Tuesday, June 12, 2018

ਨਾਸਤਿਕਾਂ ਦੇ ਤਰਕਾਂ ਦੀ ਸਮੀਕਸ਼ਾ



ਨਾਸਤਿਕਾਂ ਦੇ ਤਰਕਾਂ ਦੀ ਸਮੀਕਸ਼ਾ

ਲੇਖਕ:- ਸ਼੍ਰੀ ਭੂਪੇਸ਼ ਆਰਿਆ।

ਪ੍ਰਸ਼ਨ 1. - ਜਦੋਂ ਸੰਸਾਰ ਬਿਨ੍ਹਾਂ ਬਣਾਉਣ ਵਾਲੇ ਦੇ ਬਣ ਜਾਂਦਾ ਹੈ (ਬਿਨ੍ਹਾਂ ਈਸ਼ਵਰ ਦੇ) ਤਾਂ ਘੁਮਿਆਰ ਦੇ ਬਿਨ੍ਹਾਂ ਘੜਾ ਅਤੇ ਚਿੱਤਰਕਾਰ ਦੇ ਬਿਨ੍ਹਾਂ ਚਿੱਤਰ ਵੀ ਬਣਨਾ ਚਾਹੀਦਾ ਹੈ ?

ਪ੍ਰਸ਼ਨ 2. - ਜਦੋਂ ਈਸ਼ਵਰ ਦੀ ਕੋਈ ਚੀਜ਼ ਨਹੀਂ ਹੈ ਤਾਂ ਜੜ੍ਹ ਪ੍ਰਕਿਰਤੀ ਕਿਵੇਂ ਗਤੀਸ਼ੀਲ ਹੋਵੇਗੀ?  ਅਸੀਂ ਦੇਖਿਆ ਹੈ ਕਿ ਜੋ ਵੀ ਪ੍ਰਕਿਰਤੀ ਤੋਂ ਬਣੀ, ਭਾਵ ਭੌਤਿਕ ਵਸਤੂਆਂ ਹਨ, ਉਨ੍ਹਾਂ ਨੂੰ ਜੇਕਰ ਮਨੁੱਖ ਗਤੀ ਨਾ ਦੇਵੇ ਤਾਂ ਉਹ ਇੱਕ ਸਥਾਨ ਉੱਪਰ ਹੀ ਸਥਿਰ ਰਹਿੰਦੀਆਂ ਹਨ। ਨਾਸਤਿਕਾਂ ਦੇ ਅਨੁਸਾਰ ਇਹ ਪ੍ਰਕਿਰਤੀ (ਕੁਦਰਤ) ਆਪਣੇ ਆਪ ਹੀ ਕਾਰਜ ਕਰ ਰਹੀ ਹੈ। ( ਕਿਉਂਕਿ ਨਾਸਤਿਕਾਂ ਦੀ ਦ੍ਰਿਸ਼ਟੀ ਵਿੱਚ ਈਸ਼ਵਰ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ ਅਤੇ ਪ੍ਰਕਿਰਤੀ ਤੋਂ ਬਣੀਆਂ ਸਾਰੀਆਂ ਭੌਤਿਕ ਵਸਤੂਆਂ ਵੀ ਆਪਣੇ ਆਪ ਹੀ ਕਾਰਜ ਕਰ ਰਹੀਆਂ ਹਨ) ਤਾਂ ਪ੍ਰਕਿਰਤੀ ਤੋਂ ਬਣੀਆਂ ਸਾਰੀਆਂ ਭੌਤਿਕ ਵਸਤੂਆਂ ਨੂੰ ਵੀ ਆਪਣੇ ਆਪ ਹੀ ਕਾਰਜ ਕਰਨਾ ਚਾਹੀਦਾ ਹੈ ਭਾਵ ਕੁਰਸੀ ਨੂੰ ਆਪਣੇ ਆਪ ਚੱਲਕੇ ਉਸਦੇ ਬੈਠਣ ਵਾਲੇ ਕੋਲ ਚਲੇ ਜਾਣਾ ਚਾਹੀਦਾ ਹੈ, ਭਰੀ ਹੋਈ ਬਾਲਟੀ ਨੂੰ ਵੀ ਖੁਦ ਚੱਲਕੇ ਉਸਦੇ ਨਹਾਉਣ ਵਾਲੇ ਕੋਲ ਚਲੇ ਜਾਣਾ ਚਾਹੀਦਾ ਹੈ। ਟੂਟੀ ਵਿੱਚੋਂ ਪਾਣੀ ਖ਼ੁਦ ਹੀ ਨਿੱਕਲਣਾ ਚਾਹੀਦਾ ਹੈ। ਸਾਈਕਲ ਨੂੰ ਵੀ ਮਨੁੱਖ ਦੇ ਬਿਨ੍ਹਾਂ ਚਲਾਏ ਹੀ ਚੱਲਦੇ ਰਹਿਣਾ ਚਾਹੀਦਾ ਹੈ। ਪਰ ਅਸੀਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦੇਖਦੇ ਹਾਂ ਕਿ ਇਹ ਭੌਤਿਕ ਵਸਤੂਆਂ ਕਦੇ ਵੀ ਖੁਦ ਕਾਰਜ ਨਹੀਂ ਕਰਦੀਆਂ। ਇਹਨਾਂ ਨੂੰ ਬਾਹਰੀ ਬਲ ਦੀ ਜਰੂਰਤ ਪੈਂਦੀ ਹੈ। ਫਿਰ ਪ੍ਰਕਿਰਤੀ ਚੇਤਨ ਕਿਵੇਂ ਹੋਈ ਭਾਵ ਖੁਦ ਕਾਰਜ ਕਿਵੇਂ ਕਰਦੀ ਹੈ।।

ਪ੍ਰਸ਼ਨ 3.- ਜਦੋਂ ਈਸ਼ਵਰ ਨਾਮ ਦੀ ਕੋਈ ਸੱਤਾ ਹੈ ਹੀ ਨਹੀਂ ਤਾਂ ਫਿਰ ਬੁਰੇ ਕੰਮਾਂ ਦਾ ਵੀ ਕੋਈ ਮਹੱਤਵ ਨਹੀਂ ਰਹਿ ਜਾਂਦਾ, ਚਾਹੇ ਕੋਈ ਚੰਗਾ ਕੰਮ ਕਰੇ ਜਾਂ ਬੁਰਾ, ਉਸਨੂੰ ਕੋਈ ਵੀ ਫਲ ਨਹੀਂ ਮਿਲੇਗਾ, ਉਹ ਆਜਾਦ ਹੈ। ਕਿਉਂਕਿ ਈਸ਼ਵਰ ਕਰਮ (ਕੰਮ) ਦੇ ਆਧਾਰ ਤੇ ਹੀ ਫਲ ਦਿੰਦਾ ਹੈ, ਪਰੰਤੂ ਨਾਸਤਿਕਾਂ ਦੇ ਅਨੁਸਾਰ ਪ੍ਰਮਾਤਮਾ ਨਾਮ ਦੀ ਕੋਈ ਵੀ ਚੀਜ ਹੈ ਹੀ ਨਹੀਂ। ਇਹ ਗੱਲ ਵੀ ਤਰਕਸੰਗਤ ਨਹੀਂ ਹੈ। ਕਿਉਂਕਿ ਜਾਂ ਤਾਂ ਸੁਭਾਅ ਦੇ ਹਿਸਾਬ ਨਾਲ ਸਾਰੇ ਦੁੱਖ ਭੋਗਦੇ ਜਾਂ ਸੁੱਖ। ਪਰੰਤੂ ਅਜਿਹਾ ਨਹੀਂ ਹੈ, ਕਿਉਂਕਿ ਸੁਭਾਅ ਬਦਲਦਾ ਨਹੀਂ ਅਤੇ ਦੂਸਰੀ ਗੱਲ ਇਹ ਹੈ ਕਿ ਫਿਰ ਕਰਮਾਂ ਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ। ਫਿਰ ਵਿਅਕਤੀ ਚਾਹੇ ਚੰਗੇ ਕੰਮ ਕਰੇ ਜਾਂ ਬੁਰੇ, ਉਨ੍ਹਾਂ ਦਾ ਕੋਈ ਵੀ ਪ੍ਰਭਾਵ ਮਨੁੱਖ ਨੂੰ ਨਹੀਂ  ਹੋਵੇਗਾ। ਕਿਉਂਕਿ ਸੁੱਖ-ਦੁੱਖ ਸੁਭਾਅ ਨਹੀਂ ਹੈ।

ਪ੍ਰਸ਼ਨ 4.- ਜਦੋਂ ਨਾਸਤਿਕਾਂ ਦੀ ਦ੍ਰਿਸ਼ਟੀ ਵਿੱਚ ਈਸ਼ਵਰ ਨਹੀਂ ਹੈ ਤਾਂ ਫਿਰ ਇਨ੍ਹਾਂ ਨੂੰ ਕੰਮਾਂ ਦੇ ਫਲ ਦੀ ਵੀ ਕੋਈ ਚਿੰਤਾ ਨਹੀਂ ਹੈ। ਚਾਹੇ ਕੋਈ ਕਿੰਨੇ ਵੀ ਪਾਪ ਕਰਦਾ ਰਹੇ। ਕਿਉਂਕਿ ਜਿਸ ਚੀਜ ਦਾ ਡਰ ਸੀ, ਉਸਨੂੰ ਤਾਂ ਉਹ ਮੰਨਦੇ ਹੀ ਨਹੀਂ ਅਤੇ ਪ੍ਰਕਿਰਤੀ ਕੰਮਾਂ ਦੇ ਫਲ ਨਹੀਂ ਦਿੰਦੀ, ਇਹ ਇਨ੍ਹਾਂ ਦੀ ਮਾਨਤਾ ਹੈ।
\
ਪ੍ਰਸ਼ਨ 5.- ਜਦੋਂ ਵਿਅਕਤੀ ਪਾਪ-ਕਰਮ (ਚੋਰੀ, ਜਾਰੀ ਆਦਿ) ਕਰਦਾ ਹੈ ਤਾਂ  ਉਸਦੇ ਅੰਤਰਕਰਨ ਵਿੱਚ ਭੈਅ, ਸ਼ੰਕਾ, ਲੱਜ਼ਾ ਆਦਿ ਅਵਸਥਾਵਾਂ ਉਤਪੰਨ ਹੁੰਦੀਆਂ ਹਨ। ਇਹ ਸਭ ਈਸ਼ਵਰ ਦੀ ਪ੍ਰੇਰਨਾ ਨਾਲ ਹੀ ਉਤਪੰਨ ਹੁੰਦੀਆਂ ਹਨ। ਇਸ ਤੋਂ ਹੀ ਈਸ਼ਵਰ ਦੀ ਸਿੱਧ ਹੁੰਦਾ ਹੈ। ਕਿਉਂਕਿ ਪ੍ਰਕਿਰਤੀ ਜੜ੍ਹ ਤੱਤ ਦੇ ਕਾਰਨ ਇਨ੍ਹਾਂ ਵਿਚਾਰਾਂ ਨੂੰ ਮਨੁੱਖ ਦੇ ਅੰਤਰਕਰਨ ਵਿੱਚ ਲਿਆਉਣ ਦੇ ਅਸਮਰਥ ਹੈ। ਕਿਉਂਕਿ ਇਹ ਭਾਵਨਾ ਮਨੁੱਖ ਦੇ ਅੰਦਰ ਹੀ ਪੈਦਾ ਹੁੰਦੀ ਹੈ। ਇਸ ਤੋਂ ਸਿੱਧ ਹੁੰਦਾ ਹੈਕਿ ਪ੍ਰਮਾਤਮਾ ਹੀ ਉਸਦੇ ਅੰਦਰ ਭਾਵ ਉਤਪੰਨ ਕਰਦਾ ਹੈ। ਜਿਸ ਨਾਲ ਮਨੁੱਖ ਪਾਪ-ਕਰਮ ਕਰਨ ਤੋਂ ਬੱਚ ਜਾਏ। ਫਿਰ ਨਾਸਤਿਕ ਈਸ਼ਵਰ ਦੀ ਮਾਨਤਾ ਨੂੰ ਕਿਵੇਂ ਸਵੀਕਾਰ ਨਹੀਂ ਕਰਦੇ ?

ਪ੍ਰਸ਼ਨ 6.- ਜਦੋਂ ਕਿਸੇ ਨਾਸਤਿਕ ਉੱਪਰ ਕੋਈ ਭਾਰੀ ਦੁੱਖ ਜਾਂ ਮੁਸੀਬਤ (ਰੋਗ ਜਾਂ ਕੁਝ ਹੋਰ) ਆਉਂਦੀ ਹੈ ਤਾਂ ਅਸੀਂ ਵੇਖਦੇ ਹਾਂ ਕਿ ਵੱਡੇ ਤੋਂ ਵੱਡਾ ਨਾਸਤਿਕ ਵੀ ਈਸ਼ਵਰ ਦੀ ਸੱਤਾ ਨੂੰ ਸਵੀਕਾਰ ਕਰਨ ਲਈ ਮਜਬੂਰ ਹੋ ਜਾਂਦਾ ਹੈ ਅਤੇ ਈਸ਼ਵਰ ਦੇ ਪ੍ਰਤੀ ਸ਼ਰਧਾ ਰੱਖਦੇ ਹੋਏ ਕਹਿੰਦਾ ਹੈ- ਹੇ ਈਸ਼ਵਰ ! ਹੁਣ ਤਾਂ ਮੇਰੇ ਦੁੱਖ ਨੂੰ ਦੂਰ ਦਿਓ, ਮੈਂ ਕਿਹੜੇ ਬੁਰੇ ਕੰਮ ਕੀਤੇ ਹਨ ? ਜਿੰਨ੍ਹਾਂ ਕਰਕੇ ਮੈਨੂੰ ਇਹ ਦੁੱਖ ਮਿਲਿਆ ਹੈ। ਜਦੋਂ ਨਾਸਤਿਕ ਈਸ਼ਵਰ ਨੂੰ ਨਹੀਂ ਮੰਨਦਾ ਸੀ, ਉਸ ਸਮੇਂ ਉਸ ਨੂੰ ਬੁਰੇ ਕੰਮ ਅਤੇ ਈਸ਼ਵਰ ਯਾਦ ਨਹੀਂ ਆਇਆ। ਪੰਡਿਤ ਗੁਰਦੱਤ ਵਿਦਿਆਰਥੀ ਬਹੁਤ ਵੱਡੇ ਨਾਸਤਿਕ ਸਨ  ਪਰੰਤੂ ਸਵਾਮੀ ਦਯਾਨੰਦ ਸਰਸਵਤੀ ਜੀ ਦੀ ਮੌਤ ਦੇ ਸਮੇਂ ਉਨ੍ਹਾਂ ਨੂੰ ਵੀ ਈਸ਼ਵਰ ਦੀ ਯਾਦ ਆਈ ਅਤੇ ਪੱਕੇ ਆਸਤਿਕ ਬਣ ਗਏ। ਫਿਰ ਨਾਸਤਿਕਾਂ ਕਿਉਂ ਈਸ਼ਵਰ ਨੂੰ ਨਾ ਮੰਨਣ ਦਾ ਢੋਲ ਵਜਾਉਂਦੇ ਰਹਿੰਦੇ ਹਨ? ਕੇਵਲ ਦਿਖਾਵੇ ਦੇ ਲਈ , ਜਦੋਂਕਿ ਵੱਡੇ ਪੱਧਰ ਤੇ ਉਹ ਈਸ਼ਵਰ ਦੀ ਸੱਤਾ ਨੂੰ ਸਵੀਕਾਰ ਕਰਦੇ ਹੀ ਹਨ। 

ਪ੍ਰਸ਼ਨ 7.- ਜਦੋਂ ਨਾਸਤਿਕਾਂ ਨੂੰ ਪ੍ਰਸ਼ਨ ਕੀਤਾ ਜਾਂਦਾ ਹੈ ਕਿ ਮੌਤ ਨੂੰ ਕਿਉਂ ਨਹੀਂ ਰੋਕ ਲੈਂਦੇ, ਤਾਂ ਉਹ ਕਹਿੰਦੇ ਹਨ ਕਿ “ਟੀ.ਵੀ. ਕਿਉਂ ਖਰਾਬ ਹੁੰਦਾ ਹੈ, ਜਿਵੇਂ ਟੀ.ਵੀ. ਯੰਤਰਾਂ ਦਾ ਬਣਿਆ ਹੋਇਆ ਹੈ, ਇਸੇ ਤਰ੍ਹਾਂ ਸਰੀਰ ਵੀ ਕੋਸ਼ਿਕਾਵਾਂ ਦਾ ਬਣਿਆ ਹੈ।” ਠੀਕ ਹੈ ਕੋਸ਼ਿਕਾਵਾਂ ਦਾ ਬਣਿਆ ਹੈ ਜਦੋਂ ਅਸੀਂ ਟੀ.ਵੀ. ਦੇ ਪੁਰਜੇ ਨੂੰ ਬਦਲ ਕੇ ਉਸਨੂੰ ਠੀਕ ਕਰ ਦਿੰਦੇ ਹਾਂ, ਤਾਂ ਸਰੀਰ ਦੇ ਕਿਸੇ ਵੀ ਅੰਗ ਜਾਂ ਕੋਸ਼ਿਕਾਵਾਂ ਦੇ ਖਰਾਬ ਹੋਣ ਤੋਂ ਬਾਅਦ ਉਨ੍ਹਾਂ ਨੂੰ ਬਦਲ ਕੇ ਹਮੇਸਾਂ ਲਈ ਅਮਰ ਕਿਉਂ ਨਹੀਂ ਹੋ ਜਾਂਦੇ ? ਪਰੰਤੂ ਨਹੀਂ ਵੱਡੇ ਤੋਂ ਵੱਡਾ ਵਿਗਿਆਨੀ ਵੀ ਇਹ ਕਾਰਜ ਨਹੀਂ ਸਕਦਾ। ਕਿਉਂ ? ਕਿਉਂਕਿ ਇਹ ਈਸ਼ਵਰ ਦਾ ਕੰਮ ਹੈ। ਜਦੋਂ ਟੀ.ਵੀ. ਆਦਿ ਭੌਤਿਕ ਚੀਜਾਂ ਖਰਾਬ ਹੋਣ ਨਾਲ ਉਨ੍ਹਾਂ ਦੇ ਯੰਤਰ, ਪੁਰਜੇ ਆਦਿ ਨੂੰ ਬਦਲ ਕੇ ਠੀਕ ਕਰ ਸਕਦੇ ਹਾਂ, ਤਾਂ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਬਦਲਣ ਨਾਲ ਇਸੇ ਤਰ੍ਹਾਂ ਇਹ ਵੀ ਠੀਕ ਹੋਣਾ ਚਾਹੀਦਾ ਹੈ? ਕੀ ਕੋਈ ਵੀ ਵਿਗਿਆਨੀ ਸਰੀਰ ਦੇ ਅੰਦਰਲੇ ਚੱਲਣ ਵਾਲੀ ਮਸ਼ੀਨਰੀ ਨੂੰ ਬਣਾ ਸਕਦਾ ਹੈ? ਜਦੋਂ ਇਹ ਸਰੀਰ ਕੁਦਰਤ ਤੋਂ ਹੀ ਬਣਿਆ ਹੈ, ਤਾਂ ਕੁਦਰਤ ਨੂੰ ਇਹ ਸਰੀਰ ਠੀਕ ਕਰਨਾ ਚਾਹੀਦਾ ਹੈ ( ਕਿਉਂਕਿ ਨਾਸਤਿਕਾਂ ਦੇ ਅਨੁਸਾਰ ਕੁਦਰਤ ਹੀ ਗਰਭ ਦੇ ਅੰਦਰ ਮਨੁੱਖ ਦਾ ਨਿਰਮਾਣ ਕਰਦੀ ਹੈ, ਇਹ ਕੰਮ ਈਸ਼ਵਰ ਦਾ ਨਹੀਂ ਹੈ) ਜਦੋਂ ਪ੍ਰਕਿਰਤੀ ਇਸ ਨੂੰ ਚਲਾ ਨੀ ਸਕਦੀ, ਅਤੇ ਵਿਗਿਆਨੀ ਇਸ ਸਰੀਰ ਨੂੰ ਬਣਾ ਨੀ ਸਕਦੇ, ਫਿਰ ਕਿਉਂ ਇਹ ਨਾਸਤਿਕ  ਵਿਗਿਆਨੀ ਅਤੇ ਕੁਦਰਤ ਦੀ ਬੀਨ ਵਜਾਉਂਦੇ ਰਹਿੰਦੇ ਹਨ? ਜਦੋਂ ਕਿ ਸੱਚ ਇਹ ਹੈ ਕਿ ਸਰੀਰ ਦੀ ਮੌਤ ਆਤਮਾ ਅਤੇ ਸਰੀਰ ਦਾ ਵੱਖ ਹੋਣਾ ਹੀ ਹੈ। ਇਸ ਸੱਚ ਨੂੰ ਨਾਸਤਿਕ ਕਿਉਂ ਸਵੀਕਾਰ ਨਹੀਂ ਕਰਦੇ ?

ਪ੍ਰਸ਼ਨ 8.- ਨਾਸਤਿਕ ਕਹਿੰਦੇ ਹਨ ਕਿ ਗਿਆਨ-ਵਿਗਿਆਨ ਵੇਦਾਂ ਵਿੱਚ ਨਹੀਂ ਹੈ, ਵਿਗਿਆਨੀਆਂ ਨੇ ਹੀ ਇਸ ਸਾਰੇ ਗਿਆਨ-ਵਿਗਿਆਨ ਦੀ ਰਚਨਾ ਕੀਤੀ ਹੈ। ਮੈਂ ਨਾਸਤਿਕਾਂ ਨੂੰ ਪੁੱਛਦਾ ਹਾਂ ਕਿ ਪ੍ਰਾਚੀਨ ਕਾਲ ਵਿੱਚ ਰਿਸ਼ੀ-ਮੁਨੀ ਇੱਕ ਤੋਂ ਵੱਧਕੇ ਇੱਕ ਖੋਜ (ਆਵਿਸ਼ਕਾਰ) ਕਰਦੇ ਸੀ। ਰਿਸ਼ੀ ਵਿਸ਼ਵਾਮਿੱਤਰ ਨੇ ਸ਼੍ਰੀ ਰਾਮ ਜੀ ਅਤੇ ਲਕਸ਼ਮਣ ਜੀ ਨੂੰ ਬ੍ਰਹਮਾਅਸਤਰ ਜੈਸੇ ਅਨੇਕ ਅਸਤਰ-ਸ਼ਸ਼ਤਰਾਂ ਦੀ ਸਿੱਖਿਆ ਪ੍ਰਦਾਨ ਕੀਤੀ ਸੀ। ਅਤੇ ਇਨ੍ਹਾਂ ਦੀ ਖੋਜ ਦਾ ਕੰਮ ਰਿਸ਼ੀ-ਮੁਨੀ ਕਰਦੇ ਹੀ ਰਹਿੰਦੇ ਸਨ। ਰਿਸ਼ੀ-ਮੁਨੀ ਉਸ ਸਮੇਂ ਦੇ ਮਹਾਨ ਵਿਗਿਆਨੀ ਹੀ ਸਨ। ਇੱਕ ਤੋਂ ਇੱਕ ਹਵਾਈ-ਜਹਾਜ ਬਣਾਉਂਦੇ ਸਨ।ਰਾਵਨ ਦੇ ਕੋਲ ਵੀ ਪੁਸ਼ਪਕ ਨਾਂ ਦਾ ਜਹਾਜ ਸੀ। ਇਸ ਜਹਾਜ ਉੱਪਰ ਉਹ ਵਿਧਵਾ ਇਸਤਰੀਆਂ ਨੂੰ ਨਹੀਂ ਬਿਠਾ ਸਕਦਾ ਸੀ ਭਾਵ ਜੇਕਰ ਕੋਈ ਵਿਧਵਾ ਇਸਤਰੀ ਇਸ ਜਹਾਜ ਉੱਪਰ ਬੈਠ ਜਾਂਦੀ ਤਾਂ ਇਹ ਜਹਾਜ ਉੱਡ ਨਹੀਂ ਸਕਦਾ ਸੀ। ਇਸਦਾ ਉਲੇਖ ਬਾਲਮੀਕੀ ਰਾਮਾਇਣ ਦੇ ਤ੍ਰਿਜਟਾ ਅਤੇ ਮਾਤਾ ਸੀਤਾ ਸੰਵਾਦ) ਵਿੱਚ ਹੈ। ਇਸਦਾ ਉਲੇਖ ਸਵਾਮੀ ਜਗਦੀਸ਼ਵਾਰਨੰਦ ਜੀ ਨੇ ਬਾਲਮੀਕੀ ਰਮਾਇਣ ਦੇ ਆਪਣੇ ਟੀਕੇ ਵਿੱਚ ਕੀਤਾ ਹੈ। ਪੂਰਾ ਸੰਵਾਦ ਇਸ ਤਰ੍ਹਾਂ ਹੈ--ਜਦੋਂ ਯੁੱਧ ਹੋ ਰਿਹਾ ਸੀ, ਤਾਂ ਰਾਵਨ ਦੇ ਪੁੱਤਰ ਇੰਦਰਜੀਤ ਨੇ ਗਾਇਬ ਹੋਕੇ ਸੱਪ ਦੇ ਸਮਾਨ ਭਿਆਨਕ ਤੀਰਾਂ ਨਾਲ, ਸ਼ਰਬੰਧ ਹੋਕੇ ਬੰਨ ਦਿੱਤਾ ਅਤੇ ਉਸਨੂੰ ਮੋਇਆ ਵਰਗਾ ਕਰ ਦਿੱਤਾ ਅਤੇ ਹੱਸਦਾ ਹੋਇਆ ਆਪਣੇ ਰਾਜਮਹੱਲ ਵਿੱਚ ਚਲਾ ਗਿਆ। ਰਾਵਨ ਨੇ ਤ੍ਰਿਜਟਾ-ਸਹਿਤ ਸਾਰੇ ਰਾਖਸ਼ਸ਼ਾਂ ਨੂੰ ਆਪਣੇ ਪਾਸ ਬੁਲਾਇਆ ਅਤੇ ਕਿਹਾ ਕਿ ਤੁਸੀ ਜਾਕੇ ਸੀਤਾ ਨੂੰ ਕਹੋ, ਕਿ ਇੰਦਰਜੀਤ ਨੇ ਰਾਮ ਅਤੇ ਲਕਸ਼ਮਣ ਨੂੰ ਯੁੱਧ ਵਿੱਚ ਮਾਰ ਦਿੱਤਾ ਹੈ, ਤਾਂ  ਕਿਹਾ ਕਿ  ਯੁੱਧ ਭੂਮੀ ਵਿੱਚ ਮਰੇ ਹੋਏ ਦੋਨੇਂ ਭਰਾਵਾਂ ਨੂੰ ਪੁਸ਼ਪਕ ਜਹਾਜ ਵਿੱਚ ਬੈਠਾ ਕੇ ਲੈ ਆਓ। ਜਿਨ੍ਹਾਂ ਦੇ ਬਲ ਅਤੇ ਸ਼ਕਤੀ ਦੇ ਗੌਰਵ ਕਰਕੇ ਉਹ ਬਹੁਤ ਮਾਣ ਕਰਦੀ ਸੀ , ਅੱਜ ਉਨ੍ਹਾਂ ਦੋਨਾਂ ਨੂੰ ਯੁੱਧ ਭੂਮੀ ਵਿੱਚ ਮਾਰ ਦਿੱਤਾ  ਹੈ। ਦੁਸ਼ਟਆਤਮਾ ਰਾਵਨ ਦੀ ਇਹ ਗੱਲ ਸੁਣ ਕੇ ਰਾਖਸ਼ਣੀਆਂ ਇਹ ਕਹਿ ਕੇ ਬਹੁਤ ਅੱਛਾ ਹੁਆ, ਪੁਸ਼ਪਕ ਜਹਾਜ ਦੇ ਕੋਲ ਚਲੀਆਂ ਗਈਆਂ। 
ਇਸ ਤੋਂ ਬਾਅਦ ਤ੍ਰਿਜਟਾ-ਸਹਿਤ ਮਾਤਾ ਸੀਤਾ ਨੂੰ ਪੁਸ਼ਪਕ ਜਹਾਜ ਵਿੱਚ ਬੈਠਾ ਕੇ ਰਾਮ ਅਤੇ ਲਕਸ਼ਮਣ ਦੀਆਂ ਲਾਸ਼ਾਂ ਦੇ ਦਰਸ਼ਣ ਕਰਾਉਣ ਲਈ ਚਲੀਆਂ ਗਈਆਂ। ਉਨ੍ਹਾਂ ਦੋਨਾਂ ਵੀਰਾਂ ਨੂੰ ਬੇਹੋਸ਼ ਦੇਖਕੇ ਮਾਤਾ ਸੀਤਾ ਨੂੰ ਬਹੁਤ ਦੁੱਖ ਹੋਇਆ ਅਤੇ ਬਹੁਤ ਦੇਰ ਤੱਕ ਉੱਚੀ ਸਵਰ ਵਿੱਚ ਵਿਰਲਾਪ ਕੀਤਾ। ਤਾਂ ਵਿਰਲਾਪ ਕਰਦੀ ਹੋਈ ਮਾਤਾ ਸੀਤਾ ਨੂੰ ਤ੍ਰਿਜਟਾ ਨਾਂ ਦੀ ਰਾਕਸ਼ਣੀ ਨੇ ਕਿਹਾ ਕਿ ਹੇ ਸੀਤਾ - ਤੂੰ ਦੁਖੀ ਨਾ ਹੋ। ਤੇਰੇ ਪਤੀ ਮਰੇ ਨਹੀਂ ਹਨ ਉਹ ਜਿਉਂਦੇ ਹਨ। ਹੇ ਦੇਵੀ ! ਮੈਂ ਆਪਣੇ ਕਥਨ ਦੇ ਸਮਰੱਥਨ ਵਿੱਚ ਤੈਨੂੰ ਇਹ ਸਪੱਸ਼ਟ ਅਤੇ ਪੂਰਵ-ਅਨੂਮਾਨ ਦੇ ਨਾਲ ਦੱਸਦੀ ਹਾਂ ਕਿ ਨਿਸਚਿਤ ਹੀ ਰਾਮ-ਲਕਸ਼ਮਣ ਦੋਨੋਂ ਹੀ ਜੀਵਿਤ ਹਨ-( ਵਾਲਮੀਕੀ ਰਮਾਇਣ , ਯੁੱਧ ਕਾਂਡ. , ਸਰਗ 28)
ਭਾਵ- ਹੇ ਵੈਦਿਹਿ ! ਜੇਕਰ ਇਹ ਦੋਨੋਂ ਭਾਈ ਮਰ ਗਏ ਹੁੰਦੇ ਤਾਂ ਇਹ ਦਿਵਯ ਪੁਸ਼ਪਕ ਜਹਾਜ ਤੈਨੂੰ ਬਿਠਾ ਕੇ ਉੱਡ ਨਹੀਂ ਸੀ ਸਕਦਾ। ( ਕਿਉਂਕਿ ਇਹ ਵਿਧਵਾਵਾਂ ਨੂੰ ਆਪਣੇ ਉੱਪਰ ਬੈਠਾ ਕੇ ਨਹੀਂ ਉੱਡ ਸਕਦਾ)।

ਨੋਟ- 20ਵੀਂ ਸਦੀ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ, ਪਰੰਤੂ ਵਿਗਿਆਨਿਕ ਹੁਣ ਤੱਕ ਇਹੋ ਜਿਹਾ ਜਹਾਜ ਨਹੀਂ ਬਣਾ ਸਕੇ।।
ਉਸ ਸਮੇਂ ਰਿਸ਼ੀ-ਮੁਨੀਆਂ ਦੇ ਕਾਲ ਵਿੱਚ ਇਹੋ-ਜਿਹੇ ਆਵਿਸ਼ਕਾਰ (ਖੋਜਾਂ) ਹੁੰਦੀਆਂ ਸਨ ਜਿਨ੍ਹਾਂ ਦੀ ਨਾਸਤਿਕ ਕਲਪਨਾ ਵੀ ਨਹੀਂ ਕਰ ਸਕਦੇ। ਕੀ ਅੱਜ ਕੱਲ੍ਹ ਵਿਗਿਆਨਿਕ ਪੁਸ਼ਪਕ ਜਹਾਜ ਵਰਗਾ ਜਹਾਜ ਤਿਆਰ ਕਰ ਸਕਦੇ ਹਨ। ਕਦੇ  ਵੀਂ ਨਹੀਂ। ਫਿਰ ਕਿਉਂ ਇਹ ਨਾਸਤਿਕ ਵਿਗਿਆਨਿਕਾਂ ਦੀ ਦੁਹਾਈ ਦਿੰਦੇ ਹਨ ਅਤੇ ਇਹ ਕਿਉਂ ਨਹੀਂ ਮੰਨਦੇ ਕਿ ਸਾਰੇ ਗਿਆਨ-ਵਿਗਿਆਨ ਦੇ ਮੂਲ ਸਰੋਤ ਵੇਦ ਹੀ ਹਨ। 
ਪ੍ਰਸ਼ਨ 9.-- ਅਸ਼ਟਾਂਗ ਯੋਗ ਦੁਆਰਾ ਯੋਗੀਆਂ ਨੇ ਉਸ ਸ਼੍ਰਿਸ਼ਟੀਕਰਤਾ ਦਾ ਸ਼ਾਕਸ਼ਾਤਕਾਰ (ਪਾਇਆ) ਹੈ। ਰਿਸ਼ੀ ਬ੍ਰਹਮਾ ਤੋਂ ਲੈ ਕੇ ਰਿਸ਼ੀ ਜੈਮਿਨੀ ਤੱਕ ਅਨੇਕਾਂ ਰਿਸ਼ੀ-ਮੁਨੀਆਂ ਅਤੇ ਰਾਜਾ-ਮਹਾਰਾਜਾ ਵੀ ਈਸ਼ਵਰ-ਉਪਾਸਨਾ ਕਰਦੇ ਸਨ ਅਤੇ ਅੱਜ ਵੀ ਅਨੇਕਾਂ ਲੋਕਾਂ ਦੀ ਉਸ ਪਰਮ ਸੱਤਾ (ਈਸ਼ਵਰ) ਵਿੱਚ ਆਸਥਾ ਹੈ। ਵੇਦ-ਸ਼ਾਸ਼ਤਰਾਂ ਵਿੱਚ ਮਨੁੱਖ ਦਾ ਪਹਿਲਾਂ ਟੀਚਾ ਵੀ ਈਸ਼ਵਰ ਪ੍ਰਾਪਤੀ ਦਾ ਹੀ ਹੈ। ਪ੍ਰਾਚੀਨਕਾਲ ਦੇ ਸਾਰੇ ਰਿਸ਼ੀ-ਮੁਨੀ, ਯੋਗੀ, ਮਹਾਂਪੁਰਸ਼ ਅਤੇ ਸੰਤ ਲੋਕ ਈਸ਼ਵਰ ਵਿੱਚ ਅਟੁੱਟ ਸਰਧਾ ਰੱਖਦੇ ਸਨ ਅਤੇ ਬਿਨ੍ਹਾਂ ਸੰਧਿਆ-ਉਪਾਸਨਾ ਕੀਤਿਆਂ ਉਹ ਭੋਜਨ ਵੀ ਨਹੀਂ ਕਰਦੇ ਸਨ। ਉਨ੍ਹਾਂ ਲੋਕਾਂ ਨੇ ਵੈਦਿਕ ਸ਼ਾਸਤਰਾਂ ਵਿੱਚੋਂ ਇਹੀ ਨਿਚੋੜ ਕੱਢਿਆ ਕਿ ਬਿਨ੍ਹਾਂ ਈਸ਼ਵਰ-ਭਗਤੀ ਦੇ ਸਾਡਾ ਕਲਿਆਣ ਨਹੀਂ ਹੋ ਸਕਦਾ। ਅਤੇ ਘੰਟਿਆਂ ਸਮਾਧੀ ਲਗਾਕੇ ਹੀ ਅਸੀਂ ਉਸ ਪ੍ਰਮਾਤਮਾ ਦੇ ਆਨੰਦ ਨੂੰ ਮਹਿਸੂਸ ਕਰ ਸਕਦੇ ਹਾਂ। ਇਸ ਸਮਾਧੀ ਆਨੰਦ ਦਾ ਵਰਨਣ ਨਹੀਂ ਕੀਤਾ ਜਾ ਸਕਦਾ। ਇਹ ਇਹੋ ਜਿਹੀ ਗੱਲ ਹੋਵੇਗੀ ਕਿ ਜਿਵੇਂ ਗੂੰਗੇ ਵਿਅਕਤੀ ਨੂ ਗੁੜ ਖਵਾ ਕੇ ਉਸ ਤੋਂ ਇਸਦਾ ਸਵਾਦ ਪੁੱਛਣਾ। ਜਦੋਂ ਕਰੋੜਾਂ ਲੋਕਾਂ ਦੀ ਸਰਧਾ ਉਸ ਈਸ਼ਵਰ ਵਿੱਚ ਹੈ ਤਾਂ ਕੁਝ ਮੁੱਠੀ ਭਰ ਕਥਾਕਥਿਤ ਨਾਸਤਿਕ ਉਸ ਪ੍ਰਮਾਤਮਾ ਦੀ ਸੱਤਾ ਨੂੰ ਕਿਉਂ ਨਕਾਰਦੇ ਹਨ? 

ਪ੍ਰਸ਼ਨ 10.- ਨਾਸਤਿਕ ਕਹਿੰਦੇ ਹਨ ਕਿ ਈਸ਼ਵਰ ਦੇ ਬਿਨ੍ਹਾਂ ਬ੍ਰਹਿਮੰਡ ਆਪਣੇ ਆਪ ਹੀ ਬਣਿਆ ਹੈ। ਇਸਦਾ ਉੱਤਰ ਹੈ ਕਿ ਬਿਨ੍ਹਾਂ ਈਸ਼ਵਰ ਦੇ ਬ੍ਰਹਿਮੰਡ ਨਹੀਂ ਬਣ ਸਕਦਾ। ਕਿਉਂਕਿ ਪ੍ਰਕਿਰਤੀ ਜੜ੍ਹ ਹੈ, ਅਤੇ ਈਸ਼ਵਰ ਚੇਤਨ ਸੱਤਾ ਹੈ। ਫਿਰ ਚੇਤਨ ਸੱਤਾ ਦੀ ਗਤੀ ਦਿੱਤੇ ਬਿਨ੍ਹਾਂ ਜੜ੍ਹ ਪਦਾਰਥਾਂ ਵਿੱਚ ਆਪਣੇ ਆਪ ਗਤੀ ਕਿਵੇਂ ਆ ਸਕਦੀ ਹੈ? ਇਸੇ ਨੂੰ ਨਿਊਟਨ ਨੇ ਆਪਣੇ ਗਤੀ ਦੇ ਪਹਿਲੇ ਨਿਯਮ ਵਿੱਚ ਵੀ ਕਿਹਾ ਹੈ- Every thing persists in the state of rest or of uniform motion, until and unless it is compelled by some external force to change that state-- Newton First Law of Motion) ਇਸ ਗੱਲ ਉੱਪਰ ਨਾਸਤਿਕ ਕਹਿੰਦੇ ਹਨ ਕਿ ਬਾਹਰੀ ਬਲ ਤਾਂ ਹੈ, ਪਰ ਤੁਸੀਂ ਏਥੇ ਚੇਤਨ ਦਾ ਅਰਥ ਕੀ ਕਰੋਗੇ ? ਉਸਦਾ ਉੱਤਰ ਇਹ ਹੈ ਕਿ ਕਿਉਕਿ ਬਾਹਰੀ ਬਲ ਕਿਸੀ ਬਲ ਵਾਲੇ ਦੁਆਰਾ ਹੀ ਲਗਾਇਆ ਜਾਂਦਾ ਹੈ, ਬਿਨ੍ਹਾਂ ਕਿਸੇ ਬਲ ਵਾਲੇ ਬਿਨ੍ਹਾਂ ਬਾਹਰੀ ਬਲ ਨਹੀਂ ਲਗਾਇਆ ਜਾ ਸਕਦਾ। ਤਾਂ ਨਿਸਚਿਤ ਹੀ ਉਹ ਬਲ ਲਗਾਉਣ ਵਾਲਾ ਮੂਲ ਵਿੱਚ ਚੇਤਨ ਹੈ। ਆਪ ਇੱਕ ਵੀ ਉਦਾਹਰਨ ਐਸਾ ਨਹੀਂ ਦੇ ਸਕਦੇ ਕਿ ਜਿਸ ਵਿੱਚ ਬਲ ਕੇਵਲ ਜੜ੍ਹ ਪਦਾਰਥ ਦੁਆਰਾ ਲਗਾਇਆ ਜਾਵੇ ਅਤੇ ਕੋਈ ਦੂਸਰਾ ਪਦਾਰਥ ਚੱਲ ਪਿਆ ਹੋਵੇ।।ਓਮ ਸ਼ਾਂਤੀ ਸ਼ਾਂਤੀ ਸ਼ਾਂਤੀ।।।।।।।


No comments:

Post a Comment