਨਗਰ ਵਿੱਚ #ਦੇਵੀ_ਸਰਸਵਤੀ ਦਾ ਮੰਦਿਰ ਹੈ। ਮਾਤਾ ਸਰਸਵਤੀ ਨੂੰ ਉੱਥੇ ਲੈ ਜਾਣ ਵਾਲੇ ਬ੍ਰਾਹਮਣ ਨਹੀਂ, ਬਲਕਿ ਬੁੱਧ ਲੋਕ ਸਨ।
ਆਪਣੇ ਜੀਵਨ ਦੇ ਅੰਤ ਵਿੱਚ ਬੁੱਧ ਨੇ ਜੀਵਨ ਦੇ #ਸੱਤ_ਸਿਧਾਤਾਂ ਦਾ ਉਲੇਖ ਕੀਤਾ ਸੀ, ਜਿਸਦਾ ਪਾਲਣ ਕਰਨ ਉੱਪਰ ਕੋਈ ਸਮਾਜ ਨਸ਼ਟ ਨਹੀਂ ਹੁੰਦਾ। ਪ੍ਰਸਿੱਧ ਇਤਿਹਾਸਕਾਰ #ਸੀਤਾਰਾਮ_ਗੋਇਲ ਨੇ ਆਪਣੇ ਸੁੰਦਰ ਉਪਨਿਆਸ #ਸਪਤ_ਸ਼ੀਲ (1960) ਵਿੱਚ ਉਸਨੂੰ ਵੈਸ਼ਾਲੀ ਗਣਤੰਤਰ ਦੀ ਪ੍ਰਸ਼ਟਭੂਮੀ ਵਿੱਚ ਆਪਣਾ ਕਥਨ ਬਣਾਇਆ ਹੈ। ਇਹਨਾਂ ਸੱਤ ਸਦਗੁਣਾਂ ਵਿੱਚ ਇਹ ਵੀ ਹੈ- ਆਪਣੇ ਪਰਵ-ਤਿਉਹਾਰ ਦਾ ਆਦਰ ਕਰਨਾ ਅਤੇ ਮੰਨਣਾ, ਤੀਰਥ ਅਤੇ ਅਨੁਸ਼ਠਾਨ (ਪ੍ਰੋਗਰਾਮ) ਕਰਨਾ, ਸਾਧੂ-ਸੰਤਾਂ ਦਾ ਸਤਿਕਾਰ ਕਰਨਾ। ਸਾਡੇ ਅਨੇਕ ਤਿਉਹਾਰ ਵੈਦਿਕ ਮੂਲ ਦੇ ਹਨ। ਬੁੱਧ ਦੇ ਸਮੇਂ ਵੀ ਤਿਉਹਾਰ ਆਪਣੇ ਹੀ ਸਮੇਂ ਤੋ ਪਹਿਲਾਂ ਦੇ ਹੀ ਸਨ। #ਮਹਾਂਭਾਰਤ ਵਿੱਚ ਵੀ ਨਦੀ ਕਿਨਾਰੇ ਤੀਰਥ ਕਰਨ ਦੇ ਵਿਵਰਨ ਮਿਲਦੇ ਹਨ। ਸਰਸਵਤੀ ਅਤੇ ਗੰਗਾ ਦੇ ਤੱਟਾਂ ਉੱਪਰ #ਬਲਰਾਮ ਅਤੇ ਪਾਂਡਵ ਤੀਰਥ ਕਰਨ ਗਏ ਸਨ। ਅਤ: ਜਿੱਥੇ ਤੱਕ ਸਾਮਾਜਿਕ ਅਤੇ ਧਾਰਮਿਕ ਵਿਵਹਾਰਾਂ ਦੀ ਗੱਲ ਹੈ, ਬੁੱਧ ਨੇ ਕਦੇ ਪੁਰਾਣੇ ਵਿਵਹਾਰਾਂ ਦੇ ਵਿਰੁੱਧ ਕੋਈ ਵਿਦਰੋਹ ਜਾਂ ਕ੍ਰਾਂਤੀਕਾਰੀ ਹੋਣ ਤੋਂ ਠੀਕ ਉਲਟ, ਗੌਤਮ ਬੁੱਧ ਪੂਰੀ ਤਰ੍ਹਾਂ ਪਰੰਪਰਾਵਾਦੀ ਸਨ। ਉਹਨਾਂ ਨੇ ਚਾਲੂ ਰਾਜਨੀਤਿਕ ਜਾਂ ਸਾਮਾਜਿਕ ਵਿਵਸਥਾ ਨੂੰ ਬਣਾਏ ਰੱਖਣ ਦੀ ਸਲਾਹ ਦਿੱਤੀ ਸ਼ੀ। ਉਹ ਪੂਰਾ ਜੀਵਨ ਕਾਲ ਇੱਕ #ਹਿੰਦੂ_ਦਾਰਸ਼ਨਿਕ ਰਹੇ। #ਡਾ._ਐਲਸਟ ਦੇ ਸ਼ਬਦਾਂ ਵਿੱਚ, ਬੁੱਧ ਆਪਣੇ ਪੌਰ-ਪੌਰ ਵਿੱਚ ਹਿੰਦੂ ਸਨ। ਲੈਕਿਨ ਠੀਕ ਇਸ ਗੱਲ ਨੂੰ ਨਕਾਰਦੇ ਹੋਇਆਂ ਬੁੱਧ ਧਰਮ ਦੀ ਭ੍ਰਾਂਤੀ ਦੀ ਵਿਆਖਿਆ ਕੀਤੀ ਜਾਂਦੀ ਰਹੀ ਹੈ। ਇਸ ਨੂੰ ਪਰਖਣ ਦੀ ਲੋੜ ਹੈ................ ਆਓ , ਰਲ-ਮਿਲ ਕੇ ਆਪਣੀ ਸਨਾਤਨ ਸੰਸਕ੍ਰਿਤੀ ਵੱਲ ਵਾਪਿਸ ਚੱਲੀਏ, ਵੇਦਾਂ ਵੱਲ ਵਾਪਿਸ ਮੁੜੀਏ.....ਓਮ............................ਓਮ.

Monday, August 13, 2018

ਰਾਮਾਇਣ_ਦਾ_ਸੱਚ



ਸ਼੍ਰੀ ਰਾਮ ਜੀ ਦੇ ਵਿਸ਼ੇ ਵਿੱਚ ਉੱਠਣ ਵਾਲੇ ਪ੍ਰਸ਼ਨਾਂ ਦੇ ਉੱਤਰ:-
-ਸ੍ਰੀਰਾਮ ਜੀ ਉੱਪਰ ਲਗਾਏ ਜਾਣ ਵਾਲੇ ਆਰੋਪ ਕਿੰਨੇ ਸਹੀ ਹਨ?
- ਕੀ ਸ਼੍ਰੀ ਰਾਮ ਜੀ ਸ਼ੂਦਰ ਵਿਰੋਧੀ ਸਨ?
-ਕੀ ਉਨ੍ਹਾਂ ਨੇ ਸ਼ੰਭੂਕ ਦੀ ਹੱਤਿਆ ਕੀਤੀ ਸੀ?
-ਕੀ ਉਨ੍ਹਾਂ ਨੇ ਗਰਭਵਤੀ ਮਾਤਾ ਸੀਤਾ ਨੂੰ ਛੱਡ ਦਿੱਤਾ ਸੀ?
-ਕੀ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਭਰਾਵਾਂ ਦਾ ਲਵਕੁਸ਼ ਨਾਲ ਯੁੱਧ ਹੋਇਆ ਸੀ?
-ਕੀ ਮਾਤਾ ਸੀਤਾ ਜੀ ਧਰਤੀ ਵਿੱਚ ਸਮਾ ਗਏ ਸਨ?
ਇਸ ਲੇਖ ਵਿੱਚ ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਦਿੱਤਾ ਜਾਵੇਗਾ----
******
ਅੱਜਕੱਲ੍ਹ 2 ਪੁਸਤਕਾਂ ਰਾਮਾਇਣ ਦੇ ਨਾਮ ਦੇ ਨਾਲ ਜਾਣੀਆਂ ਜਾਂਦੀਆਂ ਹਨ।ਛ
(1.)- ਬਾਲਮੀਕੀ ਰਾਮਾਇਣ
(2.)- ਤੁਲਸੀਦਾਸ ਦੀ ਰਾਮਚਰਿਤ ਮਾਨਸ
ਇਸ ਵਿੱਚ ਤਾਂ ਵਾਲਮੀਕੀ ਰਾਮਾਇਣ ਸ਼੍ਰੀ ਰਾਮ ਜੀ ਦੇ ਸਮੇਂ ਵਿੱਚ ਲਿਖੀ ਗਈ ਹੈ।
ਅੱਜਕੱਲ੍ਹ ਪ੍ਰਾਪਤ ਬਾਲਮੀਕੀ ਰਾਮਾਇਣ ਵਿੱਚ ਸੱਤ (7) ਕਾਂਡ (Chapter) ਹਨ।
ਅੰਤਿਮ ਕਾਂਡ ਉੱਤਰ ਕਾਂਡ ਹੈ।
ਤਪੱਸਵੀ ਸ਼ੰਭੂਕ ਦੀ ਹੱਤਿਆ, ਲਵਕੁਸ਼ ਨਾਲ ਯੁੱਧ ਅਤੇ ਗਰਭਵਤੀ ਮਾਤਾ ਸੀਤਾ ਦਾ ਤਿਆਗ ਦੋਨੋਂ ਇਸੇ ਕਾਂਡ ਵਿੱਚ ਆਉਂਦੇ ਹਨ।
**
ਪਰੰਤੂ ਸੱਚਾਈ ਇਹ ਹੈ ਕਿ ਮਹਾਂਰਿਸ਼ੀ ਬਾਲਮੀਕੀ ਜੀ ਨੇ ਰਾਮਾਇਣ ਲਿਖੀ ਸੀ ਉਸ ਵਿੱਚ ਕੇਵਲ 6 ਕਾਂਡ ਹੀ ਸਨ। ਸੱਤਵਾਂ ਕਾਂਡ (ਉੱਤਰ ਕਾਂਡ) ਬਾਅਦ ਵਿੱਚ 17ਵੀਂ ਤੋਂ 18ਵੀਂ ਸਦੀ ਵਿੱਚ ਮਿਲਾਇਆ ਗਿਆ ਹੈ। ਕਿਉਂਕਿ ਉੱਤਰ ਕਾਂਡ ਮਹਾਂਰਿਸ਼ੀ ਬਾਲਮੀਕੀ ਜੀ ਦੀ ਰਚਨਾ ਨਹੀਂ ਹੈ। ਇਸਲਈ ਸ੍ਰੀਰਾਮ ਜੀ ਨੂੰ ਤਪੱਸਵੀ ਸ਼ੰਭੂਕ ਦਾ ਹੱਤਿਆਰਾ ਨਹੀਂ ਕਿਹਾ ਜਾ ਸਕਦਾ, ਉਨ੍ਹਾਂ ਨੇ ਗਰਭਵਤੀ ਮਾਤਾ ਸੀਤਾ ਜੀ ਦੇ ਤਿਆਗ ਦਾ ਅਪਰਾਧੀ ਵੀ ਨਹੀਂ ਕਿਹਾ ਜਾ ਸਕਦਾ। ਅੰਤ: ਸਨਾਤਨ ਧਰਮ ਦੇ ਆਦਰਸ਼ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀਰਾਮ ਜੀ ਨੂੰ ਬਦਨਾਮ ਕਰਨ ਦੇ ਲਈ ਕਿਸੀ ਦੁਸ਼ਟ ਅਤੇ ਅਧਰਮੀਆਂ ਨੇ ਇਹ ਉੱਤਰ ਕਾਂਡ ਬਾਅਦ ਵਿੱਚ ਮਿਲਾਇਆ ਗਿਆ ਹੈ, ਇਸ ਦੇ ਨਿਮਨਲਿਖਿਤ ਪ੍ਰਮਾਣ ਹਨ:-
****
1. “The Iliad Of The East” “ਦੀ ਇਲੀਅਡ ਆਫ ਦੀ ਈਸਟ” ਰਾਮਾਇਣ ਦਾ ਇੰਗਲਿਸ਼ ਵਿੱਚ ਬਨਾਵਟੀ ਅਨੁਵਾਦ ਹੈ ਜੋ Frederika Richardson ਨੇ ਕੀਤਾ ਸੀ। ਇਸਨੂੰ Macmillan and co. ਨੇ 1870 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਵਿੱਚ ਕੇਵਲ ਪਹਿਲੇ 6 ਕਾਂਡਾਂ ਦਾ ਹੀ ਵਰਨਣ ਮਿਲਦਾ ਹੈ। ਜੇਕਰ ਇਸ ਅਨੁਵਾਦਕ ਦੇ ਸਾਹਮਣੇ ਉੱਤਰ ਕਾਂਡ ਹੁੰਦਾ ਤਾਂ ਕੀ ਉਹ ਉੱਤਰ ਕਾਂਡ ਦਾ ਅਨੁਵਾਦ ਨਾ ਕਰਦਾ ?
2. Ralph T. H. Griffith ਨੇ 1874 ਵਿੱਚ ਰਾਮਾਇਣ ਦਾ ਇੰਗਲਿਸ਼ ਵਿੱਚ ਅਨੁਵਾਦ ਕੀਤਾ। ਇਸ ਨੂੰ ਲੰਦਨ ਵਿੱਚ Trubner and Co. ਨੇ ਅਤੇ ਭਾਰਤ ਵਿੱਚ ਬਨਾਰਸ ਵਿੱਚ Lazarus and co. ਨੇ ਛਾਪਿਆ ਸੀ। ਇਸ ਵਿੱਚ ਵੀ ਪਹਿਲੇ ਛੇ ਭਾਗਾਂ ਦੀ ਹੀ ਅਨੁਵਾਦ ਕੀਤਾ ਗਿਆ ਹੈ। ਯੁੱਧਕਾਂਡ ਦੇ ਅੰਤ ਵਿੱਚ ਉੱਤਰਕਾਂਡ ਦੇ ਵਿਸ਼ੇ ਵਿੱਚ ਮਿਲਦਾ ਹੈ-
The Ramayan ends epically complete, with the triumphant return of Rama and his rescued queen to Ayodhya and his consecration and coronation in the capital of his forefathers. Even if the story were not complete, the conclusion of the last canto of the sixth book evidently the work of a later hand than Valmiki’s. Which speaks of Rama’s glorious and happy reign and promises blessings to those who read and hear the Ramayan, would be sufficient to show that, when these verses were added, the poem was considered to be finished.
ਭਾਵ—ਇੱਕ ਮਹਾਂਕਾਵਯ ਦੇ ਰੂਪ ਵਿੱਚ ਰਾਮਾਇਣ ਵਿਜਯੀ ਰਾਮ ਦੀ ਆਪਣੀ ਰਾਣੀ ਨੂੰ ਬਚਾਉਣ ਅਤੇ ਆਪਣੇ ਪੂਰਵਜਾਂ ਦੀ ਰਾਜਧਾਨੀ ਵਿੱਚ ਰਾਜਅਭਿਸ਼ੇਕ ਦੇ ਨਾਲ ਪੂਰੀ ਹੋ ਜਾਂਦੀ ਹੈ। ਛੇਵੇਂ ਅਧਿਆਏ ਦੇ ਅੰਤਿਮ ਖੰਡ ਵਿੱਚ ਬਾਲਮੀਕੀ ਰਾਮ ਦੇ ਗੌਰਵਸ਼ਾਲੀ ਅਤੇ ਖੁਸ਼ਹਾਲ ਸ਼ਾਸ਼ਨ ਦੀ ਗੱਲ ਕਰਦੇ ਹਨ ਅਤੇ ਉਨ੍ਹਾਂ ਦੇ ਲਈ ਆਸ਼ੀਰਵਚਨ ਕਹਿੰਦੇ ਹਨ ਜੋ ਰਾਮਾਇਣ ਨੂੰ ਪੜ੍ਹਦੇ ਅਤੇ ਸੁਣਦੇ ਹਨ। ਇਸ ਨਾਲ ਇਹ ਨਿਸ਼ਚਿਤ ਹੋ ਜਾਂਦਾ ਹੈ ਕਿ ਮਹਾਂਕਾਵਯ ਇੱਥੇ ਸਮਾਪਤ ਹੋ ਜਾਂਦਾ ਹੈ। ਉੱਤਰਕਾਂਡ ਬਾਅਦ ਦੀ ਰਚਨਾ ਹੈ ਜੋਕਿ ਕਿਸੇ ਦੁਸਰੇ ਦੁਆਰਾ ਲਿਖੀ ਗਈ ਹੈ।
****
3. ਬਾਲਮੀਕੀ ਰਾਮਾਇਣ ਦੀ ਸੰਸਕ੍ਰਿਤ ਵਿੱਚ ਤਿੰਨ ਟੀਕਾ ਮਿਲਦੀ ਹੈ, ਉਸ ਵਿੱਚ ਵੀ ਸਭ ਤੋਂ ਮੁੱਖ ਅਤੇ ਪੁਰਾਣੀ ਟੀਕਾ (ਭਾਸ਼ਯ) ਸ਼੍ਰੀ ਗੋਵਿੰਦਰਾਜ ਜੀ ਦੀ ਹੈ। ਗੋਵਿੰਦਰਾਜ ਜੀ ਨੇ ਆਪਣਾ ਅਤੇ ਆਪਣੇ ਗੁਰੂ ਦਾ ਪਰਿਚਯ ਬਾਲਕਾਂਡ ਵਿੱਚ ਰਾਮਾਇਣ ਦੇ ਆਰੰਭ ਵਿੱਚ ਅਤੇ ਯੁੱਧ ਕਾਂਡ ਦੇ ਅੰਤ ਵਿੱਚ ਦਿੱਤਾ ਹੈ, ਵਿੱਚਕਾਰ ਵਿੱਚ ਕਿਤੇ ਵੀ ਉਨ੍ਹਾਂ ਨੇ ਆਪਣਾ ਪਰਿਚਯ ਨਹੀਂ ਦਿੱਤਾ ਹੈ। ਜੇਕਰ ਗੋਵਿੰਦਰਾਜ ਜੀ ਦੇ ਸਾਹਮਣੇ ਉੱਤਰ ਕਾਂਡ ਹੁੰਦਾ , ਤਾਂ ਉਹ ਆਪਣਾ ਪਰਿਚਯ ਯੁੱਧ ਕਾਂਡ ਵਿੱਚ ਨਾ ਦੇਕੇ ਉੱਤਰ ਕਾਂਡ ਵਿੱਚ ਦਿੰਦੇ... ਸੰਨ 1900 ਦੇ ਆਸਪਾਸ ਤੱਕ ਜੋ ਵੀ ਗੋਵਿੰਦਰਾਜ ਦੇ ਸੰਸਕਰਨ ਵਿੱਚ ਗੋਵਿੰਦਰਾਜ ਦੀ ਉ4ਤਰ ਕਾਂਡ ਉੱਪਰ ਟੀਕਾ ਮਿਲਦਾ ਹੈ... ਉਸਦੇ ਉੱਤਰ ਕਾਂਡ ਉੱਪਰ ਜੋ ਟੀਕਾ ਦਿੱਤਾ ਗਿਆ ਹੈ, ਉਹ ਪਿਛਲੇ 6 ਕਾਂਡਾਂ ਤੋਂ ਬਿਲਕੁੱਲ ਵੱਖਰਾ ਹੈ ਅਤੇ ਉੱਤਰ ਕਾਂਡ ਨੂੰ ਰਾਮਾਇਣ ਦਾ ਹਿੱਸਾ ਦਿਖਾਉਣ ਦੇ ਲਈ ਬਣਾਇਆ ਗਿਆ ਹੈ।
4. ਖੇਤਰੀ ਭਾਸ਼ਾਵਾਂ ਵਿੱਚ ਮਿਲਣ ਵਾਲੀ ਰਮਾਇਣ ਅਤੇ ਉੱਤਰ ਕਾਂਡ:-
ਭਾਰਤ ਵਿੱਚ ਬਾਲਮੀਕੀ ਰਾਮਾਇਣ ਨੂੰ ਆਧਾਰ ਬਣਾ ਕੇ ਕਈ ਪ੍ਰਾਦੇਸ਼ਿਕ ਭਾਸ਼ਾਵਾਂ ਵਿੱਚ ਰਾਮਾਇਣ ਲਿਖੀ ਗਈ ਹੈ, ਜਿਵੇਂ ਕੰਬ ਰਾਮਾਇਣ (ਤਮਿਲ ਵਿੱਚ), ਰੰਗਨਾਥ ਤੇਲਗੂ (ਤੇਲਗੂ ਵਿੱਚ), ਤੋਰਵੇ ਰਾਮਾਇਣ (ਕੰਨੜ ਵਿੱਚ), ਅਤੇ ਤੁਲਸੀਦਾਸ ਜੀ ਦੀ ਰਾਮਚਰਿਤ ਮਾਨਸ (ਅਵਧੀ ਵਿੱਚ) , ਹੁਣ ਅਸੀਂ ਕ੍ਰਮਵਾਰ ਤੋਂ ਇਨ੍ਹਾਂ ਉੱਪਰ ਵਿਚਾਰ ਕਰਦੇ ਹਾਂ.....
5. ਕੰਬ ਰਾਮਾਇਣ- ਇਸਦੀ ਰਚਨਾ ਕਾਲ ਲਗਭੱਗ 12ਵੀਂ ਸਦੀ ਹੈ, ਸੰਸਕ੍ਰਿਤ ਤੋਂ ਭਿੰਨ ਭਾਸ਼ਾਵਾਂ ਵਿੱਚ ਇਹ ਸਭ ਤੋਂ ਪੁਰਾਣੀ ਰਾਮਾਇਣ ਹੈ, ਇਸ ਦੇ ਲੇਖਕ ਮਹਾਂਕਵੀ ਕੰਬਨ ਜੀ ਹਨ, ਇਸਦੀ ਮੂਲ ਭਾਸ਼ਾ ਤਮਿਲ ਹੈ, ਹੁਣ ਤੱਕ ਇਸਦੇ ਹਿੰਦੀ ਵਿੱਚ (ਪਹਿਲਾਂ ਅਨੁਵਾਦ 1962 ਵਿੱਚ ਬਿਹਾਰ ਰਾਜਭਾਸ਼ਾ ਪਰਿਸ਼ਦ), ਕਈ ਅਨੁਵਾਦ ਹੋ ਚੁੱਕੇ ਹਨ, ਇਸਦੇ ਵਿੱਚ ਵੀ ਬਾਲਕਾਂਡ ਤੋਂ ਲੈਕੇ ਯੁੱਧਕਾਂਡ ਤੱਕ 6 ਹੀ ਕਾਂਡ ਹਨ, ਇਹ ਵੀ ਭਗਵਾਨ ਸ਼੍ਰੀਰਾਮ ਜੀ ਦੇ ਰਾਜ ਅਭਿਸ਼ੇਕ ਅਤੇ ਸ਼੍ਰੀ ਰਾਮ ਜੀ ਦੁਆਰਾ ਦਰਬਾਰ ਵਿੱਚ ਸਾਰਿਆਂ ਦੇ ਲਈ ਪ੍ਰਸ਼ੰਸ਼ਾ ਵਚਨ ਦੇ ਨਾਲ ਪੂਰੀ ਹੋ ਜਾਂਦੀ ਹੈ, ਇਹ ਬਹੁਤ ਜਿਆਦਾ ਬਾਲਮੀਕੀ ਰਾਮਾਇਣ ਨਾਲ ਹੀ ਮਿਲਦੀ ਹੈ, ਜੇਕਰ ਮਹਾਂਕਵੀ ਕੰਬਨ ਜੀ ਦੇ ਸਾਹਮਣੇ ਬਾਲਮੀਕੀ ਰਾਮਾਇਣ ਵਿੱਚ ਉੱਤਰ ਕਾਂਡ ਹੁੰਦਾ ਤਾਂ ਇਸਦਾ ਵਰਨਣ ਜਰੂਰ ਕਰਦੇ, ਪਰੰਤੂ ਉਨ੍ਹਾਂ ਦੇ ਸਾਹਮਣੇ ਜੋ ਵਾਲਮੀਕੀ ਰਾਮਾਇਣ ਉਪਲੱਬਧ ਸੀ, ਉਸ ਵਿੱਚ ਉਸ ਸਮੇਂ ਕੇਵਲ 6 ਹੀ ਕਾਂਡ ਸਨ।
6. ਰੰਗਨਾਥ ਰਾਮਾਇਣ- ਇਸ਼ਦਾ ਰਚਨਾ ਕਾਲ ਲਗਭਗ 1380 ਈਸਵੀ ਹੈ, ਇਸ ਦੀ ਭਾਸ਼ਾ ਤੇਲਗੂ ਹੈ। ਪਰੰਤੂ ਇਸਦਾ ਹਿੰਦੀ ਵਿੱਚ ਅਨੁਵਾਦ (1961 ਵਿੱਚ ਬਿਹਾਰ ਰਾਜਭਾਸ਼ਾ ਪਰਿਸ਼ਦ ਦੁਆਰਾ) ਹੋ ਚੁੱਕਿਆ ਹੈ। ਇਹ ਰਾਮਾਇਣ ਸ਼੍ਰੀਰਾਮ ਜੀ ਦੇ ਰਾਜ ਅਭਿਸ਼ੇਕ ਅਤੇ ਦਰਬਾਰ ਦੇ ਨਾਲ ਹੀ ਪੂਰੀ ਹੋ ਜਾਂਦੀ ਹੈ। ਇਸ ਵਿੱਚ ਵੀ ਬਾਲਕਾਂਡ ਤੋਂ ਲੈਕੇ ਯੁੱਧਕਾਂਡ ਤੱਕ ਕੇਵਲ 6 ਹੀ ਕਾਂਡ ਮੌਜੂਦ ਹਨ। ਜੇਕਰ ਇਸਦੇ ਰਚਇਤਾ ਦੇ ਸਾਹਮਣੇ ਉਪਲੱਬਧ ਬਾਲਮੀਕੀ ਰਾਮਾਇਣ ਵਿੱਚ ਉੱਤਰ ਕਾਂਡ ਹੁੰਦਾ, ਤਾਂ ਉਹ ਜਰੂਰ ਹੀ ਉਸਦਾ ਉਲੇਖ ਕਰਦੇ ਪਰੰਤੂ ਉਨ੍ਹਾਂ ਦੇ ਸਾਹਮਣੇ ਵੀ ਜੋ ਬਾਲਮੀਕੀ ਰਾਮਾਇਣ ਉਪਲੱਬਧ ਸੀ, ਉਸ ਵਿੱਚ ਕੇਵਲ 6 ਹੀ ਕਾਂਡ ਮੌਜੂਦ ਸਨ।
7. ਤੋਰਵੇ ਰਾਮਾਇਣ- ਇਸਦਾ ਰਚਨਾ ਕਾਲ ਲਗਭਗ 1500 ਈਸਵੀ ਹੈ, ਇਸਦੀ ਮੂਲ ਭਾਸ਼ਾ ਕੰਨੜ ਹੈ। ਪੰਰਤੂ ਹੁਣ ਇਸਦਾ ਹਿੰਦੀ ਵਿੱਚ ਅਨੁਵਾਦ ਹੋ ਚੁੱਕਿਆ ਹੈ, ਇਸ ਦੇ ਲੇਖਕ ਤੋਰਵੇ ਨਰਹਰੀ ਜੀ ਹਨ। ਇਹ ਰਾਮਾਇਣ ਸ਼੍ਰੀਰਾਮ ਜੀ ਦੇ ਰਾਜ ਅਭਿਸ਼ੇਕ , ਸੁਗਰੀਵ ਆਦਿ ਨੂੰ ਵਿਦਾ ਕਰਨ, ਰਾਮ ਰਾਜ ਵਿੱਚ ਸੁੱਖ ਸ਼ਾਂਤੀ, ਦਰਬਾਰ ਦੇ ਦ੍ਰਿਸ਼ ਅਤੇ ਰਾਮਾਇਣ ਪੜ੍ਹਨ ਦੇ ਲਾਭ ਦੇ ਵਰਨਣ ਨਾਲ ਹੀ ਪੂਰੀ ਹੋ ਜਾਂਦੀ ਹੈ। ਇਸ ਵਿੱਚ ਬਾਲਕਾਂਡ ਤੋਂ ਲੈਕੇ ਯੁੱਧ ਕਾਂਡ ਤੱਕ ਕੇਵਲ 6 ਹੀ ਕਾਂਡਾਂ ਦਾ ਵਰਨਣ ਮਿਲਦਾ ਹੈ। ਜੇਕਰ ਇਸਦੇ ਰਚਇਤਾ ਦੇ ਸਾਹਮਣੇ ਉਪਲੱਬਧ ਬਾਲਮੀਕੀ ਰਾਮਾਇਣ ਦੇ ਵਿੱਚ ਉੱਤਰ ਕਾਂਡ ਹੁੰਦਾ ਤਾਂ ਉਹ ਜਰੂਰ ਉਸਦਾ ਵੀ ਉਲੇਖ ਆਪਣੀ ਇਸ ਤੋਰਵੇ ਰਾਮਾਇਣ ਵਿੱਚ ਕਰਦੇ, ਪਰ ਜੋ ਰਾਮਾਇਣ ਉਹਨਾਂ ਦੇ ਸਾਹਮਣੇ ਉਪਲੱਬਧ ਸੀ, ਉਸ ਵਿੱਚ ਕੇਵਲ 6 ਹੀ ਕਾਂਡ ਮੌਜੂਦ ਸਨ।
8. ਰਾਮਚਰਿਤ ਮਾਨਸ- ਗੋਸਵਾਮੀ ਤੁਲਸੀਦਾਸ ਜੀ ਦੀ ਰਾਮਚਰਿਤ ਮਾਨਸ ਵਿੱਚ ਉੱਤਰ ਕਾਂਡ ਹੈ। ਪੰਰਤੂ ਉਸਦੀ ਵਿਸ਼ਾ ਵਸਤੂ ਬਾਲਮੀਕੀ ਜੀ ਦੇ ਉੱਤਰ ਕਾਂਡ ਤੋਂ ਪੂਰੀ ਤਰ੍ਹਾਂ ਅਲੱਗ ਹੈ। ਇਸ ਵਿੱਚ ਨਾ ਤਾਂ ਸ਼ੰਭੂਕ ਹੈ, ਨਾ ਲਵਕੁਸ਼ ਹੈ, ਨਾ ਮਾਤਾ ਸੀਤਾ ਜੀ ਨੂੰ ਬਨਵਾਸ ਭੇਜਣ ਦਾ ਵਰਨਣ ਹੈ। ਅਤ: ਤੁਲਸੀਦਾਸ ਜੀ ਦੇ ਸਮੇਂ ਵਿੱਚ ਵੀ ਇਹ ਉੱਤਰ ਕਾਂਡ ਰਾਮਾਇਣ ਦਾ ਹਿੱਸਾ ਨਹੀਂ ਸੀ। ਸ਼੍ਰੀਰਾਮ ਜੀ ਦੇ ਰਾਜ ਅਭਿਸ਼ੇਕ ਦਾ ਵਰਨਣ ਬਾਲਮੀਕੀ ਜੀ ਦੇ ਛੇਵੇਂ ਕਾਂਡ (ਯੁੱਧ ਕਾਂਡ) ਵਿੱਚ ਕਰਦੇ ਹਨ, ਜੋ ਤੁਲਸੀਦਾਸ ਜੀ ਸੱਤਵੇ ਕਾਂਡ ਵਿੱਚ।।।
9. ਬਾਲਮੀਕੀ ਰਾਮਾਇਣ ਵਿੱਚ ਫਲ਼ਸ਼ਰੂਤੀ (ਸ਼੍ਰੀ ਰਾਮਾਇਣ ਜੀ ਦੇ ਪੜ੍ਹਨ ਦੇ ਲਾਭ) ਯੁੱਧ ਕਾਂਡ ਦੇ ਅੰਤ ਵਿੱਚ ਹਨ। ਜੇਕਰ ਮਹਾਂਰਿਸ਼ੀ ਬਾਲਮੀਕੀ ਜੀ ਨੇ ਉੱਤਰ ਕਾਂਡ ਲਿਖਣਾ ਹੁੰਦਾ ਤਾਂ ਉਹ ਇਸ ਦੇ ਲਾਭਾਂ ਨੂੰ ਉੱਤਰ ਕਾਂਡ ਦੇ ਅੰਤ ਵਿੱਚ ਲਿਖਦੇ।।
10. ਸੰਸਕ੍ਰਿਤ ਦੇ ਸਾਰੇ ਗ੍ਰੰਥਾਂ ਵਿੱਚ ਸਮੇਂ ਸਮੇਂ ਵਿੱਚ ਮਿਲਾਵਟ ਕੀਤੀ ਜਾਂਦੀ ਰਹੀ ਹੈ। ਅੱਜ ਰਾਮਾਇਣ ਦੇ 4-5 ਅਲੱਗ ਅਲੱਗ ਸੰਸਕਰਨ ਮਿਲਦੇ ਹਨ, ਜਿਸ ਵਿੱਚ ਇੱਕ ਦੂਸਰੇ ਤੋਂ ਪੂਰੀ ਤਰ੍ਹਾਂ ਅਲੱਗ ਅਲੱਗ ਸ਼ਲੋਕ ਮਿਲਦੇ ਹਨ। ਕੁਝ ਸ਼ਲੋਕਾਂ ਦੀ ਸ਼ੰਖਿਆ ਵੀ ਦੂਸਰੇ ਸੰਸਕਰਨਾਂ ਤੋਂ ਭਿੰਨ ਹੈ। ਇਸਦੇ ਨਾਲ ਅਨੁਮਾਨ ਹੋ ਜਾਂਦਾ ਹੈ ਕਿ ਕੁਝ ਸਵਾਰਥੀ ਲੋਕ ਸਮੇਂ ਉੱਪਰ ਇਹਨਾਂ ਪੁਸਤਕਾਂ ਵਿੱਚੋਂ ਸ਼ਲੋਕ ਹਟਾਉਂਦੇ ਵੀ ਰਹੇ ਅਤੇ ਮਿਲਾਉਂਦੇ ਵੀ ਰਹੇ ਹਨ। ਇਨ੍ਹਾਂ ਮਿਲਾਵਟੀ ਸ਼ਲੋਕਾਂ ਦੇ ਕਾਰਨ ਹੀ ਸਨਾਤਨ ਧਰਮ ਦੇ ਮਹਾਂਪੁਰਸ਼ਾਂ ਦਾ ਅਪਮਾਨ ਹੁੰਦਾ ਜਾ ਰਿਹਾ ਹੈ। ਉਦਾਹਰਨ ਦੇ ਤੌਰ ਉੱਪਰ ਕਮਿਊਨਿਸਟ ਲੇਖਿਕਾ ਮ੍ਰਨਾਲ ਪਾਂਡੇ ਨੇ ਇੱਕ ਵਾਰ ਅਖਵਾਰ ਵਿੱਚ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਉਸਨੇ ਮਾਤਾ ਸੀਤਾ ਦੁਆਰਾ (ਪੂਜਾ ਦੇ ਤੋਰ ਤੇ) ਗੰਗਾ ਨਦੀ ਵਿੱਚ ਸ਼ਰਾਬ ਦੇ ਘੜੇ ਪਾਉਣ ਦੀ ਗੱਲ ਲਿਖੀ ਸੀ। ਬਾਅਦ ਵਿੱਚ ਲੱਭਣ ਉੱਤੇ ਪਾਇਆ ਗਿਆ ਕਿ ਇਹ ਸ਼ਲੋਕ ਕੇਵਲ ਇੱਕ ਸੰਸਕਰਨ ਵਿੱਚ ਹੀ ਹੈ, ਜੋ ਕਿ ਕਿਸੇ ਸ਼ਰਾਬ ਪੀਣ ਵਾਲੇ ਨੇ ਮਿਲਾਇਆ ਹੈ। ਇਸੇ ਤਰ੍ਹਾਂ ਕੇਵਲ ਇੱਕ ਸੰਸਕਰਨ ਵਿੱਚ ਮਾਤਾ ਸੀਤਾ ਜੀ ਦੁਆਰਾ ਘੁੰਡ ਕੱਢਣ ਦਾ ਵੀ ਜਿਕਰ ਮਿਲਦਾ ਹੈ ਜੋ ਕਿ ਸਾਫ ਸਾਫ ਬਾਅਦ ਵਿੱਚ ਮਿਲਾਇਆ ਗਿਆ ਹੈ।।
(ਲੇਖਕ- ਆਰਿਆ ਗਿਆਨਚੰਦ ਗੋਇਲ)
ਨੋਟ:- ਸਾਰੇ ਵੀਰਾਂ ਨੂੰ ਜੇਕਰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ।।। ਜੇਕਰ ਤੁਸੀਂ ਸ਼ੁੱਧ ਸਨਾਤਨ ਧਰਮ ਦੇ ਸਵਰੂਪ ਅਤੇ ਇਸਦੇ ਉੱਪਰ ਉੱਠਣ ਵਾਲੇ ਸਵਾਲਾਂ ਦੇ ਉੱਤਰ ਸਹੀ ਸਹੀ ਜਾਣਨਾ ਚਾਹੁੰਦੇ ਹੋ..ਤਾਂ ਅੱਜ ਹੀ ਆਰਿਆ ਸਮਾਜ ਦੁਆਰਾ ਰਚਿਤ ਵੇਦ, ਉਪਨਿਸ਼ਦ, ਗੀਤਾ, ਬਾਲਮੀਕੀ ਰਾਮਾਇਣ, ਮਹਾਂਭਾਰਤ, ਸ਼ੁੱਧ ਮਨੂ ਸਮਰਿਤੀ ਤੋਂ ਇਲਾਵਾ ਭਾਰਤੀ ਗੌਰਵਮਈ ਇਤਿਹਾਸ, ਮਹਾਂਪੁਰਸ਼ਾਂ ਦੀਆਂ ਜੀਵਨੀਆਂ ਆਦਿ www.vedrishi.com (ਵੇਦਰਿਸ਼ੀ ਵੈਬਸਾਈਟ) ਤੋਂ ਹੀ ਖਰੀਦੋ।। ਜੈ ਜੈ ਸ਼੍ਰੀ ਰਾਮ।। ਓਮ।।

ਸਵਾਮੀ_ਦਯਾਨੰਦ_ਅਤੇ_ਗਊ_ਰੱਖਿਆ



ਸਵਾਮੀ_ਦਯਾਨੰਦ_ਅਤੇ_ਗਊ_ਰੱਖਿਆ

*ਗਾਵੋ ਵਿਸ਼ਵੱਸ਼ਯ ਮਾਤਰਮ।।*

ਜਦੋਂ ਤਮਾ ਸ਼ਰੀਰ ਨੂੰ ਛੱਡ ਦਿੰਦੀ ਹੈ ਤਾਂ ਸਰੀਰ ਮਰ ਜਾਂਦਾ ਹੈ ਅਰਥਾਤ ਬਿਨ੍ਹਾਂ ਕਿਰਿਆ ਵਾਲਾ, ਬਿਨ੍ਹਾਂ ਪ੍ਰਾਣ ਵਾਲਾ, ਤੇਜਹੀਣ ਹੋ ਜਾਂਦਾ ਹੈ। ਗਊ ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਦੀ ਆਤਮਾ ਹੈ, ਅਤੇ ਜੇਕਰ ਗਊ ਇਸ ਦੇਸ਼ ਨੂੰ ਛੱਡ ਕੇ ਚਲੀ ਜਾਂਦੀ ਹੈ ਤਾਂ ਭਾਰਤ ਦੇਸ਼ ਆਤਮਾ ਦੇ ਬਿਨ੍ਹਾਂ ਸਰੀਰ ਮਾਤਰ ਰਹਿ ਜਾਵੇਗਾ। ਇਸ ਰਾਸ਼ਟਰ ਦਾ ਪਤਨ ਨਿਸ਼ਚਿਤ ਰੂਪ ਨਾਲ ਕੋਈ ਨਹੀਂ ਬਚਾ ਸਕੇਗਾ, ਜੇਕਰ ਗਊ ਆਦਿ ਪਸ਼ੂਆਂ ਨੂੰ ਕੱਟਣ ਤੋਂ ਨਹੀਂ ਬਚਾਇਆ ਜਾਂਦਾ ਹੈ।
ਪ੍ਰਾਚੀਨ ਕਾਲ ਵਿੱਚ ਤਾਂ ਸੰਪੱਤੀ ਦਾ ਮਾਪਦੰਡ ਵੀ ਗੋਧਨ ਨੂੰ ਹੀ ਮੰਨਿਆ ਜਾਂਦਾ ਸੀ। ਭਾਰਤੀ ਸੰਸਕ੍ਰਿਤੀ ਅਤੇ ਪੰਰਪਰਾ ਵਿੱਚ ਭਾਰਤ ਮਾਤਾ ਅਤੇ ਗਊ ਮਾਤਾ ਦੋਨੋਂ ਇੱਕ ਸਮਾਨਰੂਪ ਵਿੱਚ ਸੇਵਾ ਅਤੇ ਰੱਖਿਆ ਦੇ ਪਾਤਰ ਰਹੇ ਹਨ। ਸੰਸਕ੍ਰਿਤ ਵਿੱਚ ਤਾਂ ਗਊ ਅਤੇ ਪ੍ਰਿਥਵੀ ਦੋਨਾਂ ਲਈ ਹੀ ਇੱਕ ਸ਼ਬਦ ‘ਗੋ’ ਦਾ ਪ੍ਰਯੋਗ ਹੋਇਆ ਹੈ। ਰਿਸ਼ੀ ਦਯਾਨੰਦ ਦੀ ਆਰਥਿਕ ਰਾਸ਼ਟਰੀਅਤਾ ਦਾ ਉਹ ਮੁੱਖ ਸਤੰਭ ਹੈ। ਇਸ ਕਾਰਨ ਉਹਨਾਂ ਨੇ ਇਸ ਵਿਸ਼ੇ ਨੂੰ ਲੈਕੇ #ਗੋਕਰੁਣਾਨਿਧੀ ਦੇ ਨਾਮ ਨਾਲ ਇੱਕ ਸਵਤੰਤਰ ਗ੍ਰੰਥ ਦੀ ਰਚਨਾ ਕਰਕੇ ਗਊ-ਵਿਸ਼ਿਆਂ ਉੱਪਰ ਪ੍ਰਸ਼ਨਾਂ ਦੇ ਵਿਸਤਾਰ ਨਾਲ ਵਿਵੇਚਨ ਕੀਤਾ ਹੈ। ਇਸੇ ਪੁਸਤਕ ਤੋਂ ਹੀ ਬ੍ਰਿਟਿਸ਼ ਸਰਕਾਰ ਨੂੰ ਰਾਜਦ੍ਰੋਹ ਦੀ ਗੰਧ ਆਉਣ ਲੱਗੀ ਸੀ।
#ਗੋਕਰੁਣਾਨਿਧੀ ਦਾ ਉਦੇਸ਼—
ਇਸ਼ ਗ੍ਰੰਥ ਦੀ ਭੂਮਿਕਾ ਵਿੱਚ ਰਿਸ਼ੀ ਦਯਾਨੰਦ ਜੀ ਲਿਖਦੇ ਹਨ ਕਿ ਇਹ ਗ੍ਰੰਥ ਇਸੇ ਅਭਿਆਨ ਨਾਲ ਲਿਖਿਆ ਗਿਆ ਹੈ ਜਿਸ ਨਾਲ ਗਊ ਆਦਿ ਪਸ਼ੂਆਂ ਜਿੱਥੇ ਤੱਕ ਹੋਕੇ ਸਕੇ ਬਚਾਈਂਆਂ ਜਾਣ ਅਤੇ ਉਨ੍ਹਾਂ ਦੇ ਬਚਾਉਣ ਨਾਲ ਦੁੱਧ, ਘੀ ਅਤੇ ਖੇਤੀ ਦੇ ਵੱਧਣ ਵਿੱਚ ਸਭ ਦਾ ਸੁੱਖ ਵੱਧਦਾ ਰਹੇ।

ਆਰਿਆਰਾਜ (ਸਵਰਾਜ) ਅਤੇ ਗਊ-
ਰਿਸ਼ੀ ਵਚਨਾਮ੍ਰਤ1 ਰਿਸ਼ੀ ਵਚਨਾਮ੍ਰਤ

ਮਹਾਂਰਿਸ਼ੀ ਜੀ ਲਿਖਦੇ ਹਨ ਕਿ ਜਦੋਂ ਆਰਿਆ ਦਾ ਰਾਜ ਸੀ, ਉਦੋਂ ਇਹ ਮਹੋਪਕਾਰਕ ਗਊ ਆਦਿ ਪਸ਼ੂ ਨਹੀਂ ਮਾਰੇ ਜਾਂਦੇ ਸਨ। ਉਦੋਂ ਆਰਿਆਵ੍ਰੱਤ ਅਤੇ ਹੋਰਾਂ ਦੇਸ਼ਾਂ ਵਿੱਚ ਬੜੇ ਆਨੰਦ ਨਾਲ ਮਨੁੱਖ ਆਦਿ ਪ੍ਰਾਣੀ ਰਹਿੰਦੇ ਸਨ, ਕਿਉਂਕਿ ਦੁੱਧ, ਘੀ, ਬੈਲ ਆਦਿ ਪਸ਼ੂਆਂ ਦੀ ਬਹੁਤਾਤ ਹੋਣ ਨਾਲ ਅੰਨ ਰਸ ਵਧੇਰੇ ਹੁੰਦੇ ਸਨ। ਜਦੋਂ ਤੋਂ ਵਿਦੇਸ਼ੀ ਮਾਂਸਾਹਾਰੀ ਇਸ ਦੇਸ਼ ਵਿੱਚ ਆਕੇ ਗਊ ਆਦਿ ਪਸ਼ੂਆਂ ਨੂੰ ਮਾਰਨ ਵਾਲੇ ਰਾਜ ਅਧਿਕਾਰੀ ਹੋਏ ਹਨ ਉਦੋਂ ਤੋਂ ਕ੍ਰਮ.. ਆਰਿਆਂ ਦੇ ਦੁੱਖਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ,ਕਿਉਂਕਿ ਨਸ਼ਟੇ ਮੁਲੇ ਨੈਵ ਫਲਮ ਨ ਪੁਸ਼ਪਮ। (ਸੱਤਿਆਰਥ ਪ੍ਰਕਾਸ਼).. ਪਰੰਤੂ ਸ਼ੋਕ ! ਮਹਾਂਸ਼ੋਕ! ਵਿਦੇਸ਼ੀਆਂ ਤੋਂ ਆਜਾਦੀ ਮਿਲਣ ਤੋਂ ਬਾਅਦ ਵੀ ਸਾਡੇ ਸ਼ਾਸ਼ਕਾਂ ਨੇ ਇਸ ਭਾਰਤ ਰੂਪੀ ਰੁੱਖ ਦੀ ਜੜ੍ਹ ਨੂੰ ਸੀਂਚਣ ਦੀ ਬਜਾਏ ਕੱਟਣ ਦਾ ਹੀ ਕੰਮ ਕੀਤਾ ਹੈ।

#ਗਊ_ਸਭ_ਸੁੱਖਾਂ_ਦੀ_ਮੂਲ... ਰਿਸ਼ੀ ਵਚਨ ਅੰਮ੍ਰਿਤ (3)
ਮਹਾਂਰਿਸ਼ੀ ਜੀ ਨੇ ਗਊ ਨੂੰ ਸਭ ਸੁੱਖਾਂ ਦੀ ਮੂਲ ਸਿੱਧ ਕਰਦੇ ਹੋਇਆਂ ਲਿਖਿਆ ਹੈ... ‘ਗਵਾਦਿ ਪਸ਼ੂ ਅਤੇ ਖੇਤੀ ਆਦਿ ਕੰਮਾਂ ਦੀ ਰੱਖਿਆ ਵਿੱਚ ਵਾਧਾ ਹੋਕੇ ਸਭ ਪ੍ਰਕਾਰ ਨਾਲ ਉੱਤਮ ਸੁੱਖ ਮਨੁੱਖ ਆਦਿਕ ਪ੍ਰਾਣੀਆਂ ਨੂੰ ਪ੍ਰਾਪਤ ਹੁੰਦੇ ਹਨ। ਪੱਖਪਾਤ ਛੱਡ ਕੇ ਦੇਖੋ, ਗਊ ਆਦਿਕ ਪਸ਼ੂ ਅਤੇ ਖੇਤੀ ਆਦਿਕ ਕੰਮਾਂ ਨਾਲ ਸਭ ਸੰਸਾਰ ਨੂੰ ਅਸੰਖਿਅਕ ਸੁੱਖ ਹੁੰਦੇ ਹਨ ਜਾਂ ਨਹੀਂ।

#ਗਊ_ਦੀ_ਉਪਯੋਗਿਤਾ-
ਗਊ ਦਾ ਸਾਡੇ ਦੈਨਿਕ ਜੀਵਨ ਉੱਪਰ ਕਿੰਨ੍ਹਾਂ ਵਿਆਪਕ ਪ੍ਰਭਾਵ ਹੈ ਅਤੇ ਖਾਦ ਸਮੱਸਿਆ ਨੂੰ ਹੱਲ ਕਰਨ ਆਦਿ ਗੱਲਾਂ ਉੱਪਰ ਮਹਾਂਰਿਸ਼ੀ ਲਿਖਦੇ ਹਨ- ‘ਇਨ੍ਹਾਂ ਦੀ ਰੱਖਿਆ ਵਿੱਚ ਅੰਨ ਵੀ ਮਹਿੰਗਾ ਨਹੀਂ ਹੁੰਦਾ। ਕਿਉਂਕਿ ਦੁੱਧ ਆਦਿ ਦੇ ਅਧਿਕ ਹੋਣ ਨਾਲ ਆਲਸੀ ਨੂੰ ਵੀ ਖਾਣ-ਪੀਣ ਵਿੱਚ ਦੁੱਧ ਆਦਿ ਮਿਲਣ ਉੱਪਰ ਅੰਨ ਘੱਟ ਹੀ ਖਾਇਆ ਜਾਂਦਾ ਹੈ ਅਤੇ ਅੰਨ ਦੇ ਘੱਟ ਖਾਣ ਨਾਲ ਮੱਲ ਵੀ ਘੱਟ ਜਾਂਦਾ ਹੈ। ਮੱਲ ਦੇ ਘੱਟ ਹੋਣ ਨਾਲ ਦੁਰਗੰਧ ਵੀ ਘੱਟ ਹੁੰਦਾ ਹੈ। ਦੁਰਗੰਧ ਦੇ ਘੱਟ ਹੋਣ ਨਾਲ ਹਵਾ ਅਤੇ ਜਲ ਦੀ ਸ਼ੁੱਧੀ ਵੀ ਵਿਸੇਸ਼ ਰੂਪ ਵਿੱਚ ਹੁੰਦੀ ਹੈ। ਉਸ ਨਾਲ ਰੋਗਾਂ ਦੇ ਘੱਟਣਾ ਆਦਿ ਹੋਣ ਨਾਲ ਵੀ ਸੁੱਖ ਵੱਧਦਾ ਹੈ।

#ਗਊ_ਦੀ_ਵਿਸ਼ੇਸ਼ਤਾ.. ਰਿਸ਼ੀ ਵਚਨ ਅੰਮ੍ਰਿਤ 2
ਸਾਰੇ ਪਸ਼ੂਆਂ ਦੀ ਰੱਖਿਆ ਦਾ ਆਦੇਸ਼ ਦਿੰਦੇ ਹੋਇਆਂ ਰਿਸ਼ੀ ਨੇ ਸ਼ਭ ਤੋਂ ਜਿਆਦਾ ਬਲ ਗਊ ਉੱਪਰ ਹੀ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ਹੈ- ‘ਵਰਤਮਾਨ ਵਿੱਚ ਪਰਮੋਪਕਰਕ ਗਊ ਦੀ ਰੱਖਿਆ ਹੀ ਮੁੱਖ ਉਦੇਸ਼ ਹੈ।’ ਇੱਕ ਹੀ ਗਊ ਨਾਲ ਹੋਣ ਵਾਲੇ ਲਾਭ ਦਾ ਵਿਸਤਾਰ ਬਿਓਰਾ ਲਿਖਣ ਦੇ ਬਾਅਦ ਰਿਸ਼ੀ ਲਿਖਦੇ ਹਨ ਕਿ “ਇੱਕ ਗਊ ਕਿ ਇੱਕ ਪੀੜੀ ਵਿੱਚ ਚਾਰ ਲੱਖ ਪਚੱਤਰ ਹਜਾਰ ਛੇ ਸੌ ਮਨੁੱਖਾਂ ਦਾ ਪਾਲਣ ਹੁੰਦਾ ਹੈ ਅਤੇ ਪੀੜ੍ਹੀ ਉੱਪਰ ਪੀੜ੍ਹੀ ਵਧਾ ਕਰ ਲੇਖਾ ਕਰੀਏ ਤਾਂ ਅਸੰਖਿਅਕ ਮਨੁੱਖਾਂ ਦਾ ਪਾਲਣ ਹੁੰਦਾ ਹੈ।” (ਸੱਤਿਆਰਥ ਪ੍ਰਕਾਸ਼) ਗੁਣਾਂ ਵਿੱਚ ਸਰਵਸ਼੍ਰੇਸ਼ਠ ਹੋਣ ਦੇ ਕਾਰਨ ਹੀ ਆਰਿਆ ਨੇ ਗਊ ਨੂੰ ਸਭ ਪਸ਼ੂਆਂ ਤੋਂ ਉੱਤਮ ਮੰਨਿਆ ਹੈ। ਅੱਜਕੱਲ੍ਹ ਤਾਂ ਸਾਰੇ ਵਿਦਵਾਨਾਂ ਆਦਿ ਨੇ ਸਵਿਕਾਰ ਕੀਤਾ ਹੈ ਕਿ ਭਾਰਤ ਦੀ ਦੇਸ਼ੀ ਗਊ ਦੇ ਦੁੱਧ ਵਿੱਚ A2 ਹੁੰਦਾ ਹੈ, ਜਿਸ ਨਾਲ ਸਾਰੇ ਰੋਗ ਇੱਥੋਂ ਤੱਕ ਕਿ ਕੈਸ਼ਰ ਅਤੇ ਏਡਜ ਆਦਿ ਜੈਸੇ ਅਸਾਧਿਅ ਰੋਗ ਵੀ ਠੀਕ ਹੋ ਸਕਦੇ ਹਨ।

#ਗਊਹੱਤਿਆ_ਮਹਾਂਪਾਪ.....
ਗੋਕਰੁਣਾਨਿਧੀ ਵਿੱਚ ਇੱਕ ਗਊ ਨਾਲ ਹੋਣ ਵਾਲੇ ਲਾਭ ਦੀ ਚਰਚਾ ਕਰਦੇ ਹੋਏ ਸਵਾਮੀ ਜੀ ਲਿਖਦੇ ਹਨ ਕਿ ਜਦੋਂ ਕਿ ਇੱਕ ਗਊ ਇੱਕ ਪੀੜੀ ਵਿੱਚ ਕਈ ਲੱਖ ਮਨੁੱਖਾਂ ਦਾ ਪਾਲਣ ਹੁੰਦਾ ਹੈ। ਇਸਦੇ ਮਾਂਸ ਨਾਲ ਅਨੁਮਾਨ ਹੈ ਕਿ ਕੇਵਲ 80 ਮਾਂਸਾਹਾਰੀ ਮਨੁੱਖ ਹੀ ਇੱਕ ਵਾਰ ਵਿੱਚ ਤ੍ਰਿਪਤ ਹੋ ਸਕਦੇ ਹਨ। ਦੇਖੋ, ਤੁੱਛ ਲਾਭ ਦੇ ਲਈ ਲੱਖਾਂ ਪ੍ਰਾਣੀਆਂ ਨੂੰ ਮਾਰ ਕੇ ਅਸੰਖਿਅਕ ਪ੍ਰਾਣੀਆਂ ਦੀ ਹਾਣੀ ਕਰਨਾ ਮਹਾਂਪਾਪ ਕਿਉਂ ਨਹੀਂ ਹੈ?

ਮਹੋਪਕਾਰਕ_ਗਊ_ਅਤੇ_ਕਰੂਰ_ਮਨੁੱਖ—
ਮਹਾਂਰਿਸ਼ੀ ਲਿਖਦੇ ਹਨ ਕਿ ਦੇਖੋ, ਜੋ ਪਸ਼ੂ ਪੱਤੇ, ਫਲ, ਫੁੱਲ, ਘਾਹ ਆਦਿ ਖਾਵੇ ਅਤੇ ਸਾਰ ਦੁੱਧ ਆਦਿ ਅੰਮ੍ਰਿਤਰੂਪੀ ਰਤਨ ਦੇਵੇ, ਹਲ,ਗੱਡੀ ਵਿੱਚ ਚੱਲਕੇ ਅਨੇਕ ਵਿਧੀ ਅੰਨ ਆਦਿ ਉਤਪੰਨ ਕਰ ਸਭ ਦੀ ਬੁੱਧੀ, ਬਲ ਆਦਿ ਨੂੰ ਵਦਾ ਕੇ ਨਿਰੋਗਤਾ ਦੇਵੇ, ਪੁੱਤਰ, ਪੁੱਤਰੀ ਅਤੇ ਮਿੱਤਰ ਆਦਿ ਦੇ ਸਮਾਨ ਪੁਰਸ਼ਾਂ ਦੇ ਨਾਲ ਵਿਸ਼ਵਾਸ਼ ਅਤੇ ਪ੍ਰੇਮ ਕਰੇ, ਜਿੱਥੇ ਬੰਨੀਏ ਉੱਥੇ ਹੀ ਰਹੇ, ਜਿੱਧਰ ਚਲਾਈਏ, ਉੱਧਰ ਹੀ ਚੱਲੇ, ਜਿੱਥੇ ਤੋਂ ਹਟਾ ਦੇਈਏ, ਉੱਥੋਂ ਆਸਾਨੀ ਨਾਲ ਹੱਟ ਜਾਵੇ, ਦੇਖਣ ਅਤੇ ਬੁਲਾਉਣ ਉੱਪਰ ਕੋਲ ਆਵੇ, ਜਦੋਂ ਕਦੇ ਹਿੰਸਕ ਪਸ਼ੂ ਜਾਂ ਮਾਰਨੇ ਵਾਲੇ ਨੂੰ ਦੇਖੇ ਤਾਂ ਆਪਣੀ ਰੱਖਿਆ ਦੇ ਲਈ ਪਾਲਣ ਕਰਨ ਵਾਲੇ ਦੇ ਕੋਲ ਸਮੀਪ ਦੌੜ ਕਰ ਆਵੇ ਕਿ ਇਹ ਸਾਡੀ ਰੱਖਿਆ ਕਰੇਗਾ। (ਰਿਸ਼ੀ ਵਚਨ ਅੰਮ੍ਰਿਤ 4)
ਜਿਸ ਦੇ ਮਰਨ ਉੱਪਰ ਚਮੜਾ ਵੀ ਕੰਟਕ ਆਦਿ ਤੋਂ ਰੱਖਿਆ ਕਰੇ, ਜੰਗਲ ਵਿੱਚ ਚਰ ਕੇ ਆਪਣੇ ਬੱਚੇ ਅਤੇ ਸਵਾਮੀ ਦੇ ਲਈ ਦੁੱਧ ਨੂੰ ਨਿਯਤ ਸਥਾਨ ਉੱਪਰ ਨਿਯਤ ਸਮੇਂ ਉੱਪਰ ਚਲੇ ਆਉਣ, ਆਪਣੇ ਸਵਾਮੀ ਦੀ ਰੱਖਿਆ ਦੇ ਲਈ ਤਨ-ਮਨ ਲਗਾਉਣ, ਜਿਸਦਾ ਸਾਰਾ ਕੁਝ ਰਾਜਾ ਅਤੇ ਪ੍ਰਜਾ ਆਦਿ ਮਨੁੱਖਾਂ ਦੇ ਸੁੱਖਾਂ ਦੇ ਲਈ ਹੈ, ਆਦਿ ਆਦਿ ਸ਼ੁੱਭ ਗੁਣਯੁਕਤ ਸੁੱਖਕਾਰਕ ਪਸ਼ੂਆਂ ਦੇ ਗਲੇ ਛੁਰਿਆਂ ਨਾਲ ਕੱਟਕੇ ਜੋ ਆਪਣਾ ਪੇਟ ਭਰ ਸਭ ਸੰਸਾਰ ਦੀ ਹਾਣੀ ਕਰਦੇ ਹਨ, ਕੀ ਸੰਸਾਰ ਵਿੱਚ ਉਨ੍ਹਾਂ ਤੋਂ ਵੀ ਜਿਆਦਾ ਕੋਈ ਵਿਸ਼ਵਾਸ਼ਘਾਤੀ, ਅਨੁਪਕਾਰੀ, ਦੁੱਖ ਦੇਣ ਵਾਲੇ ਅਤੇ ਪਾਪੀ ਜਨ ਹੋਣਗੇ? ਇਸਲਈ ਯਜੁਰਵੇਦ ਦੇ ਪਹਿਲੇ ਹੀ ਮੰਤਰ ਵਿੱਚ ਪਰਮਾਤਮਾ ਦੀ ਆਗਿਆ ਹੈ ਕਿ (ਅਗਨਯਾ, ਪਸ਼ੂਨ ਪਾਹਿ) ਹੇ ਪੁਰਸ਼ ! ਤੂੰ ਇਨ੍ਹਾਂ ਪਸ਼ੂਆਂ ਨੂੰ ਕਦੇ ਵੀ ਨਾ ਮਾਰ ਅਪਿਤੂ ਇਨ੍ਹਾਂ ਦੀ ਰੱਖਿਆ ਕਰ, ਜਿਸ ਨਾਲ ਤੇਰੀ ਵੀ ਰੱਖਿਆ ਹੋਵੇ। ਇਸੇ ਨਾਲ ਬ੍ਰਹਮਾ ਤੋਂ ਲੈਕੇ ਅੱਜ ਤੱਕ ਆਰਿਆ ਲੋਕ ਪਸ਼ੂਆਂ ਦੀ ਹਿੰਸਾ ਵਿੱਚ ਪਾਪ ਅਤੇ ਅਧਰਮ ਸਮਝਦੇ ਸਨ ਅਤੇ ਹੁਣ ਵੀ ਸਮਝਦੇ ਹਨ।”

#ਰਾਜਾ_ਨੂੰ_ਚੇਤਾਵਨੀ—ਰਿਸ਼ੀ ਵਚਨ ਅੰਮ੍ਰਿਤ (5)
ਗੋਹੱਤਿਆ ਦੇ ਹੋਣ ਵਾਲੀਆਂ ਹਾਣੀਆਂ ਦਾ ਉਲੇਖ ਕਰਦੇ ਹੋਏ ਰਿਸ਼ੀ ਜੀ ਲਿਖਦੇ ਹਨ- “ਗਊ ਆਦਿ ਪਸ਼ੂ ਦੇ ਨਾਸ਼ ਹੋਣ ਨਾਲ ਰਾਜਾ ਅਤੇ ਪ੍ਰਜਾ ਦਾ ਵੀ ਨਾਸ਼ ਹੋ ਜਾਂਦਾ ਹੈ। ਕਿਉਂਕਿ ਜਦੋਂ ਪਸ਼ੂ ਘੱਟ ਹੋ ਜਾਂਦੇ ਹਨ ਤਾਂ ਦੁੱਧ ਆਦਿ ਪਦਾਰਥ ਅਤੇ ਖੇਤੀ ਆਦਿ ਕੰਮਾਂ ਦੀ ਵੀ ਘੱਟਦੀ ਹੋ ਜਾਂਦੀ ਹੈ।....... ਅਤੇ ਇੱਥੇ ਵੀ ਧਿਆਨ ਰੱਖੀਏ...ਕਿ ਪਸ਼ੂ ਆਦਿ ਅਤੇ ਅਤੇ ਉਨ੍ਹਾਂ ਦੇ ਸਵਾਮੀ ਖੇਤੀ ਆਦਿ ਕੰਮ ਕਰਨ ਵਾਲੇ ਪ੍ਰਜਾ ਦੇ ਪਸ਼ੂ ਆਦਿ ਅਤੇ ਮਨੁੱਖਾਂ ਦੇ ਜਿਆਦਾ ਮਿਹਨਤ ਤੋਂ ਹੀ ਰਾਜਾ ਦਾ ਐਸ਼ਵਰਿਆ ਅਧਿਕ ਵੱਧਦਾ ਹੈ ਅਤੇ ਘੱਟ ਹੋਣ ਨਾਲ ਨਸ਼ਟ ਹੋ ਜਾਂਦਾ ਹੈ।

#ਰਾਜਾ_ਦਾ_ਕਰਤੱਵ- ਰਿਸ਼ੀ ਵਚਨ ਅੰਮ੍ਰਿਤ (6)
ਐਸੀ ਦਸ਼ਾ ਵਿੱਚ ਰਾਜਾ ਦੇ ਕਰਤੱਵ ਦਾ ਨਿਰਦੇਸ਼ ਕਰਦੇ ਹੋਏ ਸਵਾਮੀ ਜੀ ਲਿਖਦੇ ਹਨ- “ਰਾਜਾ ਪ੍ਰਜਾ ਤੋਂ ਟੈਕਸ ਲੈਂਦਾ ਹੈ, ਕਿ ਉਨ੍ਹਾਂ ਦੀ ਰੱਖਿਆ ਕਰ ਸਕੇ, ਨਾ ਕਿ ਰਾਜਾ ਅਤੇ ਪ੍ਰਜਾ ਦੇ ਜੋ ਸੁੱਖ ਦੇ ਕਾਰਨ ਗਊ ਆਦਿ ਪਸ਼ੂ ਹਨ, ਉਨ੍ਹਾਂ ਦਾ ਨਾਸ਼ ਕੀਤਾ ਜਾਵੇ। ਇਸ ਲਈ ਅੱਜ ਤੱਕ ਜੋ ਹੋਇਆ ਸੋ ਹੋਇਆ , ਅੱਗੇ ਅੱਖ ਖੋਲ੍ਹਕੇ ਸਭ ਦੇ ਹਾਨੀਕਾਰਕ ਕਰਮਾਂ ਨੂੰ ਨਾ ਕਰੋ ਅਤੇ ਨਾ ਕਰਨ ਦੇਵੋ। ਹਾਂ, ਅਸੀਂ ਲੋਕਾਂ ਦਾ ਇਹੀ ਕੰਮ ਹੈ ਕਿ ਆਪ ਲੋਕਾਂ ਦੀ ਭਲਾਈ ਅਤੇ ਬੁਰਾਈ ਦਾ ਕੰਮ ਜਤਾ ਦੇਣ ਅਤੇ ਆਪ ਲੋਕਾਂ ਦਾ ਇਹੀ ਕੰਮ ਹੈ ਕਿ ਪੱਖਪਾਤ ਛੱਡਕੇ ਸਭ ਦੀ ਰੱਖਿਆ ਅਤੇ ਵਾਧਾ ਕਰਨ ਵਿੱਚ ਤਿਆਰ ਰਹਿਣ।”

#ਸ਼ਾਸ਼ਨ_ਵਿਧਾਨ_ਵਿੱਚ_ਗਊਹੱਤਿਆ_ਬੰਦਕਰਨ_ਦੀ_ਮੰਗ-
ਸਵਾਮੀ ਜੀ ਦੀ ਨਿਸ਼ਚਿਤ ਧਾਰਨਾ ਸੀ ਕਿ ਗਊ ਵਰਗੇ ਉਪਕਾਰੀ ਪਸ਼ੂਆਂ ਦੀ ਹੱਤਿਆ ਰਾਜਕੀਯ ਵਿਵਸਥਾ ਵਿੱਚ ਦ਼ੰਡਨੀਯ ਅਪਰਾਧ ਹੋਣਾ ਚਾਹੀਦਾ ਹੈ ਅਤੇ ਸ਼ਾਸ਼ਨ ਵਿਧਾਨ ਵਿੱਚ ਗਊ ਹੱਤਿਆ ਬੰਦ ਕਰਨ ਵਾਲੀ ਧਾਰਾ ਦਾ ਸਮਾਵੇਸ਼ ਹੋਣਾ ਚਾਹੀਦਾ ਹੈ। ਰਿਸ਼ੀ ਲਿਖਦੇ ਹਨ ਕਿ “ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਸ਼ੂਆਂ ਨੂੰ ਪੀੜ੍ਹਾ ਨਾ ਦੇਣ ਦੇ ਲਈ ਨਿਆਂ ਪੁਸਤਕ ਵਿੱਚ ਵਿਵਸਥਾ ਵੀ ਲਿਖੀ ਹੈ ਕਿ ਜੋ ਪਸ਼ੂ ਕਮਜੋਰ ਅਤੇ ਰੋਗੀ ਹੋਣ ਉਨ੍ਹਾਂ ਨੂੰ ਕਸ਼ਟ ਨਾ ਦਿੱਤਾ ਜਾਵੇ। ਜਿੰਨ੍ਹਾਂ ਬੋਝ ਸੁੱਖਪੂਰਵਕ ਉਠਾ ਸਕਣ ਉਨ੍ਹਾਂ ਹੀ ਉਹਨਾਂ ਉੱਪਰ ਧਰਿਆ ਜਾਵੇ। ਸ਼੍ਰੀਮਤੀ ਵਿਕਟੋਰੀਆ ਮਹਾਰਾਣੀ ਦਾ ਵਿਗਿਆਪਨ ਵੀ ਪ੍ਰਸਿੱਧ ਹੈ ਕਿ ਇਨ੍ਹਾਂ ਨਾਦੱਸਣ ਵਾਲੇ ਪਸ਼ੂਆਂ ਨੂੰ ਜੋ ਜੋ ਦੁੱਖ ਦਿੱਤਾ ਜਾਂਦਾ ਹੈ ਉਹ ਨਾ ਦਿੱਤਾ ਜਾਵੇ। ਤਾਂ ਭਲਾ ਕਿਉਂ ਮਾਰ ਦੇਣ ਤੋਂ ਵੀ ਅਧਿਕ ਕੋਈ ਦੁੱਖ ਹੁੰਦਾ ਹੈ? ਕੀ ਫਾਂਸੀ ਤੋਂ ਜਿਆਦਾ ਦੁੱਖ ਜੇਲ੍ਹ ਵਿੱਚ ਹੁੰਦਾ ਹੈ?
ਅੱਜ ਉਹਨਾਂ ਦੀ ਮੌਤ ਦੇ ਲਗਭਗ 130 ਸਾਲ ਬਾਅਦ ਵੀ ਸਥਿਤੀ ਜਿਊਂ ਦੀ ਤਿਉਂ ਬਣੀ ਹੋਈ ਹੈ ਬਲਕਿ ਹੋਰ ਵੀ ਜਿਆਦਾ ਖਰਾਬ ਹੋਈ ਹੈ।
ਗਊ ਹੱਤਿਆ ਕਰਨ ਵਾਲਿਆਂ ਨੂੰ ਪ੍ਰਾਣ ਦੰਡ- ਰਿਸ਼ੀ ਵਚਨ ਅੰਮ੍ਰਿਤ (7)
ਗਊ ਦੀ ਉਪਯੋਗਤਾ ਨੂੰ ਦੇਖਦਿਆਂ ਹੋਇਆਂ ਰਿਸ਼ੀ ਨੇ ਗਊ ਹੱਤਿਆ ਕਰਨ ਵਾਲੇ ਮਨੁੱਖਾਂ ਦੀ ਹੱਤਿਆ ਕਰਨ ਵਾਲੇ ਤੋਂ ਅਧਿਕ ਅਪਰਾਧੀ ਮੰਨਿਆ ਹੈ। ਉਹ ਲਿਖਦੇ ਹਨ- “ਇਨ੍ਹਾਂ ਪਸ਼ੂਆਂ ਦੀ ਹੱਤਿਆ ਕਰਨ ਵਾਲਿਆਂ ਨੂੰ ਸਭ ਮਨੁੱਖਾਂ ਦੀ ਹੱਤਿਆ ਕਰਨ ਵਾਲਾ ਜਾਣੋ।” (ਸੱਤਿਆਰਥ ਪ੍ਰਕਾਸ਼)
ਇਨ੍ਹਾਂ ਮੂਕ ਪ੍ਰਾਣੀਆਂ ਦੀ ਦਯਾ ਵਾਲੀ ਅਵਸਥਾ ਉੱਪਰ ਹੰਝੂ ਬਹਾਉਂਦੇ ਹੋਏ ਸਵਾਮੀ ਜੀ ਉਨ੍ਹਾਂ ਪਸ਼ੂਆਂ ਦੀ ਅੰਦਰਲੀ ਆਵਾਜ ਕਹਿਲਵਾਉਂਦੇ ਹਨ- “ਦੇਖੋ ਸਾਨੂੰ ਬਿਨ੍ਹਾਂ ਅਪਰਾਧ ਦੇ ਬੁਰੇ ਹਾਲ ਨਾਲ ਮਾਰਦੇ ਹਨ ਅਤੇ ਅਸੀਂ ਰੱਖਿਆ ਕਰਨ ਅਤੇ ਮਾਰਨ ਵਾਲਿਆਂ ਨੂੰ ਵੀ ਦੁੱਧ ਆਦਿ ਅੰਮ੍ਰਿਤ ਦੇਣ ਨੂੰ ਜੀਵਿਤ ਰਹਿਣਾ ਚਾਹੁੰਦੇ ਹਾਂ ਅਤੇ ਮਾਰੇ ਜਾਣਾ ਨਹੀਂ ਚਾਹੁੰਦੇ। ਦੇਖੋ, ਅਸੀਂ ਲੋਕਾਂ ਦਾ ਸਾਰਾਕੁਝ ਪਰੋਪਕਾਰ ਦੇ ਲਈ ਹੈ ਅਤੇ ਅਸੀਂ ਇਸਲਈ ਪੁਕਾਰਦੇ ਹਾਂ ਕਿ ਸਾਨੂੰ ਆਪ ਲੋਕ ਬਚਾਓ। ਅਸੀਂ ਤੁਹਾਡੀ ਭਾਸ਼ਾ ਵਿੱਚ ਆਪਣਾ ਦੁੱਖ ਨਹੀਂ ਸਮਝ ਸਕਦੇ ਅਤੇ ਆਪ ਲੋਕ ਸਾਡੀ ਭਾਸ਼ ਨਹੀਂ ਸਮਝਦੇ। ਨਹੀਂ ਤਾਂ ਕੀ ਅਸਾਂ ਵਿੱਚ ਕਿਸੇ ਨੂੰ ਕੋਈ ਮਾਰਦਾ ਤਾਂ ਅਸੀਂ ਵੀ ਲੋਕਾਂ ਦੇ ਸਾਹਮਣੇ ਆਪਣੇ ਮਾਰਨ ਵਾਲਿਆਂ ਨੂੰ ਨਿਆਂ ਵਿਵਸਥਾ ਵਿੱਚ ਫਾਂਸੀ ਉੱਪਰ ਨਾ ਚੜਾਉਣ ਦਿੰਦੇ ?
#ਗੋਚਰਭੂਮੀ_ਦੀ_ਮੰਗ-
ਗਊਵੰਸ਼ ਦੀ ਰੱਖਿਆ ਅਤੇ ਵਾਧੇ ਦੇ ਲਈ ਇਹ ਜਰੂਰੀ ਹੈ ਕਿ ਗਊ ਆਦਿਕ ਪਸ਼ੂਆਂ ਦੇ ਚਰਾਉਣ ਦੇ ਲਈ ਪ੍ਰਾਪਤ ਜਮੀਨ ਪਈ ਹੋਈ ਹੋਵੇ। ਸਵਾਮੀ ਜੀ ਨੇ ਇਸ ਜਰੂਰਤ ਨੂੰ ਅਨੁਭਵ ਕਰਦਿਆਂ ਹੋਇਆਂ ਲਿਖਿਆ ਹੈ ਕਿ – “ਜੋ ਕੋਈ ਮਨੁੱਖ ਭੋਜਨ ਕਰਨ ਲਈ ਹਾਜਿਰ ਹੋਵੇ ਉਸਦੇ ਅੱਗੇ ਤੋਂ ਭੋਜਨ ਪਦਾਰਥ ਉਠਾ ਲਿਆ ਜਾਵੇ,ਅਤੇਉਸਨੂੰ ਉੱਥੋਂ ਤੋਂ ਦੂਰ ਕੀਤਾ ਜਾਵੇ ਤਾਂ ਕੀ ਉਹ ਸੁੱਖ ਮੰਨੇਗਾ? ਇਸੇ ਤਰ੍ਹਾਂ ਹੀ ਅੱਜ ਕੱਲ੍ਹ ਦੇ ਸਮੇਂ ਵਿੱਚ ਕੋਈ ਗਊ ਆਦਿ ਪਸ਼ੂ ਸਰਕਾਰੀ ਜੰਗਲ ਵਿੱਚ ਜਾਕੇ ਘਾਹ ਅਤੇ ਪੱਤਾ ਜੋਵੀ ਉੱਥੇ ਖਾਣ ਵਾਲੇ ਪਦਾਰਥ ਹਨ ਬਿਨ੍ਹਾਂ ਮਹਿਸੂਲ ਕੀਤੇ ਖਾਵੇ ਅਤੇ ਖਾ ਕੇ ਜਿਉਂਵੇ ਤਾਂ ਬੇਚਾਰੇ ਉਹਨਾਂ ਪਸ਼ੂਆਂ ਅਤੇ ਉਨ੍ਹਾਂ ਸਵਾਮੀਆਂ ਦੀ ਦੁਰਦਸ਼ਾ ਹੁੰਦੀ ਹੈ। ਜੰਗਲ ਵਿੱਚ ਅੱਗ ਲੱਗ ਜਾਵੇ ਤਾਂ ਕੁਝ ਚਿੰਤਾ ਨਹੀਂ, ਪਰੰਤੂ ਉਹ ਪਸ਼ੂ ਨਾ ਖਾਣ ਪਾਉਣ। ਧਿਆਨ ਦੇਕੇ ਸੁਣੀਏ ਤਾਂ ਜੈਸਾ ਸੁੱਖ-ਦੁੱਖ ਆਪਣੇ ਆਪ ਨੂੰ ਹੁੰਦਾ ਹੈ, ਵੈਸਾ ਹੀ ਹੋਰਾਂ ਨੂੰ ਵੀ ਸਮਝਣਾ ਚਾਹੀਦਾ ਹੈ।”
ਰਾਸ਼ਟਰੀਯ ਸਰਕਾਰ ਦਾ ਪਹਿਲਾਂ ਕਰਤੱਵ ਹੈ ਕਿ ਉਹ ਉਸ ਸਮੱਸਿਆ ਗੋਚਰਭੂਮੀ ਦਾ ਜੋਕਿ ਉਸਨੇ ਜਬਤ ਕੀਤਾ ਹੋਈ ਹੈ, ਤਤਕਾਲ ਵਾਪਿਸ ਦੇਵੇ ਜਿਸ ਨਾਲ ਭਾਰਤ ਦੇ ਮਨੁੱਖਾਂ ਦੀ ਭਾਂਤੀ ਪਸ਼ੂ ਵੀ ਸਵਾਧੀਨਤਾ ਪੂਰਵਕ ਵਿਚਰ ਸਕਣ।

#ਸਾਡਾ_ਕਰਤੱਵ- ਰਿਸ਼ੀ ਵਚਨ ਅੰਮ੍ਰਿਤ (8)
ਰਿਸ਼ੀ ਲੋਕਾਂ ਨੂੰ ਉਪਦੇਸ਼ ਕਰਦੇ ਹਨ- “ਸੁਣੋ ਭਰਾਵੋ ! ਤੁਹਾਡਾ ਤਨ, ਮਨ, ਧਨ ਗਊ ਆਦਿ ਦੀ ਰੱਖਿਆ ਰੂਪ ਪਰੋਪਕਾਰ ਵਿੱਚ ਨਾ ਲੱਗੇ ਤਾਂ ਕਿਸ ਕੰਮ ਦਾ ? ਦੇਖੋ, ਪਰਮਾਤਮਾ ਦਾ ਸੁਭਾਅ ਕਿ ਜਿਸਨੇ ਸਭ ਵਿਸ਼ਵ ਅਤੇ ਸਭ ਪਦਾਰਥ ਪਰੋਪਕਾਰ ਹੀ ਦੇ ਲਈ ਰਚ ਰੱਖੇ ਹਨ, ਵੈਸੇ ਤੁਸੀਂ ਵੀ ਆਪਣਾ ਤਨ,ਮਨ , ਧਨ ਪਰੋਪਕਾਰ ਹੀ ਦੇ ਅਰਪਣ ਕਰੋ।”
ਰਿਸ਼ੀ ਦੇ ਉਪਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹਰੇਕ ਭਾਰਤਵਾਸੀ ਦਾ ਕਰਤੱਵ ਹੈ ਕਿ ਉਹ ਗਊਰੱਖਿਆ ਅੰਦੋਲਨ ਨੂੰ ਸਫਲ ਬਣਾਉਣ ਦੇ ਲਈ ਪ੍ਰਾਣ ਅਰਪਣ ਨਾਲ ਜੁੱਟ ਜਾਵੇ।।।

#ਗਊ_ਰੱਖਿਆਆਦਿਕ_ਰੱਖਿਅਕ_ਸਭਾ-
ਇਸ (ਗਊਰੱਖਿਆ) ਉਦੇਸ਼ ਦੀ ਪੂਰਤੀ ਦੇ ਨਿਮਿੱਤ ਸਵਾਮੀ ਜੀ ਨੇ ਪਿੰਡ-ਪਿੰਡ ਵਿੱਚ ਗਊ ਰੱਖਿਆ ਆਦਿਕ ਰੱਖਿਅਕ ਸਭਾਵਾਂ ਦੀ ਸਥਾਪਨਾ ਕਰਨ ਦੀ ਯੋਜਨਾ ਦੇਸ਼ ਦੇ ਸਾਹਮਣੇ ਰੱਖੀ ਸੀ। ਜੇਕਰ ਦੇਸ਼ ਨੇ ਉਸ ਉੱਪਰ ਆਚਰਣ ਕੀਤਾ ਹੁੰਦਾ ਤਾਂ ਉਸ ਵਿੱਚ ਭੁੱਖਮਰੀ ਦੀ ਸ਼੍ਰਿਸ਼ਟੀ ਨਾ ਹੋਈ ਹੁੰਦੀ। ਹੁੰਦੀ ਵੀ ਤਾਂ ਉਸਦਾ ਰੂਪ ਇਨ੍ਹਾਂ ਭਿਅੰਕਰ ਕਦੇ ਵੀ ਨਾ ਹੁੰਦਾ। ਗਊ ਧੰਨ ਦੇ ਨਾਲ ਮਜਾਕ ਕਰਨ ਨਾਲ ਸਾਡਾ ਵੀ ਮਜਾਕ ਹੋ ਹੀ ਰਿਹਾ ਹੈ। ਸਾਡੇ ਸਰੀਰ ਵੀ ਦਿਨ ਪ੍ਰਤੀਦਿਨ ਕਮਜੋਰ ਹੁੰਦੇ ਹਨ। ਸਾਡਾ ਸੰਪੂਰਨ ਸੁੱਖ ਅਤੇ ਵੈਭਵ ਅਤੀਤ ਦੀ ਕਹਾਣੀ ਭਰ ਰਹਿ ਗਿਆ ਹੈ।
ਗਊ ਭਾਰਤ ਦਾ ਅਭਿਆਨ ਹੈ, ਰਾਸ਼ਟਰ ਦੀ ਪਤਾਕਾ ਹੈ, ਸਵਰਾਜ ਦੀ ਆਧਾਰ ਹੈ, ਸੁੱਖਾਂ ਦਾ ਸਰੋਤ ਹੈ, ਸੰਪੱਤੀ ਦਾ ਕੇਂਦਰ ਹੈ, ਗਰੀਬ ਦਾ ਜੀਵਨ ਹੈ, ਅਮੀਰ ਦੀ ਸ਼ੋਭਾ ਹੈ, ਸਰਲਤਾ ਅਤੇ ਸੋਮਯਤਾ ਦੀ ਸਜੀਵ ਮੂਰਤੀ ਹੈ, ਪਰੋਪਕਾਰ ਦੀ ਮੂਰਤੀ ਹੈ ਅਤੇ ਨਿ:ਸਵਾਰਥ ਸੇਵਾ ਦਾ ਪਾਰਥਿਕ ਰੂਪ ਹੈ। ਐਸੀ ਗਊ ਦੀ ਹਰ ਪ੍ਰਕਾਰ ਨਾਲ ਰੱਖਿਆ ਕਰਨਾ ਮਨੁੱਖ-ਮਾਤਰ ਦਾ ਕਰਤੱਵ ਹੈ।
ਮਹਾਂਰਿਸ਼ੀ ਦਯਾਨੰਦ ਜੀ ਦੀ ਕੋਸ਼ਿਸ਼-
15 ਅਗਸਤ ਸੰਨ 1882 ਨੂੰ ਮਹਾਰਾਜਾ ਨਾਹਰਸਿੰਘ ਵਰਮਾ ਜੀ ਦੇ ਨਾਮ ਲਿਖਿਆ ਪੱਤਰ ਮਹਾਂਰਿਸ਼ੀ ਜੀ ਨੇ ਲਿਖਿਆ:-

“ਪਹਿਲਾਂ ਤਾਂ ਸ਼੍ਰੀਮਾਨ ਮਹਾਂਸ਼ਯ ਨੇ ਕਰੁਣਾ ਪੂਰਵਕ 40,000 ਪੁਰਸ਼ਾਂ ਦੇ ਵੱਲੋਂ ਹਸਤਾਖਰ ਕਰਕੇ ਪੱਤਰ ਮੁੰਮਬਾਪੁਰੀ ਵਿੱਚ ਸਾਡੇ ਕੋਲ ਭੇਜਿਆ ਸੀ, ਪੰਰਤੂ ਹੁਣ ਵਿਸ਼ੇ ਉੱਪਰ ਸ਼੍ਰੀ ਮਾਨਾਂ ਦੇ ਪ੍ਰਬੰਧ ਨਾਲ ਕਿੰਨੀ ਸਹੀ ਹੋਈ ਹੈ। ਜੋ ਮਹਾਸ਼ਯ ਇਨ੍ਹਾਂ ਮਹੋਪਕਰਕ ਮਾਤਾ-ਪਿਤਾ ਦੇ ਸਮਾਨ ਸੰਸਾਰ ਦੇ ਰੱਖਿਅਕ ਕਰੁਨਾ ਪਾਤਰ ਗਊ ਆਦਿਕ ਪਸ਼ੂਆਂ ਦੇ ਦੁੱਖ ਨਿਵਾਰਨਹੇਤੂ ਯਤਨ ਕਰਦਾ ਹੈ ਅਤੇ ਕਰਦੇ ਜਾਂਦੇ ਹਨ, ਉਹ ਜਰੂਰ ਸਫਲ ਹੋਕੇ ਇਸ ਆਰਿਆਵ੍ਰੱਤ ਦੀ ਔਸ਼ਧ ਰੂਪ ਹੋਕੇ ਸਭ ਆਰਿਆਂ ਦੇ ਹਿਰਦੇ ਦੀ ਅਗਨੀ ਨੂੰ ਸ਼ਾਂਤ ਕਰੇਗਾ।”
ਜੇਠ ਬਦੀ 9 ਸੰਮਤ, 1838 ਵਿੱਚ ਮ. ਰੂਪਸਿੰਘ ਜੀ ਨੂੰ ਮਹਾਂਰਿਸ਼ੀ ਨੇ ਲਿਖਿਆ:-
“ਆਪਣੇ ਗਊ ਰੱਖਿਆ ਖਾਤਰ ਪੱਤਰ ਦੇ ਬਾਬਤ ਵਿੱਚ ਲਿਖਿਆ ਸੋ ਅਸੀਂ ਜਿਸ ਸਮੇਂ ਆਪਦੇ ਪਾਸ ਪੱਤਰ ਭੇਜਿਆ ਸੀ, ਉਸੇ ਸਮੇਂ ਲਾਹੌਰ ਆਦਿ ਸਥਾਨਾਂ ਉੱਪਰ ਪੱਤਰ ਭੇਜ ਦਿੱਤੇ ਸਨ। ਐਸਾ ਆਰਿਆਵ੍ਰੱਤ ਦੇ ਅੰਦਰ ਕੋਈ ਦੇਸ਼ ਬਚਿਆ ਹੋਵੇ ਕਿ ਜਿੱਥੇ ਦੋ-ਚਾਰ ਸਥਾਨਾਂ ਵਿੱਚ ਪੱਤਰ ਨਾ ਭੇਜੇ ਹੋਣ। ਅਤੇ ਜਿੱਥੇ-ਜਿੱਥੇ ਦੀ ਯਾਦਗਾਰੀ ਆਉਂਦੀ ਜਾਂਦੀ ਹੈ , ਉੱਥੇ-ਉੱਥੇ ਹੁਣੇ ਭੇਜੇ ਜਾਂਦੇ ਹਨ। ਕੀ ਆਪ ਦੁਬਾਰਾ ਦੋ-ਇੱਕ ਮਹੀਨੇ ਦੀ ਛੁੱਟੀ ਲੈਕੇ ਪੰਜਾਬ ਹਾਥਾ, ਪਟਿਆਲਾ ਅਤੇ ਕਸ਼ਮੀਰ ਆਦਿ ਰਾਜ ਸਥਾਨਾਂ ਵਿੱਚ ਗਊ ਹੱਤਿਆ ਦੇ ਨੁਕਸਾਨ ਵਿਖਿਆਣ ਦੁਆਰਾ ਜਾਣੂ ਕਰਾ, ਵੱਡੇ-ਵੱਡੇ ਪ੍ਰਧਾਨ ਰਾਜ ਪੁਰਸ਼ ਅਤੇ ਰਾਜਾ ਮਹਾਰਾਜਿਆਂ ਨੂੰ ਸਹੀ ਕਰਵਾਓ ਤਾਂ ਬੱਸ ਆਪ ਆਰਿਆਵ੍ਰੱਤ ਦੇ ਸਰਵ ਉੱਤਮ ਪ੍ਰਤਿਸ਼ਠਾ ਅਤੇ ਮਹਾਂਪੁੰਨ ਦੇ ਭਾਗੀ ਹੋਵੋਗੇਂ। ਇਹ ਲੇਖ ਮੈਂ ਆਪਦੀ ਯੋਗਤਾ ਸਮਝ ਕੇ ਲਿਖਿਆ।”

8 ਅਪ੍ਰੈਲ, 1882 ਨੂੰ ਬੰਬਈ ਵਿੱਚ ਮਹਾਂਰਿਸ਼ੀ ਦਯਾਨੰਦ ਜੀ ਨੇ ਜੈਪੂਰ ਕੌਂਸਲ ਦੇ ਇੱਕ ਮੰਤਰੀ ਸ਼੍ਰੀ ਠਾਕੁਰ ਨੰਦਕਿਸ਼ੋਰ ਸਿੰਘ ਜੀ ਨੂੰ ਪੱਤਰ ਭਿਜਵਾਇਆ ਉਸ ਵਿੱਚ ਲਿਖਿਆ:-

“ਗਊ ਰੱਖਿਆ ਦੇ ਵਿਸ਼ੇ ਵਿੱਚ ਬੜੀ ਤੱਤਪਰਤਾ ਨਾਲ ਕੰਮ ਚੱਲ ਰਿਹਾ ਹੈ ਅਤੇ ਸਫਲਤਾ ਮਿਲ ਰਹੀ ਹੈ। ਬੰਬਈ ਤੋਂ ਗਊ ਹੱਤਿਆ ਨੂੰ ਬੰਦ ਕਰਵਾਉਣ ਦੇ ਲਈ 2000 ਹਸਤਾਖਰ ਕਰਵਾਏ ਜਾ ਰਹੇ ਹਨ। ਅਸੀਂ ਨਾ ਕੇਵਲ ਆਪਣੀ ਦੇਸ਼ੀ ਰਿਆਸਤਾਂ ਤੋਂ ਹੀ ਗਊ ਹੱਤਿਆ ਨੂੰ ਬੰਦ ਕਰਵਾਉਣਾ ਚਾਹੁੰਦੇ ਹਾਂ,ਬਲਕਿ ਪਾਰਲੀਮੈਂਟ ਨੂੰ ਵੀ ਕਾਨੂੰਨ ਬਣਾਉਣ ਦੇ ਲਈ ਆਵੇਦਨ ਪੱਤਰ ਭੇਜਣਾ ਚਾਹੁੰਦੇ ਹਾਂ। ਇਸ ਉਦੇਸ਼ ਨਾਲ ਅਸੀਂ ਦੋ ਕਰੋੜ ਵਿਅਕਤੀਆਂ ਦੇ ਹਸਤਾਖਰ ਇਕੱਠੇ ਕਰਨਾ ਚਾਹੁੰਦੇ ਹਾਂ। ਇਹ ਆਸ਼ਾ ਹੈ ਕਿ ਸਭ ਰਾਜਾ ਲੋਕ ਵੀ ਇੱਕ ਦੂਸਰੇ ਨੂੰ ਇਸ ਵਿਸੇ ਵਿੱਚ ਸਲਾਹ ਦੇਂਣਗੇ।
..........ਕਿਰਪਾ ਕਰਕੇ ਜਿਆਦਾ ਤੋਂ ਜਿਆਦਾ ਵਿਅਕਤੀਆਂ ਦੇ ਹਸਤਾਖਰ ਉਨ੍ਹਾਂ ਫਾਰਮਾਂ ਉੱਪਰ ਲਓ ਜਿਨ੍ਹਾਂ ਨਾਲ ਅਸੀਂ ਆਪ ਦੇ ਪਾਸ ਪ੍ਰਥਕ ਭਿਜਵਾ ਰਹੇ ਹਾਂ।”
12 ਮਾਰਚ ਸੰਨ 1882 ਨੂੰ ਮਹਾਂਰਸ਼ੀ ਦਯਾਨੰਦ ਜੀ ਨੇ ਮੰਤਰੀ ਆਰਿਆ ਸਮਾਜ ਦਾਨਾਪੁਰ ਨੂੰ ਹੇਠਲਾ ਪੱਤਰ ਲਿਖਿਆ:-

”ਮੰਤਰੀ ਆਰਿਆ ਸਮਾਜ ਦਾਨਾਪੁਰ ਆਨੰਦਿਤ ਰਹੋ। ਮੈਂ ਆਪ ਪਰੋਪਕਾਰ ਪ੍ਰਿਅ ਧਾਰਮਿਕ ਜਨਾਂ ਨੂੰ ਸਭ ਜਗਤ ਦੇ ਉਪਕਾਰਕ ਗਊ, ਬੈਲ, ਅਤੇ ਮੱਝ ਆਦਿ ਦੀ ਹੱਤਿਆ ਦੇ ਲਈ ਨਿਵਾਰਨ ਹੇਤੂ ਦੋ ਪੱਤਰ ਇੱਕ ਤਾਂ ਸਹੀ ਕਰਨ ਦਾ ਅਤੇ ਦੂਸਰਾ ਜਿਸ ਦੇ ਅਨੁਸਾਰ ਸਹੀ ਕਰਨੀ ਕਰਾਉਣੀ ਹੈ ਦੋ ਪੱਤਰ ਭੇਜਦਾ ਹਾਂ। ਇਸਨੂੰ ਆਪ ਪ੍ਰੀਤੀ ਅਤੇ ਉਤਸ਼ਾਹ ਪੂਰਵਕ ਸਵੀਕਾਰ ਕਰੋ ਜਿਸ ਨਾਲ ਆਪ ਮਹਾਸ਼ਯ ਲੋਕਾਂ ਦੀ ਕੀਰਤੀ ਦੀ ਸੰਸਾਰ ਵਿੱਚ ਸਦਾ ਵਿਰਾਜਮਾਨ ਰਹੇ। ਇਸ ਕੰਮ ਨੂੰ ਸਿੱਧ ਕਰਨ ਦਾ ਵਿਚਾਰ ਇਸ ਪ੍ਰਕਾਰ ਕੀਤਾ ਗਿਆ ਹੈ ਕਿ ਦੋ ਕਰੋੜ ਤੋਂ ਜਿਆਦਾ ਰਾਜਾ ਮਹਾਰਾਜੇ ਪ੍ਰਧਾਨ ਆਦਿ ਮਹਾਂਸ਼ਯ ਪੁਰਸ਼ਾਂ ਨੂੰ ਸਹੀ ਕਰਾ ਕੇ ਆਰਿਆਵ੍ਰਤੀਯ ਸ੍ਰੀਮਾਨ ਗਵਰਨਰ ਜਨਰਲ ਸਾਹਿਬ ਬਹਾਦੁਰ ਤੋਂ ਇਸ ਵਿਸ਼ੇ ਦੀ ਅਰਜੀ ਕਰ ਕੇ ਲਿਖਿਤ ਗਊ ਆਦਿ ਪਸ਼ੂਆਂ ਦੀ ਹੱਤਿਆ ਨੂੰ ਛੁਡਵਾ ਦੇਣਾ। ਮੈਨੂੰ ਦ੍ਰਿੜ ਨਿਸ਼ਚਯ ਹੈ ਕਿ ਪ੍ਰਸ਼ੰਨਤਾ ਪੂਰਵਕ ਆਪ ਲੋਕ ਇਸ ਮਹਾਂ ਪਰਉਪਕਾਰਕ ਕੰਮ ਨੂੰ ਜਲਦੀ ਕਰੋਗੇ। ਜਿਆਦਾ ਪ੍ਰਤੀ ਭੇਜਨ ਦਾ ਪ੍ਰਯੋਜਨ ਇਹ ਹੈ ਕਿ ਜਿੱਥੇ-ਜਿੱਥੇ ਉੱਚਿਤ ਸਮਝੋ, ਉੱਥੇ-ਉੱਥੇ ਸਹੀ ਕਰਾ ਲਓ।”

।।ਓਮ।।।। ਜੈ ਜੈ ਗਊ ਮਾਤਾ।।।।

।।ਗਊ ਹੱਤਿਆਰਿਆਂ ਨੂੰ ਪ੍ਰਾਣ ਦੰਡ ਦੇਣਾ ਵੇਦ ਦਾ ਆਦੇਸ਼ ਹੈ।।

ਕੀ ਆਰਿਆ ਵਿਦੇਸ਼ੀ ਹਨ?



ਕੀ ਆਰਿਆ ਵਿਦੇਸ਼ੀ ਹਨ?

ਸਾਡੇ ਦੇਸ਼ ਵਿੱਚ ਅੱਜਕੱਲ੍ਹ ਇੱਕ ਵਿਵਾਦ ਦੇਖਣ ਵਿੱਚ ਆਇਆ ਹੈ। ਕੁਝ ਲੋਕ ਆਪਣੇ ਆਪ ਨੂੰ ਮੂਲਨਿਵਾਸੀ ਅਤੇ ਹੋਰਾਂ ਨੂੰ ਆਰਿਆ ਵਿਦੇਸ਼ੀ ਕਹਿ ਕੇ ਪੁਕਾਰਦੇ ਹਨ। ਇਹ ਲੋਕ ਅੰਗਰੇਜਾਂ ਦੁਆਰਾ ਕਲਪਿਤ ਆਰਿਆਂ ਦੇ ਵਿਦੇਸ਼ੀ ਹੋਣ ਦੀ ਮਾਨਤਾ ਨੂੰ ਆਪਣੇ ਰਾਜਨੀਤਿਕ ਹਿੱਤਾਂ ਨੂੰ ਸਾਧਨ ਦੇ ਲਈ ਜਬਰਦਸਤੀ ਉੱਛਾਲ ਰਹੇ ਹਨ। ਇਨ੍ਹਾਂ ਦੀ ਇਸ ਮਾਨਤਾ ਨੂੰ ਕੁਝ ਰਾਜਨੀਤਿਕ ਦਲ ਹਿੰਦੂਆਂ ਦੇ ਵਿਚਕਾਰ ਏਕਤਾ ਨੂੰ ਤੋੜਨ ਦੇ ਲਈ ਪ੍ਰੋਤਸਾਹਨ ਦੇ ਰਹੇ ਹਨ। ਪਰ ਸੱਚ ਸੂਰਜ ਦੇ ਸਮਾਨ ਹੈ। ਇਹ ਕੁਝ ਸਮੇਂ ਦੇ ਲਈ ਬੱਦਲਾਂ ਵਿੱਚ ਛਿਪ ਤਾਂ ਸਕਦਾ ਹੈ। ਪਰ ਕੁਝ ਸਮੇਂ ਬਾਅਦ ਬੱਦਲਾਂ ਨੂੰ ਅਲੱਗ-ਅਲੱਗ ਕਰ ਪਹਿਲਾਂ ਤੋਂ ਹੀ ਜਿਆਦਾ ਤੇਜੀ ਨਾਲ ਚਮਕਦਾ ਹੈ। ਇਸ ਲੇਖ ਵਿੱਚ ਆਰਿਆ ਦੇ ਵਿਦੇਸ਼ੀ ਹੋਣ ਦੀ ਗੱਲ ਦਾ ਅਸੀਂ ਉੱਚਿਤ ਸਮਾਧਾਨ ਕਰਾਂਗੇ।
ਆਰਿਆ ਸ਼ਬਦ ਕੋਈ ਜਾਤੀਵਾਚਕ ਸ਼ਬਦ ਨਹੀਂ ਹੈ, ਅਪਿਤੂ ਗੁਣਵਾਚਕ ਸ਼ਬਦ ਹੈ। ਆਰਿਆ ਦਾ ਅਰਥ ਪੂਜਯ, ਸ਼੍ਰੇਸ਼ਟ, ਧਾਰਮਿਕ, ਧਰਮਸ਼ੀਲ, ਮਾਨਯ, ਉਦਾਰਚਿੱਤ, ਸ਼ਾਂਤਚਿਤ, ਨਿਆਂ-ਮਾਰਗ ਉੱਪਰ ਚੱਲਣ ਵਾਲਾ, ਸੱਚੇ ਅਤੇ ਚੰਗੇ ਕਰਮ ਕਰਤੱਵਾਂ ਦੇ ਕਰਨ ਵਾਲਾ ਆਦਿ ਮਿਲਦਾ ਹੈ। ਆਰਿਆ ਸ਼ਬਦ ਦਾ ਅਰਥ ਹੁੰਦਾ ਹੈ “ਸ਼੍ਰੇਸ਼ਠ” ਅਥਵਾ ਬਵਾਨ, ਈਸ਼ਵਰ ਦਾ ਪੁੱਤਰ, ਈਸ਼ਵਰ ਦੇ ਐਸ਼ਵਰਿਆ ਦਾ ਸਵਾਮੀ, ਉੱਤਮ ਗੁਣਯੁਕਤ, ਸਦਗੁਣ ਪਰਿਪੂਰਨ ਆਦਿ। ਰਾਮਾਇਣ ਅਤੇ ਮਹਾਭਾਰਤ ਵਿੱਚ ਸ਼੍ਰੀ ਰਾਮ ਜੀ ਅਤੇ ਸ਼੍ਰੀ ਕ੍ਰਿਸ਼ਨ ਜੀ ਨੂੰ ਆਰਿਆਪੁੱਤਰ ਨਾਲ ਸੰਬੋਧਿਤ ਕੀਤਾ ਗਿਆ ਹੈ। ਦ੍ਰਵਿੜ ਸ਼ਬਦ ਦਾ ਅਰਥ ਹੈ ਦੱਖਣ। ਭਾਰਤ ਵਿੱਚ ਨਿਵਾਸ ਕਰਨ ਵਾਲਿਆਂ ਲਈ ਹੀ ਵਰਤਿਆ ਗਿਆ ਹੈ।
ਸਵਾਮੀ ਦਯਾਨੰਦ ਜੀ ਸੱਤਿਆਰਥ ਪ੍ਰਕਾਸ਼ ਦੇ 8ਵੇਂ ਸਮੂਲਾਸ ਵਿੱਚ ਲਿਖਦੇ ਹਨ:-
ਕਿਸੇ ਸੰਸਕ੍ਰਿਤ ਗ੍ਰੰਥ ਵਿੱਚ ਅਤੇ ਇਤਿਹਾਸ ਵਿੱਚ ਨਹੀਂ ਲਿਖਿਆ ਹੈ ਕਿ ਆਰਿਆ ਲੋਕ ਇਰਾਨ ਤੋਂ ਆਏ ਅਤੇ ਇੱਥੇ ਦੇ ਜੰਗਲੀਆਂ ਨਾਲ ਲੜਕੇ ਜਿੱਤ ਪਾਕੇ ਕੱਢਕੇ ਇਸ ਦੇਸ਼ ਦੇ ਰਾਜਾ ਹੋਏ।
ਸਵਾਮੀ ਜੀ ਆਰਿਆ ਦੇ ਨਿਵਾਸ ਸਥਾਨ ਨੂੰ ਆਰਿਆਵ੍ਰੱਤ ਦੇ ਰੂਪ ਵਿੱਚ ਸੰਬੋਧਿਤ ਕਰਦੇ ਹੋਏ ਉਸਨੂੰ ਭਾਰਤਵਰਸ਼ ਹੀ ਮੰਨਦੇ ਹਨ। ਸਵਾਮੀ ਜੀ ਲਿਖਦੇ ਹਨ-
“ਆਰਿਆਵ੍ਰਤ ਦੇਸ਼ ਇਸ ਭੂਮੀ ਦਾ ਨਾਮ ਇਸ਼ਲਈ ਹੈ ਕਿ ਇਸ ਵਿੱਚ ਆਦਿ ਸ਼੍ਰਿਸ਼ਟੀ ਤੋਂ ਆਰਿਆ ਲੋਕ ਨਿਵਾਸ ਕਰਦੇ ਹਨ, ਪਰੰਤੂ ਇਸਦੀ ਅਵਧਿ ਉੱਤਰ ਵਿੱਚ ਹਿਮਾਲਯ. , ਦੱਖਣ ਵਿੱਚ ਵਿੰਧਿਆਂਚਲ ਪੱਛਮ ਵਿੱਚ ਅਟਕ ਅਤੇ ਪੂਰਵ ਵਿੱਚ ਬ੍ਰਹਮਪੁੱਤਰ ਨਦੀ ਹੈ, ਇਨ੍ਹਾਂ ਚਾਰਾਂ ਦੇ ਵਿਚਕਾਰ ਜਿੰਨ੍ਹਾਂ ਪ੍ਰਦੇਸ਼ ਹੈ, ਉਸਨੂੰ ਆਰਿਆਵ੍ਰੱਤ ਕਹਿੰਦੇ ਹਨ ਅਤੇ ਜੋ ਇਸਵਿੱਚ ਸਦਾ ਰਹਿੰਦੇ ਆਏ ਹਨ, ਉਹਨਾਂ ਨੂੰ ਆਰਿਆ ਕਹਿੰਦੇ ਹਨ।–
ਸਵਮੰਨਤੱਵਯ-ਅਮੰਨਤੱਵਯ-ਪ੍ਰਕਾਸ਼-ਸਵਾਮੀ ਦਯਾਨੰਦ
ਡਾ. ਅੰਬੇਡਕਰ ਨੇ ਆਪਣੀ ਪੁਸਤਕ ਸ਼ੂਦਰ ਕੌਣ? (Who were Shudras?) ਵਿੱਚ ਸ਼ਪੱਸ਼ਟ ਰੂਪ ਤੋਂ ਵਿਦੇਸ਼ੀ ਲੇਖਕਾਂ ਦੀ ਆਰਿਆ ਦੇ ਬਾਹਰ ਤੋਂ ਆਉਣ , ਇੱਥੇ ਵਸਣ ਨਾਲ ਸੰਬੰਧਿਤ ਮਾਨਤਾ ਦਾ ਸ਼ਪੱਸ਼ਟ ਖੰਡਨ ਕੀਤਾ ਹੈ। ਡਾ. ਅੰਬੇਡਕਰ ਲਿਖਦੇ ਹਨ-
1.ਵੇਦਾਂ ਵਿੱਚ ਆਰਿਆ ਜਾਤੀ ਦੇ ਸੰਬੰਧ ਵਿੱਚ ਕੋਈ ਜਾਣਕਾਰੀ ਨਹੀਂ ਹੈ।
2. ਵੇਦ ਵਿੱਚ ਐਸਾ ਕੋਈ ਪ੍ਰਸੰਗ ਉਲੇਖ ਨਹੀਂ ਹੈ ਜਿਸ ਤੋ ਇਹ ਸਿੱਧ ਹੁੰਦਾ ਹੋਵੇ ਕਿ ਆਰਿਆ ਨੇ ਭਾਰਤ ਉੱਪਰ ਹਮਲਾ ਕਰਕੇ ਇੱਥੋਂ ਦੇ ਮੂਲ ਨਿਵਾਸੀ ਦਾਸੋ-ਦਸਯੂਆਂ ਉੱਪਰ ਜਿੱਤ ਪ੍ਰਾਪਤ ਕੀਤੀ ਹੋਵੇ।
3. ਆਰਿਆ, ਦਾਸ ਅਤੇ ਦਸਯੂ ਜਾਤੀਆਂ ਦੇ ਅਲਗਾਵ ਨੂੰ ਸਿੱਧ ਕਰਨ ਦੇ ਲਈ ਕੋਈ ਸਬੂਤ ਵੇਦਾਂ ਵਿੱਚ ਉਪਲੱਬਧ ਨਹੀਂ ਹੈ।
4. ਵੇਦਾਂ ਵਿੱਚ ਇਸ ਮੱਤ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਆਰਿਆ, ਦਾਸੋ, ਅਤੇ ਦਸਯੂਆਂ ਤੋਂ ਭਿੰਨ ਰੰਗ ਸੀ।
ਡਾ. ਅੰਬੇਡਕਰ ਨੇ ਸ਼ਪੱਸ਼ਟ ਰੂਪ ਤੋਂ ਸਵਾਮੀ ਦਯਾਨੰਦ ਦੀ ਮਾਨਤਾ ਦਾ ਅਨੁਮੋਦਨ ਕੀਤਾ ਹੈ। ਉਹ ਨਾ ਤਾਂ ਆਰਿਆ ਸ਼ਬਦ ਨੂੰ ਜਾਤੀਸੂਚਕ ਮੰਨਦੇ ਹਨ, ਅਪਿਤੂ ਗੁਣਵਾਚਕ ਹੀ ਮੰਨਦੇ ਹਨ। ਇਸੇ ਸੰਦਰਭ ਵਿੱਚ ਉਨ੍ਹਾਂ ਨੇ ਸ਼ੂਦਰ ਸ਼ਬਦ ਨੂੰ ਇਸੇ ਪੁਸਤਕ ਦੇ ਪੇਜ ਨੰਬਰ 80 ਉੱਪਰ “ਆਰਿਆ” ਹੀ ਮੰਨਿਆ ਹੈ। ਉਹ ਕਿਸੇ ਵੀ ਆਰਿਆ ਦੇ ਬਾਹਰੀ ਹਮਲੇ ਦਾ ਸ਼ਪੱਸ਼ਟ ਖੰਡਨ ਕਰਦੇ ਹਨ। ਨਾ ਹੀ ਆਰਿਆ ਅਤੇ ਦਾਸ ਨੂੰ ਅਲੱਗ ਮੰਨਦੇ ਹਨ। ਰੰਗ, ਬਨਾਵਟ, ਆਦਿ ਦੇ ਆਧਾਰ ਉੱਪਰ ਆਰਿਆ-ਦਸਯੂਆਂ ਵਿੱਚ ਭੇਦ ਨੂੰ ਸ਼ਪੱਸਠ ਰੂਪ ਤੋਂ ਨਕਾਰਦੇ ਹਨ।
ਯੋਗੀ ਅਰਵਿੰਦ ਵੀ ਆਰਿਆ ਸ਼ਬਦ ਨੂੰ ਸ਼੍ਰੇਸ਼ਟ ਗੁਣਾਂ ਦੇ ਆਧਾਰ ਉੱਪਰ ਮੰਨਦੇ ਹਨ। ਆਧੁਨਿਕ ਵਿਗਿਆਨ ਨੇ DNA ਸਟੱਡੀਜ ਦੇ ਮਾਧਿਅਮ ਨਾਲ ਸ਼ਪੱਸ਼ਟ ਰੂਪ ਤੋਂ ਇਹ ਸਿੱਧ ਕੀਤਾ ਹੈ ਕਿ ਆਰਿਆ ਦਾ ਵਿਦੇਸ਼ੀ ਹੋਣਾ ਅਤੇ ਹਮਲਾਕਾਰੀ ਹੋਣਾ ਇੱਕ ਮਿੱਥਕ ਕਲਪਨਾ ਹੈ। ਦੱਖਣ ਅਤੇ ਉੱਤਰ ਭਾਰਤੀਆਂ ਦੇ DNA ਇੱਕ ਸਮਾਨ ਹੈ।
ਵਿਗਿਆਨਿਕ ਪ੍ਰਮਾਣ ਹੋਣ ਦੇ ਬਾਅਦ ਵੀ ਇਸ ਮਿੱਥਕ ਨੂੰ ਪੁਨਰ ਜੀਵਿਤ ਕਰਨਾ ਦੇਸ਼ ਦੀ ਅਖੰਡਤਾ ਅਤੇ ਸੁਰੱਖਿਆ ਨੂੰ ਵਿਖੰਡਿਤ ਕਰਨ ਦੀ ਡੂੰਘੀ ਚਾਲ ਹੈ। ਦੇਸ਼ ਵਿਰੋਧੀ ਤਾਕਤਾਂ ਦੇ ਇਸ ਚਾਲ ਨੂੰ ਆਓ ਸਫਲ ਹੋਣ ਤੋਂ ਰੋਕੀਏ।।ਓਮ।।

ਵੈਦਿਕ ਧਰਮੀ ਬਨਾਮ ਆਸਮਾਨੀ ਮਜਹਬ



ਵੈਦਿਕ ਧਰਮੀ ਬਨਾਮ ਆਸਮਾਨੀ ਮਜਹਬ
ਅੱਜ ਮਨ ਵਿੱਚ ਆਇਆ ਕਿ ਦੋ ਮਹਾਨ ਪਰਿਵਾਰਾਂ ਦੀ ਤੁਲਨਾ ਕਰਾਂ- ਪਹਿਲਾਂ ਹੈ ਅਯੋਧਿਆ ਦੇ ਚੱਕਰਵਰਤੀ ਸਮਰਾਟ ਦਸ਼ਰਥ ਜੀ ਦਾ ਪਰਿਵਾਰ ਅਤੇ ਦੂਸਰਾ ਹੈ ਹਿੰਦੂਸਤਾਨ ਦੇ ਬਾਦਸ਼ਾਹ ਸ਼ਾਹਜਹਾਂ ਦਾ ਪਰਿਵਾਰ।
1. ਸਮਰਾਟ ਦਸ਼ਰਥ ਦੇ ਚਾਰ ਪੁੱਤਰ ਸਨ- ਸ੍ਰੀ ਰਾਮ, ਭਰਤ, ਲਕਸ਼ਮਣ ਅਤੇ ਸ਼ਤਰੂਘਨ। ਉਸ ਪ੍ਰਕਾਰ ਬਾਦਸ਼ਾਹ ਸਾਹਜਹਾਂ ਦੇ ਵੀ ਚਾਰ ਪੁੱਤਰ ਸਨ- ਦਾਰਾ ਸਿਕੋਹ, ਸਾਹ ਸ਼ੁਜਾ, ਔਰੰਗਜੇਬ ਅਤੇ ਮੁਰਦਾ ਬਖਸ਼।
2. ਸਮਰਾਟ ਦਸ਼ਰਥ ਆਪਣੇ ਜੇਠੇ ਪੁੱਤਰ ਰਾਮ ਨੂੰ ਆਪਣੇ ਸਾਮਰਾਜ ਦਾ ਉੱਤਰਾਧਿਕਾਰੀ ਬਣਾਉਂਦਾ ਚਾਹੁੰਦੇ ਸਨ, ਪਰੰਤੂ ਬਣਾ ਨਹੀਂ ਪਾਏ ਅਤੇ ਕੁਝ ਕਾਰਨਾਂ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਰਾਮ ਨੂੰ 14 ਸਾਲਾਂ ਦਾ ਬਨਵਾਸ ਦੇਣਾ ਪੈਂਦਾ ਹੈ, ਫਿਰ ਪੁੱਤਰ ਦੇ ਵਿਯੋਗ ਵਿੱਚ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
ਉਸੇ ਪ੍ਰਕਾਰ ਮੁਗਲ ਬਾਦਸ਼ਾਹ ਸ਼ਾਹਜਹਾਂ ਵੀ ਆਪਣੇ ਜੇਠੇ ਪੁੱਤਰ ਦਾਰਾ ਸ਼ਿਕੋਹ ਨੂੰ ਆਪਣੇ ਸਾਮਰਾਜ ਦਾ ਉੱਤਰਾਧਿਕਾਰੀ ਬਣਾਉਂਣਾ ਚਾਹੁੰਦੇ ਸਨ, ਪਰ ਕੁਝ ਕਾਰਨਾਂ ਕਰਕੇ ਉਹ ਇਹ ਕੰਮ ਨਹੀਂ ਕਰ ਪਾਉਂਦੇ, ਉਲਟਾ ਉਨ੍ਹਾਂ ਦਾ ਛੋਟਾ ਪੁੱਤਰ ਔਰੰਗਜੇਬ ਹੀ ਆਪਣੇ ਪਿਤਾ ਸਾਹਜਹਾਂ ਨੂੰ ਜੇਲ ਵਿੱਚ ਕੈਦ ਕਰਕੇ ਮਾਰ ਦਿੰਦਾ ਹੈ।
3. ਸ੍ਰੀਰਾਮ ਜੀ ਦੇ ਬਨਵਾਸ ਜਾਣ ਉੱਪਰ ਉਨ੍ਹਾਂ ਦੇ ਛੋਟਾ ਭਾਈ ਲਕਸ਼ਮਣ ਵੀ ਰਾਜਮਹਿਲ ਦੇ ਸੁੱਖਾਂ ਨੂੰ ਤਿਆਗਕੇ ਵੱਡੇ ਭਾਈ ਦੇ ਨਾਲ ਜੰਗਲ ਵਿੱਚ ਚਲਾ ਜਾਂਦਾ ਹੈ, ਤਾਂ ਦੂਸਰਾ ਛੋਟਾ ਭਾਈ ਭਰਤ ਮਿਲੀ ਹੋਈ ਰਾਜਗੱਦੀ ਨੂੰ ਛੱਡ ਦਿੰਦਾ ਹੈ ਅਤੇ ਆਪਣੇ ਵੱਡੇ ਭਰਾ ਰਾਮ ਜੀ ਦੀ ਖੜਾਓ (ਚਰਨ ਪਾਦੁਕਾ) ਨੂੰ ਰਾਜਗੱਦੀ ਉੱਪਰ ਰੱਖਕੇ ਖੁਦ ਬਨਵਾਸੀ ਬਣ ਜਾਂਦਾ ਹੈ ਅਤੇ ਰਾਜਮਹਿਲ ਨੂੰ ਤਿਆਗ ਕੇ ਕੁਟਿਆ ਵਿੱਚ ਰਹਿੰਦ ਹੈ ਅਤੇ 14 ਸਾਲ ਤੱਕ ਆਪਣੇ ਵੱਡੇ ਭਾਈ ਦੇ ਰਾਜਮਹਿਲ ਵਿੱਚ ਵਾਪਿਸ ਆਉਣ ਦਾ ਇੰਤਜਾਰ ਕਰਦਾ ਹੈ।
ਦੂਸਰੇ ਪਾਸੇ ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਪੁੱਤਰ ਬਾਪ ਦੇ ਕਮਜੋਰ ਹੁੰਦਿਆਂ ਹੀ ਬਾਦਸ਼ਾਹ ਬਣਨ ਦੇ ਲਈ ਆਪਿਸ ਵਿੱਚ ਯੁੱਧ ਛੇੜ ਦਿੰਦੇ ਹਨ, ਵੱਡਾ ਭਾਈ ਦਾਰਾ ਸ਼ਿਕੋਹ ਅਤੇ ਛੋਟੇ ਭਰਾ ਸ਼ਾਹ ਸੂਜਾ ਦੇ ਵਿਚਕਾਰ ਸੱਤਾ ਦਾ ਸੰਘਰਸ਼ ਹੁੰਦਾ ਹੈ, ਤਾਂ ਦੂਸਰਾ ਛੋਟਾ ਭਰਾ ਅਤੇ ਐਰੰਗਜੇਬ ਇੱਕ ਚਾਲ ਦੇ ਤਹਿਤ ਆਪਣੇ ਛੋਟੇ ਭਰਾ ਮੁਰਦਾ ਬਖਸ਼ ਨੂੰ ਨਾਲ ਲੈਕੇ ਪਹਿਲਾਂ ਮੰਝਲੇ ਭਾਈ ਸ਼ਾਹ ਸ਼ੂਜਾ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਹੈ , ਫਿਰ ਵੱਡੇ ਭਾਈ ਦਾਰਾ ਸ਼ਿਕੋਹ ਨੂੰ ਯੁੱਧ ਵਿੱਚ ਹਰਾ ਕੇ ਦਰਦਨਾਕ ਮੌਤ ਦਿੰਦਾ ਹੈ ਅਤੇ ਅੰਤ ਵਿੱਚ ਨਾਲ ਲਏ ਛੋਟੇ ਭਰਾ ਨੂੰ ਵੀ ਮਾਰਕੇ ਰਾਜਗੱਦੀ ਉੱਪਰ ਕਬਜਾ ਕਰ ਲੈਂਦਾ ਹੈ ਅਤੇ ਬਾਪ ਨੂੰ ਆਜੀਵਨ ਕੈਦੀ ਰੱਖਕੇ ਮਾਰ ਦਿੰਦਾ ਜਾਂਦਾ ਹੈ।
4. ਜਿੱਥੇ ਇੱਕ ਪਾਸੇ ਸਮਰਾਟ ਦਸ਼ਰਥ ਦੇ ਪੁੱਤਰ ਆਪਣੇ ਸਵਰਗੀਯ ਪਿਤਾ ਜੀ ਦੇ ਵਚਨਾਂ ਨੂੰ ਨਿਭਾਉਂਦੇ ਹੋਇਆਂ 14 ਸਾਲਾਂ ਦੇ ਬਨਵਾਸ ਨੂੰ ਚਲੇ ਜਾਂਦੇ ਹਨ, ਰਾਜਮਹਿਲ ਅਤੇ ਰਾਜਗੱਦੀ ਦਾ ਤਿਆਗ ਕਰ ਦਿੰਦੇ ਹਨ, ਉੱਥੇ ਦੂਸਰੇ ਪਾਸੇ ਬਾਦਸ਼ਾਹ ਸ਼ਾਹਜਹਾਂ ਦੇ ਪੁੱਤਰ ਚਾਲ, ਧੋਖੇ, ਹੱਤਿਆ, ਛਲ-ਕਪਟ , ਸੱਤਾ ਲਾਲਚ ਨੂੰ ਹੀ ਸਭਕੁੱਝ ਮੰਨਦੇ ਹਨ, ਇੱਥੇ ਤੱਕ ਕਿ ਉਹ ਆਪਣੇ ਬਾਪ ਨੂੰ ਵੀ ਕੈਦ ਵਿੱਚ ਰੱਖਕੇ ਹੀ ਮਾਰ ਦਿੰਦੇ ਹਨ।
5. ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹ ਕਿ ਦੋਨੋਂ ਹੀ ਪਰਿਵਾਰ ਆਪਣੇ-ਆਪਣੇ ਧਰਮ ਦਾ ਪਾਲਣ ਕਰਦੇ ਹੋਇਆਂ ਆਚਰਨ ਕਰ ਰਹੇ ਹਨ। ਉਦਾਹਰਣ ਦੇ ਲਈ ਔਰੰਗਜੇਬ ਮਜਹਬ ਦੇ ਆਧਾਰ ਉੱਪਰ ਹੀ ਦਾਰਾ ਸਿਕੋਹ ਨੂੰ ਕਾਫਿਰ ਘੋਸ਼ਿਤ ਕਰਕੇ ਉਸਨੂੰ ਅਲੱਗ-ਥਲੱਗ ਕਰਕੇ ਮਾਰ ਦਿੰਦਾ ਹੈ ਅਤੇ ਇਸਲਾਮ ਦਾ ਰਾਜ ਸਥਾਪਿਤ ਕਰਨ ਦੇ ਲਈ ਗੈਰ-ਮੁਸਲਮਾਨਾਂ ਦੇ ਖਿਲਾਫ ਜਿਹਾਦ ਕਰਦਾ ਹੈ।
6. ਨਤੀਜਾ- ਇੱਥੇ ਇੱਕ ਧਰਮ ਦਾ ਪਾਲਣ ਕਰਨ ਵਾਲੇ ਭਾਈ ਆਪਸੀ ਪ੍ਰੇਮ, ਆਦਰ ਅਤੇ ਤਿਆਗ ਨੂੰ ਸਮਰਪਿਤ ਹਨ ਤਾਂ ਦੂਸਰੇ ਮਜਹਬ ਵਾਲੇ ਇਹ ਭਾਈ ਆਪਸ ਵਿੱਚ ਕਪਟ, ਚਾਲ, ਲਾਲਚ ਅਤੇ ਛਲ ਆਦਿ ਨਾਲ ਹੱਤਿਆ ਨੂੰ ਸਮਰਪਿਤ ਹਨ।
ਹੁਣ ਆਪ ਹੀ ਦੱਸੋ, ਕਿ ਆਪ ਆਚਰਨ ਕਰਨ ਯੋਗ ਵੈਦਿਕ ਧਰਮੀ ਅਰਥਾਤ ਵੇਦਾਂ ਨੂੰ ਮੰਨਣ ਵਾਲੇ ਬਣੋਗੇ, ਜਾਂ ਆਸਮਾਨੀ ਕਿਤਾਬ ਨੂੰ ਮੰਨਣ ਵਾਲੇ ਮਜਹਬੀ ਬਣੋਗੇ?
।।ਓਮ।। ਜੈ ਜੈ ਸ਼੍ਰੀ ਰਾਮ।।

Saturday, August 11, 2018

ਦੇਸ਼ ਦਾ ਨੇਤਾ ਦੇਸ਼ਹਿੱਤ ਵਿੱਚ ਕਠੋਰ ਕਦਮ ਲੈਣ ਵਿੱਚ ਅਸਮਰੱਥ ਕਿਉਂ ਹੈ?



ਦੇਸ਼ ਦਾ ਨੇਤਾ ਦੇਸ਼ਹਿੱਤ ਵਿੱਚ ਕਠੋਰ ਕਦਮ ਲੈਣ ਵਿੱਚ ਅਸਮਰੱਥ ਕਿਉਂ ਹੈ?
ਡਾ. ਵਿਵੇਕ ਆਰਿਆ (ਦਿੱਲੀ)
ਦਿੱਲੀ ਦੇ ਕਰੋਲ ਬਾਗ ਦੇ ਕੋਲ੍ਹ 108 ਫੁੱਟ ਉੱਚੀ ਹਨੂੰਮਾਨ ਜੀ ਦੀ ਮੂਰਤੀ ਨੂੰ ਹਟਾਉਣ ਦੇ ਲਈ ਸਮੁੱਚਾ ਪ੍ਰਸ਼ਾਸ਼ਨ ਜ਼ੋਰ ਲਗਾ ਰਿਹਾ ਹੈ। ਪ੍ਰਸਿੱਧ ਮੰਦਿਰ ਦੇ ਵਿਰੁੱਧ ਮੀਡੀਆ ਵੀ ਸਮੇਂ-ਸਮੇਂ ਉੱਪਰ ਖ਼ਬਰਾਂ ਪ੍ਰਕਾਸ਼ਿਤ ਕਰ ਰਿਹਾ ਹੈ। ਮਗਰ ਦੇਸ਼ ਵਿੱਚ ਕੁੱਕਰਮੁੱਤਿਆਂ ਦੇ ਸਮਾਨ ਉੱਗ ਰਹੀਆਂ ਮਸਜਿਦਾਂ, ਮਦਰੱਸੇ, ਕਬਰਾਂ , ਪੀਰ-ਮਜਾਰਾਂ ਉੱਪਰ ਕੋਈ ਕੁਝ ਨਹੀਂ ਬੋਲਦਾ। ਇਨ੍ਹਾਂ ਵਿੱਚ ਬਹੁਤ ਸਾਰੇ ਅਵੈਧ ਕਬਜੇ ਸਰਕਾਰੀ ਇਮਾਰਤਾਂ, ਸੈਨਿਕ ਠਿਕਾਣਿਆਂ, ਸਾਰਵਜਨਿਕ ਉਪਕਰਮਾਂ ਆਦਿ ਦੇ ਨਜਦੀਕ ਦੇਖਣ ਨੂੰ ਮਿਲਦੇ ਹਨ। ਇੱਕ ਐਸਾ ਹੀ ਉਦਾਹਰਣ ਕਲਕੱਤਾ ਏਅਰਪੋਰਟ ਦੇ ਦੂਸਰੇ ਰਨਵੇ ਦੇ ਕੋਲ ਹੀ ਮਸਜਿਦ ਹਟਾਉਣ ਦਾ ਹੈ। ਇਹ ਮਾਮਲਾ ਅਜੇ ਵੀ ਠੰਡੇ ਬਸਤੇ ਵਿੱਚ ਪਿਆ ਹੋਇਆ ਹੈ। ਇੱਥੋਂ ਮਸਜਿਦ ਹਟਾਉਣ ਦੇ ਲਈ ਰਾਜ ਅਤੇ ਕੇਂਦਰ ਸਰਕਾਰ ਦੇ ਨੇਤਾਵਾਂ ਨੇ ਸਮੇਂ-ਸਮੇਂ ਉੱਪਰ ਮੁਸਲਿਮ ਦਾਰੂਲ-ਉਲੂਮ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ। ਰਾਜ ਸਰਕਾਰ, ਕੇਂਦਰ ਸਰਕਾਰ ਅਤੇ ਮਸਜਿਦ ਕਮੇਟੀ ਦੇ ਵਿਚਕਾਰ ਬੈਠਕ ਵੀ ਹੋਈ, ਪਰੰਤੂ ਦੱਸਦੇ ਹਨ ਕਿ ਉਸਦਾ ਕੋਈ ਫਾਇਦਾ ਨਹੀਂ ਹੈ।
ਇਹ ਸਭ ਜਾਣਦੇ ਹੀ ਹਨ ਕਿ ਯਾਤਰੀਆਂ ਦੀ ਸੁਰੱਖਿਆ ਦੇ ਲਈ ਰਨਵੇ ਸਾਹਮਣੇ ਤੋਂ ਮਸਜਿਦ ਹਟਾਇਆ ਜਾਣਾ ਚਾਹੀਦਾ ਹੈ। ਲੇਕਿਨ ਉਸਨੂੰ ਹਟਾਉਣਾ ਸੰਭਵ ਨਹੀਂ ਹੋ ਰਿਹਾ ਹੈ। ਕਾਰਨ ਇਹ ਹੈ ਕਿ ਮੁਸਲਿਮ ਨੇਤਾ ਮਸਜਿਦ ਹਟਾਉਣ ਦੇ ਪੱਖ ਵਿੱਚ ਨਹੀਂ ਹਨ। ਕਲਕੱਤਾ ਏਅਰਪੋਰਟ ਤੋਂ ਹੋਕੇ ਮਸਜਿਦ ਵਿੱਚ ਨਮਾਜ ਪੜ੍ਹਨ ਲਈ ਰੋਜਾਨਾ 30-40 ਲੋਕ ਆਉਂਦੇ ਹੀ ਹਨ ਅਤੇ ਇਹੀ ਸੰਖਿਆ ਸੁੱਕਰਵਾਰ ਨੂੰ 100 ਦੇ ਕਰੀਬ ਹੋ ਜਾਂਦੀ ਹੈ। ਜਦੋਂ ਏਅਰਪੋਰਟ ਦੇ ਸੁਰੱਖਿਆ ਖੇਤਰ ਤੋਂ ਬਾਹਰ ਇਸ ਤਰ੍ਹਾਂ ਦੇ ਪ੍ਰਵੇਸ਼ ਕਰਨ ਉਪਰ ਸਵਾਲ ਉੱਠ ਰਹੇ ਹਨ ਤਾਂ ਗੇਟ ਵਿੱਚ ਮਸਜਿਦ ਤੱਕ ਆਵਾਜਾਈ ਦੇ ਰਾਸਤੇ ਨੂੰ ਕੰਡੇਦਾਰ ਤਾਰ ਨਾਲ ਘੇਰ ਦਿੱਤਾ ਗਿਆ। ਏਅਰਪੋਰਟ ਸੂਤਰਾਂ ਦਾ ਕਹਿਣਾ ਹੈਕਿ ਮਸਜਿਦ ਦੇ ਕਾਰਨ ਜਹਾਜਾਂ ਦੇ ਉੱਤਰਣ ਅਤੇ ਚੜ੍ਹਾਉਣ ਵਿੱਚ ਵੀ ਭਾਰੀ ਸਮੱਸਿਆ ਆਉਂਦੀ ਹੈ। ਕਲਕੱਤਾ ਏਅਰਪੋਰਟ ਉੱਪਰ ਦੋ ਆਹਮਣੋ-ਸਾਹਮਣੇ ਰਨਵੇ ਉੱਤਰ ਤੋਂ ਦੱਖਣ ਵਿੱਚ ਹਨ। ਮੁੱਖ ਰਨਵੇ ਦੀ ਲੰਬਾਈ 3 ਹਜਾਰ 627 ਮੀਟਰ ਹੈ, ਲੇਕਿਨ ਦੂਸਰੇ ਰਨਵੇ ਦੇ ਉੱਤਰ ਵਿੱਚ ਮਸਜਿਦ ਹੋਣ ਦੇ ਕਾਰਨ ਉਸਨੂੰ 2 ਹਜਾਰ 839 ਮੀਟਰ ਤੋਂ ਜਿਆਦਾ ਵਧਾਉਣਾ ਸੰਭਵ ਨਹੀਂ ਹੋ ਪਾਇਆ। ਉਸ ਪਾਸੇ ਤੋਂ ਜਦੋਂ ਜਹਾਜ ਉਤਰਦਾ ਹੈ ਤਾਂ ਦੁਰਘਟਨਾ ਦੇ ਡਰ ਨਾਲ ਰਣਵੇ ਦੇ ਵੱਡੇ ਹਿੱਸੇ ਦਾ ਇਸਤੇਮਾਲ ਸੰਭਵ ਨਹੀਂ ਹੋ ਪਾਉਂਦਾ। 1 ਏਅਰਪੋਰਟ ਸੂਤਰਾਂ ਦੇ ਮੁਤਾਬਿਕ, ਮੁੱਖ ਰਨਵੇ ਦੇ ਵਿੱਚ-ਵਿੱਚ ਬੰਦ ਰਹਿਣ ਦੇ ਕਾਰਨ ਦੂਸਰੇ ਰਨਵੇ ਤੋਂ ਵਿਮਾਨ ਦਾ ਆਗਮਨ ਕਰਦੇ ਹਨ, ਲੇਕਿਨ ਉਸਦੀ ਲੰਬਾਈ ਘੱਟ ਹੋਣ ਦੇ ਕਾਰਨ ਏਅਰਬੱਸ 330, ਬੋਇੰਗ 747 ਵਰਗੇ ਵੱਡੇ ਵੱਡੇ ਵਿਮਾਨ ਇਸ ਰਨਵੇ ਤੇ ਟੇਕਆਫ ਅਤੇ ਲੈਡਿੰਗ ਨਹੀਂ ਕਰ ਪਾਉਂਦੇ। ਮਸਜਿਦ ਹਟਾਕੇ ਰਨਵੇ ਦੀ ਲੰਬਾਈ ਵਧਾਉਣ ਨਾਲ ਇਹ ਸਮੱਸਿਆ ਨਹੀਂ ਰਹੇਗੀ। ਦੋਨੋਂ ਰਨਵੇ ਦੀ ਲੰਬਾਈ ਸਮਾਨ ਹੋਣ ਉੱਤੇ ਦੋਨਾਂ ਨਾਲ ਸਮਾਨ ਤਰੀਕੇ ਨਾਲ ਵੱਡੇ ਵੱਡੇ ਜਹਾਜਾਂ ਦੀ ਆਵਾਜਾਈ ਹੋ ਸਕੇਗੀ। ਏਅਰਪੋਰਟ ਦੇ ਅਧਿਕਾਰੀਆਂ ਦੇ ਮੁਤਾਬਿਕ ਜੇਕਰ ਮਸਜਿਦ ਨੂੰ ਹਟਾ ਦਿੱਤਾ ਜਾਏ ਤਾਂ ਦੂਸਰੇ ਰਨਵੇ ਨੂੰ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇੱਕ ਮਹੱਤਵਪੂਰਨ ਟੈਕਸੀ-ਵੇ (ਰਨਵੇ ਦੇ ਪਿੱਚੇ ਦਾ ਰਾਸਤਾ) ਦੀ ਲੰਬਾਈ ਵੀ ਵਧਾਈ ਜਾ ਸਕੇਗੀ। ਉਦੋਂ ਦੋਨੋਂ ਹੀ ਰਨਵੇ ਨਾਲ ਪ੍ਰਤੀ ਘੰਟੇ ਅਧਿਕ ਜਹਾਜ ਟੇਕਆਫ ਅਤੇ ਲੈਡਿੰਗ ਕਰ ਸਕਣਗੇਂ। ਅਗਲੇ ਛੇ ਸਾਲਾਂ ਵਿੱਚ ਇਸ ਏਅਰਪੋਰਟ ਵਿੱਚ ਯਾਤਰੀਆਂ ਅਤੇ ਵਿਮਾਨਾਂ ਦੀ ਸੰਖਿਆ ਵਧੇਗੀ, ਇਹ ਮੰਨਕੇ ਹੀ ਨਵੇਂ ਟਰਮੀਨਲ ਦਾ ਨਿਰਮਾਣ ਹੋ ਰਿਹਾ ਹੈ। ਦੂਸਰੇ ਰਨਵੇ ਜਹਾਜਾਂ ਦੇ ਟੇਕਆਫ ਅਤੇ ਲੈਡਿੰਗ ਦੇ ਸਮੇਂ ਏਅਰਪੋਰਟ ਪ੍ਰਸ਼ਾਸ਼ਨ ਨੂੰ ਅਤਿਰਿਕਤ ਨਜਰ ਰੱਖਣੀ ਪੈਂਦੀ ਹੈ। ਕੁੱਲ ਮਿਲਾਕੇ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਕੋਈ ਹੱਲ ਨਹੀਂ ਨਿੱਕਲ ਰਿਹਾ ਹੈ। ਮਸਜਿਦ ਰਨਵੇ ਦੇ ਸਾਹਮਣੇ ਖੜੀ ਹੈ, ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ। ਜਰੂਰਤ ਪੈਣ ਉੱਪਰ ਗਿਰਜਾਘਰ, ਸਿਨੇਗਾਗ, ਪੈਗੋਡਾ, ਮੰਦਿਰ ਆਦਿ ਨੂੰ ਹਟਾਇਆ ਜਾ ਸਕਦਾ ਹੈ, ਲੇਕਿਨ ਕਿਸੇ ਮਸਜਿਦ ਹਟਾਏ ਜਾਣ ਦਾ ਸਵਾਲ ਉੱਠਦਿਆਂ ਹੀ ਝਮੇਲਾ ਹੋਣ ਲੱਗਦਾ ਹੈ। ਕਿਉਂਕਿ ਮਸਜਿਦ ਸ਼ਾਂਤੀਪ੍ਰਿਅ ਮੁਸਲਿਮ ਕੌਮ ਨਾਲ ਸੰਬੰਧਿਤ ਹੈ।
ਐਸੇ ਅਨੇਕ ਮਾਮਲੇ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲ ਸਕਦੇ ਹਨ। ਕਾਨਪੁਰ ਅਤੇ ਦਿੱਲੀ ਦੇ ਰੇਲਵੇ ਸਟੇਸ਼ਨ ਉੱਪਰ ਬਣੀ ਮਜਾਰ ਅਤੇ ਮਸਜਿਦ ਪ੍ਰਸਿੱਧ ਹੈ। ਮੁਜੱਫਰਨਗਰ ਵਿੱਚ ਫਲਾਈਓਵਰ ਦੇ ਨਿਰਮਾਣ ਵਿੱਚ ਰੋੜਾ ਪਾਉਣ ਵਾਲੀ ਮਸਜਿਦ ਪ੍ਰਸਿਧ ਹੈ।
ਕੁਝ ਜਰੂਰੀ ਪ੍ਰਸ਼ਨ:-
1. ਕੀ ਸਾਰਵਜਨਿਕ ਜਮੀਨ ਉੱਪਰ ਬਣੇ ਵੈਧ-ਅਵੈਧ ਨਿਰਮਾਣ ਨੂੰ ਹਟਾਉਣ ਦੇ ਲਈ ਸਰਾਕਰ ਸੰਸਦ ਵਿੱਚ ਕਾਨੂੰਨ ਜਾਂ ਬਿਲ ਨਹੀਂ ਲਿਆ ਸਕਦੀ? ਜੋ ਰਾਸ਼ਟਰਹਿੱਤ ਨਾਲ ਜੁੜਿਆ ਹੋਵੈ ?
2. ਜਦੋਂ ਬਹੁਸੰਖਿਅਕ ਹਿੰਦੂਆਂ ਨਾਲ ਸੰਬੰਧਿਤ ਜਮੀਨ ਨੂੰ ਖਾਲੀ ਕਰਵਾਉਣ ਵਿੱਚ ਸਰਕਾਰ ਕੋਈ ਹਿਚਕ ਮਹਿਸੂਸ ਨਹੀਂ ਕਰਦੀ। ਤਾਂ ਅਲਪਸੰਖਿਅਕ ਮੁਸਲਮਾਨਾਂ ਨਾਲ ਸੰਬੰਧਿਤ ਜਮੀਨਾਂ ਨੂੰ ਖਾਲੀ ਕਰਵਾਉਣ ਵਿੱਚ ਸਰਕਾਰਾਂ ਨੂੰ ਹਿਚਕ ਕਿਉਂ ਰਹਿੰਦੀ ਹੈ?
3. ਅਨੇਕ ਬਾਰ ਅਵੈਧ ਕਬਜੇ ਰਾਸ਼ਟਰ ਰੱਖਿਆ ਅਤੇ ਗੁਪਤ ਮਾਮਲਿਆਂ ਨਾਲ ਸੰਬੰਧਿਤ ਇਮਾਰਤਾਂ ਦੇ ਕੋਲ ਹੁੰਦੇ ਹਨ। ਕੀ ਉਨ੍ਹਾਂ ਨੂੰ ਹਟਾਉਣ ਵਿੱਚ ਵੀ ਸਰਕਾਰ ਨੂੰ ਕੋਈ ਪਰੇਸ਼ਾਨੀ ਹੈ ?
4. ਅਨੇਕ ਵਾਰ ਦੇਸ਼ਵਿਰੋਧੀ ਤਾਕਤਾਂ ਇਨ੍ਹਾਂ ਅਵੈਧ ਸਥਾਨਾਂ ਉੱਪਰ ਆਸ਼ਰਯ ਲੈਂਦੀਆਂ ਹਨ। ਕੀ ਇਹ ਸਾਡੇ ਦੇਸ਼ ਲਈ ਖਤਰਾ ਨਹੀਂ ਹੈ?
5. ਕੀ ਦੇਸ਼ ਦੇ ਨੇਤਾ ਦੇਸ਼ਹਿੱਤ ਵਿੱਚ ਕਠੋਰ ਕਦਮ ਲੈਣ ਲਈ ਅਸਮਰੱਥ ਹਨ?
ਮੈਨੂੰ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦੀ ਪ੍ਰਤੀਕਸ਼ਾ ਹੈ ?
ਜਾਗੋ ਭਾਰਤ ਵਾਸੀਓ।।।