Friday, October 5, 2018

ਰਾਣੀ ਦੁਰਗਾਵਤੀ ਨੇ ਵੀਰਤਾਪੂਰਵਕ ਮਰਨਾਂ ਸਵਿਕਾਰ ਕੀਤਾ ਵੇਦ ਧਰਮ ਦੇ ਲਈ


ਰਾਣੀ ਦੁਰਗਾਵਤੀ ਨੇ ਵੀਰਤਾਪੂਰਵਕ ਮਰਨਾਂ ਸਵਿਕਾਰ ਕੀਤਾ ਵੇਦ ਧਰਮ ਦੇ ਲਈ
..............................................
ਕੋਟਿ-ਕੋਟਿ ਪ੍ਰਣਾਮ, 5 ਅਕਤੂਬਰ/ਜਨਮਦਿਨ, ਜਵਾਲਾਰੂਪੀ ਰਾਣੀ ਦੂਰਗਾਵਤੀ ਜਿੰਨ੍ਹਾਂ ਦਾ ਹੱਤਿਆਰਾ ਸੀ, ਉਹ ਅਕਬਰ ਜਿਸਨੂੰ ਸਾਜਿਸ਼ ਨਾਲ ਬਣਾਇਆ ਗਿਆ ਮਹਾਨ.........
ਅਕਬਰ ਦੀ ਨਕਲੀ ਮਹਾਨਤਾ ਦੇ ਗੁਣ-ਗਾਉਣ ਵਾਲਿਆਂ ਨੂੰ ਅੱਜ ਪਤਾ ਹੀ ਨਹੀਂ ਹੋਵੇਗਾ ਕਿ ਅੱਜ ਕਿਸਦਾ ਜਨਮ ਦਿਨ ਹੈ। ਉਹਨਾਂ ਨੂੰ ਇਹ ਵੀ ਪਤਾ ਨਹੀਂ ਹੋਵੇਗਾ ਕਿ ਜਿੰਨ੍ਹਾਂ ਨੇ ਆਜਾਦੀ, ਵੀਰਤਾ, ਬਹਾਦੁਰੀ ਅਤੇ ਬਲਿਦਾਨ ਨੂੰ ਕੇਵਲ ਦੋ ਜਾਂ ਚਾਰ ਪਰਿਵਾਰਾਂ ਦੇ ਆਸ-ਪਾਸ ਇਰਦ-ਗਿਰਦ ਹੀ ਘੁਮਾ ਕੇ ਰੱਖ ਦਿੱਤਾ ਹੈ... ਇਸ ਭਾਰਤ ਭੂਮੀ ਨੇ ਆਜਾਦੀ ਅਤੇ ਧਰਮ ਦੀ ਰੱਖਿਆ ਦੇ ਲਈ ਬਹੁਤ ਸਾਰੇ ਬਲਿਦਾਨ ਦਿੱਤੇ ਹਨ। ਉਹਨਾਂ ਵਿੱਚੋਂ ਇੱਕ ਹੈ ਮਹਾਨ ਰਾਣੀ ਦੁਰਗਾਵਤੀ ਜੀ , ਜਿੰਨ੍ਹਾਂ ਦਾ ਸੌਭਾਗ ਨਾਲ ਅੱਜ ਜਨਮ ਦਿਨ ਹੈ.....
ਮਹਾਨ ਰਾਣੀ ਦੁਰਗਾਵਤੀ ਜੀ ਦਾ ਜਨਮ 5 ਅਕਤੂਬਰ ਸੰਨ 1524 ਨੂੰ ਮਹੌਬਾ ਵਿੱਚ ਹੋਇਆ ਸੀ। ਦੁਰਗਾਵਤੀੀ ਦੇ ਪਿਤਾ ਮਹੋਬਾ ਦੇ ਰਾਜਾ ਸਨ। ਰਾਣੀ ਦੁਰਗਾਵਤੀ ਸੁੰਦਰ, ਸ਼ੁਸ਼ੀਲ, ਨਿਮਰਤਾ ਵਾਲੀ, ਯੋਗ ਅਤੇ ਸਾਹਸੀ ਲੜਕੀ ਸੀ। ਬਚਪਨ ਤੋਂ ਹੀ ਉਸ ਨੂੰ ਵੀਰਤਾਪੂਰਨ ਅਤੇ ਸਾਹਸ ਭਰੀਆਂ ਕਹਾਣੀਆਂ ਸੁਣਨਾ ਅਤੇ ਪੜ੍ਹਨਾ ਵਧੀਆ ਲੱਗਦਾ ਸੀ। ਪੜ੍ਹਾਈ ਦੇ ਨਾਲ ਨਾਲ ਦੁਰਗਾਵਤੀ ਨੇ ਘੋੜੇ ਉੱਪਰ ਸਵਾਰੀ ਕਰਨੀ, ਤੀਰ ਤਲਵਾਰ ਚਲਾਉਣਾ, ਚੰਗੀ ਤਰ੍ਹਾਂ ਨਾਲ ਸਿੱਖ ਲਿਆ ਸੀ, ਰਾਣੀ ਨੂੰ ਸ਼ਿਕਾਰ ਖੇਡਣ ਦਾ ਸ਼ੌਕ ਸੀ। ਉਹ ਆਪਣੇ ਪਿਤਾ ਨਾਲ ਸ਼ਿਕਾਰ ਖੇਡਣ ਜਾਇਆ ਕਰਦੀ ਸੀ। ਪਿਤਾ ਜੀ ਦੇ ਨਾਲ ਉਹ ਸ਼ਾਸ਼ਨ ਦਾ ਕੰਮ ਵੀ ਦੇਖਦੀ ਸੀ।
ਵਿਆਹ ਯੋਗ ਅਵਸਥਾ ਪ੍ਰਾਪਤ ਕਰਨ ਉੱਪਰ ਉਹਨਾਂ ਦੇ ਪਿਤਾ ਮਾਲਵਾ ਨਰੇਸ਼ ਨੇ ਰਾਜਪੁਤਾਨੇ ਦੇ ਰਾਜਕੁਮਾਰਾਂ ਵਿੱਚੋਂ ਯੋਗ ਵਰ ਦੀ ਤਲਾਸ਼ ਕੀਤੀ। ਪਰੰਤੂ ਦੁਰਗਾਵਤੀ ਗੌਂਡਵਾਨਾ ਦੇ ਰਾਜਾ ਦਲਪਤਿਸ਼ਾਹ ਦੀ ਵੀਰਤਾ ਉੱਪਰ ਖੁਸ਼ ਸੀ। ਇਸ ਪ੍ਰਕਾਰ ਰਾਣੀ ਦੁਰਗਾਵਤੀ ਅਤੇ ਦਲਪਤਿ ਸ਼ਾਹ ਦਾ ਵਿਆਹ ਹੋਇਆ। ਰਾਣੀ ਦੁਰਗਾਵਤੀ ਜੀ ਆਪਣੇ ਪਤੀ ਦੇ ਨਾਲ ਗਡਮੰਡਲ ਵਿੱਚ ਸੁੱਖਪੂਰਵਕ ਰਹਿਣ ਲੱਗੀ। ਇਸੇ ਵਿਚਕਾਰ ਦੁਰਗਾਵਤੀ ਦੇ ਪਿਤਾ ਦੀ ਮ੍ਰਿਤਯੂ ਹੋ ਗਈ ਅਤੇ ਮਹੌਬਾ ਅਤੇ ਕਾਲਿੰਜਰ ਉੱਪਰ ਮੁਗਲ ਸਮਰਾਟ ਅਕਬਰ ਦਾ ਅਧਿਕਾਰ ਹੋ ਗਿਆ।
ਵਿਆਹ ਦੇ ਇੱਕ ਸਾਲ ਬਾਅਦ ਦੁਰਗਾਵਤੀ ਦਾ ਇੱਕ ਪੁੱਤਰ ਹੋਇਆ। ਜਿਸਦਾ ਨਾਂਮ ਵੀਰ ਨਾਰਾਇਣ ਰੱਖਿਆ ਗਿਆ। ਜਿਸ ਸਮੇਂ ਵੀਰਨਾਰਾਇਣ ਕੇਵਲ ਤਿੰਨ ਸਾਲ ਦਾ ਸੀ ਉਸਦੇ ਪਿਤਾ ਦਲਪਤਿ ਸ਼ਾਹ ਦੀ ਮੌਤ ਹੋ ਗਈ। ਦੁਰਗਾਵਤੀ ਦੇ ਉੱਪਰ ਮੰਨ੍ਹੋ ਦੁੱਖਾਂ ਦਾ ਪਹਾੜ ਟੁੱਟ ਪਿਆ। ਪਰੰਤੂ ਉਸਨੇ ਬੜੇ ਧੀਰਜ ਅਤੇ ਸਾਹਸ ਨਾਲ ਇਸ ਦੁੱਖ ਨੂੰ ਸਹਿਨ ਕੀਤਾ। ਦਲਪਤਿ ਸ਼ਾਹ ਦੀ ਮੌਤ ਦੇ ਬਾਅਦ ਉਹਨਾਂ ਦਾ ਪੁੱਤਰ ਵੀਰ ਨਾਰਾਇਣ ਗੱਦੀ ਉੱਪਰ ਬੈਠਿਆ। ਰਾਣੀ ਦੁਰਗਾਵਤੀ ਉਸਦੀ ਰੱਖਿਅਕ ਬਣੀ ਅਤੇ ਰਾਜ-ਕਾਜ ਖੁਦ ਦੇਖਣ ਲੱਗੀ। ਉਹ ਸਦੈਵ ਪ੍ਰਜਾ ਦੇ ਦੁੱਖ-ਸੁੱਖ ਦਾ ਧਿਆਨ ਰੱਖਦੀ ਸੀ। ਚਤੁਰ ਅਤੇ ਬੁੱਧੀਮਾਨ ਮੰਤਰੀ ਆਧਾਰ ਸਿੰਘ ਦੀ ਸਲਾਹ ਅਤੇ ਸਹਾਇਤਾ ਨਾਲ ਆਪਣੇ ਰਾਜ ਦੀ ਸੀਮਾ ਨੂੰ ਵਧਾਇਆ। ਰਾਜ ਦੇ ਨਾਲ ਨਾਲ ਉਸਨੇ ਵਧੀਆ ਢੰਗ ਨਾਲ ਸੈਨਾ ਵੀ ਵਧਾਈ ਅਤੇ ਆਪਣੀ ਵੀਰਤਾ, ਉਦਾਰਤਾ, ਚਤੁਰਾਈ ਨਾਲ ਰਾਜਨੀਤਿਕ ਏਕਤਾ ਸਥਾਪਿਤ ਕੀਤੀ। ਗੌਂਡਵਾਨਾ ਰਾਜ ਸ਼ਕਤੀਸ਼ਾਲੀ ਅਤੇ ਸੰਪੰਨ ਰਾਜਾਂ ਵਿੱਚ ਗਿਣਿਆ ਜਾਣ ਲੱਗਾ।
ਰਾਣੀ ਦੁਰਗਾਵਤੀ ਦੀ ਯੋਗਤਾ ਅਤੇ ਵੀਰਤਾ ਦੀ ਪ੍ਰਸ਼ੰਸ਼ਾ ਅਕਬਰ ਨੇ ਸੁਣੀ... ਕਰੂਰ ਅਕਬਰ ਜਿਸਨੂੰ ਕਈਆਂ ਨੇ ਮਹਾਨਤਾ ਦਾ ਝੂਠਾ ਖਿਤਾਬ ਦੇ ਰੱਖਿਆ ਹੈ, ਉਸਨੇ ਆਸ਼ਫ ਖਾਂ ਨਾਮਕ ਸਰਦਾਰ ਨੂੰ ਗੌਂਡਵਾਨਾ ਦੀ ਗੜਮੰਡਲ ਉੱਪਰ ਚੜਾਈ ਕਰਨ ਦਾ ਆਦੇਸ਼ ਦੇ ਦਿੱਤਾ। ਇਹ ਸੋਚਕੇ ਕਿ ਇੱਕ ਇਸਤਰੀ ਕਿੰਨੀ ਦੇਰ ਤੱਕ ਲੜ ਪਾਏਗੀ... ਉਸਦਾ ਹੱਤਿਆਰਾ ਸਰਦਾਰ ਆਸਫ ਖਾਂ ਨੇ ਵੀ ਸਮਝਿਆ ਕਿ ਰਾਣੀ ਦੁਰਗਾਵਤੀ ਮਹਿਲਾ ਹੈ.. ਅਕਬਰ ਦੇ ਮਹਾਰਾਣਾ ਪ੍ਰਤਾਪ ਤੋਂ ਡਰੇ ਹੋਣ ਕਰਕੇ ਆਤਮ ਸਮਰਪਨ ਕਰ ਦੇਵੇਗੀ। ਪਰੰਤੂ ਰਾਣੀ ਦੁਰਗਾਵਤੀ ਨੇ ਆਪਣੀ ਯੋਗਤਾ, ਵੀਰਤਾ ਅਤੇ ਸੈਨਾ ਦੀ ਸ਼ਕਤੀ ਉੱਪਰ ਇੰਨ੍ਹਾਂ ਵਿਸ਼ਵਾਸ਼ ਸੀ ਕਿ ਉਸੇ ਅਕਬਰ ਦੀ ਸੈਨਾ ਦੇ ਪ੍ਰਤੀ ਕੋਈ ਵੀ ਡਰ ਨਹੀਂ ਸੀ। ਰਾਣੀ ਦੁਰਗਾਵਤੀ ਦੇ ਮੰਤਰੀ ਨੇ ਆਸ਼ਫ ਖਾਂਨ ਦੀ ਸੈਨਾ ਅਤੇ ਸੱਜਾ ਨੂੰ ਦੇਖਕੇ ਯੁੱਧ ਨਾ ਕਰਨ ਦੀ ਸਲਾਹ ਦਿੱਤੀ।
ਪਰੰਤੂ ਰਾਣੀ ਨੇ ਕਿਹਾ... ਕਲੰਕਿਤ ਜੀਵਨ ਜਿਉਣ ਦੀ ਬਜਾਏ ਸ਼ਾਨ ਨਾਲ ਮਰ ਜਾਣਾ ਵਧੀਆ ਹੈ। ਆਸਫ ਖਾਂਨ ਵਰਗੇ ਸਾਧਾਰਨ ਸੂਬੇਦਾਰ ਦੇ ਸਾਹਮਣੇ ਝੁਕਣਾ ਸ਼ਰਮ ਦੀ ਗੱਲ ਹੈ। ਰਾਣੀ ਸੈਨਿਕ ਦੇ ਭੇਸ਼ ਵਿੱਚ ਘੋੜੇ ਉੱਪਰ ਸਵਾਰ ਹੋਕੇ ਨਿੱਕਲ ਪਈ। ਰਾਣੀ ਨੂੰ ਸੈਨਿਕ ਦੇ ਭੇਸ਼ ਵਿੱਚ ਦੇਖਕੇ ਆਸਫ ਖਾਨ ਦੇ ਹੌਸ਼ ਉੱਡ ਗਏ। ਯੁੱਧ ਭੂਮੀ ਵਿੱਚ ਰਾਣੀ ਦੇ ਸੈਨਿਕ ਉਤਸ਼ਾਹਿਤ ਹੋਕੇ ਦੁਸ਼ਮਣਾਂ ਨੂੰ ਕੱਟਣ ਲੱਗੇ। ਰਾਣੀ ਵੀ ਦੁਸ਼ਮਣਾਂ ਉੱਪਰ ਟੁੱਟ ਪਈ, ਦੇਖਦਿਆਂ ਹੀ ਦੇਖਦਿਆਂ ਦੁਸ਼ਮਣ ਦੀ ਸੈਨਾ ਮੈਦਾਨ ਛੱਡਕੇ ਭੱਜਣ ਲੱਗੀ। ਆਸ਼ਫ ਖਾਨ ਬੜੀ ਕਠਿਨਾਈ ਨਾਲ ਆਪਣੇ ਪ੍ਰਾਣ ਬਚਾਉਣ ਵਿੱਚ ਸਫਲ ਹੋਇਆ। ਆਸ਼ਫ ਖਾਨ ਦੀ ਬੁਰੀ ਤਰ੍ਹਾਂ ਹਾਰ ਸੁਣਕੇ ਅਕਬਰ ਬਹੁਤ ਗੁੱਸਾ ਹੋਇਆ ਅਤੇ ਆਪਣੀ ਕਰੂਰਤਾ ਦੀ ਸਾਰੀਆਂ ਹੱਦਾ ਲੰਘਦਾ ਹੋਇਆ ਡੇਢ ਸਾਲ ਬਾਅਦ ਉਸਨੇ ਦੁਬਾਰਾ ਆਸਫ ਖਾਨ ਨੂੰ ਗੜਮੰਡਲ ਉੱਪਰ ਹਮਲਾ ਕਰਨ ਲਈ ਭੇਜਿਆ। ਰਾਣੀ ਅਤੇ ਆਸਫ ਖਾਨ ਦੇ ਵਿਚਕਾਰ ਘਮਾਸਾਨ ਯੁੱਧ ਹੋਇਆ। ਤੋਪਾਂ ਦਾ ਵਾਰ ਹੋਣ ਉੱਪਰ ਵੀ ਰਾਣੀ ਨੇ ਹਿੰਮਤ ਨਹੀਂ ਹਾਰੀ। ਰਾਣੀ ਹਾਥੀ ਉੱਪਰ ਸਵਾਰ ਹੋਕੇ ਸੈਨਾ ਦਾ ਸੰਚਾਲਨ ਕਰ ਰਹੀ ਸੀ। ਉਹਨਾਂ ਨੇ ਮੁਗਲ ਤੋਪਚੀਆਂ ਦਾ ਸਿਰ ਕੱਟ ਸੁੱਟਿਆ। ਇਹ ਦੇਖਕੇ ਆਸਫ ਖਾਨ ਦੀ ਸੈਨਾ ਫਿਰ ਤੋਂ ਭੱਜਣ ਲੱਗੀ। ਦੋ ਵਾਰ ਹਾਰ ਸੁਣਕੇ ਉਹ ਕਾਮੁਕ, ਜੱਲਾਦ ਅਕਬਰ ਹੋਰ ਵੀ ਜਿਆਦਾ ਕ੍ਰੋਧਿਤ, ਸ਼ਰਮ ਅਤੇ ਗਲਾਨੀ ਨਾਲ ਭਰ ਗਿਆ।।
ਰਾਣੀ ਦੁਰਗਾਵਤੀ ਆਪਣੇ ਰਾਜਧਾਨੀ ਵਿੱਚ ਜਿੱਤ ਦਾ ਜਸ਼ਨ ਮਨਾ ਰਹੀ ਸੀ। ਉਸੇ ਗੜਮੰਡਲ ਦੇ ਇੱਕ ਸਰਦਾਰ ਨੇ ਰਾਣੀ ਨੂੰ ਧੋਖਾ ਦੇ ਦਿੱਤਾ। ਉਸਨੇ ਗੜਮੰਡਲ ਦਾ ਸਾਰਾ ਭੇਦ ਅਕਬਰ ਦੇ ਸਰਦਾਰ ਆਸਫ ਖਾਨ ਨੂੰ ਦੱਸ ਦਿੱਤਾ। ਆਸਫ ਖਾਨ ਨੇ ਆਪਣੀ ਹਾਰ ਦਾ ਬਦਲਾ ਲੈਣ ਲਈ ਤੀਸਰੀ ਵਾਰ ਗੜਮੰਡਲ ਉੱਪਰ ਹਮਲਾ ਕਰ ਦਿੱਤਾ। ਰਾਣੀ ਨੇ ਆਪਣੇ ਪੁੱਤਰ ਦੀ ਅਗਵਾਈ ਵਿੱਚ ਸੈਨਾ ਭੇਜਕੇ ਖੁਦ ਇੱਕ ਟੁਕੜੀ ਨੂੰ ਸੰਭਾਲਿਆ। ਦੁਸ਼ਮਣਾਂ ਦੇ ਛੱਕੇ ਛੁੱਟਣ ਲੱਗੇ , ਉਸੇ ਵਿੱਚ ਰਾਣੀ ਨੇ ਦੇਖਿਆ ਕਿ ਉਸਦਾ 15 ਸਾਲਾਂ ਪੁੱਤਰ ਜਖਮੀ ਹੋ ਕੇ ਘੋੜੇ ਤੋ ਨੀਚੇ ਡਿੱਗ ਪਿਆ ਹੈ। ਰਾਣੀ ਬਿਲਕੁਲ ਵੀ ਨਾ ਘਬਰਾਈ, ਉਸੇ ਸੈਨਾ ਦੇ ਕਈ ਵੀਰ ਪੁਰਸ਼ਾਂ ਨੇ ਵੀਰ ਨਾਰਾਇਣ ਨੂੰ ਸੁਰੱਖਿਅਤ ਸਥਾਨ ਉੱਪਰ ਪਹੁੰਚਾ ਦਿੱਤਾ ਅਤੇ ਰਾਣੀ ਅੱਗੇ ਬੇਨਤੀ ਕੀਤੀ ਕਿ ਉਹ ਆਪਣੇ ਪੁੱਤਰ ਦਾ #ਅੰਤਿਮ_ਦਰਸ਼ਨ ਕਰ ਲਵੇ। ਰਾਣੀ ਸਮਝ ਗਈ ਸੀ ਕਿ ਹੁਣ ਮੌਤ ਨਿਸ਼ਚਿਤ ਹੈ। ਇਹ ਸੋਚਕੇ, ਕਿ ਉਸਨੇ ਜਿਉਂਦੇ ਜੀਅ ਦੁਸ਼ਮਣ ਦੀ ਪਕੜ ਵਿੱਚ ਨਾ ਆਉਣ ਲਈ ਆਪਣੀ ਛਾਤੀ ਵਿੱਚ ਤਲਵਾਰ ਖੁਭੋ ਲਈ... ਅਤੇ ਆਪਣੇ ਪ੍ਰਾਣਾਂ ਦੀ ਬਲੀ ਦੇ ਦਿੱਤੀ। ਇਨ੍ਹਾਂ ਦੀ ਵੀਰਗਤੀ 24 ਜੂਨ, ਸੰਨ 1564 ਵਿੱਚ ਹੋਈ ਸੀ,, #ਰਾਣੀ_ਦੁਰਗਾਵਤੀ ਨੇ ਲਗਭਗ 16 ਸਾਲਾਂ ਤੱਕ ਇੱਕ ਮਹਾਨ, ਨਿਡਰ, ਧੀਰਜ, ਸਾਹਸੀ ਅਤੇ ਪ੍ਰਜਾਰੱਖਿਅਕ ਰਾਣੀ ਦੇ ਤੌਰ ਤੇ ਸ਼ਾਸ਼ਨ ਕੀਤਾ ਸੀ।।
ਕੋਟਿ-ਕੋਟਿ ਪ੍ਰਣਾਮ ਮਹਾਨ ਵੀਰਾਂਗਣਾ ਰਾਣੀ ਦੁਰਗਾਵਤੀ ਜੀ ਨੂੰ।।ਓਮ....
ਵੱਲੋਂ.... ਸੰਦੀਪ ਪੱਤਰੇ।।।।।।।।।।।।।।।।।।।।।।।।।।

No comments:

Post a Comment