Monday, August 13, 2018

ਰਾਮਾਇਣ_ਦਾ_ਸੱਚ



ਸ਼੍ਰੀ ਰਾਮ ਜੀ ਦੇ ਵਿਸ਼ੇ ਵਿੱਚ ਉੱਠਣ ਵਾਲੇ ਪ੍ਰਸ਼ਨਾਂ ਦੇ ਉੱਤਰ:-
-ਸ੍ਰੀਰਾਮ ਜੀ ਉੱਪਰ ਲਗਾਏ ਜਾਣ ਵਾਲੇ ਆਰੋਪ ਕਿੰਨੇ ਸਹੀ ਹਨ?
- ਕੀ ਸ਼੍ਰੀ ਰਾਮ ਜੀ ਸ਼ੂਦਰ ਵਿਰੋਧੀ ਸਨ?
-ਕੀ ਉਨ੍ਹਾਂ ਨੇ ਸ਼ੰਭੂਕ ਦੀ ਹੱਤਿਆ ਕੀਤੀ ਸੀ?
-ਕੀ ਉਨ੍ਹਾਂ ਨੇ ਗਰਭਵਤੀ ਮਾਤਾ ਸੀਤਾ ਨੂੰ ਛੱਡ ਦਿੱਤਾ ਸੀ?
-ਕੀ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਭਰਾਵਾਂ ਦਾ ਲਵਕੁਸ਼ ਨਾਲ ਯੁੱਧ ਹੋਇਆ ਸੀ?
-ਕੀ ਮਾਤਾ ਸੀਤਾ ਜੀ ਧਰਤੀ ਵਿੱਚ ਸਮਾ ਗਏ ਸਨ?
ਇਸ ਲੇਖ ਵਿੱਚ ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਦਿੱਤਾ ਜਾਵੇਗਾ----
******
ਅੱਜਕੱਲ੍ਹ 2 ਪੁਸਤਕਾਂ ਰਾਮਾਇਣ ਦੇ ਨਾਮ ਦੇ ਨਾਲ ਜਾਣੀਆਂ ਜਾਂਦੀਆਂ ਹਨ।ਛ
(1.)- ਬਾਲਮੀਕੀ ਰਾਮਾਇਣ
(2.)- ਤੁਲਸੀਦਾਸ ਦੀ ਰਾਮਚਰਿਤ ਮਾਨਸ
ਇਸ ਵਿੱਚ ਤਾਂ ਵਾਲਮੀਕੀ ਰਾਮਾਇਣ ਸ਼੍ਰੀ ਰਾਮ ਜੀ ਦੇ ਸਮੇਂ ਵਿੱਚ ਲਿਖੀ ਗਈ ਹੈ।
ਅੱਜਕੱਲ੍ਹ ਪ੍ਰਾਪਤ ਬਾਲਮੀਕੀ ਰਾਮਾਇਣ ਵਿੱਚ ਸੱਤ (7) ਕਾਂਡ (Chapter) ਹਨ।
ਅੰਤਿਮ ਕਾਂਡ ਉੱਤਰ ਕਾਂਡ ਹੈ।
ਤਪੱਸਵੀ ਸ਼ੰਭੂਕ ਦੀ ਹੱਤਿਆ, ਲਵਕੁਸ਼ ਨਾਲ ਯੁੱਧ ਅਤੇ ਗਰਭਵਤੀ ਮਾਤਾ ਸੀਤਾ ਦਾ ਤਿਆਗ ਦੋਨੋਂ ਇਸੇ ਕਾਂਡ ਵਿੱਚ ਆਉਂਦੇ ਹਨ।
**
ਪਰੰਤੂ ਸੱਚਾਈ ਇਹ ਹੈ ਕਿ ਮਹਾਂਰਿਸ਼ੀ ਬਾਲਮੀਕੀ ਜੀ ਨੇ ਰਾਮਾਇਣ ਲਿਖੀ ਸੀ ਉਸ ਵਿੱਚ ਕੇਵਲ 6 ਕਾਂਡ ਹੀ ਸਨ। ਸੱਤਵਾਂ ਕਾਂਡ (ਉੱਤਰ ਕਾਂਡ) ਬਾਅਦ ਵਿੱਚ 17ਵੀਂ ਤੋਂ 18ਵੀਂ ਸਦੀ ਵਿੱਚ ਮਿਲਾਇਆ ਗਿਆ ਹੈ। ਕਿਉਂਕਿ ਉੱਤਰ ਕਾਂਡ ਮਹਾਂਰਿਸ਼ੀ ਬਾਲਮੀਕੀ ਜੀ ਦੀ ਰਚਨਾ ਨਹੀਂ ਹੈ। ਇਸਲਈ ਸ੍ਰੀਰਾਮ ਜੀ ਨੂੰ ਤਪੱਸਵੀ ਸ਼ੰਭੂਕ ਦਾ ਹੱਤਿਆਰਾ ਨਹੀਂ ਕਿਹਾ ਜਾ ਸਕਦਾ, ਉਨ੍ਹਾਂ ਨੇ ਗਰਭਵਤੀ ਮਾਤਾ ਸੀਤਾ ਜੀ ਦੇ ਤਿਆਗ ਦਾ ਅਪਰਾਧੀ ਵੀ ਨਹੀਂ ਕਿਹਾ ਜਾ ਸਕਦਾ। ਅੰਤ: ਸਨਾਤਨ ਧਰਮ ਦੇ ਆਦਰਸ਼ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀਰਾਮ ਜੀ ਨੂੰ ਬਦਨਾਮ ਕਰਨ ਦੇ ਲਈ ਕਿਸੀ ਦੁਸ਼ਟ ਅਤੇ ਅਧਰਮੀਆਂ ਨੇ ਇਹ ਉੱਤਰ ਕਾਂਡ ਬਾਅਦ ਵਿੱਚ ਮਿਲਾਇਆ ਗਿਆ ਹੈ, ਇਸ ਦੇ ਨਿਮਨਲਿਖਿਤ ਪ੍ਰਮਾਣ ਹਨ:-
****
1. “The Iliad Of The East” “ਦੀ ਇਲੀਅਡ ਆਫ ਦੀ ਈਸਟ” ਰਾਮਾਇਣ ਦਾ ਇੰਗਲਿਸ਼ ਵਿੱਚ ਬਨਾਵਟੀ ਅਨੁਵਾਦ ਹੈ ਜੋ Frederika Richardson ਨੇ ਕੀਤਾ ਸੀ। ਇਸਨੂੰ Macmillan and co. ਨੇ 1870 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਵਿੱਚ ਕੇਵਲ ਪਹਿਲੇ 6 ਕਾਂਡਾਂ ਦਾ ਹੀ ਵਰਨਣ ਮਿਲਦਾ ਹੈ। ਜੇਕਰ ਇਸ ਅਨੁਵਾਦਕ ਦੇ ਸਾਹਮਣੇ ਉੱਤਰ ਕਾਂਡ ਹੁੰਦਾ ਤਾਂ ਕੀ ਉਹ ਉੱਤਰ ਕਾਂਡ ਦਾ ਅਨੁਵਾਦ ਨਾ ਕਰਦਾ ?
2. Ralph T. H. Griffith ਨੇ 1874 ਵਿੱਚ ਰਾਮਾਇਣ ਦਾ ਇੰਗਲਿਸ਼ ਵਿੱਚ ਅਨੁਵਾਦ ਕੀਤਾ। ਇਸ ਨੂੰ ਲੰਦਨ ਵਿੱਚ Trubner and Co. ਨੇ ਅਤੇ ਭਾਰਤ ਵਿੱਚ ਬਨਾਰਸ ਵਿੱਚ Lazarus and co. ਨੇ ਛਾਪਿਆ ਸੀ। ਇਸ ਵਿੱਚ ਵੀ ਪਹਿਲੇ ਛੇ ਭਾਗਾਂ ਦੀ ਹੀ ਅਨੁਵਾਦ ਕੀਤਾ ਗਿਆ ਹੈ। ਯੁੱਧਕਾਂਡ ਦੇ ਅੰਤ ਵਿੱਚ ਉੱਤਰਕਾਂਡ ਦੇ ਵਿਸ਼ੇ ਵਿੱਚ ਮਿਲਦਾ ਹੈ-
The Ramayan ends epically complete, with the triumphant return of Rama and his rescued queen to Ayodhya and his consecration and coronation in the capital of his forefathers. Even if the story were not complete, the conclusion of the last canto of the sixth book evidently the work of a later hand than Valmiki’s. Which speaks of Rama’s glorious and happy reign and promises blessings to those who read and hear the Ramayan, would be sufficient to show that, when these verses were added, the poem was considered to be finished.
ਭਾਵ—ਇੱਕ ਮਹਾਂਕਾਵਯ ਦੇ ਰੂਪ ਵਿੱਚ ਰਾਮਾਇਣ ਵਿਜਯੀ ਰਾਮ ਦੀ ਆਪਣੀ ਰਾਣੀ ਨੂੰ ਬਚਾਉਣ ਅਤੇ ਆਪਣੇ ਪੂਰਵਜਾਂ ਦੀ ਰਾਜਧਾਨੀ ਵਿੱਚ ਰਾਜਅਭਿਸ਼ੇਕ ਦੇ ਨਾਲ ਪੂਰੀ ਹੋ ਜਾਂਦੀ ਹੈ। ਛੇਵੇਂ ਅਧਿਆਏ ਦੇ ਅੰਤਿਮ ਖੰਡ ਵਿੱਚ ਬਾਲਮੀਕੀ ਰਾਮ ਦੇ ਗੌਰਵਸ਼ਾਲੀ ਅਤੇ ਖੁਸ਼ਹਾਲ ਸ਼ਾਸ਼ਨ ਦੀ ਗੱਲ ਕਰਦੇ ਹਨ ਅਤੇ ਉਨ੍ਹਾਂ ਦੇ ਲਈ ਆਸ਼ੀਰਵਚਨ ਕਹਿੰਦੇ ਹਨ ਜੋ ਰਾਮਾਇਣ ਨੂੰ ਪੜ੍ਹਦੇ ਅਤੇ ਸੁਣਦੇ ਹਨ। ਇਸ ਨਾਲ ਇਹ ਨਿਸ਼ਚਿਤ ਹੋ ਜਾਂਦਾ ਹੈ ਕਿ ਮਹਾਂਕਾਵਯ ਇੱਥੇ ਸਮਾਪਤ ਹੋ ਜਾਂਦਾ ਹੈ। ਉੱਤਰਕਾਂਡ ਬਾਅਦ ਦੀ ਰਚਨਾ ਹੈ ਜੋਕਿ ਕਿਸੇ ਦੁਸਰੇ ਦੁਆਰਾ ਲਿਖੀ ਗਈ ਹੈ।
****
3. ਬਾਲਮੀਕੀ ਰਾਮਾਇਣ ਦੀ ਸੰਸਕ੍ਰਿਤ ਵਿੱਚ ਤਿੰਨ ਟੀਕਾ ਮਿਲਦੀ ਹੈ, ਉਸ ਵਿੱਚ ਵੀ ਸਭ ਤੋਂ ਮੁੱਖ ਅਤੇ ਪੁਰਾਣੀ ਟੀਕਾ (ਭਾਸ਼ਯ) ਸ਼੍ਰੀ ਗੋਵਿੰਦਰਾਜ ਜੀ ਦੀ ਹੈ। ਗੋਵਿੰਦਰਾਜ ਜੀ ਨੇ ਆਪਣਾ ਅਤੇ ਆਪਣੇ ਗੁਰੂ ਦਾ ਪਰਿਚਯ ਬਾਲਕਾਂਡ ਵਿੱਚ ਰਾਮਾਇਣ ਦੇ ਆਰੰਭ ਵਿੱਚ ਅਤੇ ਯੁੱਧ ਕਾਂਡ ਦੇ ਅੰਤ ਵਿੱਚ ਦਿੱਤਾ ਹੈ, ਵਿੱਚਕਾਰ ਵਿੱਚ ਕਿਤੇ ਵੀ ਉਨ੍ਹਾਂ ਨੇ ਆਪਣਾ ਪਰਿਚਯ ਨਹੀਂ ਦਿੱਤਾ ਹੈ। ਜੇਕਰ ਗੋਵਿੰਦਰਾਜ ਜੀ ਦੇ ਸਾਹਮਣੇ ਉੱਤਰ ਕਾਂਡ ਹੁੰਦਾ , ਤਾਂ ਉਹ ਆਪਣਾ ਪਰਿਚਯ ਯੁੱਧ ਕਾਂਡ ਵਿੱਚ ਨਾ ਦੇਕੇ ਉੱਤਰ ਕਾਂਡ ਵਿੱਚ ਦਿੰਦੇ... ਸੰਨ 1900 ਦੇ ਆਸਪਾਸ ਤੱਕ ਜੋ ਵੀ ਗੋਵਿੰਦਰਾਜ ਦੇ ਸੰਸਕਰਨ ਵਿੱਚ ਗੋਵਿੰਦਰਾਜ ਦੀ ਉ4ਤਰ ਕਾਂਡ ਉੱਪਰ ਟੀਕਾ ਮਿਲਦਾ ਹੈ... ਉਸਦੇ ਉੱਤਰ ਕਾਂਡ ਉੱਪਰ ਜੋ ਟੀਕਾ ਦਿੱਤਾ ਗਿਆ ਹੈ, ਉਹ ਪਿਛਲੇ 6 ਕਾਂਡਾਂ ਤੋਂ ਬਿਲਕੁੱਲ ਵੱਖਰਾ ਹੈ ਅਤੇ ਉੱਤਰ ਕਾਂਡ ਨੂੰ ਰਾਮਾਇਣ ਦਾ ਹਿੱਸਾ ਦਿਖਾਉਣ ਦੇ ਲਈ ਬਣਾਇਆ ਗਿਆ ਹੈ।
4. ਖੇਤਰੀ ਭਾਸ਼ਾਵਾਂ ਵਿੱਚ ਮਿਲਣ ਵਾਲੀ ਰਮਾਇਣ ਅਤੇ ਉੱਤਰ ਕਾਂਡ:-
ਭਾਰਤ ਵਿੱਚ ਬਾਲਮੀਕੀ ਰਾਮਾਇਣ ਨੂੰ ਆਧਾਰ ਬਣਾ ਕੇ ਕਈ ਪ੍ਰਾਦੇਸ਼ਿਕ ਭਾਸ਼ਾਵਾਂ ਵਿੱਚ ਰਾਮਾਇਣ ਲਿਖੀ ਗਈ ਹੈ, ਜਿਵੇਂ ਕੰਬ ਰਾਮਾਇਣ (ਤਮਿਲ ਵਿੱਚ), ਰੰਗਨਾਥ ਤੇਲਗੂ (ਤੇਲਗੂ ਵਿੱਚ), ਤੋਰਵੇ ਰਾਮਾਇਣ (ਕੰਨੜ ਵਿੱਚ), ਅਤੇ ਤੁਲਸੀਦਾਸ ਜੀ ਦੀ ਰਾਮਚਰਿਤ ਮਾਨਸ (ਅਵਧੀ ਵਿੱਚ) , ਹੁਣ ਅਸੀਂ ਕ੍ਰਮਵਾਰ ਤੋਂ ਇਨ੍ਹਾਂ ਉੱਪਰ ਵਿਚਾਰ ਕਰਦੇ ਹਾਂ.....
5. ਕੰਬ ਰਾਮਾਇਣ- ਇਸਦੀ ਰਚਨਾ ਕਾਲ ਲਗਭੱਗ 12ਵੀਂ ਸਦੀ ਹੈ, ਸੰਸਕ੍ਰਿਤ ਤੋਂ ਭਿੰਨ ਭਾਸ਼ਾਵਾਂ ਵਿੱਚ ਇਹ ਸਭ ਤੋਂ ਪੁਰਾਣੀ ਰਾਮਾਇਣ ਹੈ, ਇਸ ਦੇ ਲੇਖਕ ਮਹਾਂਕਵੀ ਕੰਬਨ ਜੀ ਹਨ, ਇਸਦੀ ਮੂਲ ਭਾਸ਼ਾ ਤਮਿਲ ਹੈ, ਹੁਣ ਤੱਕ ਇਸਦੇ ਹਿੰਦੀ ਵਿੱਚ (ਪਹਿਲਾਂ ਅਨੁਵਾਦ 1962 ਵਿੱਚ ਬਿਹਾਰ ਰਾਜਭਾਸ਼ਾ ਪਰਿਸ਼ਦ), ਕਈ ਅਨੁਵਾਦ ਹੋ ਚੁੱਕੇ ਹਨ, ਇਸਦੇ ਵਿੱਚ ਵੀ ਬਾਲਕਾਂਡ ਤੋਂ ਲੈਕੇ ਯੁੱਧਕਾਂਡ ਤੱਕ 6 ਹੀ ਕਾਂਡ ਹਨ, ਇਹ ਵੀ ਭਗਵਾਨ ਸ਼੍ਰੀਰਾਮ ਜੀ ਦੇ ਰਾਜ ਅਭਿਸ਼ੇਕ ਅਤੇ ਸ਼੍ਰੀ ਰਾਮ ਜੀ ਦੁਆਰਾ ਦਰਬਾਰ ਵਿੱਚ ਸਾਰਿਆਂ ਦੇ ਲਈ ਪ੍ਰਸ਼ੰਸ਼ਾ ਵਚਨ ਦੇ ਨਾਲ ਪੂਰੀ ਹੋ ਜਾਂਦੀ ਹੈ, ਇਹ ਬਹੁਤ ਜਿਆਦਾ ਬਾਲਮੀਕੀ ਰਾਮਾਇਣ ਨਾਲ ਹੀ ਮਿਲਦੀ ਹੈ, ਜੇਕਰ ਮਹਾਂਕਵੀ ਕੰਬਨ ਜੀ ਦੇ ਸਾਹਮਣੇ ਬਾਲਮੀਕੀ ਰਾਮਾਇਣ ਵਿੱਚ ਉੱਤਰ ਕਾਂਡ ਹੁੰਦਾ ਤਾਂ ਇਸਦਾ ਵਰਨਣ ਜਰੂਰ ਕਰਦੇ, ਪਰੰਤੂ ਉਨ੍ਹਾਂ ਦੇ ਸਾਹਮਣੇ ਜੋ ਵਾਲਮੀਕੀ ਰਾਮਾਇਣ ਉਪਲੱਬਧ ਸੀ, ਉਸ ਵਿੱਚ ਉਸ ਸਮੇਂ ਕੇਵਲ 6 ਹੀ ਕਾਂਡ ਸਨ।
6. ਰੰਗਨਾਥ ਰਾਮਾਇਣ- ਇਸ਼ਦਾ ਰਚਨਾ ਕਾਲ ਲਗਭਗ 1380 ਈਸਵੀ ਹੈ, ਇਸ ਦੀ ਭਾਸ਼ਾ ਤੇਲਗੂ ਹੈ। ਪਰੰਤੂ ਇਸਦਾ ਹਿੰਦੀ ਵਿੱਚ ਅਨੁਵਾਦ (1961 ਵਿੱਚ ਬਿਹਾਰ ਰਾਜਭਾਸ਼ਾ ਪਰਿਸ਼ਦ ਦੁਆਰਾ) ਹੋ ਚੁੱਕਿਆ ਹੈ। ਇਹ ਰਾਮਾਇਣ ਸ਼੍ਰੀਰਾਮ ਜੀ ਦੇ ਰਾਜ ਅਭਿਸ਼ੇਕ ਅਤੇ ਦਰਬਾਰ ਦੇ ਨਾਲ ਹੀ ਪੂਰੀ ਹੋ ਜਾਂਦੀ ਹੈ। ਇਸ ਵਿੱਚ ਵੀ ਬਾਲਕਾਂਡ ਤੋਂ ਲੈਕੇ ਯੁੱਧਕਾਂਡ ਤੱਕ ਕੇਵਲ 6 ਹੀ ਕਾਂਡ ਮੌਜੂਦ ਹਨ। ਜੇਕਰ ਇਸਦੇ ਰਚਇਤਾ ਦੇ ਸਾਹਮਣੇ ਉਪਲੱਬਧ ਬਾਲਮੀਕੀ ਰਾਮਾਇਣ ਵਿੱਚ ਉੱਤਰ ਕਾਂਡ ਹੁੰਦਾ, ਤਾਂ ਉਹ ਜਰੂਰ ਹੀ ਉਸਦਾ ਉਲੇਖ ਕਰਦੇ ਪਰੰਤੂ ਉਨ੍ਹਾਂ ਦੇ ਸਾਹਮਣੇ ਵੀ ਜੋ ਬਾਲਮੀਕੀ ਰਾਮਾਇਣ ਉਪਲੱਬਧ ਸੀ, ਉਸ ਵਿੱਚ ਕੇਵਲ 6 ਹੀ ਕਾਂਡ ਮੌਜੂਦ ਸਨ।
7. ਤੋਰਵੇ ਰਾਮਾਇਣ- ਇਸਦਾ ਰਚਨਾ ਕਾਲ ਲਗਭਗ 1500 ਈਸਵੀ ਹੈ, ਇਸਦੀ ਮੂਲ ਭਾਸ਼ਾ ਕੰਨੜ ਹੈ। ਪੰਰਤੂ ਹੁਣ ਇਸਦਾ ਹਿੰਦੀ ਵਿੱਚ ਅਨੁਵਾਦ ਹੋ ਚੁੱਕਿਆ ਹੈ, ਇਸ ਦੇ ਲੇਖਕ ਤੋਰਵੇ ਨਰਹਰੀ ਜੀ ਹਨ। ਇਹ ਰਾਮਾਇਣ ਸ਼੍ਰੀਰਾਮ ਜੀ ਦੇ ਰਾਜ ਅਭਿਸ਼ੇਕ , ਸੁਗਰੀਵ ਆਦਿ ਨੂੰ ਵਿਦਾ ਕਰਨ, ਰਾਮ ਰਾਜ ਵਿੱਚ ਸੁੱਖ ਸ਼ਾਂਤੀ, ਦਰਬਾਰ ਦੇ ਦ੍ਰਿਸ਼ ਅਤੇ ਰਾਮਾਇਣ ਪੜ੍ਹਨ ਦੇ ਲਾਭ ਦੇ ਵਰਨਣ ਨਾਲ ਹੀ ਪੂਰੀ ਹੋ ਜਾਂਦੀ ਹੈ। ਇਸ ਵਿੱਚ ਬਾਲਕਾਂਡ ਤੋਂ ਲੈਕੇ ਯੁੱਧ ਕਾਂਡ ਤੱਕ ਕੇਵਲ 6 ਹੀ ਕਾਂਡਾਂ ਦਾ ਵਰਨਣ ਮਿਲਦਾ ਹੈ। ਜੇਕਰ ਇਸਦੇ ਰਚਇਤਾ ਦੇ ਸਾਹਮਣੇ ਉਪਲੱਬਧ ਬਾਲਮੀਕੀ ਰਾਮਾਇਣ ਦੇ ਵਿੱਚ ਉੱਤਰ ਕਾਂਡ ਹੁੰਦਾ ਤਾਂ ਉਹ ਜਰੂਰ ਉਸਦਾ ਵੀ ਉਲੇਖ ਆਪਣੀ ਇਸ ਤੋਰਵੇ ਰਾਮਾਇਣ ਵਿੱਚ ਕਰਦੇ, ਪਰ ਜੋ ਰਾਮਾਇਣ ਉਹਨਾਂ ਦੇ ਸਾਹਮਣੇ ਉਪਲੱਬਧ ਸੀ, ਉਸ ਵਿੱਚ ਕੇਵਲ 6 ਹੀ ਕਾਂਡ ਮੌਜੂਦ ਸਨ।
8. ਰਾਮਚਰਿਤ ਮਾਨਸ- ਗੋਸਵਾਮੀ ਤੁਲਸੀਦਾਸ ਜੀ ਦੀ ਰਾਮਚਰਿਤ ਮਾਨਸ ਵਿੱਚ ਉੱਤਰ ਕਾਂਡ ਹੈ। ਪੰਰਤੂ ਉਸਦੀ ਵਿਸ਼ਾ ਵਸਤੂ ਬਾਲਮੀਕੀ ਜੀ ਦੇ ਉੱਤਰ ਕਾਂਡ ਤੋਂ ਪੂਰੀ ਤਰ੍ਹਾਂ ਅਲੱਗ ਹੈ। ਇਸ ਵਿੱਚ ਨਾ ਤਾਂ ਸ਼ੰਭੂਕ ਹੈ, ਨਾ ਲਵਕੁਸ਼ ਹੈ, ਨਾ ਮਾਤਾ ਸੀਤਾ ਜੀ ਨੂੰ ਬਨਵਾਸ ਭੇਜਣ ਦਾ ਵਰਨਣ ਹੈ। ਅਤ: ਤੁਲਸੀਦਾਸ ਜੀ ਦੇ ਸਮੇਂ ਵਿੱਚ ਵੀ ਇਹ ਉੱਤਰ ਕਾਂਡ ਰਾਮਾਇਣ ਦਾ ਹਿੱਸਾ ਨਹੀਂ ਸੀ। ਸ਼੍ਰੀਰਾਮ ਜੀ ਦੇ ਰਾਜ ਅਭਿਸ਼ੇਕ ਦਾ ਵਰਨਣ ਬਾਲਮੀਕੀ ਜੀ ਦੇ ਛੇਵੇਂ ਕਾਂਡ (ਯੁੱਧ ਕਾਂਡ) ਵਿੱਚ ਕਰਦੇ ਹਨ, ਜੋ ਤੁਲਸੀਦਾਸ ਜੀ ਸੱਤਵੇ ਕਾਂਡ ਵਿੱਚ।।।
9. ਬਾਲਮੀਕੀ ਰਾਮਾਇਣ ਵਿੱਚ ਫਲ਼ਸ਼ਰੂਤੀ (ਸ਼੍ਰੀ ਰਾਮਾਇਣ ਜੀ ਦੇ ਪੜ੍ਹਨ ਦੇ ਲਾਭ) ਯੁੱਧ ਕਾਂਡ ਦੇ ਅੰਤ ਵਿੱਚ ਹਨ। ਜੇਕਰ ਮਹਾਂਰਿਸ਼ੀ ਬਾਲਮੀਕੀ ਜੀ ਨੇ ਉੱਤਰ ਕਾਂਡ ਲਿਖਣਾ ਹੁੰਦਾ ਤਾਂ ਉਹ ਇਸ ਦੇ ਲਾਭਾਂ ਨੂੰ ਉੱਤਰ ਕਾਂਡ ਦੇ ਅੰਤ ਵਿੱਚ ਲਿਖਦੇ।।
10. ਸੰਸਕ੍ਰਿਤ ਦੇ ਸਾਰੇ ਗ੍ਰੰਥਾਂ ਵਿੱਚ ਸਮੇਂ ਸਮੇਂ ਵਿੱਚ ਮਿਲਾਵਟ ਕੀਤੀ ਜਾਂਦੀ ਰਹੀ ਹੈ। ਅੱਜ ਰਾਮਾਇਣ ਦੇ 4-5 ਅਲੱਗ ਅਲੱਗ ਸੰਸਕਰਨ ਮਿਲਦੇ ਹਨ, ਜਿਸ ਵਿੱਚ ਇੱਕ ਦੂਸਰੇ ਤੋਂ ਪੂਰੀ ਤਰ੍ਹਾਂ ਅਲੱਗ ਅਲੱਗ ਸ਼ਲੋਕ ਮਿਲਦੇ ਹਨ। ਕੁਝ ਸ਼ਲੋਕਾਂ ਦੀ ਸ਼ੰਖਿਆ ਵੀ ਦੂਸਰੇ ਸੰਸਕਰਨਾਂ ਤੋਂ ਭਿੰਨ ਹੈ। ਇਸਦੇ ਨਾਲ ਅਨੁਮਾਨ ਹੋ ਜਾਂਦਾ ਹੈ ਕਿ ਕੁਝ ਸਵਾਰਥੀ ਲੋਕ ਸਮੇਂ ਉੱਪਰ ਇਹਨਾਂ ਪੁਸਤਕਾਂ ਵਿੱਚੋਂ ਸ਼ਲੋਕ ਹਟਾਉਂਦੇ ਵੀ ਰਹੇ ਅਤੇ ਮਿਲਾਉਂਦੇ ਵੀ ਰਹੇ ਹਨ। ਇਨ੍ਹਾਂ ਮਿਲਾਵਟੀ ਸ਼ਲੋਕਾਂ ਦੇ ਕਾਰਨ ਹੀ ਸਨਾਤਨ ਧਰਮ ਦੇ ਮਹਾਂਪੁਰਸ਼ਾਂ ਦਾ ਅਪਮਾਨ ਹੁੰਦਾ ਜਾ ਰਿਹਾ ਹੈ। ਉਦਾਹਰਨ ਦੇ ਤੌਰ ਉੱਪਰ ਕਮਿਊਨਿਸਟ ਲੇਖਿਕਾ ਮ੍ਰਨਾਲ ਪਾਂਡੇ ਨੇ ਇੱਕ ਵਾਰ ਅਖਵਾਰ ਵਿੱਚ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਉਸਨੇ ਮਾਤਾ ਸੀਤਾ ਦੁਆਰਾ (ਪੂਜਾ ਦੇ ਤੋਰ ਤੇ) ਗੰਗਾ ਨਦੀ ਵਿੱਚ ਸ਼ਰਾਬ ਦੇ ਘੜੇ ਪਾਉਣ ਦੀ ਗੱਲ ਲਿਖੀ ਸੀ। ਬਾਅਦ ਵਿੱਚ ਲੱਭਣ ਉੱਤੇ ਪਾਇਆ ਗਿਆ ਕਿ ਇਹ ਸ਼ਲੋਕ ਕੇਵਲ ਇੱਕ ਸੰਸਕਰਨ ਵਿੱਚ ਹੀ ਹੈ, ਜੋ ਕਿ ਕਿਸੇ ਸ਼ਰਾਬ ਪੀਣ ਵਾਲੇ ਨੇ ਮਿਲਾਇਆ ਹੈ। ਇਸੇ ਤਰ੍ਹਾਂ ਕੇਵਲ ਇੱਕ ਸੰਸਕਰਨ ਵਿੱਚ ਮਾਤਾ ਸੀਤਾ ਜੀ ਦੁਆਰਾ ਘੁੰਡ ਕੱਢਣ ਦਾ ਵੀ ਜਿਕਰ ਮਿਲਦਾ ਹੈ ਜੋ ਕਿ ਸਾਫ ਸਾਫ ਬਾਅਦ ਵਿੱਚ ਮਿਲਾਇਆ ਗਿਆ ਹੈ।।
(ਲੇਖਕ- ਆਰਿਆ ਗਿਆਨਚੰਦ ਗੋਇਲ)
ਨੋਟ:- ਸਾਰੇ ਵੀਰਾਂ ਨੂੰ ਜੇਕਰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ।।। ਜੇਕਰ ਤੁਸੀਂ ਸ਼ੁੱਧ ਸਨਾਤਨ ਧਰਮ ਦੇ ਸਵਰੂਪ ਅਤੇ ਇਸਦੇ ਉੱਪਰ ਉੱਠਣ ਵਾਲੇ ਸਵਾਲਾਂ ਦੇ ਉੱਤਰ ਸਹੀ ਸਹੀ ਜਾਣਨਾ ਚਾਹੁੰਦੇ ਹੋ..ਤਾਂ ਅੱਜ ਹੀ ਆਰਿਆ ਸਮਾਜ ਦੁਆਰਾ ਰਚਿਤ ਵੇਦ, ਉਪਨਿਸ਼ਦ, ਗੀਤਾ, ਬਾਲਮੀਕੀ ਰਾਮਾਇਣ, ਮਹਾਂਭਾਰਤ, ਸ਼ੁੱਧ ਮਨੂ ਸਮਰਿਤੀ ਤੋਂ ਇਲਾਵਾ ਭਾਰਤੀ ਗੌਰਵਮਈ ਇਤਿਹਾਸ, ਮਹਾਂਪੁਰਸ਼ਾਂ ਦੀਆਂ ਜੀਵਨੀਆਂ ਆਦਿ www.vedrishi.com (ਵੇਦਰਿਸ਼ੀ ਵੈਬਸਾਈਟ) ਤੋਂ ਹੀ ਖਰੀਦੋ।। ਜੈ ਜੈ ਸ਼੍ਰੀ ਰਾਮ।। ਓਮ।।

No comments:

Post a Comment