Saturday, June 16, 2018

ਆਰਿਆ ਸਮਾਜ ਦੇ ਨਿਯਮ



ਆਰਿਆ ਸਮਾਜ ਦੇ ਨਿਯਮ
1. ਸਾਰੀ ਸੱਚੀਵਿੱਦਿਆ ਅਤੇ ਜੋ ਪਦਾਰਥ ਵਿੱਦਿਆ ਦੁਆਰਾ ਜਾਣੇ ਜਾਂਦੇ ਹਨ, ਇਸ ਸਭ ਦਾ ਆਦਿਮੂਲ ਪਰਮੇਸ਼ਵਰ ਹੈ।
2. ਈਸ਼ਵਰ ਸੱਚਿਦਾਨੰਦਸਵਰੂਪ, ਨਿਰਾਕਾਰ, ਸ਼ਰਵਸ਼ਕਤੀਮਾਨ, ਨਿਆਂਕਾਰੀ, ਦਿਆਲੂ, ਅਜਨਮਾ, ਅਨੰਤ, ਨਿਰਵਿਕਾਰ, ਅਨਾਦਿ, ਅਨੁਪਮ, ਸਰਵਾਆਧਾਰ, ਸਰਵੇਸ਼ਵਰ, ਸ਼ਰਵਵਿਆਪਕ, ਸ਼ਰਵਅੰਤਰਜਾਮੀ, ਅਜਰ, ਅਮਰ, ਅਭਯ, ਨਿਤਯ, ਪਵਿੱਤਰ ਅਤੇ ਸ਼੍ਰਿਸ਼ਟੀਕਰਤਾ ਹੈ, ਉਸੇ ਦੀ ਉਪਾਸਨਾ ਕਰਨ ਯੋਗ ਹੈ।
3. ਵੇਦ ਸਭ ਸੱਚੀ ਵਿੱਦਿਆਵਾਂ ਦੀ ਪੁਸਤਕ ਹੈ। ਵੇਦ ਦਾ ਪੜ੍ਹਨਾ-ਪੜ੍ਹਾਉਣਾ ਅਤੇ ਸੁਣਨਾ-ਸੁਣਾਉਣਾ ਸਭ ਆਰਿਓਂ ਦਾ ਪਰਮ ਧਰਮ ਹੈ।
4. ਸੱਚ ਦੇ ਗ੍ਰਹਿਣ ਕਰਨ ਅਤੇ ਝੂਠ ਨੂੰ ਛੱਡਣ ਲਈ ਹਮੇਸ਼ਾਂ ਤਿਆਰ ਰਹਿਣਾ ਚਾਹੀਦਾ ਹੈ।
5. ਸਾਰੇ ਕੰਮ ਧਰਮਾਅਨੁਸਾਰ ਭਾਵ ਸੱਚ ਅਤੇ ਝੂਠ ਨੂੰ ਵਿਚਾਰ ਕਰਕੇ ਕਰਨੇ ਚਾਹੀਦੇ ਹਨ।
6. ਸੰਸਾਰ ਦਾ ਉਪਕਾਰ ਕਰਨਾ ਇਸ ਸਮਾਜ ਦਾ ਮੁੱਖ ਉਦੇਸ਼ ਹੈ ਭਾਵ ਸ਼ਾਰੀਰਿਕ , ਆਤਮਿਕ ਅਤੇ ਸਮਾਜਿਕ ਉੱਨਤੀ ਕਰਨਾ।
7. ਸਭ ਨਾਲ ਪ੍ਰੀਤੀਪੂਰਵਕ ਧਰਮਾਅਨੁਸਾਰ ਯਥਾਯੋਗ ਵਿਵਹਾਰ ਕਰਨਾ।
8. ਅਵਿੱਦਿਆ ਦਾ ਨਾਸ਼ ਅਤੇ ਵਿੱਦਿਆ ਵਿੱਚ ਵਾਧਾ ਕਰਨਾ ਚਾਹੀਦਾ ਹੈ।
9. ਹਰ ਕਿਸੇ ਨੂੰ ਕੇਵਲ ਆਪਣੀ ਹੀ ਉੱਨਤੀ ਨਾਲ ਸੰਤੁਸ਼ਟ ਨਹੀਂ ਰਹਿਣਾ ਚਾਹੀਦਾ , ਸਗੋਂ ਸਭ ਦੀ ਉੱਨਤੀ ਵਿੱਚ ਹੀ ਆਪਣੀ ਉੱਨਤੀ ਸਮਝਣੀ ਚਾਹੀਦੀ ਹੈ।
10. ਸਾਰੇ ਮਨੁੱਖਾਂ ਨੂੰ ਸਮਾਜਿਕ ਸਰਵਹਿਤਕਾਰੀ ਨਿਯਮਾਂ ਦੀ ਪਾਲਣਾਂ ਵਿੱਚ ਪਰਤੰਤਰ ਰਹਿਣਾ ਚਾਹੀਦਾ ਹੈ ਅਤੇ ਹਰੇਕ ਹਿੱਤਕਾਰੀ ਨਿਯਮ ਵਿੱਚ ਸਭ ਸਵਤੰਤਰ ਰਹਿਣ।।
।। ਓਮ ਸ਼ਾਂਤੀ ਸ਼ਾਂਤੀ ਸ਼ਾਂਤੀ।।

ਮਹਾਰਾਣਾ ਪ੍ਰਤਾਪ ਜੀ ਦੀ ਜਯੰਤੀ ਉੱਪਰ ਵਿਸ਼ੇਸ਼



ਮਹਾਰਾਣਾ ਪ੍ਰਤਾਪ ਜੀ ਦੀ ਜਯੰਤੀ ਉੱਪਰ ਵਿਸ਼ੇਸ਼

1. ਮਹਾਰਾਣਾ ਪ੍ਰਤਾਪ ਜੀ ਇੱਕ ਹੀ ਝਟਕੇ ਵਿੱਚ ਘੋੜੇ ਸਮੇਤ ਦੁਸ਼ਮਣ ਸੈਨਿਕ ਨੂੰ ਕੱਟ ਦਿੰਦੇ ਸਨ

2. ਜਦੋਂ ਇਬਰਾਹਿਮ ਲਿੰਕਨ ਭਾਰਤ ਦੇ ਦੌਰੇ ਉੱਪਰ ਆਏ ਸਨ, ਤਦ ਉਹਨਾਂ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਹਿੰਦੂਸਤਾਨ ਤੋਂ ਤੁਹਾਡੇ ਲਈ ਕੀ ਲੈ ਕੇ ਆਵਾਂ? ਤਾਂ ਮਾਂ ਨੇ ਜਵਾਬ ਦਿੱਤਾ ਕਿ ਉਸ ਮਹਾਨ ਦੇਸ਼ ਦੀ ਵੀਰ ਭੂਮੀ ਹਲਦੀ ਘਾਟੀ ਤੋਂ ਇੱਕ ਮੁੱਠੀ ਧੂਲ ਦੀ ਲੈ ਆਉਣਾ। ਜਿੱਥੋਂ ਦਾ ਰਾਜਾ ਆਪਣੀ ਪ੍ਰਜਾ ਦੇ ਪ੍ਰਤੀ ਇੰਨਾ ਵਫਾਦਾਰ ਸੀ, ਕਿ ਉਸਨੇ ਅੱਧਾ ਹਿੰਦੂਸਤਾਨ ਦੀ ਬਜਾਇ ਆਪਣੀ ਮਾਤ੍ਰਭੂਮੀ ਨੂੰ ਚੁਣਿਆ। “ ਬੁੱਕ ਆਫ ਪ੍ਰੈਜੀਡੈਂਟ ਯੂ.ਐੱਸ.ਏ.” ਕਿਤਾਬ ਵਿੱਚ ਤੁਸੀਂ ਇਹ ਘਟਨਾ ਦੇ ਬਾਰੇ ਪੜ੍ਹ ਸਕਦੇ ਹੋ।

3. ਮਹਾਰਾਣਾ ਪ੍ਰਤਾਪ ਦੇ ਭਾਲੇ ਦਾ ਵਜਨ 80 ਕਿਲੋਗਰਾਮ ਸੀ ਅਤੇ ਕਵਚ ਦਾ ਵਜਨ ਵੀ 80 ਕਿਲੋਗਰਾਮ ਹੀ ਸੀ। ਕਵਚ, ਭਾਲਾ, ਢਾਲ ਅਤੇ ਹੱਥ ਵਿੱਚ ਤਲਵਾਰ ਆਦਿ ਦਾ ਜੇਕਰ ਵਜਨ ਮਿਲਾਈਏ ਤਾਂ ਕੁੱਲ ਵਜਨ 207 ਕਿਲੋਗਰਾਮ ਸੀ।

4. ਅੱਜ ਵੀ ਮਹਾਰਾਣਾ ਪ੍ਰਤਾਪ ਦੀ ਤਲਵਾਰ , ਕਵਚ ਆਦਿ ਸਾਰਾ ਸਮਾਨ ਉਦੈਪੁਰ ਰਾਜ ਘਰਾਨੇ ਦੇ ਕੋਲ ਮਿਊਜੀਅਮ ਵਿੱਚ ਸੁਰੱਖਿਅਤ ਰੱਖਿਆ ਹੋਇਆ ਹੈ।

5. ਅਕਬਰ ਨੇ ਕਿਹਾ ਸੀ ਕਿ ਜੇਕਰ ਮਹਾਰਾਣਾ ਪ੍ਰਤਾਪ ਮੇਰੇ ਸਾਹਮਣੇ ਸਿਰ ਝੁਕਾ ਦੇਵੇ ਤਾਂ ਅੱਧਾ ਹਿੰਦੂਸਤਾਨ ਦਾ ਵਾਰਿਸ ਮਹਾਰਾਣਾ ਪ੍ਰਤਾਪ ਨੂੰ ਬਣਾ ਦਿਆਂਗਾਂ, ਪਰ ਬਾਦਸ਼ਾਹਤ ਅਕਬਰ ਦੀ ਹੀ ਰਹੇਗੀ। ਲੇਕਿਨ ਮਹਾਰਾਣਾ ਪ੍ਰਤਾਪ ਨੇ ਕਿਸੀ ਵੀ ਤਰ੍ਹਾਂ ਉਸਦੀ ਅਦੀਨਤਾ ਨੂੰ ਸਵੀਕਾਰ ਨਹੀਂ ਕੀਤਾ।

6. ਹਲਦੀ ਘਾਟੀ ਦੀ ਲੜਾਈ ਵਿੱਚ ਮੇਵਾੜ ਦੇ 20000 ਸੈਨਿਕ ਸਨ ਅਤੇ ਅਕਬਰ ਦੀ ਸੈਨਾ ਵਿੱਚ 85000 ਸੈਨਿਕਾਂ ਨੇ ਯੁੱਧ ਵਿੱਚ ਹਿੱਸਾ ਲਿਆ।

7. ਮਹਾਰਾਣਾ ਪ੍ਰਤਾਪ ਦੇ ਘੋੜੇ ਦਾ ਨਾਮ ਚੇਤਕ ਸੀ, ਜਿਸ ਸਥਾਨ ਉੱਪਰ ਚੇਤਕ ਨੇ ਵੀਰਗਤੀ ਨੂੰ ਪ੍ਰਾਪਤ ਕੀਤਾ ਸੀ, ਅੱਜ ਉਸ ਸਥਾਨ ਉੱਪਰ ਚੇਤਕ ਦੀ ਯਾਦ ਵਿੱਚ ਇੱਕ ਮੰਦਿਰ ਵੀ ਬਣਿਆ ਹੋਇਆ ਹੈ।।

8. ਮਹਾਰਾਣਾ ਪ੍ਰਤਾਪ ਨੇ ਜਦੋਂ ਮਹਿਲਾਂ ਦਾ ਤਿਆਗ ਕੀਤਾ , ਉਦੋਂ ਉਨ੍ਹਾਂ ਦੇ ਨਾਲ ਲੁਹਾਰ ਜਾਤੀ ਦੇ ਹਜਾਰਾਂ ਲੋਕਾਂ ਨੇ ਵੀ ਆਪਣੇ ਘਰ-ਬਾਰ ਛੱਡ ਦਿੱਤੇ ਅਤੇ ਦਿਨ-ਰਾਤ ਆਪਣੇ ਰਾਜੇ ਲਈ ਤਲਵਾਰਾਂ ਅਤੇ ਹੋਰ ਹਥਿਆਰ ਬਣਾਉਣ ਦਾ ਕੰਮ ਕੀਤਾ। ਇਸੇ ਸਮਾਜ ਨੂੰ ਅੱਜ ਗੁਜਰਾਤ, ਮੱਧਪ੍ਰਦੇਸ਼, ਰਾਜਸਥਾਨ ਆਦਿ ਵਿੱਚ ਗੱਡੀਆਂ ਲੁਹਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਅਸੀਂ ਪ੍ਰਣਾਮ ਕਰਦੇ ਹਾਂ ਇਹਨਾਂ ਸਵਾਭੀਮਾਨੀ ਲੋਕਾਂ ਨੂੰ।

9. ਹਲਦੀ ਘਾਟੀ ਦੇ ਯੁੱਧ ਦੇ 300 ਸਾਲ ਬਾਅਦ ਵੀ ਉੱਥੋਂ ਦੀ ਜਮੀਨ ਵਿੱਚ ਤਲਵਾਰਾਂ ਪਾਈਆਂ ਗਈਆਂ। ਆਖਿਰੀ ਵਾਰ ਤਲਵਾਰਾਂ ਦਾ ਜਖੀਰਾ 1985 ਵਿੱਚ ਹਲਦੀ ਘਾਟੀ ਵਿੱਚੋਂ ਮਿਲਿਆ ਸੀ।।

10. ਮਹਾਰਾਣਾ ਪ੍ਰਤਾਪ ਜੀ ਨੂੰ ਸ਼ਸ਼ਤਰ ਵਿਦਿਆ ਸ਼੍ਰੀ ਜੈਮਲ ਮੇਤੜਿਆ ਜੀ ਨੇ ਦਿੱਤੀ ਸੀ, ਜੋ 8000 ਰਾਜਪੂਤ ਵੀਰਾਂ ਨੂੰ ਲੈ ਕੇ 60000 ਮੁਸਲਮਾਨਾਂ ਨਾਲ ਲੜੇ ਸੀ। ਇਸੇ ਯੁੱਧ ਵਿੱਚ 48000 ਸੈਨਿਕ ਮਾਰੇ ਗਏ ਸਨ ਅਤੇ ਜਿਸ ਵਿੱਚ 8000 ਰਾਜਪੂਤ ਅਤੇ 40000 ਮੁਸਲਮਾਨ ਸਨ।

11.ਮਹਾਰਾਣਾ ਪ੍ਰਤਾਪ ਜੀ ਦੇ ਦਿਹਾਂਤ ਉੱਪਰ ਅਕਬਰ ਵੀ ਰੌ ਪਿਆ ਸੀ।

12. ਮੇਵਾੜ ਦੇ ਆਦੀਵਾਸੀ ਭੀਲ ਸਮਾਜ ਦੇ ਲੋਕਾਂ ਨੇ ਹਲਦੀ ਘਾਟੀ ਦੇ ਯੁੱਧ ਸਮੇਂ ਅਕਬਰ ਦੀ ਫੌਜ ਨੂੰ ਆਪਣੇ ਤੀਰਾਂ ਨਾਲ ਰੌਂਦ ਕੇ ਰੱਖ ਦਿੱਤਾ ਸੀ। ਇਸ ਸਮਾਜ ਦੇ ਲੋਕ ਮਹਾਰਾਣਾ ਪ੍ਰਤਾਪ ਜੀ ਨੂੰ ਆਪਣਾ ਬੇਟਾ ਮੰਨਦੇ ਸਨ, ਅਤੇ ਉਹ ਉਨ੍ਹਾਂ ਨਾਲ ਬੜੇ ਪ੍ਰੇਮ ਨਾਲ ਰਹਿੰਦੇ ਸਨ। ਅੱਜ ਵੀ ਮੇਵਾੜ ਦੇ ਰਾਜਚਿੰਨ ਉੱਪਰ ਇੱਕ ਪਾਸੇ ਰਾਜਪੂਤ ਨੇ ,ਤਾਂ ਦੂਸਰੇ ਪਾਸੇ ਉੱਪਰ ਭੀਲ ਸਮਾਜ।

13. ਮਹਾਰਾਣਾ ਪ੍ਰਤਾਪ ਜੀ ਦਾ ਘੋੜਾ ਚੇਤਕ ਮਹਾਰਾਣਾ ਜੀ ਨੂੰ 26 ਫੁੱਟ ਦਾ ਦਰਿਆ ਪਾਰ ਕਰਕੇ ਵੀਰ ਗਤੀ ਨੂੰ ਪ੍ਰਾਪਤ ਹੋਇਆ ਸੀ। ਉਸਦੀ ਇੱਕ ਲੱਤ ਟੁੱਟਣ ਦੇ ਬਾਅਦ ਵੀ ਉਹ ਦਰਿਆ ਨੂੰ ਪਾਰ ਕਰ ਗਿਆ ਸੀ। ਜਿੱਥੇ ਉਹ ਜਖਮੀ ਹੋਇਆ ਸੀ , ਅੱਜ ਉੱਥੇ ਖੋੜੀ ਇਮਲੀ ਦਾ ਦਰਖਤ ਹੈ, ਜਿੱਥੇ ਚੇਤਕ ਦੀ ਮੌਤ ਹੋਈ ਸੀ, ਉੱਥੇ ਇੱਕ ਮੰਦਿਰ ਬਣਿਆ ਹੋਇਆ ਹੈ।।

14. ਮਹਾਰਾਣਾ ਪ੍ਰਤਾਪ ਜੀ ਦਾ ਘੋੜਾ ਬਹੁਤ ਹੀ ਤਾਕਤਵਰ ਅਤੇ ਵਫਾਦਾਰ ਸੀ । ਉਸਦੇ ਮੂੰਹ ਦੇ ਅੱਗੇ ਦੂਸ਼ਮਣ ਦੇ ਹਾਥੀਆਂ ਨੂੰ ਭ੍ਰਮਿਤ ਕਰਨ ਲਈ ਹਾਥੀ ਦੀ ਸੂੰਡ ਲਗਾਈ ਜਾਂਦੀ ਸੀ, ਇਹ ਹੇਤਕ ਅਤੇ ਚੇਤਕ ਨਾਮ ਦੇ ਦੌ ਘੋੜੇ ਸਨ।।

15. ਮਰਨ ਤੋਂ ਪਹਿਲਾਂ ਮਹਾਰਾਣਾ ਪ੍ਰਤਾਪ ਜੀ ਨੇ ਆਪਣਾ ਖੋਹਿਆ ਹੋਇਆ 85% ਮੇਵਾੜ ਫਿਰ ਤੋਂ ਜਿੱਤ ਲਿਆ ਸੀ । ਸੋਨੇ-ਚਾਂਦੀ ਅਤੇ ਮਹਿਲਾਂ ਨੁੂੰ ਛੱਡਕੇ ਮਹਾਰਾਣਾ ਪ੍ਰਤਾਪ ਜ ਨੇ 20 ਸਾਲ ਜੰਗਲਾਂ ਵਿੱਚ ਹੀ ਘੁੰਮੇ ਸਨ। ।

16. ਮਹਾਰਾਣਾ ਪ੍ਰਤਾਪ ਜੀ ਦਾ ਵਜਨ 110 ਕਿਲੋਗਰਾਮ ਅਤੇ ਲੰਬਾਈ 7 ਫੁੱਟ 5 ਇੰਚ ਸੀ, ਦੋ ਮਿਆਨ ਵਾਲੀ ਤਲਵਾਰ ਅਤੇ 80 ਕਿਲੋ ਦਾ ਖੰਡਾ ਰੱਖਦੇ ਸਨ ਆਪਣੇ ਪਾਸ।।

-- ਮਹਾਰਾਣਾ ਪ੍ਰਤਾਪ ਜੀ ਦੇ ਹਾਥੀ ਦੀ ਕਹਾਣੀ :--

ਮਹਾਰਾਣਾ ਪ੍ਰਤਾਪ ਦੇ ਘੋੜੇ ਦੇ ਬਾਰੇ ਤਾਂ ਸਭ ਜਾਣਦੇ ਹੀ ਨੇ, ਸਭ ਨੇ ਚੇਤਕ ਅਤੇ ਹੇਤਕ ਬਾਰੇ ਸੁਣਿਆ ਅਤੇ ਪੜ੍ਹਿਆ ਹੀ ਹੈ, ਪਰੰਤੂ ਬਹੁਤ ਘੱਟ ਲੋਕ ਹਨ , ਜੋ ਮਹਾਰਾਣਾ ਪ੍ਰਤਾਪ ਜੀ ਦੇ ਹਾਥੀ ਬਾਰੇ ਜਾਣਦੇ ਹੋਣ।। ਇਸ ਹਾਥੀ ਦਾ ਨਾਮ ਸੀ ‘ਰਾਮਪ੍ਰਸਾਦ’।

ਰਾਮਪ੍ਰਸਾਦ ਹਾਥੀ ਦਾ ਉਲੇਖ ਅਲ-ਬਦਾਯੁਨੀ, ਜੋਕਿ ਮੁਗਲਾਂ ਦੇ ਵੱਲੋਂ ਹਲਦੀ ਘਾਟੀ ਯੁੱਧ ਦੀ ਲੜਾਈ ਉੱਪਰ, ਇੱਕ ਗ੍ਰੰਥ ਲਿਖਿਆ ਗਿਆ ਸੀ, ੲਿੱਚ ਦਰਜ ਹੈ।
ਉਹ ਲਿਖਦਾ ਹੈ ਕਿ ਜਦੋਂ ਮਹਾਰਾਣਾ ਪ੍ਰਤਾਪ ਉੱਪਰ ਅਕਬਰ ਦੀ ਸੈਨਾ ਨੇ ਚੜ੍ਹਾਈ ਕੀਤੀ ਸੀ, ਉਸ ਸਮੇਂ ਦੋ ਚੀਜਾਂ ਨੂੰ ਬੰਦੀ ਬਣਾਉਣ ਦੀ ਮੰਗ ਕੀਤੀ ਗਈ ਸੀ, ਇੱਕ ਖੁਦ ਮਹਾਰਾਣਾ ਪ੍ਰਤਾਪ ਅਤੇ ਦੂਸਰਾ ਉਹਨਾਂ ਦਾ ਹਾਥੀ ਰਾਮਪ੍ਰਸਾਦ।

ਅੱਗੇ ਅਲ-ਬਦਾਯੁਨੀ ਲਿਖਦਾ ਹੈ ਕਿ ਉਹ ਹਾਥੀ ਇਨ੍ਹਾਂ ਸਮਝਦਾਰ ਅਤੇ ਤਾਕਤਵਰ ਸੀ , ਉਸਨੇ ਹਲਦੀਘਾਟੀ ਦੇ ਯੁੱਧ ਵਿੱਚ ਇਕੱਲੇ ਨੇ ਹੀ ਅਕਬਰ ਦੇ 13 ਹਾਥੀਆਂ ਨੂੰ ਮਾਰ ਦਿੱਤਾ ਸੀ।।

ਇਸ ਤੋਂ ਅੱਗੇ ਇਸ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ-- ਉਸ ਹਾਥੀ ਨੂੰ ਫੜਨ ਲਈ ਉਨ੍ਹਾਂ ਨੇ 7 ਵੱਡੇ ਹਾਥੀਆਂ ਦਾ ਇੱਕ ਚੱਕਰਵਿਊ ਬਣਾਇਆ ਸੀ ਅਤੇ ਉਨ੍ਹਾਂ ਉੱਪਰ 14 ਮਹਾਂਵਤਾਂ ਨੂੰ ਬਿਠਾਇਆ ਸੀ, ਤਾਂ ਕਿਤੇ ਜਾ ਕੇ ਉਹ ਮਹਾਰਾਣਾ ਪ੍ਰਤਾਪ ਜੀ ਦੇ ਹਾਥੀ ਰਾਮਪ੍ਰਸਾਦਿ ਨੂੰ ਫੜਨ ਵਿੱਚ ਕਾਮਯਾਬ ਹੋਏ ਸਨ।

ਹੁਣ ਸੁਣੌ, ਇੱਕ ਭਾਰਤੀ ਜਾਨਵਰ ਦੀ ਸਵਾਮੀ ਭਗਤੀ।।

ਜਦੋਂ ਰਾਮਪ੍ਰਸਾਦ (ਹਾਥੀ) ਨੂੁੰ ਅਕਬਰ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਅਕਬਰ ਨੇ ਇਸ਼ਦਾ ਨਾਮ ਪੀਰਪ੍ਰਸਾਦ ਰੱਖ ਦਿੱਤਾ।

ਰਾਮਪ੍ਰਸਾਦ ਨੂੰ ਮੁਗਲਾਂ ਨੇ ਗੰਨੇ ਦਾ ਰਸ ਅਤੇ ਪਾਣੀ ਪਿਆਉਣਾ ਚਾਹਿਆ , ਪਰ ਉਸ ਸਵਾਮੀਭਗਤ ਹਾਥੀ ਨੇ 18 ਦਿਨ ਤੱਕ ਮੁਗਲਾਂ ਤੋਂ ਦਾਣਾ ਵੀ ਨਾ ਖਾਧਾ, ਨਾ ਹੀ ਪਾਣੀ ਪੀਤਾ, ਅਤੇ ਅੰਤ ਉਹ ਆਪਣੇ ਦੇਸ਼ ਅਤੇ ਸਵਾਮੀਭਗਤੀ ਵਿੱਚ ਵੀਰਗਤੀ ਨੂੰ ਪ੍ਰਾਪਤ ਹੋਇਆ।। ਅਸੀਂ ਅੱਜ ਰਾਮਪ੍ਰਸਾਦ ਦੀ ਸਵਾਮੀਭਗਤੀ ਅਤੇ ਦੇਸ਼ਭਗਤੀ ਅੱਗੇ ਸਿਰ ਝੁਕਾਉਂਦੇ ਹਾਂ ਅਤੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਾਂ।।

ਇਸ ਲਈ ਮਿੱਤਰੋਂ ਸਾਨੂੰ ਹਮੇਸਾਂ ਹੀ ਸਾਡੇ ਮਹਾਨ ਪੂਰਵਜਾਂ ਅਤੇ ਆਪਣੇ ਦੇਸ਼ ਦੀ ਮਹਾਨ ਸੰਸਕ੍ਰਿਤੀ ਅਤੇ ਸੱਭਿਅਤਾ ਉੱਪਰ ਮਾਣ ਕਰਨਾ ਚਾਹੀਦਾ ਹੈ।

ਜਿਸ ਨੂੰ ਵੀ ਇਹ ਪੜ੍ਹ ਕੇ ਮਹਾਰਾਣਾ ਪ੍ਰਤਾਪ ਜੀ ਦੇ ਪ੍ਰਤੀ ਸਨਮਾਨ ਅਤੇ ਇੱਜਤ ਪਹਿਲਾਂ ਨਾਲੋਂ ਹੋਰ ਜਿਆਦਾ ਵਧੀ ਹੋਵੇ ਤਾਂ ਦੱਬ ਕੇ ਸ਼ੇਅਰ ਕਰ ਦਿਓ।।

ਜੈ ਜੈ ਸ਼੍ਰੀ ਰਾਮ।। ਓਮ।।। ਜੈ ਰਾਜਪੁਤਾਨਾ।।।।

Tuesday, June 12, 2018

ਨਾਸਤਿਕਾਂ ਦੇ ਤਰਕਾਂ ਦੀ ਸਮੀਕਸ਼ਾ



ਨਾਸਤਿਕਾਂ ਦੇ ਤਰਕਾਂ ਦੀ ਸਮੀਕਸ਼ਾ

ਲੇਖਕ:- ਸ਼੍ਰੀ ਭੂਪੇਸ਼ ਆਰਿਆ।

ਪ੍ਰਸ਼ਨ 1. - ਜਦੋਂ ਸੰਸਾਰ ਬਿਨ੍ਹਾਂ ਬਣਾਉਣ ਵਾਲੇ ਦੇ ਬਣ ਜਾਂਦਾ ਹੈ (ਬਿਨ੍ਹਾਂ ਈਸ਼ਵਰ ਦੇ) ਤਾਂ ਘੁਮਿਆਰ ਦੇ ਬਿਨ੍ਹਾਂ ਘੜਾ ਅਤੇ ਚਿੱਤਰਕਾਰ ਦੇ ਬਿਨ੍ਹਾਂ ਚਿੱਤਰ ਵੀ ਬਣਨਾ ਚਾਹੀਦਾ ਹੈ ?

ਪ੍ਰਸ਼ਨ 2. - ਜਦੋਂ ਈਸ਼ਵਰ ਦੀ ਕੋਈ ਚੀਜ਼ ਨਹੀਂ ਹੈ ਤਾਂ ਜੜ੍ਹ ਪ੍ਰਕਿਰਤੀ ਕਿਵੇਂ ਗਤੀਸ਼ੀਲ ਹੋਵੇਗੀ?  ਅਸੀਂ ਦੇਖਿਆ ਹੈ ਕਿ ਜੋ ਵੀ ਪ੍ਰਕਿਰਤੀ ਤੋਂ ਬਣੀ, ਭਾਵ ਭੌਤਿਕ ਵਸਤੂਆਂ ਹਨ, ਉਨ੍ਹਾਂ ਨੂੰ ਜੇਕਰ ਮਨੁੱਖ ਗਤੀ ਨਾ ਦੇਵੇ ਤਾਂ ਉਹ ਇੱਕ ਸਥਾਨ ਉੱਪਰ ਹੀ ਸਥਿਰ ਰਹਿੰਦੀਆਂ ਹਨ। ਨਾਸਤਿਕਾਂ ਦੇ ਅਨੁਸਾਰ ਇਹ ਪ੍ਰਕਿਰਤੀ (ਕੁਦਰਤ) ਆਪਣੇ ਆਪ ਹੀ ਕਾਰਜ ਕਰ ਰਹੀ ਹੈ। ( ਕਿਉਂਕਿ ਨਾਸਤਿਕਾਂ ਦੀ ਦ੍ਰਿਸ਼ਟੀ ਵਿੱਚ ਈਸ਼ਵਰ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ ਅਤੇ ਪ੍ਰਕਿਰਤੀ ਤੋਂ ਬਣੀਆਂ ਸਾਰੀਆਂ ਭੌਤਿਕ ਵਸਤੂਆਂ ਵੀ ਆਪਣੇ ਆਪ ਹੀ ਕਾਰਜ ਕਰ ਰਹੀਆਂ ਹਨ) ਤਾਂ ਪ੍ਰਕਿਰਤੀ ਤੋਂ ਬਣੀਆਂ ਸਾਰੀਆਂ ਭੌਤਿਕ ਵਸਤੂਆਂ ਨੂੰ ਵੀ ਆਪਣੇ ਆਪ ਹੀ ਕਾਰਜ ਕਰਨਾ ਚਾਹੀਦਾ ਹੈ ਭਾਵ ਕੁਰਸੀ ਨੂੰ ਆਪਣੇ ਆਪ ਚੱਲਕੇ ਉਸਦੇ ਬੈਠਣ ਵਾਲੇ ਕੋਲ ਚਲੇ ਜਾਣਾ ਚਾਹੀਦਾ ਹੈ, ਭਰੀ ਹੋਈ ਬਾਲਟੀ ਨੂੰ ਵੀ ਖੁਦ ਚੱਲਕੇ ਉਸਦੇ ਨਹਾਉਣ ਵਾਲੇ ਕੋਲ ਚਲੇ ਜਾਣਾ ਚਾਹੀਦਾ ਹੈ। ਟੂਟੀ ਵਿੱਚੋਂ ਪਾਣੀ ਖ਼ੁਦ ਹੀ ਨਿੱਕਲਣਾ ਚਾਹੀਦਾ ਹੈ। ਸਾਈਕਲ ਨੂੰ ਵੀ ਮਨੁੱਖ ਦੇ ਬਿਨ੍ਹਾਂ ਚਲਾਏ ਹੀ ਚੱਲਦੇ ਰਹਿਣਾ ਚਾਹੀਦਾ ਹੈ। ਪਰ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦੇਖਦੇ ਹਾਂ ਕਿ ਇਹ ਭੌਤਿਕ ਵਸਤੂਆਂ ਕਦੇ ਵੀ ਖੁਦ ਕਾਰਜ ਨਹੀਂ ਕਰਦੀਆਂ। ਇਹਨਾਂ ਨੂੰ ਬਾਹਰੀ ਬਲ ਦੀ ਜਰੂਰਤ ਪੈਂਦੀ ਹੈ। ਫਿਰ ਪ੍ਰਕਿਰਤੀ ਚੇਤਨ ਕਿਵੇਂ ਹੋਈ ਭਾਵ ਖੁਦ ਕਾਰਜ ਕਿਵੇਂ ਕਰਦੀ ਹੈ।।

ਪ੍ਰਸ਼ਨ 3.- ਜਦੋਂ ਈਸ਼ਵਰ ਨਾਮ ਦੀ ਕੋਈ ਸੱਤਾ ਹੈ ਹੀ ਨਹੀਂ ਤਾਂ ਫਿਰ ਬੁਰੇ ਕੰਮਾਂ ਦਾ ਵੀ ਕੋਈ ਮਹੱਤਵ ਨਹੀਂ ਰਹਿ ਜਾਂਦਾ, ਚਾਹੇ ਕੋਈ ਚੰਗਾ ਕੰਮ ਕਰੇ ਜਾਂ ਬੁਰਾ, ਉਸਨੂੰ ਕੋਈ ਵੀ ਫਲ ਨਹੀਂ ਮਿਲੇਗਾ, ਉਹ ਆਜਾਦ ਹੈ। ਕਿਉਂਕਿ ਈਸ਼ਵਰ ਕਰਮ (ਕੰਮ) ਦੇ ਆਧਾਰ ਤੇ ਹੀ ਫਲ ਦਿੰਦਾ ਹੈ, ਪਰੰਤੂ ਨਾਸਤਿਕਾਂ ਦੇ ਅਨੁਸਾਰ ਪ੍ਰਮਾਤਮਾ ਨਾਮ ਦੀ ਕੋਈ ਵੀ ਚੀਜ ਹੈ ਹੀ ਨਹੀਂ। ਇਹ ਗੱਲ ਵੀ ਤਰਕਸੰਗਤ ਨਹੀਂ ਹੈ। ਕਿਉਂਕਿ ਜਾਂ ਤਾਂ ਸੁਭਾਅ ਦੇ ਹਿਸਾਬ ਨਾਲ ਸਾਰੇ ਦੁੱਖ ਭੋਗਦੇ ਜਾਂ ਸੁੱਖ। ਪਰੰਤੂ ਅਜਿਹਾ ਨਹੀਂ ਹੈ, ਕਿਉਂਕਿ ਸੁਭਾਅ ਬਦਲਦਾ ਨਹੀਂ ਅਤੇ ਦੂਸਰੀ ਗੱਲ ਇਹ ਹੈ ਕਿ ਫਿਰ ਕਰਮਾਂ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਫਿਰ ਵਿਅਕਤੀ ਚਾਹੇ ਚੰਗੇ ਕੰਮ ਕਰੇ ਜਾਂ ਬੁਰੇ, ਉਨ੍ਹਾਂ ਦਾ ਕੋਈ ਵੀ ਪ੍ਰਭਾਵ ਮਨੁੱਖ ਨੂੰ ਨਹੀਂ  ਹੋਵੇਗਾ। ਕਿਉਂਕਿ ਸੁੱਖ-ਦੁੱਖ ਸੁਭਾਅ ਨਹੀਂ ਹੈ।

ਪ੍ਰਸ਼ਨ 4.- ਜਦੋਂ ਨਾਸਤਿਕਾਂ ਦੀ ਦ੍ਰਿਸ਼ਟੀ ਵਿੱਚ ਈਸ਼ਵਰ ਨਹੀਂ ਹੈ ਤਾਂ ਫਿਰ ਇਨ੍ਹਾਂ ਨੂੰ ਕੰਮਾਂ ਦੇ ਫਲ ਦੀ ਵੀ ਕੋਈ ਚਿੰਤਾ ਨਹੀਂ ਹੈ। ਚਾਹੇ ਕੋਈ ਕਿੰਨੇ ਵੀ ਪਾਪ ਕਰਦਾ ਰਹੇ। ਕਿਉਂਕਿ ਜਿਸ ਚੀਜ ਦਾ ਡਰ ਸੀ, ਉਸਨੂੰ ਤਾਂ ਉਹ ਮੰਨਦੇ ਹੀ ਨਹੀਂ ਅਤੇ ਪ੍ਰਕਿਰਤੀ ਕੰਮਾਂ ਦੇ ਫਲ ਨਹੀਂ ਦਿੰਦੀ, ਇਹ ਇਨ੍ਹਾਂ ਦੀ ਮਾਨਤਾ ਹੈ।
\
ਪ੍ਰਸ਼ਨ 5.- ਜਦੋਂ ਵਿਅਕਤੀ ਪਾਪ-ਕਰਮ (ਚੋਰੀ, ਜਾਰੀ ਆਦਿ) ਕਰਦਾ ਹੈ ਤਾਂ  ਉਸਦੇ ਅੰਤਰਕਰਨ ਵਿੱਚ ਭੈਅ, ਸ਼ੰਕਾ, ਲੱਜ਼ਾ ਆਦਿ ਅਵਸਥਾਵਾਂ ਉਤਪੰਨ ਹੁੰਦੀਆਂ ਹਨ। ਇਹ ਸਭ ਈਸ਼ਵਰ ਦੀ ਪ੍ਰੇਰਨਾ ਨਾਲ ਹੀ ਉਤਪੰਨ ਹੁੰਦੀਆਂ ਹਨ। ਇਸ ਤੋਂ ਹੀ ਈਸ਼ਵਰ ਦੀ ਸਿੱਧ ਹੁੰਦਾ ਹੈ। ਕਿਉਂਕਿ ਪ੍ਰਕਿਰਤੀ ਜੜ੍ਹ ਤੱਤ ਦੇ ਕਾਰਨ ਇਨ੍ਹਾਂ ਵਿਚਾਰਾਂ ਨੂੰ ਮਨੁੱਖ ਦੇ ਅੰਤਰਕਰਨ ਵਿੱਚ ਲਿਆਉਣ ਦੇ ਅਸਮਰਥ ਹੈ। ਕਿਉਂਕਿ ਇਹ ਭਾਵਨਾ ਮਨੁੱਖ ਦੇ ਅੰਦਰ ਹੀ ਪੈਦਾ ਹੁੰਦੀ ਹੈ। ਇਸ ਤੋਂ ਸਿੱਧ ਹੁੰਦਾ ਹੈਕਿ ਪ੍ਰਮਾਤਮਾ ਹੀ ਉਸਦੇ ਅੰਦਰ ਭਾਵ ਉਤਪੰਨ ਕਰਦਾ ਹੈ। ਜਿਸ ਨਾਲ ਮਨੁੱਖ ਪਾਪ-ਕਰਮ ਕਰਨ ਤੋਂ ਬੱਚ ਜਾਏ। ਫਿਰ ਨਾਸਤਿਕ ਈਸ਼ਵਰ ਦੀ ਮਾਨਤਾ ਨੂੰ ਕਿਵੇਂ ਸਵੀਕਾਰ ਨਹੀਂ ਕਰਦੇ ?

ਪ੍ਰਸ਼ਨ 6.- ਜਦੋਂ ਕਿਸੇ ਨਾਸਤਿਕ ਉੱਪਰ ਕੋਈ ਭਾਰੀ ਦੁੱਖ ਜਾਂ ਮੁਸੀਬਤ (ਰੋਗ ਜਾਂ ਕੁਝ ਹੋਰ) ਆਉਂਦੀ ਹੈ ਤਾਂ ਅਸੀਂ ਵੇਖਦੇ ਹਾਂ ਕਿ ਵੱਡੇ ਤੋਂ ਵੱਡਾ ਨਾਸਤਿਕ ਵੀ ਈਸ਼ਵਰ ਦੀ ਸੱਤਾ ਨੂੰ ਸਵੀਕਾਰ ਕਰਨ ਲਈ ਮਜਬੂਰ ਹੋ ਜਾਂਦਾ ਹੈ ਅਤੇ ਈਸ਼ਵਰ ਦੇ ਪ੍ਰਤੀ ਸ਼ਰਧਾ ਰੱਖਦੇ ਹੋਏ ਕਹਿੰਦਾ ਹੈ- ਹੇ ਈਸ਼ਵਰ ! ਹੁਣ ਤਾਂ ਮੇਰੇ ਦੁੱਖ ਨੂੰ ਦੂਰ ਦਿਓ, ਮੈਂ ਕਿਹੜੇ ਬੁਰੇ ਕੰਮ ਕੀਤੇ ਹਨ ? ਜਿੰਨ੍ਹਾਂ ਕਰਕੇ ਮੈਨੂੰ ਇਹ ਦੁੱਖ ਮਿਲਿਆ ਹੈ। ਜਦੋਂ ਨਾਸਤਿਕ ਈਸ਼ਵਰ ਨੂੰ ਨਹੀਂ ਮੰਨਦਾ ਸੀ, ਉਸ ਸਮੇਂ ਉਸ ਨੂੰ ਬੁਰੇ ਕੰਮ ਅਤੇ ਈਸ਼ਵਰ ਯਾਦ ਨਹੀਂ ਆਇਆ। ਪੰਡਿਤ ਗੁਰਦੱਤ ਵਿਦਿਆਰਥੀ ਬਹੁਤ ਵੱਡੇ ਨਾਸਤਿਕ ਸਨ  ਪਰੰਤੂ ਸਵਾਮੀ ਦਯਾਨੰਦ ਸਰਸਵਤੀ ਜੀ ਦੀ ਮੌਤ ਦੇ ਸਮੇਂ ਉਨ੍ਹਾਂ ਨੂੰ ਵੀ ਈਸ਼ਵਰ ਦੀ ਯਾਦ ਆਈ ਅਤੇ ਪੱਕੇ ਆਸਤਿਕ ਬਣ ਗਏ। ਫਿਰ ਨਾਸਤਿਕਾਂ ਕਿਉਂ ਈਸ਼ਵਰ ਨੂੰ ਨਾ ਮੰਨਣ ਦਾ ਢੋਲ ਵਜਾਉਂਦੇ ਰਹਿੰਦੇ ਹਨ? ਕੇਵਲ ਦਿਖਾਵੇ ਦੇ ਲਈ , ਜਦੋਂਕਿ ਵੱਡੇ ਪੱਧਰ ਤੇ ਉਹ ਈਸ਼ਵਰ ਦੀ ਸੱਤਾ ਨੂੰ ਸਵੀਕਾਰ ਕਰਦੇ ਹੀ ਹਨ। 

ਪ੍ਰਸ਼ਨ 7.- ਜਦੋਂ ਨਾਸਤਿਕਾਂ ਨੂੰ ਪ੍ਰਸ਼ਨ ਕੀਤਾ ਜਾਂਦਾ ਹੈ ਕਿ ਮੌਤ ਨੂੰ ਕਿਉਂ ਨਹੀਂ ਰੋਕ ਲੈਂਦੇ, ਤਾਂ ਉਹ ਕਹਿੰਦੇ ਹਨ ਕਿ “ਟੀ.ਵੀ. ਕਿਉਂ ਖਰਾਬ ਹੁੰਦਾ ਹੈ, ਜਿਵੇਂ ਟੀ.ਵੀ. ਯੰਤਰਾਂ ਦਾ ਬਣਿਆ ਹੋਇਆ ਹੈ, ਇਸੇ ਤਰ੍ਹਾਂ ਸਰੀਰ ਵੀ ਕੋਸ਼ਿਕਾਵਾਂ ਦਾ ਬਣਿਆ ਹੈ।” ਠੀਕ ਹੈ ਕੋਸ਼ਿਕਾਵਾਂ ਦਾ ਬਣਿਆ ਹੈ ਜਦੋਂ ਅਸੀਂ ਟੀ.ਵੀ. ਦੇ ਪੁਰਜੇ ਨੂੰ ਬਦਲ ਕੇ ਉਸਨੂੰ ਠੀਕ ਕਰ ਦਿੰਦੇ ਹਾਂ, ਤਾਂ ਸਰੀਰ ਦੇ ਕਿਸੇ ਵੀ ਅੰਗ ਜਾਂ ਕੋਸ਼ਿਕਾਵਾਂ ਦੇ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਬਦਲ ਕੇ ਹਮੇਸਾਂ ਲਈ ਅਮਰ ਕਿਉਂ ਨਹੀਂ ਹੋ ਜਾਂਦੇ ? ਪਰੰਤੂ ਨਹੀਂ ਵੱਡੇ ਤੋਂ ਵੱਡਾ ਵਿਗਿਆਨੀ ਵੀ ਇਹ ਕਾਰਜ ਨਹੀਂ ਸਕਦਾ। ਕਿਉਂ ? ਕਿਉਂਕਿ ਇਹ ਈਸ਼ਵਰ ਦਾ ਕੰਮ ਹੈ। ਜਦੋਂ ਟੀ.ਵੀ. ਆਦਿ ਭੌਤਿਕ ਚੀਜਾਂ ਖਰਾਬ ਹੋਣ ਨਾਲ ਉਨ੍ਹਾਂ ਦੇ ਯੰਤਰ, ਪੁਰਜੇ ਆਦਿ ਨੂੰ ਬਦਲ ਕੇ ਠੀਕ ਕਰ ਸਕਦੇ ਹਾਂ, ਤਾਂ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਬਦਲਣ ਨਾਲ ਇਸੇ ਤਰ੍ਹਾਂ ਇਹ ਵੀ ਠੀਕ ਹੋਣਾ ਚਾਹੀਦਾ ਹੈ? ਕੀ ਕੋਈ ਵੀ ਵਿਗਿਆਨੀ ਸਰੀਰ ਦੇ ਅੰਦਰਲੇ ਚੱਲਣ ਵਾਲੀ ਮਸ਼ੀਨਰੀ ਨੂੰ ਬਣਾ ਸਕਦਾ ਹੈ? ਜਦੋਂ ਇਹ ਸਰੀਰ ਕੁਦਰਤ ਤੋਂ ਹੀ ਬਣਿਆ ਹੈ, ਤਾਂ ਕੁਦਰਤ ਨੂੰ ਇਹ ਸਰੀਰ ਠੀਕ ਕਰਨਾ ਚਾਹੀਦਾ ਹੈ ( ਕਿਉਂਕਿ ਨਾਸਤਿਕਾਂ ਦੇ ਅਨੁਸਾਰ ਕੁਦਰਤ ਹੀ ਗਰਭ ਦੇ ਅੰਦਰ ਮਨੁੱਖ ਦਾ ਨਿਰਮਾਣ ਕਰਦੀ ਹੈ, ਇਹ ਕੰਮ ਈਸ਼ਵਰ ਦਾ ਨਹੀਂ ਹੈ) ਜਦੋਂ ਪ੍ਰਕਿਰਤੀ ਇਸ ਨੂੰ ਚਲਾ ਨੀ ਸਕਦੀ, ਅਤੇ ਵਿਗਿਆਨੀ ਇਸ ਸਰੀਰ ਨੂੰ ਬਣਾ ਨੀ ਸਕਦੇ, ਫਿਰ ਕਿਉਂ ਇਹ ਨਾਸਤਿਕ  ਵਿਗਿਆਨੀ ਅਤੇ ਕੁਦਰਤ ਦੀ ਬੀਨ ਵਜਾਉਂਦੇ ਰਹਿੰਦੇ ਹਨ? ਜਦੋਂ ਕਿ ਸੱਚ ਇਹ ਹੈ ਕਿ ਸਰੀਰ ਦੀ ਮੌਤ ਆਤਮਾ ਅਤੇ ਸਰੀਰ ਦਾ ਵੱਖ ਹੋਣਾ ਹੀ ਹੈ। ਇਸ ਸੱਚ ਨੂੰ ਨਾਸਤਿਕ ਕਿਉਂ ਸਵੀਕਾਰ ਨਹੀਂ ਕਰਦੇ ?

ਪ੍ਰਸ਼ਨ 8.- ਨਾਸਤਿਕ ਕਹਿੰਦੇ ਹਨ ਕਿ ਗਿਆਨ-ਵਿਗਿਆਨ ਵੇਦਾਂ ਵਿੱਚ ਨਹੀਂ ਹੈ, ਵਿਗਿਆਨੀਆਂ ਨੇ ਹੀ ਇਸ ਸਾਰੇ ਗਿਆਨ-ਵਿਗਿਆਨ ਦੀ ਰਚਨਾ ਕੀਤੀ ਹੈ। ਮੈਂ ਨਾਸਤਿਕਾਂ ਨੂੰ ਪੁੱਛਦਾ ਹਾਂ ਕਿ ਪ੍ਰਾਚੀਨ ਕਾਲ ਵਿੱਚ ਰਿਸ਼ੀ-ਮੁਨੀ ਇੱਕ ਤੋਂ ਵੱਧਕੇ ਇੱਕ ਖੋਜ (ਆਵਿਸ਼ਕਾਰ) ਕਰਦੇ ਸੀ। ਰਿਸ਼ੀ ਵਿਸ਼ਵਾਮਿੱਤਰ ਨੇ ਸ਼੍ਰੀ ਰਾਮ ਜੀ ਅਤੇ ਲਕਸ਼ਮਣ ਜੀ ਨੂੰ ਬ੍ਰਹਮਾਅਸਤਰ ਜੈਸੇ ਅਨੇਕ ਅਸਤਰ-ਸ਼ਸ਼ਤਰਾਂ ਦੀ ਸਿੱਖਿਆ ਪ੍ਰਦਾਨ ਕੀਤੀ ਸੀ। ਅਤੇ ਇਨ੍ਹਾਂ ਦੀ ਖੋਜ ਦਾ ਕੰਮ ਰਿਸ਼ੀ-ਮੁਨੀ ਕਰਦੇ ਹੀ ਰਹਿੰਦੇ ਸਨ। ਰਿਸ਼ੀ-ਮੁਨੀ ਉਸ ਸਮੇਂ ਦੇ ਮਹਾਨ ਵਿਗਿਆਨੀ ਹੀ ਸਨ। ਇੱਕ ਤੋਂ ਇੱਕ ਹਵਾਈ-ਜਹਾਜ ਬਣਾਉਂਦੇ ਸਨ।ਰਾਵਨ ਦੇ ਕੋਲ ਵੀ ਪੁਸ਼ਪਕ ਨਾਂ ਦਾ ਜਹਾਜ ਸੀ। ਇਸ ਜਹਾਜ ਉੱਪਰ ਉਹ ਵਿਧਵਾ ਇਸਤਰੀਆਂ ਨੂੰ ਨਹੀਂ ਬਿਠਾ ਸਕਦਾ ਸੀ ਭਾਵ ਜੇਕਰ ਕੋਈ ਵਿਧਵਾ ਇਸਤਰੀ ਇਸ ਜਹਾਜ ਉੱਪਰ ਬੈਠ ਜਾਂਦੀ ਤਾਂ ਇਹ ਜਹਾਜ ਉੱਡ ਨਹੀਂ ਸਕਦਾ ਸੀ। ਇਸਦਾ ਉਲੇਖ ਬਾਲਮੀਕੀ ਰਾਮਾਇਣ ਦੇ ਤ੍ਰਿਜਟਾ ਅਤੇ ਮਾਤਾ ਸੀਤਾ ਸੰਵਾਦ) ਵਿੱਚ ਹੈ। ਇਸਦਾ ਉਲੇਖ ਸਵਾਮੀ ਜਗਦੀਸ਼ਵਾਰਨੰਦ ਜੀ ਨੇ ਬਾਲਮੀਕੀ ਰਮਾਇਣ ਦੇ ਆਪਣੇ ਟੀਕੇ ਵਿੱਚ ਕੀਤਾ ਹੈ। ਪੂਰਾ ਸੰਵਾਦ ਇਸ ਤਰ੍ਹਾਂ ਹੈ--ਜਦੋਂ ਯੁੱਧ ਹੋ ਰਿਹਾ ਸੀ, ਤਾਂ ਰਾਵਨ ਦੇ ਪੁੱਤਰ ਇੰਦਰਜੀਤ ਨੇ ਗਾਇਬ ਹੋਕੇ ਸੱਪ ਦੇ ਸਮਾਨ ਭਿਆਨਕ ਤੀਰਾਂ ਨਾਲ, ਸ਼ਰਬੰਧ ਹੋਕੇ ਬੰਨ ਦਿੱਤਾ ਅਤੇ ਉਸਨੂੰ ਮੋਇਆ ਵਰਗਾ ਕਰ ਦਿੱਤਾ ਅਤੇ ਹੱਸਦਾ ਹੋਇਆ ਆਪਣੇ ਰਾਜਮਹੱਲ ਵਿੱਚ ਚਲਾ ਗਿਆ। ਰਾਵਨ ਨੇ ਤ੍ਰਿਜਟਾ-ਸਹਿਤ ਸਾਰੇ ਰਾਖਸ਼ਸ਼ਾਂ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ ਕਿ ਤੁਸੀ ਜਾਕੇ ਸੀਤਾ ਨੂੰ ਕਹੋ, ਕਿ ਇੰਦਰਜੀਤ ਨੇ ਰਾਮ ਅਤੇ ਲਕਸ਼ਮਣ ਨੂੰ ਯੁੱਧ ਵਿੱਚ ਮਾਰ ਦਿੱਤਾ ਹੈ, ਤਾਂ  ਕਿਹਾ ਕਿ  ਯੁੱਧ ਭੂਮੀ ਵਿੱਚ ਮਰੇ ਹੋਏ ਦੋਨੇਂ ਭਰਾਵਾਂ ਨੂੰ ਪੁਸ਼ਪਕ ਜਹਾਜ ਵਿੱਚ ਬੈਠਾ ਕੇ ਲੈ ਆਓ। ਜਿਨ੍ਹਾਂ ਦੇ ਬਲ ਅਤੇ ਸ਼ਕਤੀ ਦੇ ਗੌਰਵ ਕਰਕੇ ਉਹ ਬਹੁਤ ਮਾਣ ਕਰਦੀ ਸੀ , ਅੱਜ ਉਨ੍ਹਾਂ ਦੋਨਾਂ ਨੂੰ ਯੁੱਧ ਭੂਮੀ ਵਿੱਚ ਮਾਰ ਦਿੱਤਾ  ਹੈ। ਦੁਸ਼ਟਆਤਮਾ ਰਾਵਨ ਦੀ ਇਹ ਗੱਲ ਸੁਣ ਕੇ ਰਾਖਸ਼ਣੀਆਂ ਇਹ ਕਹਿ ਕੇ ਬਹੁਤ ਅੱਛਾ ਹੁਆ, ਪੁਸ਼ਪਕ ਜਹਾਜ ਦੇ ਕੋਲ ਚਲੀਆਂ ਗਈਆਂ। 
ਇਸ ਤੋਂ ਬਾਅਦ ਤ੍ਰਿਜਟਾ-ਸਹਿਤ ਮਾਤਾ ਸੀਤਾ ਨੂੰ ਪੁਸ਼ਪਕ ਜਹਾਜ ਵਿੱਚ ਬੈਠਾ ਕੇ ਰਾਮ ਅਤੇ ਲਕਸ਼ਮਣ ਦੀਆਂ ਲਾਸ਼ਾਂ ਦੇ ਦਰਸ਼ਣ ਕਰਾਉਣ ਲਈ ਚਲੀਆਂ ਗਈਆਂ। ਉਨ੍ਹਾਂ ਦੋਨਾਂ ਵੀਰਾਂ ਨੂੰ ਬੇਹੋਸ਼ ਦੇਖਕੇ ਮਾਤਾ ਸੀਤਾ ਨੂੰ ਬਹੁਤ ਦੁੱਖ ਹੋਇਆ ਅਤੇ ਬਹੁਤ ਦੇਰ ਤੱਕ ਉੱਚੀ ਸਵਰ ਵਿੱਚ ਵਿਰਲਾਪ ਕੀਤਾ। ਤਾਂ ਵਿਰਲਾਪ ਕਰਦੀ ਹੋਈ ਮਾਤਾ ਸੀਤਾ ਨੂੰ ਤ੍ਰਿਜਟਾ ਨਾਂ ਦੀ ਰਾਕਸ਼ਣੀ ਨੇ ਕਿਹਾ ਕਿ ਹੇ ਸੀਤਾ - ਤੂੰ ਦੁਖੀ ਨਾ ਹੋ। ਤੇਰੇ ਪਤੀ ਮਰੇ ਨਹੀਂ ਹਨ ਉਹ ਜਿਉਂਦੇ ਹਨ। ਹੇ ਦੇਵੀ ! ਮੈਂ ਆਪਣੇ ਕਥਨ ਦੇ ਸਮਰੱਥਨ ਵਿੱਚ ਤੈਨੂੰ ਇਹ ਸਪੱਸ਼ਟ ਅਤੇ ਪੂਰਵ-ਅਨੂਮਾਨ ਦੇ ਨਾਲ ਦੱਸਦੀ ਹਾਂ ਕਿ ਨਿਸਚਿਤ ਹੀ ਰਾਮ-ਲਕਸ਼ਮਣ ਦੋਨੋਂ ਹੀ ਜੀਵਿਤ ਹਨ-( ਵਾਲਮੀਕੀ ਰਮਾਇਣ , ਯੁੱਧ ਕਾਂਡ. , ਸਰਗ 28)
ਭਾਵ- ਹੇ ਵੈਦਿਹਿ ! ਜੇਕਰ ਇਹ ਦੋਨੋਂ ਭਾਈ ਮਰ ਗਏ ਹੁੰਦੇ ਤਾਂ ਇਹ ਦਿਵਯ ਪੁਸ਼ਪਕ ਜਹਾਜ ਤੈਨੂੰ ਬਿਠਾ ਕੇ ਉੱਡ ਨਹੀਂ ਸੀ ਸਕਦਾ। ( ਕਿਉਂਕਿ ਇਹ ਵਿਧਵਾਵਾਂ ਨੂੰ ਆਪਣੇ ਉੱਪਰ ਬੈਠਾ ਕੇ ਨਹੀਂ ਉੱਡ ਸਕਦਾ)।

ਨੋਟ- 20ਵੀਂ ਸਦੀ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ, ਪਰੰਤੂ ਵਿਗਿਆਨਿਕ ਹੁਣ ਤੱਕ ਇਹੋ ਜਿਹਾ ਜਹਾਜ ਨਹੀਂ ਬਣਾ ਸਕੇ।।
ਉਸ ਸਮੇਂ ਰਿਸ਼ੀ-ਮੁਨੀਆਂ ਦੇ ਕਾਲ ਵਿੱਚ ਇਹੋ-ਜਿਹੇ ਆਵਿਸ਼ਕਾਰ (ਖੋਜਾਂ) ਹੁੰਦੀਆਂ ਸਨ ਜਿਨ੍ਹਾਂ ਦੀ ਨਾਸਤਿਕ ਕਲਪਨਾ ਵੀ ਨਹੀਂ ਕਰ ਸਕਦੇ। ਕੀ ਅੱਜ ਕੱਲ੍ਹ ਵਿਗਿਆਨਿਕ ਪੁਸ਼ਪਕ ਜਹਾਜ ਵਰਗਾ ਜਹਾਜ ਤਿਆਰ ਕਰ ਸਕਦੇ ਹਨ। ਕਦੇ  ਵੀਂ ਨਹੀਂ। ਫਿਰ ਕਿਉਂ ਇਹ ਨਾਸਤਿਕ ਵਿਗਿਆਨਿਕਾਂ ਦੀ ਦੁਹਾਈ ਦਿੰਦੇ ਹਨ ਅਤੇ ਇਹ ਕਿਉਂ ਨਹੀਂ ਮੰਨਦੇ ਕਿ ਸਾਰੇ ਗਿਆਨ-ਵਿਗਿਆਨ ਦੇ ਮੂਲ ਸਰੋਤ ਵੇਦ ਹੀ ਹਨ। 
ਪ੍ਰਸ਼ਨ 9.-- ਅਸ਼ਟਾਂਗ ਯੋਗ ਦੁਆਰਾ ਯੋਗੀਆਂ ਨੇ ਉਸ ਸ਼੍ਰਿਸ਼ਟੀਕਰਤਾ ਦਾ ਸ਼ਾਕਸ਼ਾਤਕਾਰ (ਪਾਇਆ) ਹੈ। ਰਿਸ਼ੀ ਬ੍ਰਹਮਾ ਤੋਂ ਲੈ ਕੇ ਰਿਸ਼ੀ ਜੈਮਿਨੀ ਤੱਕ ਅਨੇਕਾਂ ਰਿਸ਼ੀ-ਮੁਨੀਆਂ ਅਤੇ ਰਾਜਾ-ਮਹਾਰਾਜਾ ਵੀ ਈਸ਼ਵਰ-ਉਪਾਸਨਾ ਕਰਦੇ ਸਨ ਅਤੇ ਅੱਜ ਵੀ ਅਨੇਕਾਂ ਲੋਕਾਂ ਦੀ ਉਸ ਪਰਮ ਸੱਤਾ (ਈਸ਼ਵਰ) ਵਿੱਚ ਆਸਥਾ ਹੈ। ਵੇਦ-ਸ਼ਾਸ਼ਤਰਾਂ ਵਿੱਚ ਮਨੁੱਖ ਦਾ ਪਹਿਲਾਂ ਟੀਚਾ ਵੀ ਈਸ਼ਵਰ ਪ੍ਰਾਪਤੀ ਦਾ ਹੀ ਹੈ। ਪ੍ਰਾਚੀਨਕਾਲ ਦੇ ਸਾਰੇ ਰਿਸ਼ੀ-ਮੁਨੀ, ਯੋਗੀ, ਮਹਾਂਪੁਰਸ਼ ਅਤੇ ਸੰਤ ਲੋਕ ਈਸ਼ਵਰ ਵਿੱਚ ਅਟੁੱਟ ਸਰਧਾ ਰੱਖਦੇ ਸਨ ਅਤੇ ਬਿਨ੍ਹਾਂ ਸੰਧਿਆ-ਉਪਾਸਨਾ ਕੀਤਿਆਂ ਉਹ ਭੋਜਨ ਵੀ ਨਹੀਂ ਕਰਦੇ ਸਨ। ਉਨ੍ਹਾਂ ਲੋਕਾਂ ਨੇ ਵੈਦਿਕ ਸ਼ਾਸਤਰਾਂ ਵਿੱਚੋਂ ਇਹੀ ਨਿਚੋੜ ਕੱਢਿਆ ਕਿ ਬਿਨ੍ਹਾਂ ਈਸ਼ਵਰ-ਭਗਤੀ ਦੇ ਸਾਡਾ ਕਲਿਆਣ ਨਹੀਂ ਹੋ ਸਕਦਾ। ਅਤੇ ਘੰਟਿਆਂ ਸਮਾਧੀ ਲਗਾਕੇ ਹੀ ਅਸੀਂ ਉਸ ਪ੍ਰਮਾਤਮਾ ਦੇ ਆਨੰਦ ਨੂੰ ਮਹਿਸੂਸ ਕਰ ਸਕਦੇ ਹਾਂ। ਇਸ ਸਮਾਧੀ ਆਨੰਦ ਦਾ ਵਰਨਣ ਨਹੀਂ ਕੀਤਾ ਜਾ ਸਕਦਾ। ਇਹ ਇਹੋ ਜਿਹੀ ਗੱਲ ਹੋਵੇਗੀ ਕਿ ਜਿਵੇਂ ਗੂੰਗੇ ਵਿਅਕਤੀ ਨੂ ਗੁੜ ਖਵਾ ਕੇ ਉਸ ਤੋਂ ਇਸਦਾ ਸਵਾਦ ਪੁੱਛਣਾ। ਜਦੋਂ ਕਰੋੜਾਂ ਲੋਕਾਂ ਦੀ ਸਰਧਾ ਉਸ ਈਸ਼ਵਰ ਵਿੱਚ ਹੈ ਤਾਂ ਕੁਝ ਮੁੱਠੀ ਭਰ ਕਥਾਕਥਿਤ ਨਾਸਤਿਕ ਉਸ ਪ੍ਰਮਾਤਮਾ ਦੀ ਸੱਤਾ ਨੂੰ ਕਿਉਂ ਨਕਾਰਦੇ ਹਨ? 

ਪ੍ਰਸ਼ਨ 10.- ਨਾਸਤਿਕ ਕਹਿੰਦੇ ਹਨ ਕਿ ਈਸ਼ਵਰ ਦੇ ਬਿਨ੍ਹਾਂ ਬ੍ਰਹਿਮੰਡ ਆਪਣੇ ਆਪ ਹੀ ਬਣਿਆ ਹੈ। ਇਸਦਾ ਉੱਤਰ ਹੈ ਕਿ ਬਿਨ੍ਹਾਂ ਈਸ਼ਵਰ ਦੇ ਬ੍ਰਹਿਮੰਡ ਨਹੀਂ ਬਣ ਸਕਦਾ। ਕਿਉਂਕਿ ਪ੍ਰਕਿਰਤੀ ਜੜ੍ਹ ਹੈ, ਅਤੇ ਈਸ਼ਵਰ ਚੇਤਨ ਸੱਤਾ ਹੈ। ਫਿਰ ਚੇਤਨ ਸੱਤਾ ਦੀ ਗਤੀ ਦਿੱਤੇ ਬਿਨ੍ਹਾਂ ਜੜ੍ਹ ਪਦਾਰਥਾਂ ਵਿੱਚ ਆਪਣੇ ਆਪ ਗਤੀ ਕਿਵੇਂ ਆ ਸਕਦੀ ਹੈ? ਇਸੇ ਨੂੰ ਨਿਊਟਨ ਨੇ ਆਪਣੇ ਗਤੀ ਦੇ ਪਹਿਲੇ ਨਿਯਮ ਵਿੱਚ ਵੀ ਕਿਹਾ ਹੈ- Every thing persists in the state of rest or of uniform motion, until and unless it is compelled by some external force to change that state-- Newton First Law of Motion) ਇਸ ਗੱਲ ਉੱਪਰ ਨਾਸਤਿਕ ਕਹਿੰਦੇ ਹਨ ਕਿ ਬਾਹਰੀ ਬਲ ਤਾਂ ਹੈ, ਪਰ ਤੁਸੀਂ ਏਥੇ ਚੇਤਨ ਦਾ ਅਰਥ ਕੀ ਕਰੋਗੇ ? ਉਸਦਾ ਉੱਤਰ ਇਹ ਹੈ ਕਿ ਕਿਉਕਿ ਬਾਹਰੀ ਬਲ ਕਿਸੀ ਬਲ ਵਾਲੇ ਦੁਆਰਾ ਹੀ ਲਗਾਇਆ ਜਾਂਦਾ ਹੈ, ਬਿਨ੍ਹਾਂ ਕਿਸੇ ਬਲ ਵਾਲੇ ਬਿਨ੍ਹਾਂ ਬਾਹਰੀ ਬਲ ਨਹੀਂ ਲਗਾਇਆ ਜਾ ਸਕਦਾ। ਤਾਂ ਨਿਸਚਿਤ ਹੀ ਉਹ ਬਲ ਲਗਾਉਣ ਵਾਲਾ ਮੂਲ ਵਿੱਚ ਚੇਤਨ ਹੈ। ਆਪ ਇੱਕ ਵੀ ਉਦਾਹਰਨ ਐਸਾ ਨਹੀਂ ਦੇ ਸਕਦੇ ਕਿ ਜਿਸ ਵਿੱਚ ਬਲ ਕੇਵਲ ਜੜ੍ਹ ਪਦਾਰਥ ਦੁਆਰਾ ਲਗਾਇਆ ਜਾਵੇ ਅਤੇ ਕੋਈ ਦੂਸਰਾ ਪਦਾਰਥ ਚੱਲ ਪਿਆ ਹੋਵੇ।।ਓਮ ਸ਼ਾਂਤੀ ਸ਼ਾਂਤੀ ਸ਼ਾਂਤੀ।।।।।।।


Monday, June 4, 2018

ਬ੍ਰਾਹਮਣਾਂ ਦੁਆਰਾ ਸਿੱਖਾਂ ਲਈ ਦਿੱਤੇ ਗਏ ਬਲਿਦਾਨ



ਬ੍ਰਾਹਮਣਾਂ ਦੁਆਰਾ ਸਿੱਖਾਂ ਲਈ ਦਿੱਤੇ ਗਏ ਬਲਿਦਾਨ....

ਆਮ ਤੌਰ ਤੇ ਅਸੀਂ ਸਿੱਖ ਸਮਾਜ ਵਿੱਚਲੇ ਲੋਕਾਂ ਅਤੇ ਖਾਸ ਕਰਕੇ ਅਲਗਾਵਾਦੀ ਖਾਲਿਸਤਾਨੀ ਵਿਚਾਰਧਾਰਾ ਰੱਖਣ ਵਾਲੇ ਸਿੱਖਾਂ ਦੁਆਰਾ ਬ੍ਰਾਹਮਣ ਸਮਾਜ ਅਤੇ ਸਨਾਤਨ ਧਰਮ ਨੂੰ ਅਤਿ ਨਿੰਦਨੀਯ ਅਤੇ ਘੋਰ ਘਿਰਣਾਯੁਕਤ ਸ਼ਬਦਾਂ ਦਾ ਪ੍ਰਯੋਗ ਕਰਦੇ ਹੋਏ ਦੇਖਦੇ ਹਾਂ। ਇਹ ਲੋਕ ਇੱਕ ਕਾਲਪਨਿਕ ਪਾਤਰ ਗੰਗੂ ਦਾ ਨਾਮ ਲੈ ਕੇ ਬ੍ਰਾਹਮਣ ਸਮਾਜ ਨੂੰ ਦੋਸ਼ੀ, ਕਾਇਰ ਅਤੇ ਗੱਦਾਰ ਆਦਿ ਕਰਾਰ ਦੇ ਦਿੰਦੇ ਹਨ, ਪਰੰਤੂ ਇਨ੍ਹਾਂ ਪਾਕਿਸਤਾਨੀ ਪ੍ਰਸਤ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਨ੍ਹਾਂ ਦੇ ਗੁਰੂਆਂ ਦੀਆਂ ਸੇਨਾਵਾਂ ਵਿੱਚ ਸਭ ਤੋਂ ਜ਼ਿਆਦਾ ਬ੍ਰਾਹਮਣ ਸੈਨਿਕ ਹੀ ਹੁੰਦੇ ਸਨ। ਸਿੱਖ ਗੁਰੂਆਂ ਦੇ ਲਈ ਬਲਿਦਾਨ ਹੋਣ ਵਾਲੇ ਕੁਝ ਕੁ ਮਹਾਨ ਬ੍ਰਾਹਮਣ ਯੋਧਿਆਂ ਦੀ ਸੂਚੀ ਤਿਆਰ ਕੀਤੀ ਗਈ ਹੈ ਤਾਂ ਜੋ ਸਮਾਜ ਦੇ ਲੋਕਾਂ ਨੂੰ ਪਤਾ ਚੱਲੇ ਕਿ ਬ੍ਰਾਹਮਣਾਂ ਨੇ ਸਿੱਖੀ ਲਈ ਕੀ ਯੋਗਦਾਨ ਦਿੱਤਾ ਹੈ।


1. ਪੰਡਿਤ ਪਰਾਗਾ ਦਾਸ ਜੀ:- ਇਹਨਾਂ ਦੇ ਪਿਤਾ ਦਾ ਨਾਮ ਪੰਡਿਤ ਮਾਈ ਦਾਸ ਸੀ, ਇਹਨਾਂ ਦਾ ਜਨਮ ਕਰੀਆਲਾ (ਜੇਹਲਮ) ਵਿਖੇ ਹੋਇਆ ਸੀ ਜੋਕਿ ਵਰਤਮਾਨ ਪਾਕਿਸਤਾਨ ਵਿੱਚ ਹੈ। ਪੰਡਿਤ ਪਰਾਗਾ ਦਾਸ ਜੀ ਇੱਕ ਛਿੱਬਰ ਬ੍ਰਾਹਮਣ ਸਨ। ਇਹ ਪੰਜਵੇਂ ਗੁਰੂ ਅਰਜੁਨ ਦੇਵ ਦੇ ਮੁੱਖ ਸਹਿਯੋਗੀ ਸਨ। ਇਨ੍ਹਾਂ ਨੇ ਛੇਵੇਂ ਗੁਰੂ ਨੂੰ ਯੁੱਧ ਵਿੱਚ ਲੜਨ ਦੀ ਕਲਾਂ ਸਿਖਾਈ ਸੀ। 1621 ਈ. ਵਿੱਚ ਅਬਦੁਲਖਾਨ ਦੇ ਨਾਲ ਹੋਏ ਭਿਆਨਕ ਯੁੱਧ ਵਿੱਚ ਇਸ ਵੀਰ ਬ੍ਰਾਹਮਣ ਯੋਧੇ ਨੇ ਵੀਰਗਤੀ ਨੂੰ ਪ੍ਰਾਪਤ ਕੀਤਾ। 


2. ਪੰਡਿਤ ਪੇੜਾ ਜੀ:- ਇਨਾਂ ਦੇ ਪਿਤਾ ਦਾ ਨਾਮ ਮਾਈ ਦਾਸ ਸੀ, ਇਹਨਾਂ ਦਾ ਜਨਮ ਵੀ ਕਰਿਆਲਾ (ਜੇਹਲਮ) ਵਿਖੇ ਹੋਇਆ ਸੀ। ਜੋ ਕਿ ਵਰਤਮਾਨ ਪਾਕਿਸਤਾਨ ਵਿੱਚ ਹੈ। ਇਹ ਪੰਡਿਤ ਪਰਾਗਾ ਜੀ ਦੇ ਛੋਟੇ ਭਾਈ ਸਨ। ਪੰਡਿਤ ਪੇੜਾ ਜੀ ਵੀ ਗੁਰੂ ਅਰਜਨ ਦੇ ਮੁੱਖ ਸਹਿਯੋਗੀ ਸਨ। ਪੰਡਿਤ ਜੀ ਗੁਰੂ ਹਰਗੋਬਿੰਦ ਦੀ ਸੇਨਾ ਦੇ ਮੁੱਖ ਸੈਨਾਪਤੀ ਸਨ ਅਤੇ ਇਨ੍ਹਾਂ ਨੇ ਕਈ ਲੜਾਈਆਂ ਵਿੱਚ ਹਿੱਸਾ ਲਿਆ ਅਤੇ ਅੰਤ ਇਹ ਅੰਮ੍ਰਿਤਸਰ ਦੀ ਲੜਾਈ ਵਿੱਚ ਵੀਰਗਤੀ ਨੂੰ ਪ੍ਰਾਪਤ ਹੋਏ। 


3. ਪੰਡਿਤ ਮੁਕੰਦ ਰਾਮ ਜੀ:- ਪੰਡਿਤ ਜੀ ਗੁਰੂ ਅਰਜਨ ਦੇ ਮੁੱਖ ਸਹਿਯੋਗੀ ਸਨ ਅਤੇ ਬਾਅਦ ਵਿੱਚ ਉਹਨਾਂ ਨੇ ਮੁੱਖ ਸੇਨਾਪਤੀ ਦੇ ਤੌਰ ਤੇ ਕਾਰਜਭਾਰ ਸੰਭਾਲਿਆ। ਪੰਡਿਤ ਮੁਕੰਦਾ ਜੀ ਚਾਰਾਂ ਵੇਦਾਂ ਦੇ ਗਿਆਤਾ ਸਨ ਅਤੇ ਯੁੱਧ ਕਲਾ ਵਿੱਚ ਵੀ ਨਿਪੁੰਨ ਸਨ ਅਤੇ ਇਨ੍ਹਾਂ ਨੂੰ ਵੀ ਯੁੱਧ ਵਿੱਚ ਬਲਿਦਾਨ ਹੋਣ ਦਾ ਮਾਣ ਹਾਸਲ ਹੈ। 


4.ਪੰਡਿਤ ਜੱਟੂ ਦਾਸ ਜੀ :- ਪੰਡਿਤ ਜੱਟੂ ਦਾਸ ਜੀ ਤਿਵਾੜੀ ਬ੍ਰਾਹਮਣ ਸਨ , ਪੰਡਿਤ ਜੀ ਗੁਰੂ ਹਰਗੋਬਿੰਦ ਜੀ ਦੀ ਸੇਨਾ ਵਿੱਚ ਸੇਨਾਨੀ ਸਨ, ਅਤੇ ਬਾਅਦ ਵਿੱਚ ਸੈਨਾ ਦਾ ਕਾਰਜ ਭਾਰ ਸੰਭਾਲਿਆ। 1630 ਈ. ਵਿੱਚ ਮੁਹੰਮਦ ਖਾਨ ਦੇ ਨਾਲ ਲੜਾਈ ਵਿੱਚ ਇਨ੍ਹਾਂ ਨੇ ਮੁਹੰਮਦ ਖਾਨ ਮੁਸਲਮਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੁਹੰਮਦ ਖਾਨ ਦੇ ਨਾਲ ਲੜਾਈ ਵਿੱਚ ਪੰਡਿਤ ਜੀ ਨੂੰ ਸਰੀਰਿਕ ਨੁਕਸਾਨ ਵੀ ਪਹੁੰਚਿਆਂ ਜਿਸ ਨਾਲ ਯੁੱਧ ਖੇਤਰ ਵਿੱਚ ਪੰਡਿਤ ਜੀ ਵੀਰਗਤੀ ਨੂੰ ਪ੍ਰਾਪਤ ਹੋਏ। 


5. ਪੰਡਿਤ ਸਿੰਘਾਂ ਪੁਰੋਹਿਤ ਜੀ:- ਪੰਡਿਤ ਜੀ ਗੁਰੂ ਅਰਜੁਨ ਦੇਵ ਦੇ ਮੁੱਖ ਸੇਵਕ ਸਨ ਇਹ ਛੇਵੇਂ ਗੁਰੂ ਦੀ ਫੌਜ ਵਿੱਚ ਸਿਪਾਹੀ ਸਨ ਅਤੇ ਅੰਮ੍ਰਿਤਸਰ ਦੇ ਨਜਦੀਕ ਹੋਈ ਜੰਗ ਵਿੱਚ ਬਲਿਦਾਨ ਦਿੱਤਾ। 


6.ਪੰਡਿਤ ਮਾਲਿਕ ਜੀ ਪੁਰੋਹਿਤ:- ਪੰਡਿਤ ਮਾਲਿਕ ਜੀ ਪੰਡਿਤ ਸਿੰਘਾਂ ਜੀ ਦੇ ਸੁਪੁੱਤਰ ਸਨ, ਮੁਖਲਸਖਾਨ ਦੇ ਵਿਰੁੱਧ ਹੋਏ ਭਿਆਨਕ ਯੁੱਧ ਵਿੱਚ ਪੰਡਿਤ ਜੀ ਨੇ ਜਿੱਤ ਹਾਸਿਲ ਕੀਤੀ ਅਤੇ ਇਨ੍ਹਾਂ ਨੂੰ ਗੁਰੂ ਹਰਗੋਬਿੰਦ ਜੀ ਦਾ ਖੱਬਾ ਹੱਥ ਮੰਨਿਆਂ ਜਾਂਦਾ ਸੀ । ਇਨ੍ਹਾਂ ਨੇ ਭੰਗਾਨੀ ਦੇ ਯੁੱਧ ਮੈਦਾਨ ਵਿੱਚ ਵੀਰਗਤੀ ਹਾਸਿਲ ਕੀਤੀ। 


7.ਪੰਡਿਤ ਲਾਲ ਚੰਦ ਜੀ:- ਪੰਡਿਤ ਲਾਲ ਚੰਦ ਜੀ ਇੱਕ ਮਹਾਨ ਯੋਧਾ ਅਤੇ ਵਿਦਵਾਨ ਸਨ ਇਨ੍ਹਾਂ ਨੇ ਚਮਕੌਰ ਦੀ ਲੜਾਈ ਵਿੱਚ ਬਲਿਦਾਨ ਦਿੱਤਾ। 


8. ਪੰਡਿਤ ਕਿਰਪਾ ਰਾਮ ਜੀ:- ਪੰਡਿਤ ਕਿਰਪਾ ਰਾਮ ਜੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਮੁੱਖ ਸਹਿਯੋਗੀ ਸਨ। ਇਨ੍ਹਾਂ ਨੇ ਬਾਲ ਗੋਬਿੰਦ ਰਾਏ ਨੂੰ ਸ਼ਸ਼ਤਰ ਵਿੱਦਿਆ ਸਿਖਾਈ ਸੀ ਅਤੇ ਕਿਹਾ ਜਾਂਦਾ ਹੈ ਕਿ ਇਨ੍ਹਾਂ ਜਿਹਾ ਵੀਰ ਯੋਧਾ ਪੰਜਾਬ ਦੇ ਇਤਿਹਾਸ ਵਿੱਚ ਹੋਰ ਕੋਈ ਵੀ ਨਹੀਂ ਹੋਇਆ। ਇਨ੍ਹਾਂ ਨੇ ਵੀ ਚਮਕੌਰ ਦੀ ਲੜਾਈ ਵਿੱਚ ਵੀਰਗਤੀ ਹਾਸਿਲ ਕੀਤੀ । ਪੰਡਿਤ ਜੀ ਸਮਕਾਲਿਨ ਸੈਨਾ ਦੇ ਸੈਨਾਪਤੀ ਸਨ। 


9. ਪੰਡਿਤ ਸਨਮੁਖੀ ਜੀ:- ਪੰਡਿਤ ਸਨਮੁਖੀ ਜੀ ਪੰਡਿਤ ਕਿਰਪਾ ਰਾਮ ਜੀ ਦੇ ਭਾਈ ਸਨ। ਇਨ੍ਹਾਂ ਨੂੰ ਦਸਵੇ ਗੁਰੂ ਗੋਬਿੰਦ ਸਿੰਘ ਜੀ ਨੇ ਸੈਨਾਪਤੀ ਦੇ ਪਦ ਨਾਲ ਮਨੋਨਿਤ ਕੀਤਾ ਸੀ। ਇਨ੍ਹਾਂ ਨੇ ਵੀ ਚਮਕੌਰ ਦੀ ਲੜਾਈ ਵਿੱਚ ਬਲਿਦਾਨ ਦਿੱਤਾ ਸੀ। 


10. ਪੰਡਿਤ ਚੋਪੜ ਰਾਏ ਜੀ:- ਇਨ੍ਹਾਂ ਦੇ ਪਿਤਾ ਜੀ ਦਾ ਨਾਮ ਸ਼੍ਰੀ ਪੇੜਾ ਰਾਮ ਸੀ ਅਤੇ ਜਨਮ ਜੇਹਲਮ । ਪੰਡਿਤ ਜੀ ਬਹੁਭਾਸ਼ੀ ਵਿਦਵਾਨ ਸਨ। ਇਨ੍ਹਾਂ ਨੇ ਕਈ ਰਹਿਤਨਾਮੇ ਅਤੇ ਕਈ ਹੋਰ ਆਧਿਆਤਮਿਕ ਕ੍ਰਤੀਆਂ ਦੀ ਰਚਨਾ ਕੀਤੀ ਸੀ। ਪੰਡਿਤ ਚੋਪੜ ਰਾਏ ਜੀ ਨੇ ਖਾਲਸਾ ਫੌਜ ਦੀ ਅਗਵਾਈ ਕੀਤੀ ਸੀ ਅਤੇ ਅੰਤ ਭੰਗਾਨੀ ਦੇ ਯੁੱਧ ਵਿੱਚ ਵੀਰਗਤੀ ਨੂੰ ਪ੍ਰਾਪਤ ਹੋਏ। 


11.ਪੰਡਿਤ ਮਥੁਰਾ ਜੀ:- ਪੰਡਿਤ ਮਥੁਰਾ ਜੀ ਦੇ ਪਿਤਾ ਜੀ ਦਾ ਨਾਮ ਸ੍ਰੀ ਭੀਖਾ ਰਾਮ ਸੀ ਅਤੇ ਇਨ੍ਹਾਂ ਦਾ ਜਨਮ ਲਾਡਵਾਂ ਹਰਿਆਣਾ ਵਿਖੇ ਹੋਇਆ ਸੀ। ਇਹ ਇੱਕ ਮਹਾਨ ਯੋਧੇ ਅਤੇ ਵਿਦਵਾਨ ਸਨ। ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਦੇ 14 ਅੰਕ ਦਰਜ਼ ਹਨ। ਇਨ੍ਹਾਂ ਨੇ ਸਿਰਫ 400 ਸਾਥੀਆਂ ਦੀ ਮੱਦਦ ਨਾਲ ਭੈਰਮ ਖਾਨ ਦੇ ਨਾਲ ਹੋਈ ਜੰਗ ਵਿੱਚ ਜਿੱਤ ਹਾਸਿਲ ਕੀਤੀ। ਅਤੇ ਭੈਰਮ ਖਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਸ਼੍ਰੀ ਮਥੁਰਾ ਜੀ 1634 ਈ. ਵਿੱਚ ਅੰਮ੍ਰਿਤਸਰ ਦੀ ਲੜਾਈ ਵਿੱਚ ਬਲਿਦਾਨ ਹੋਏ। 


12. ਪੰਡਿਤ ਕਿਰਤ ਜੀ:- ਪੰਡਿਤ ਕਿਰਤ ਜੀ ਮਹਾਨ ਵਿਦਵਾਨ ਅਤੇ ਯੋਧੇ ਸਨ। ਇਨ੍ਹਾਂ ਦੁਆਰਾ ਰਚਿਤ 8 ਅੰਕ ਗੁਰ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇਹ ਗੁਰੂ ਅਮਰਦਾਸ ਜੀ ਦੇ ਸਹਿਯੋਗੀ ਸਨ ਅੇ ਅੰਤ . ਵਿੱਚ ਗੋਬਿੰਦਗੜ ਦੀ ਜੰਗ ਵਿੱਚ ਵੀਰਗਤੀ ਨੂੰ ਪ੍ਰਾਪਤ ਹੋਏ। 


13. ਪੰਡਿਤ ਬਾਲੂ ਜੀ:- ਇਨ੍ਹਾਂ ਦੇ ਪਿਤਾ ਜੀ ਦਾ ਨਾਮ ਸ੍ਰੀ ਮੂਲਚੰਦ ਜੀ ਅਤੇ ਜਨਮ ਸਥਾਨ ਕਸ਼ਮੀਰ ਹੈ। ਪੰਡਿਤ ਬਾਲੂ ਜੀ ਭਾਈ ਦਿਆਲ ਜੀ ਦੇ ਪੋਤੇ ਸਨ। ਇਨ੍ਹਾਂ ਨੇ ਪੰਡਿਤ ਪਰਾਗਾ ਦਾਸ ਦੀ ਅਗਵਾਈ ਵਿੱਚ ਲੜੀ ਜੰਗ ਵਿੱਚ ਜੋਕਿ ਸਿੱਖ ਇਤਿਹਾਸ ਦੀ ਪਹਿਲੀ ਜੰਗ ਸੀ ਵਿੱਚ ਬਲਿਦਾਨ ਹੋਏ ਸਨ। 


14. ਪੰਡਿਤ ਸਤੀ ਦਾਸ ਜੀ:- 


15. ਪੰਡਿਤ ਮਤੀ ਦਾਸ ਜੀ:- 14 ਅਤੇ 15. ਦੇ ਬਾਰੇ ਵਿੱਚ ਲਿਖਣਾ ਮੇਰੇ ਲਈ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ। 


16. ਬਾਜੀਰਾਵ ਪੇਸ਼ਵਾ:- ਇਨ੍ਹਾਂ ਦੇ ਪਿਤਾ ਜੀ ਦਾ ਨਾਮ ਬਾਲਾਜੀ ਵਿਸ਼ਵਨਾਥ ਅਤੇ ਜਨਮ ਸਥਾਨ ਕੋਂਕਣ ਮਹਾਂਰਾਸ਼ਟਰ ਹੈ। ਬਾਜੀਰਾਵ ਜੀ ਨੇ ਆਪਣੀ ਅਗਵਾਈ ਹੇਠ ਮਰਾਠੀ ਸੈਨਾ ਇਕੱਠੀ ਕਰਕੇ ਉੱਤਰੀ ਭਾਰਤ ਵੱਲ ਕੂਚ ਕੀਤਾ ਅਤੇ ਵਿਸ਼ਾਲ ਮਰਾਠਾ ਸਾਮਰਾਜ ਦੀ ਸਥਾਪਨਾ ਕੀਤੀ ਅਤੇ ਇਨ੍ਹਾਂ ਨੇ ਗੋਰਿੱਲਾ ਯੁੱਧ ਵਿੱਚ ਨਿਪੁੰਨਤਾ ਹਾਸਲ ਕੀਤੀ ਹੋਈ ਸੀ। ਇਨ੍ਹਾਂ ਨੇ ਮੁਗਲਾਂ ਦੀ ਰੀੜ ਦੀ ਹੱਡੀ ਤੋੜ ਕੇ ਰੱਖ ਦਿੱਤੀ ਸੀ। ਬਾਜੀਰਾਵ ਜੀ ਨੇ ਹੀ ਸਿੱਖਾਂ ਨੂੰ ਲਾਹੋਰ ਦਾ ਕਿਲ੍ਹਾ ਜਿੱਤ ਕੇ ਉਪਹਾਰ ਵਿੱਚ ਦਿੱਤਾ ਸੀ। ਅਤੇ ਦਿੱਲੀ ਦੇ ਬਾਦਸ਼ਾਹ ਫਰੁੱਖਸ਼ਿਅਰ ਤੋਂ ਗੁਰੂ ਗੋਬਿੰਦ ਸਿੰਘ ਦੀਆਂ ਪਤਨੀਆਂ ਸਾਹਿਬ ਅਤੇ ਸੁੰਦਰੀ ਜੀ ਨੂੰ ਮੁਗਲ ਬਾਦਸ਼ਾਹ ਦੀ ਕੈਦ ਵਿੱਚੋਂ ਛੁਡਵਾਇਆ ਸੀ। ਇਹ ਮੁੱਖ ਸੂਚੀ ਉਹਨਾਂ ਬ੍ਰਾਹਮਣਾਂ ਦੀ ਹੈ ਜਿਨ੍ਹਾਂ ਨੇ ਸਨਾਤਨ ਧਰਮ ਦੀ ਰੱਖਿਆ ਲਈ ਸਿੱਖ ਅੰਦੋਲਨ ਵਿੱਚ ਭਾਗ ਲਿਆ ਅਤੇ ਮੁਸਲਮਾਨ ਬਾਦਸ਼ਾਹਾਂ ਦਾ ਜੋ ਸੁਪਨਾ ਭਾਰਤ ਨੂੰ ਇਸਲਾਮੀ ਰਾਸ਼ਟਰ ਬਣਾਉਣ ਦਾ ਸੀ, ਉਸਦੇ ਵਿਰੁੱਧ ਸਿੱਖ ਸੇਨਾਵਾਂ ਨੂੰ ਮਜਬੂਤ ਕੀਤਾ । 

ਓਮ ਸ਼ਾਂਤੀ ਸ਼ਾਂਤੀ ਸ਼ਾਂਤੀ