Friday, October 5, 2018

ਪੂਰਾ ਜੀਵਨ ਹਿੰਦੂ ਰਹੇ ਗੌਤਮ ਬੁੱਧ



ਪੂਰਾ ਜੀਵਨ ਹਿੰਦੂ ਰਹੇ ਗੌਤਮ ਬੁੱਧ
(ਲੇਖਕ : ਡਾਕਟਰ ਸ਼ੰਕਰ ਸ਼ਰਨ)
.......................................................
ਸਾਡੇ ਅਨੇਕ ਬੁੱਧੀਜੀਵੀ ਇੱਕ ਭਰਮ ਦੇ ਸ਼ਿਕਾਰ ਹਨ, ਜੋ ਸਮਝਦੇ ਹਨ ਕਿ ਗੌਤਮ ਬੁੱਧ ਦੇ ਨਾਲ ਭਾਰਤ ਵਿੱਚ ਕੋਈ ਨਵਾਂ #ਧਰਮ ਆਰੰਭ ਹੋਇਆ। ਅਤੇ ਇਹ ਪੂਰਵਵਰਤੀ ਹਿੰਦੂ ਧਰਮ ਦੇ ਵਿਰੁੱਧ ਵਿਦਰੋਹ ਸੀ। ਇਹ ਪੂਰੀ ਤਰ੍ਹਾਂ ਕਪੋਲ-ਕਲਪਨਾ ਹੈ ਕਿ ਬੁੱਧ ਨੇ ਜਾਤੀ-ਭੇਦਾਂ ਨੂੰ ਤੋੜ ਦਿੱਤਾ, ਅਤੇ ਕਿਸੇ ਸਮਤਾ-ਮੂਲਕ ਦਰਸ਼ਨ ਜਾਂ ਸਮਾਜ ਦੀ ਸਥਾਪਨਾ ਕੀਤੀ। ਕੁਝ ਵਾਮਪੰਥੀ ਲੇਖਕਾਂ ਨੇ ਤਾਂ ਬੁੱਧ ਨੂੰ ਮੰਨੋ ਕਾਰਲ-ਮਾਰਕਸ ਦਾ ਪੂਰਵ-ਰੂਪ ਜੈਸਾ ਦਿਖਾਉਣ ਦਾ ਯਤਨ ਕੀਤਾ ਹੈ। ਮੰਨੋ ਵਰਗ-ਵਿਹੀਣ ਸਮਾਜ ਬਣਾਉਣ ਦਾ ਵਿਚਾਰ ਬੁੱਧ ਤੋਂ ਹੀ ਸ਼ੁਰੂ ਹੋਇਆ ਦੇਖਿਆ ਜਾ ਸਕਦਾ ਹੈ, ਆਦਿ.........।
ਲੇਕਿਨ ਜੇਕਰ ਗੌਤਮ ਬੁੱਧ ਦੇ ਜੀਵਨ, ਵਿਚਾਰ ਅਤੇ ਕੰਮਾਂ ਉੱਪਰ ਸੰਪੂਰਨ ਦ੍ਰਿਸ਼ਟੀ ਪਾਈਏ, ਤਾਂ ਉਹਨਾਂ ਦੇ ਜੀਵਨ ਵਿੱਚ ਇੱਕ ਵੀ ਪ੍ਰਸੰਗ ਨਹੀਂ ਕਿ ਉਹਨਾਂ ਨੇ ਵੰਸ਼ ਅਤੇ ਜਾਤੀ-ਵਿਵਹਾਰ ਦਾ ਵਿਰੋਧ ਕਰਨ ਲਈ ਕਿਹਾ ਹੋਵੇ। ਉਲਟੇ, ਜਦੋਂ ਉਹਨਾਂ ਦੇ ਮਿੱਤਰਾਂ ਜਾਂ ਚੇਲਿਆਂ ਦੇ ਵਿਚਕਾਰ ਦੁਚਿੱਤੀ ਦੇ ਪ੍ਰਸੰਗ ਆਏ, ਤਾਂ ਬੁੱਧ ਨੇ ਸਪਸ਼ੱਟ ਰੂਪ ਵਿੱਚ ਪਹਿਲਾਂ ਤੋਂ ਚੱਲੀ ਆ ਰਹੀ ਰੀਤੀਆਂ ਦੇ ਸਨਮਾਨ ਕਰਨ ਲਈ ਕਿਹਾ..........
ਇੱਕ ਵਾਰ ਜਦੋਂ ਗੌਤਮ ਬੁੱਧ ਦੇ ਮਿੱਤਰ #ਪ੍ਰਸੇਨਾਦੀ ਨੂੰ ਪਤਾ ਚੱਲਿਆ ਕਿ ਉਹਨਾਂ ਦੀ ਪਤਨੀ ਪੂਰੀ ਸ਼ਾਕਯ ਨਹੀਂ, ਬਲਕਿ ਇੱਕ ਦਾਸੀ ਤੋਂ ਉਤਪੰਨ ਹੋਈ ਸ਼ਾਕਯ ਰਾਜੇ ਦੀ ਪੁੱਤਰੀ ਹੈ, ਤਦ ਉਸ ਨੇ ਉਸ ਦਾ ਅਤੇ ਉਸਤੋਂ ਪੈਦਾ ਹੋਏ ਪੁੱਤਰ ਦਾ ਤਿਆਗ ਕਰ ਦਿੱਤਾ। ਪਰੰਤੂ ਬੁੱਧ ਨੇ ਆਪਣੇ ਮਿੱਤਰ ਨੂੰ ਸਮਝਾਇਆ ਕਿ ਉਹ ਆਪਣੇ ਇਸ ਕਦਮ ਨੂੰ ਵਾਪਿਸ ਲੈ ਲਵੇ। ਤਰਕ ਇਹੀ ਦਿੱਤਾ ਕਿ ਪਰੰਪਰਾ ਨਾਲ ਸੰਤਾਨ ਦੀ ਜਾਤੀ ਪਿਤਾ ਤੋਂ ਨਿਰਧਾਰਿਤ ਹੁੰਦੀ ਹੈ, ਇਸਲਈ ਸਾਕਯ ਰਾਜਾ ਦੀ ਪੁੱਤਰੀ ਸਾਕਯ ਹੈ। ਜੇਕਰ ਬੁੱਧ ਨੂੰ ਜਾਤੀ-ਪ੍ਰਥਾ ਨਾਲ ਕੋਈ ਵਿਦਰੋਹ ਹੁੰਦਾ, ਜਾਂ ਕਰਨਾ ਹੁੰਦਾ, ਜਾਂ ਨਵਾਂ ਮੱਤ ਚਲਾਉਂਣਾ ਹੁੰਦਾ , ਤਾਂ ਉਪਯੁਕਤ ਹੁੰਦਾ ਕਿ ਉਹ ਸਾਮਾਜਿਕ, ਜਾਤੀਯ ਪਰੰਪਰਾ ਤਾ ਨਿਰਾਦਰ ਕਰਨ ਨੂੰ ਕਹਿੰਦੇ। ਬੁੱਧ ਨੇ ਐਸਾ ਕੁਝ ਨਹੀਂ ਕਿਹਾ। ਕਦੇ ਵੀ ਨਹੀਂ ।
ਬੁੱਧਾ ਦਾ ਵਿਵਹਾਰ ਸੁਸੰਗਤ ਸੀ। ਤੁਲਨਾਤਮਕ ਧਰਮ ਦੇ ਪ੍ਰਸਿੱਧ ਗਿਆਤਾ ਡਾ. #ਕੋਇਨਰਾਡ_ਐਲਟਨੇ ਇਸ ਉੱਪਰ ਵੱਡੀ ਮਾਰਕੇ ਦੀ ਗੱਲ ਕਹੀ ਹੈ ਕਿ ਜਿਸੇ ਸੰਸਾਰ ਨੂੰ ਆਧਿਆਤਮਿਕ ਸਿੱਖਿਆ ਦੇਣੀ ਹੋਵੇ, ਉਹ ਸਾਮਾਜਿਕ ਮਾਮਲਿਆਂ ਵਿੱਚ ਘੱਟ ਤੋਂ ਘੱਟ ਦਖਲ਼ ਦੇਵੇਗਾ। ਕੋਈ ਕ੍ਰਾਂਤੀ ਕਰਨਾ, ਨਵਾਂ ਰਾਜਨੀਤਿਕ-ਆਰਥਿਕ ਪ੍ਰੋਗਰਾਮ ਚਲਾਉਣਾ ਤਾਂ ਬੜੀ ਦੂਰ ਦੀ ਗੱਲ ਰਹੀ। ਐਲਸਟ ਦੇ ਅਨੁਸਾਰ, ਜੇਕਰ ਕਿਸੇ ਆਦਮੀ ਦੇ ਲਈ ਆਪਣੀ ਹੀ ਮਾਮੂਲੀ ਕਾਮਨਾਵਾਂ ਸੰਤੁਸ਼ਟ ਕਰਨਾ ਇੱਕ ਵੱਡਾ ਕੰਮ ਹੁੰਦਾ ਹੈ, ਉਦੋਂ ਕਿਸੇ ਕਲਪਿਤ ਸਮਾਨਤਾਵਾਦੀ ਸਮਾਜ ਦੀ ਅੰਤਹੀਣ ਇੱਛਾਵਾਂ ਪੂਰੀਆਂ ਕਰਨ ਲਈ ਠਾਨਣਾ ਕਿੰਨਾ ਅੰਤਹੀਣ ਭਟਕਾਉਣ ਵਾਲਾ ਰਿਹਾ ਹੋਵੇਗਾ...।
ਅਤ: ਜੇਕਰ ਬੁੱਧ ਨੂੰ ਆਪਣਾ ਆਧਿਆਤਮਿਕ ਸੰਦੇਸ਼ ਦੇਣਾ ਸੀ, ਤਾਂ ਉਹ ਤਰਕਪੂਰਨ ਸੀ ਕਿ ਉਹ ਸਾਮਾਜਿਕ, ਰਾਜਨੀਤਿਕ, ਆਰਥਿਕ ਵਿਵਸਥਾਵਾਂ ਵਿੱਚ ਘੱਟ-ਤੋਂ-ਘੱਟ ਹਿੱਸਾ ਲੈਂਦੇ। ਉਹਨਾਂ ਦੀ ਚਿੰਤਾ ਕੋਈ #ਬ੍ਰਾਹਮਣਵਾਦ ਦੇ ਵਿਰੁੱਧ ਵਿਦਰੋਹ, ਰਾਜਨੀਤਿਕ ਪ੍ਰੋਗਰਾਮ, ਆਦਿ ਦੀ ਹੀ ਨਹੀਂ ਸੀ, ਜੋ ਅੱਜ ਦੇ #ਮਾਰਕਸਵਾਦੀ_ਨਹਿਰੂਵਾਦੀ_ਜਾਂ_ਕੁਝ_ਅੰਬੇਡਰਵਾਦੀ ਉਹਨਾਂ ਵਿੱਚ ਦੇਖਦੇ ਜਾਂ ਭਰਦੇ ਰਹਿੰਦੇ ਹਨ। ਇਸਲਈ ਸੰਭਵ ਹੈ, ਬੁੱਧ ਦੇ ਚੁਣੇ ਹੋਏ ਚੇਲਿਆਂ ਵਿੱਚ ਲਗਭਗ ਅੱਧੇ ਲੋਕ #ਬ੍ਰਾਹਮਣ ਸਨ। ਉਹਨਾਂ ਦੇ ਵਿਚਕਾਰ ਉਹ ਜਿਆਦਾ ਉੱਘੇ ਦਾਰਸ਼ਨਿਕ ਉੱਭਰੇ, ਜਿੰਨ੍ਹਾਂ ਨੇ ਸਮੇਂ ਦੇ ਨਾਲ ਬੁੱਧ-ਦਰਸ਼ਨ ਅਤੇ ਗ੍ਰੰਥਾਂ ਨੂੰ ਮਹਾਨ-ਚਿੰਤਨ ਅਤੇ ਗਹਿਣ ਤਰਕ-ਪ੍ਰਣਾਲੀ ਦਾ ਸਮਾਨਾਰਥਕ ਬਣਾ ਲਿਆ।
ਇਹ ਵੀ ਇੱਕ ਤੱਥ ਹੈ ਕਿ ਭਾਰਤ ਦੇ ਮਹਾਨ ਵਿਸ਼ਵਵਿੱਦਿਆਲਿਆ ਬੁੱਧ ਤੋਂ ਪਹਿਲਾਂ ਦੀ ਚੀਜ ਹਨ। #ਤਕਸ਼ਸ਼ਿਲਾ ਦਾ ਪ੍ਰਸਿੱਧ ਵਿਸ਼ਵਵਿੱਦਿਆਲਿਆ ਗੌਤਮ ਬੁੱਧ ਤੋਂ ਪਹਿਲਾਂ ਦਾ ਹੈ, ਜਿਸ ਵਿੱਚ ਬੁੱਧ ਦੇ ਮਿੱਤਰ #ਬੰਧੂਲਾ ਅਤੇ #ਪ੍ਰਸੇਨਾਦੀ ਪੜ੍ਹੇ ਸਨ। ਕੁਝ ਵਿਦਵਾਨਾਂ ਦੇ ਅਨੁਸਾਰ ਖੁਦ ਸਿਧਾਰਥ ਗੌਤਮ ਬੁੱਧ ਵੀ ਉੱਥੇ ਹੀ ਪੜ੍ਹੇ ਸਨ। ਅਤ: ਇਹ ਕਹਿਣਾ ਸਹੀ ਹੋਵੇਗਾ ਕਿ ਬੁੱਧਾਂ ਨੇ ਉਹਨਾਂ ਸੰਸਥਾਵਾਂ ਨੂੰ ਹੋਰ ਜਿਆਦਾ ਮਜਬੂਤ ਕੀਤਾ, ਜੋ ਹਿੰਦੂ ਸਮਾਜ ਦੁਆਰਾ ਪਹਿਲਾਂ ਤੋਂ ਹੀ ਮਿਲੀਆਂ ਸਨ। ਬਾਅਦ ਵਿੱਚ, ਬੁੱਧ ਵਿਸ਼ਵਵਿੱਦਿਆਲਿਆਂ ਨੇ ਵੀ #ਆਰਿਆਭੱਟ ਵਰਗੇ ਅਨੇਕ ਗੈਰ-ਬੁੱਧ ਵਿਗਿਆਨੀਆਂ ਨੂੰ ਵੀ ਸਿੱਖਿਅਤ ਕੀਤਾ। ਇਸਲਈ, ਚਿੰਤਨ, ਸਿੱਖਿਆ ਅਤੇ ਲੋਕਾਚਾਰ ਆਦਿ ਕਿਸੇ ਵੀ ਬੁੱਧ ਨੇ ਕੋਈ ਐਸੀ ਨਵੀਂ ਸ਼ੁਰੂਆਤ ਨਹੀਂ ਕੀਤੀ ਸੀ, ਜਿਸ ਨੂੰ ਪੂਰਵਵਰਤੀ ਗਿਆਨ, ਪਰੰਪਰਾ ਅਤੇ ਧਰਮ ਦਾ ਵਿਰੋਧੀ ਕਿਹਾ ਜਾ ਸਕਦਾ ਹੋਵੇ..............।
ਧਿਆਨ ਦੇਓ..... ਬੁੱਧ ਨੇ ਭਵਿੱਖ ਵਿੱਚ ਆਪਣੇ ਜੈਸੇ ਕਿਸੀ ਹੋਰ ਗਿਆਨੀ (#ਮੈਤਰੇਯ, ਮਿੱਤਰਤਾ-ਭਾਈਚਾਰੇ ਦਾ ਪਾਲਕ) ਦੇ ਆਗਮਨ ਦੀ ਵੀ ਭਵਿੱਖਬਾਣੀ ਕੀਤੀ ਸੀ, ਅਤੇ ਇਹ ਵੀ ਕਿਹਾ ਸੀ ਕਿ ਉਹ #ਬ੍ਰਾਹਮਣ ਕੁਲ ਵਿੱਚ ਜਨਮ ਲਵੇਗਾ। ਜੇਕਰ ਬੁੱਧ ਦੇ ਲਈ ਕੁਲ, ਜਾਤੀ ਅਤੇ ਵੰਸ਼ ਮਹੱਤਵਹੀਣ ਹੁੰਦਾ, ਤਾਂ ਉਹ ਐਸਾ ਨਹੀਂ ਕਹਿ ਸਕਦੇ ਸਨ। ਉਹਨਾਂ ਨੇ ਆਪਣੇ ਮਿੱਤਰ ਪ੍ਰਸੇਨਾਦੀ ਨੂੰ ਇਹੀ ਸਮਝਾਇਆ ਸੀ ਕਿ ਸਭ ਤੋਂ ਪ੍ਰਾਚੀਨ #ਉਪਨਿਸ਼ਦ ਵਿੱਚ #ਸੱਤਿਆਕਾਮ_ਜਾਬਾਲ ਦੇ ਸੰਬੰਧ ਵਿੱਚ ਤੈਅ ਕੀਤਾ ਗਿਆ ਸੀ। ਕਿ ਜੇਕਰ ਉਸਦੀ ਮਾਤਾ ਦਾਸੀ ਵੀ ਸੀ, ਉਦੋ ਵੀ ਪਰਸਥਿਤੀ ਉਸਦੇ ਪਿਤਾ ਨੂੰ ਬ੍ਰਾਹਮਣ ਕੁਲ ਦਾ ਹੀ ਕੋਈ ਵਿਅਕਤੀ ਦਿਖਾਉਂਦੀ ਸੀ, ਅਤ: ਉਹ #ਬ੍ਰਾਹਮਣ_ਬਾਲਕ ਸੀ ਅਤੇ ਇਸ ਪ੍ਰਕਾਰ ਆਪਣੇ ਗੁਰੂ ਦੁਆਰਾ ਸਵਿਕਾਰਯੋਗ ਚੇਲਾ ਹੋਇਆ। ਉਸੇ ਪਰੰਪਰਾ ਰੀਤੀ ਦਾ ਪਾਲਣ ਕਰਨ ਦੀ ਸਲਾਹ ਬੁੱਧ ਨੇ ਆਪਣੇ ਮਿੱਤਰ ਨੂੰ ਦਿੱਤੀ ਸੀ।
ਇਸਲਈ ਅਸਲ ਇਤਿਹਾਸ ਇਹੀ ਹੈ ਕਿ ਪੂਰਵੀ ਭਾਰਤ ਵਿੱਚ ਗੰਗਾ ਦੇ ਮੈਦਾਨਾਂ ਵਾਲੇ ਵੱਡੇ ਸ਼ਾਸ਼ਕਾਂ, ਛੱਤਰਪਾਂ ਨੇ ਗੌਤਮ ਬੁੱਧ ਦਾ ਸਤਿਕਾਰ ਆਪਣੇ ਹੀ ਵਿਚਲੇ ਵਿਸ਼ਿਸ਼ਟ ਵਿਅਕਤੀ ਦੇ ਰੂਪ ਵਿੱਚ ਕੀਤਾ ਸੀ। ਕਿਉਂਕਿ ਬੁੱਧ ਉਹੀ ਹੀ ਸਨ। ਉਹਨਾਂ ਸ਼ਾਸ਼ਕਾਂ ਨੇ ਬੁੱਧ ਦੇ ਚੇਲਿਆਂ, ਭਿਕਸ਼ੂਆਂ ਦੇ ਲਈ ਵੱਡੇ-ਵੱਡੇ ਮੱਠ, ਵਿਹਾਰ ਬਣਵਾਏ।
ਜਦੋਂ ਬੁੱਧ ਨੇ ਸਰੀਰ ਦਾ ਤਿਆਗ ਕੀਤਾ, ਉਦੋਂ ਅੱਠ ਨਗਰਾਂ ਦੇ ਸ਼ਾਸ਼ਕਾਂ ਅਤੇ ਵੱਡੇ ਲੋਕਾਂ ਨੇ ਉਹਨਾਂ ਦੀਆਂ ਹੱਡੀਆਂ-ਭਸਮੀ ਉੱਪਰ ਸਫਲ ਦਾਅਵਾ ਕੀਤੀ ਸੀ... ਅਸੀਂ ਛੱਤਰੀਯ ਹਾਂ, ਬੁੱਧ ਛੱਤਰੀਯ ਸਨ, ਇਸਲਈ ਉਹਨਾਂ ਦੇ ਭਸਮ ਉੱਪਰ ਸਾਡਾ ਅਧਿਕਾਰ ਹੈ। ਬੁੱਧ ਦੇ ਦੇਹਾਂਤ ਦੇ ਲਗਭਗ ਅੱਧੀ ਸ਼ਦੀ ਤੋਂ ਬਾਅਦ ਤੱਕ ਬੁੱਧ ਦੇ ਚੇਲੇ ਸਾਰਵਜਨਿਕ ਰੂਪ ਨਾਲ ਆਪਣੇ ਜਾਤੀਯ ਨਿਯਮਾਂ ਦਾ ਪਾਲਣ ਨਿਰਸੰਕੋਚ ਕਰਦੇ ਮਿਲਦੇ ਹਨ। ਇਹ ਸਹਿਜ ਸੀ, ਕਿਉਂਕਿ ਬੁੱਧ ਨੇ ਉਹਨਾਂ ਤੋਂ ਆਪਣੇ ਜਾਤੀਯ ਸੰਬੰਧ ਤੋੜਣ ਦੀ ਗੱਲ ਕਦੇ ਵੀ ਨਹੀਂ ਕਹੀ ਸੀ। ਜਿਵੇਂ, ਆਪਣੀਆਂ ਬੇਟੀਆਂ ਨੂੰ ਵਿਆਹ ਵਿੱਚ ਕਿਸੇ ਹੋਰ ਜਾਤੀ ਦੇ ਵਿ੍ਅਕਤੀ ਨੂੰ ਦੇਣਾ ਆਦਿ...।
ਅਤ: ਇਤਿਹਾਸਿਕ ਤੱਥ ਇਹ ਹੈ ਕਿ ਹਿੰਦੂ ਸਮਾਜ ਤੋਂ ਅਲੱਗ ਕੋਈ ਅ-ਹਿੰਦੂ ਬੁੱਧ ਸਮਾਜ ਭਾਰਤ ਵਿੱਚ ਕਦੇ ਵੀ ਨਹੀਂ ਰਿਹਾ। ਜਿਆਦਾਤਰ ਹਿੰਦੂ ਵਿਵਿਧ ਦੇਵੀ-ਦੇਵਤਿਆਂ ਦੀ ਉਪਾਸਨਾ ਕਰਦੇ ਰਹੇ ਹਨ। ਉਸੇ ਵਿੱਚ ਕਦੇ ਕਿਸੇ ਨੂੰ ਜੋੜਦੇ, ਤੋੜਦੇ, ਹਟਾਉਂਦੇ ਵੀ ਰਹੇ ਹਨ। ਜਿਵੇਂ, ਅੱਜ ਕਿਸੇ-ਕਿਸੇ ਹਿੰਦੂ ਦੇ ਘਰ ਵਿੱਚ #ਰਾਮਕ੍ਰਿਸ਼ਨ_ਸ਼੍ਰੀਅਰਵਿੰਦੋ ਜਾਂ ਡਾ. ਅੰਬੇਡਕਰ ਵੀ ਉਸੇ ਪੰਕਤੀ ਵਿੱਚ ਮਿਲ ਜਾਣਗੇ, ਜਿੱਥੇ #ਸ਼ਿਵ-ਪਾਰਬਤੀ ਜਾਂ #ਰਾਮ_ਮਾਤਾ_ਦੁਰਗਾ ਆਦਿ ਵਿਰਾਜਮਾਨ ਰਹਿੰਦੇ ਹਨ। ਗੌਤਮ ਬੁੱਧ , ਸੰਤ ਕਬੀਰ ਜਾਂ ਨਾਨਕ ਜੀ ਦੇ ਉਪਾਸਕ ਉਸੇ ਪ੍ਰਕਾਰ ਦੇ ਹੀ ਸਨ। ਉਹ ਅਲੱਗ ਨਾਲ ਕੋਈ #ਬੁੱਧ_ਜਾਂ_ਸਿੱਖ ਲੋਕ ਨਹੀਂ ਸਨ।
ਪੁਰਾਣੇ ਬੁੱਧ ਵਿਹਾਰਾਂ, ਮੱਠਾਂ, ਮੰਦਿਰਾਂ ਨੂੰ ਵੀ ਦੇਖੋ ਤਾਂ ਉਹਨਾਂ ਵਿੱਚ #ਵੈਦਿਕ_ਪ੍ਰਤੀਕਾਂ ਅਤੇ ਵਾਸਤੂ-ਸ਼ਾਸ਼ਤਰ ਦੀ ਬਹੁਤਾਤ ਮਿਲੇਗੀ। ਉਹ ਪੁਰਾਣੇ ਹਿੰਦੂ ਨਮੂਨਿਆਂ ਦਾ ਹੀ ਅਨੁਕਰਨ ਕਰਦੇ ਹਨ। ਬੁੱਧ ਮੰਤਰਾਂ ਵਿੱਚ, ਭਾਰਤ ਤੋਂ ਬਾਹਰ ਵੀ, ਵੈਦਿਕ ਮੰਤਰਾਂ ਦੀ ਅਨੁਕ੍ਰਿਤੀ ਮਿਲਦੀ ਹੈ। ਜਦੋਂ ਬੁੱਧ ਧਰਮ ਭਾਰਤ ਤੋਂ ਬਾਹਰ ਫੈਲਿਆ, ਜਿਵੇਂ ਚੀਨ, ਜਾਪਾਨ, ਸ਼ਿਆਮ ਆਦਿਕ ਦੇਸ਼ਾਂ ਵਿੱਚ, ਤਾਂ ਇੱਥੋਂ ਤੋਂ ਵੈਦਿਕ ਦੇਵਤਾ ਵੀ ਬਾਹਰ ਗਏ। ਉਦਾਹਰਣ ਦੇ ਲਈ ਜਾਪਾਨ ਦੇ ਹਰੇਕ ਨਗਰ ਵਿੱਚ #ਦੇਵੀ_ਸਰਸਵਤੀ ਦਾ ਮੰਦਿਰ ਹੈ। ਮਾਤਾ ਸਰਸਵਤੀ ਨੂੰ ਉੱਥੇ ਲੈ ਜਾਣ ਵਾਲੇ ਬ੍ਰਾਹਮਣ ਨਹੀਂ, ਬਲਕਿ ਬੁੱਧ ਲੋਕ ਸਨ।
ਆਪਣੇ ਜੀਵਨ ਦੇ ਅੰਤ ਵਿੱਚ ਬੁੱਧ ਨੇ ਜੀਵਨ ਦੇ #ਸੱਤ_ਸਿਧਾਤਾਂ ਦਾ ਉਲੇਖ ਕੀਤਾ ਸੀ, ਜਿਸਦਾ ਪਾਲਣ ਕਰਨ ਉੱਪਰ ਕੋਈ ਸਮਾਜ ਨਸ਼ਟ ਨਹੀਂ ਹੁੰਦਾ। ਪ੍ਰਸਿੱਧ ਇਤਿਹਾਸਕਾਰ #ਸੀਤਾਰਾਮ_ਗੋਇਲ ਨੇ ਆਪਣੇ ਸੁੰਦਰ ਉਪਨਿਆਸ #ਸਪਤ_ਸ਼ੀਲ (1960) ਵਿੱਚ ਉਸਨੂੰ ਵੈਸ਼ਾਲੀ ਗਣਤੰਤਰ ਦੀ ਪ੍ਰਸ਼ਟਭੂਮੀ ਵਿੱਚ ਆਪਣਾ ਕਥਨ ਬਣਾਇਆ ਹੈ। ਇਹਨਾਂ ਸੱਤ ਸਦਗੁਣਾਂ ਵਿੱਚ ਇਹ ਵੀ ਹੈ- ਆਪਣੇ ਪਰਵ-ਤਿਉਹਾਰ ਦਾ ਆਦਰ ਕਰਨਾ ਅਤੇ ਮੰਨਣਾ, ਤੀਰਥ ਅਤੇ ਅਨੁਸ਼ਠਾਨ (ਪ੍ਰੋਗਰਾਮ) ਕਰਨਾ, ਸਾਧੂ-ਸੰਤਾਂ ਦਾ ਸਤਿਕਾਰ ਕਰਨਾ। ਸਾਡੇ ਅਨੇਕ ਤਿਉਹਾਰ ਵੈਦਿਕ ਮੂਲ ਦੇ ਹਨ। ਬੁੱਧ ਦੇ ਸਮੇਂ ਵੀ ਤਿਉਹਾਰ ਆਪਣੇ ਹੀ ਸਮੇਂ ਤੋ ਪਹਿਲਾਂ ਦੇ ਹੀ ਸਨ। #ਮਹਾਂਭਾਰਤ ਵਿੱਚ ਵੀ ਨਦੀ ਕਿਨਾਰੇ ਤੀਰਥ ਕਰਨ ਦੇ ਵਿਵਰਨ ਮਿਲਦੇ ਹਨ। ਸਰਸਵਤੀ ਅਤੇ ਗੰਗਾ ਦੇ ਤੱਟਾਂ ਉੱਪਰ #ਬਲਰਾਮ ਅਤੇ ਪਾਂਡਵ ਤੀਰਥ ਕਰਨ ਗਏ ਸਨ। ਅਤ: ਜਿੱਥੇ ਤੱਕ ਸਾਮਾਜਿਕ ਅਤੇ ਧਾਰਮਿਕ ਵਿਵਹਾਰਾਂ ਦੀ ਗੱਲ ਹੈ, ਬੁੱਧ ਨੇ ਕਦੇ ਪੁਰਾਣੇ ਵਿਵਹਾਰਾਂ ਦੇ ਵਿਰੁੱਧ ਕੋਈ ਵਿਦਰੋਹ ਜਾਂ ਕ੍ਰਾਂਤੀਕਾਰੀ ਹੋਣ ਤੋਂ ਠੀਕ ਉਲਟ, ਗੌਤਮ ਬੁੱਧ ਪੂਰੀ ਤਰ੍ਹਾਂ ਪਰੰਪਰਾਵਾਦੀ ਸਨ। ਉਹਨਾਂ ਨੇ ਚਾਲੂ ਰਾਜਨੀਤਿਕ ਜਾਂ ਸਾਮਾਜਿਕ ਵਿਵਸਥਾ ਨੂੰ ਬਣਾਏ ਰੱਖਣ ਦੀ ਸਲਾਹ ਦਿੱਤੀ ਸ਼ੀ। ਉਹ ਪੂਰਾ ਜੀਵਨ ਕਾਲ ਇੱਕ #ਹਿੰਦੂ_ਦਾਰਸ਼ਨਿਕ ਰਹੇ। #ਡਾ._ਐਲਸਟ ਦੇ ਸ਼ਬਦਾਂ ਵਿੱਚ, ਬੁੱਧ ਆਪਣੇ ਪੌਰ-ਪੌਰ ਵਿੱਚ ਹਿੰਦੂ ਸਨ। ਲੈਕਿਨ ਠੀਕ ਇਸ ਗੱਲ ਨੂੰ ਨਕਾਰਦੇ ਹੋਇਆਂ ਬੁੱਧ ਧਰਮ ਦੀ ਭ੍ਰਾਂਤੀ ਦੀ ਵਿਆਖਿਆ ਕੀਤੀ ਜਾਂਦੀ ਰਹੀ ਹੈ। ਇਸ ਨੂੰ ਪਰਖਣ ਦੀ ਲੋੜ ਹੈ................ ਆਓ , ਰਲ-ਮਿਲ ਕੇ ਆਪਣੀ ਸਨਾਤਨ ਸੰਸਕ੍ਰਿਤੀ ਵੱਲ ਵਾਪਿਸ ਚੱਲੀਏ, ਵੇਦਾਂ ਵੱਲ ਵਾਪਿਸ ਮੁੜੀਏ.....ਓਮ............................ਓਮ.

No comments:

Post a Comment