ਸਵਾਮੀ_ਦਯਾਨੰਦ_ਅਤੇ_ਗਊ_ਰੱਖਿਆ
*ਗਾਵੋ ਵਿਸ਼ਵੱਸ਼ਯ ਮਾਤਰਮ।।*
ਜਦੋਂ ਤਮਾ ਸ਼ਰੀਰ ਨੂੰ ਛੱਡ ਦਿੰਦੀ ਹੈ ਤਾਂ ਸਰੀਰ ਮਰ ਜਾਂਦਾ ਹੈ ਅਰਥਾਤ ਬਿਨ੍ਹਾਂ ਕਿਰਿਆ ਵਾਲਾ, ਬਿਨ੍ਹਾਂ ਪ੍ਰਾਣ ਵਾਲਾ, ਤੇਜਹੀਣ ਹੋ ਜਾਂਦਾ ਹੈ। ਗਊ ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਦੀ ਆਤਮਾ ਹੈ, ਅਤੇ ਜੇਕਰ ਗਊ ਇਸ ਦੇਸ਼ ਨੂੰ ਛੱਡ ਕੇ ਚਲੀ ਜਾਂਦੀ ਹੈ ਤਾਂ ਭਾਰਤ ਦੇਸ਼ ਆਤਮਾ ਦੇ ਬਿਨ੍ਹਾਂ ਸਰੀਰ ਮਾਤਰ ਰਹਿ ਜਾਵੇਗਾ। ਇਸ ਰਾਸ਼ਟਰ ਦਾ ਪਤਨ ਨਿਸ਼ਚਿਤ ਰੂਪ ਨਾਲ ਕੋਈ ਨਹੀਂ ਬਚਾ ਸਕੇਗਾ, ਜੇਕਰ ਗਊ ਆਦਿ ਪਸ਼ੂਆਂ ਨੂੰ ਕੱਟਣ ਤੋਂ ਨਹੀਂ ਬਚਾਇਆ ਜਾਂਦਾ ਹੈ।
ਪ੍ਰਾਚੀਨ ਕਾਲ ਵਿੱਚ ਤਾਂ ਸੰਪੱਤੀ ਦਾ ਮਾਪਦੰਡ ਵੀ ਗੋਧਨ ਨੂੰ ਹੀ ਮੰਨਿਆ ਜਾਂਦਾ ਸੀ। ਭਾਰਤੀ ਸੰਸਕ੍ਰਿਤੀ ਅਤੇ ਪੰਰਪਰਾ ਵਿੱਚ ਭਾਰਤ ਮਾਤਾ ਅਤੇ ਗਊ ਮਾਤਾ ਦੋਨੋਂ ਇੱਕ ਸਮਾਨਰੂਪ ਵਿੱਚ ਸੇਵਾ ਅਤੇ ਰੱਖਿਆ ਦੇ ਪਾਤਰ ਰਹੇ ਹਨ। ਸੰਸਕ੍ਰਿਤ ਵਿੱਚ ਤਾਂ ਗਊ ਅਤੇ ਪ੍ਰਿਥਵੀ ਦੋਨਾਂ ਲਈ ਹੀ ਇੱਕ ਸ਼ਬਦ ‘ਗੋ’ ਦਾ ਪ੍ਰਯੋਗ ਹੋਇਆ ਹੈ। ਰਿਸ਼ੀ ਦਯਾਨੰਦ ਦੀ ਆਰਥਿਕ ਰਾਸ਼ਟਰੀਅਤਾ ਦਾ ਉਹ ਮੁੱਖ ਸਤੰਭ ਹੈ। ਇਸ ਕਾਰਨ ਉਹਨਾਂ ਨੇ ਇਸ ਵਿਸ਼ੇ ਨੂੰ ਲੈਕੇ #ਗੋਕਰੁਣਾਨਿਧੀ ਦੇ ਨਾਮ ਨਾਲ ਇੱਕ ਸਵਤੰਤਰ ਗ੍ਰੰਥ ਦੀ ਰਚਨਾ ਕਰਕੇ ਗਊ-ਵਿਸ਼ਿਆਂ ਉੱਪਰ ਪ੍ਰਸ਼ਨਾਂ ਦੇ ਵਿਸਤਾਰ ਨਾਲ ਵਿਵੇਚਨ ਕੀਤਾ ਹੈ। ਇਸੇ ਪੁਸਤਕ ਤੋਂ ਹੀ ਬ੍ਰਿਟਿਸ਼ ਸਰਕਾਰ ਨੂੰ ਰਾਜਦ੍ਰੋਹ ਦੀ ਗੰਧ ਆਉਣ ਲੱਗੀ ਸੀ।
#ਗੋਕਰੁਣਾਨਿਧੀ ਦਾ ਉਦੇਸ਼—
ਇਸ਼ ਗ੍ਰੰਥ ਦੀ ਭੂਮਿਕਾ ਵਿੱਚ ਰਿਸ਼ੀ ਦਯਾਨੰਦ ਜੀ ਲਿਖਦੇ ਹਨ ਕਿ ਇਹ ਗ੍ਰੰਥ ਇਸੇ ਅਭਿਆਨ ਨਾਲ ਲਿਖਿਆ ਗਿਆ ਹੈ ਜਿਸ ਨਾਲ ਗਊ ਆਦਿ ਪਸ਼ੂਆਂ ਜਿੱਥੇ ਤੱਕ ਹੋਕੇ ਸਕੇ ਬਚਾਈਂਆਂ ਜਾਣ ਅਤੇ ਉਨ੍ਹਾਂ ਦੇ ਬਚਾਉਣ ਨਾਲ ਦੁੱਧ, ਘੀ ਅਤੇ ਖੇਤੀ ਦੇ ਵੱਧਣ ਵਿੱਚ ਸਭ ਦਾ ਸੁੱਖ ਵੱਧਦਾ ਰਹੇ।
ਆਰਿਆਰਾਜ (ਸਵਰਾਜ) ਅਤੇ ਗਊ-
ਰਿਸ਼ੀ ਵਚਨਾਮ੍ਰਤ1 ਰਿਸ਼ੀ ਵਚਨਾਮ੍ਰਤ
ਮਹਾਂਰਿਸ਼ੀ ਜੀ ਲਿਖਦੇ ਹਨ ਕਿ ਜਦੋਂ ਆਰਿਆ ਦਾ ਰਾਜ ਸੀ, ਉਦੋਂ ਇਹ ਮਹੋਪਕਾਰਕ ਗਊ ਆਦਿ ਪਸ਼ੂ ਨਹੀਂ ਮਾਰੇ ਜਾਂਦੇ ਸਨ। ਉਦੋਂ ਆਰਿਆਵ੍ਰੱਤ ਅਤੇ ਹੋਰਾਂ ਦੇਸ਼ਾਂ ਵਿੱਚ ਬੜੇ ਆਨੰਦ ਨਾਲ ਮਨੁੱਖ ਆਦਿ ਪ੍ਰਾਣੀ ਰਹਿੰਦੇ ਸਨ, ਕਿਉਂਕਿ ਦੁੱਧ, ਘੀ, ਬੈਲ ਆਦਿ ਪਸ਼ੂਆਂ ਦੀ ਬਹੁਤਾਤ ਹੋਣ ਨਾਲ ਅੰਨ ਰਸ ਵਧੇਰੇ ਹੁੰਦੇ ਸਨ। ਜਦੋਂ ਤੋਂ ਵਿਦੇਸ਼ੀ ਮਾਂਸਾਹਾਰੀ ਇਸ ਦੇਸ਼ ਵਿੱਚ ਆਕੇ ਗਊ ਆਦਿ ਪਸ਼ੂਆਂ ਨੂੰ ਮਾਰਨ ਵਾਲੇ ਰਾਜ ਅਧਿਕਾਰੀ ਹੋਏ ਹਨ ਉਦੋਂ ਤੋਂ ਕ੍ਰਮ.. ਆਰਿਆਂ ਦੇ ਦੁੱਖਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ,ਕਿਉਂਕਿ ਨਸ਼ਟੇ ਮੁਲੇ ਨੈਵ ਫਲਮ ਨ ਪੁਸ਼ਪਮ। (ਸੱਤਿਆਰਥ ਪ੍ਰਕਾਸ਼).. ਪਰੰਤੂ ਸ਼ੋਕ ! ਮਹਾਂਸ਼ੋਕ! ਵਿਦੇਸ਼ੀਆਂ ਤੋਂ ਆਜਾਦੀ ਮਿਲਣ ਤੋਂ ਬਾਅਦ ਵੀ ਸਾਡੇ ਸ਼ਾਸ਼ਕਾਂ ਨੇ ਇਸ ਭਾਰਤ ਰੂਪੀ ਰੁੱਖ ਦੀ ਜੜ੍ਹ ਨੂੰ ਸੀਂਚਣ ਦੀ ਬਜਾਏ ਕੱਟਣ ਦਾ ਹੀ ਕੰਮ ਕੀਤਾ ਹੈ।
#ਗਊ_ਸਭ_ਸੁੱਖਾਂ_ਦੀ_ਮੂਲ... ਰਿਸ਼ੀ ਵਚਨ ਅੰਮ੍ਰਿਤ (3)
ਮਹਾਂਰਿਸ਼ੀ ਜੀ ਨੇ ਗਊ ਨੂੰ ਸਭ ਸੁੱਖਾਂ ਦੀ ਮੂਲ ਸਿੱਧ ਕਰਦੇ ਹੋਇਆਂ ਲਿਖਿਆ ਹੈ... ‘ਗਵਾਦਿ ਪਸ਼ੂ ਅਤੇ ਖੇਤੀ ਆਦਿ ਕੰਮਾਂ ਦੀ ਰੱਖਿਆ ਵਿੱਚ ਵਾਧਾ ਹੋਕੇ ਸਭ ਪ੍ਰਕਾਰ ਨਾਲ ਉੱਤਮ ਸੁੱਖ ਮਨੁੱਖ ਆਦਿਕ ਪ੍ਰਾਣੀਆਂ ਨੂੰ ਪ੍ਰਾਪਤ ਹੁੰਦੇ ਹਨ। ਪੱਖਪਾਤ ਛੱਡ ਕੇ ਦੇਖੋ, ਗਊ ਆਦਿਕ ਪਸ਼ੂ ਅਤੇ ਖੇਤੀ ਆਦਿਕ ਕੰਮਾਂ ਨਾਲ ਸਭ ਸੰਸਾਰ ਨੂੰ ਅਸੰਖਿਅਕ ਸੁੱਖ ਹੁੰਦੇ ਹਨ ਜਾਂ ਨਹੀਂ।
#ਗਊ_ਦੀ_ਉਪਯੋਗਿਤਾ-
ਗਊ ਦਾ ਸਾਡੇ ਦੈਨਿਕ ਜੀਵਨ ਉੱਪਰ ਕਿੰਨ੍ਹਾਂ ਵਿਆਪਕ ਪ੍ਰਭਾਵ ਹੈ ਅਤੇ ਖਾਦ ਸਮੱਸਿਆ ਨੂੰ ਹੱਲ ਕਰਨ ਆਦਿ ਗੱਲਾਂ ਉੱਪਰ ਮਹਾਂਰਿਸ਼ੀ ਲਿਖਦੇ ਹਨ- ‘ਇਨ੍ਹਾਂ ਦੀ ਰੱਖਿਆ ਵਿੱਚ ਅੰਨ ਵੀ ਮਹਿੰਗਾ ਨਹੀਂ ਹੁੰਦਾ। ਕਿਉਂਕਿ ਦੁੱਧ ਆਦਿ ਦੇ ਅਧਿਕ ਹੋਣ ਨਾਲ ਆਲਸੀ ਨੂੰ ਵੀ ਖਾਣ-ਪੀਣ ਵਿੱਚ ਦੁੱਧ ਆਦਿ ਮਿਲਣ ਉੱਪਰ ਅੰਨ ਘੱਟ ਹੀ ਖਾਇਆ ਜਾਂਦਾ ਹੈ ਅਤੇ ਅੰਨ ਦੇ ਘੱਟ ਖਾਣ ਨਾਲ ਮੱਲ ਵੀ ਘੱਟ ਜਾਂਦਾ ਹੈ। ਮੱਲ ਦੇ ਘੱਟ ਹੋਣ ਨਾਲ ਦੁਰਗੰਧ ਵੀ ਘੱਟ ਹੁੰਦਾ ਹੈ। ਦੁਰਗੰਧ ਦੇ ਘੱਟ ਹੋਣ ਨਾਲ ਹਵਾ ਅਤੇ ਜਲ ਦੀ ਸ਼ੁੱਧੀ ਵੀ ਵਿਸੇਸ਼ ਰੂਪ ਵਿੱਚ ਹੁੰਦੀ ਹੈ। ਉਸ ਨਾਲ ਰੋਗਾਂ ਦੇ ਘੱਟਣਾ ਆਦਿ ਹੋਣ ਨਾਲ ਵੀ ਸੁੱਖ ਵੱਧਦਾ ਹੈ।
#ਗਊ_ਦੀ_ਵਿਸ਼ੇਸ਼ਤਾ.. ਰਿਸ਼ੀ ਵਚਨ ਅੰਮ੍ਰਿਤ 2
ਸਾਰੇ ਪਸ਼ੂਆਂ ਦੀ ਰੱਖਿਆ ਦਾ ਆਦੇਸ਼ ਦਿੰਦੇ ਹੋਇਆਂ ਰਿਸ਼ੀ ਨੇ ਸ਼ਭ ਤੋਂ ਜਿਆਦਾ ਬਲ ਗਊ ਉੱਪਰ ਹੀ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ਹੈ- ‘ਵਰਤਮਾਨ ਵਿੱਚ ਪਰਮੋਪਕਰਕ ਗਊ ਦੀ ਰੱਖਿਆ ਹੀ ਮੁੱਖ ਉਦੇਸ਼ ਹੈ।’ ਇੱਕ ਹੀ ਗਊ ਨਾਲ ਹੋਣ ਵਾਲੇ ਲਾਭ ਦਾ ਵਿਸਤਾਰ ਬਿਓਰਾ ਲਿਖਣ ਦੇ ਬਾਅਦ ਰਿਸ਼ੀ ਲਿਖਦੇ ਹਨ ਕਿ “ਇੱਕ ਗਊ ਕਿ ਇੱਕ ਪੀੜੀ ਵਿੱਚ ਚਾਰ ਲੱਖ ਪਚੱਤਰ ਹਜਾਰ ਛੇ ਸੌ ਮਨੁੱਖਾਂ ਦਾ ਪਾਲਣ ਹੁੰਦਾ ਹੈ ਅਤੇ ਪੀੜ੍ਹੀ ਉੱਪਰ ਪੀੜ੍ਹੀ ਵਧਾ ਕਰ ਲੇਖਾ ਕਰੀਏ ਤਾਂ ਅਸੰਖਿਅਕ ਮਨੁੱਖਾਂ ਦਾ ਪਾਲਣ ਹੁੰਦਾ ਹੈ।” (ਸੱਤਿਆਰਥ ਪ੍ਰਕਾਸ਼) ਗੁਣਾਂ ਵਿੱਚ ਸਰਵਸ਼੍ਰੇਸ਼ਠ ਹੋਣ ਦੇ ਕਾਰਨ ਹੀ ਆਰਿਆ ਨੇ ਗਊ ਨੂੰ ਸਭ ਪਸ਼ੂਆਂ ਤੋਂ ਉੱਤਮ ਮੰਨਿਆ ਹੈ। ਅੱਜਕੱਲ੍ਹ ਤਾਂ ਸਾਰੇ ਵਿਦਵਾਨਾਂ ਆਦਿ ਨੇ ਸਵਿਕਾਰ ਕੀਤਾ ਹੈ ਕਿ ਭਾਰਤ ਦੀ ਦੇਸ਼ੀ ਗਊ ਦੇ ਦੁੱਧ ਵਿੱਚ A2 ਹੁੰਦਾ ਹੈ, ਜਿਸ ਨਾਲ ਸਾਰੇ ਰੋਗ ਇੱਥੋਂ ਤੱਕ ਕਿ ਕੈਸ਼ਰ ਅਤੇ ਏਡਜ ਆਦਿ ਜੈਸੇ ਅਸਾਧਿਅ ਰੋਗ ਵੀ ਠੀਕ ਹੋ ਸਕਦੇ ਹਨ।
#ਗਊਹੱਤਿਆ_ਮਹਾਂਪਾਪ.....
ਗੋਕਰੁਣਾਨਿਧੀ ਵਿੱਚ ਇੱਕ ਗਊ ਨਾਲ ਹੋਣ ਵਾਲੇ ਲਾਭ ਦੀ ਚਰਚਾ ਕਰਦੇ ਹੋਏ ਸਵਾਮੀ ਜੀ ਲਿਖਦੇ ਹਨ ਕਿ ਜਦੋਂ ਕਿ ਇੱਕ ਗਊ ਇੱਕ ਪੀੜੀ ਵਿੱਚ ਕਈ ਲੱਖ ਮਨੁੱਖਾਂ ਦਾ ਪਾਲਣ ਹੁੰਦਾ ਹੈ। ਇਸਦੇ ਮਾਂਸ ਨਾਲ ਅਨੁਮਾਨ ਹੈ ਕਿ ਕੇਵਲ 80 ਮਾਂਸਾਹਾਰੀ ਮਨੁੱਖ ਹੀ ਇੱਕ ਵਾਰ ਵਿੱਚ ਤ੍ਰਿਪਤ ਹੋ ਸਕਦੇ ਹਨ। ਦੇਖੋ, ਤੁੱਛ ਲਾਭ ਦੇ ਲਈ ਲੱਖਾਂ ਪ੍ਰਾਣੀਆਂ ਨੂੰ ਮਾਰ ਕੇ ਅਸੰਖਿਅਕ ਪ੍ਰਾਣੀਆਂ ਦੀ ਹਾਣੀ ਕਰਨਾ ਮਹਾਂਪਾਪ ਕਿਉਂ ਨਹੀਂ ਹੈ?
ਮਹੋਪਕਾਰਕ_ਗਊ_ਅਤੇ_ਕਰੂਰ_ਮਨੁੱਖ—
ਮਹਾਂਰਿਸ਼ੀ ਲਿਖਦੇ ਹਨ ਕਿ ਦੇਖੋ, ਜੋ ਪਸ਼ੂ ਪੱਤੇ, ਫਲ, ਫੁੱਲ, ਘਾਹ ਆਦਿ ਖਾਵੇ ਅਤੇ ਸਾਰ ਦੁੱਧ ਆਦਿ ਅੰਮ੍ਰਿਤਰੂਪੀ ਰਤਨ ਦੇਵੇ, ਹਲ,ਗੱਡੀ ਵਿੱਚ ਚੱਲਕੇ ਅਨੇਕ ਵਿਧੀ ਅੰਨ ਆਦਿ ਉਤਪੰਨ ਕਰ ਸਭ ਦੀ ਬੁੱਧੀ, ਬਲ ਆਦਿ ਨੂੰ ਵਦਾ ਕੇ ਨਿਰੋਗਤਾ ਦੇਵੇ, ਪੁੱਤਰ, ਪੁੱਤਰੀ ਅਤੇ ਮਿੱਤਰ ਆਦਿ ਦੇ ਸਮਾਨ ਪੁਰਸ਼ਾਂ ਦੇ ਨਾਲ ਵਿਸ਼ਵਾਸ਼ ਅਤੇ ਪ੍ਰੇਮ ਕਰੇ, ਜਿੱਥੇ ਬੰਨੀਏ ਉੱਥੇ ਹੀ ਰਹੇ, ਜਿੱਧਰ ਚਲਾਈਏ, ਉੱਧਰ ਹੀ ਚੱਲੇ, ਜਿੱਥੇ ਤੋਂ ਹਟਾ ਦੇਈਏ, ਉੱਥੋਂ ਆਸਾਨੀ ਨਾਲ ਹੱਟ ਜਾਵੇ, ਦੇਖਣ ਅਤੇ ਬੁਲਾਉਣ ਉੱਪਰ ਕੋਲ ਆਵੇ, ਜਦੋਂ ਕਦੇ ਹਿੰਸਕ ਪਸ਼ੂ ਜਾਂ ਮਾਰਨੇ ਵਾਲੇ ਨੂੰ ਦੇਖੇ ਤਾਂ ਆਪਣੀ ਰੱਖਿਆ ਦੇ ਲਈ ਪਾਲਣ ਕਰਨ ਵਾਲੇ ਦੇ ਕੋਲ ਸਮੀਪ ਦੌੜ ਕਰ ਆਵੇ ਕਿ ਇਹ ਸਾਡੀ ਰੱਖਿਆ ਕਰੇਗਾ। (ਰਿਸ਼ੀ ਵਚਨ ਅੰਮ੍ਰਿਤ 4)
ਜਿਸ ਦੇ ਮਰਨ ਉੱਪਰ ਚਮੜਾ ਵੀ ਕੰਟਕ ਆਦਿ ਤੋਂ ਰੱਖਿਆ ਕਰੇ, ਜੰਗਲ ਵਿੱਚ ਚਰ ਕੇ ਆਪਣੇ ਬੱਚੇ ਅਤੇ ਸਵਾਮੀ ਦੇ ਲਈ ਦੁੱਧ ਨੂੰ ਨਿਯਤ ਸਥਾਨ ਉੱਪਰ ਨਿਯਤ ਸਮੇਂ ਉੱਪਰ ਚਲੇ ਆਉਣ, ਆਪਣੇ ਸਵਾਮੀ ਦੀ ਰੱਖਿਆ ਦੇ ਲਈ ਤਨ-ਮਨ ਲਗਾਉਣ, ਜਿਸਦਾ ਸਾਰਾ ਕੁਝ ਰਾਜਾ ਅਤੇ ਪ੍ਰਜਾ ਆਦਿ ਮਨੁੱਖਾਂ ਦੇ ਸੁੱਖਾਂ ਦੇ ਲਈ ਹੈ, ਆਦਿ ਆਦਿ ਸ਼ੁੱਭ ਗੁਣਯੁਕਤ ਸੁੱਖਕਾਰਕ ਪਸ਼ੂਆਂ ਦੇ ਗਲੇ ਛੁਰਿਆਂ ਨਾਲ ਕੱਟਕੇ ਜੋ ਆਪਣਾ ਪੇਟ ਭਰ ਸਭ ਸੰਸਾਰ ਦੀ ਹਾਣੀ ਕਰਦੇ ਹਨ, ਕੀ ਸੰਸਾਰ ਵਿੱਚ ਉਨ੍ਹਾਂ ਤੋਂ ਵੀ ਜਿਆਦਾ ਕੋਈ ਵਿਸ਼ਵਾਸ਼ਘਾਤੀ, ਅਨੁਪਕਾਰੀ, ਦੁੱਖ ਦੇਣ ਵਾਲੇ ਅਤੇ ਪਾਪੀ ਜਨ ਹੋਣਗੇ? ਇਸਲਈ ਯਜੁਰਵੇਦ ਦੇ ਪਹਿਲੇ ਹੀ ਮੰਤਰ ਵਿੱਚ ਪਰਮਾਤਮਾ ਦੀ ਆਗਿਆ ਹੈ ਕਿ (ਅਗਨਯਾ, ਪਸ਼ੂਨ ਪਾਹਿ) ਹੇ ਪੁਰਸ਼ ! ਤੂੰ ਇਨ੍ਹਾਂ ਪਸ਼ੂਆਂ ਨੂੰ ਕਦੇ ਵੀ ਨਾ ਮਾਰ ਅਪਿਤੂ ਇਨ੍ਹਾਂ ਦੀ ਰੱਖਿਆ ਕਰ, ਜਿਸ ਨਾਲ ਤੇਰੀ ਵੀ ਰੱਖਿਆ ਹੋਵੇ। ਇਸੇ ਨਾਲ ਬ੍ਰਹਮਾ ਤੋਂ ਲੈਕੇ ਅੱਜ ਤੱਕ ਆਰਿਆ ਲੋਕ ਪਸ਼ੂਆਂ ਦੀ ਹਿੰਸਾ ਵਿੱਚ ਪਾਪ ਅਤੇ ਅਧਰਮ ਸਮਝਦੇ ਸਨ ਅਤੇ ਹੁਣ ਵੀ ਸਮਝਦੇ ਹਨ।”
#ਰਾਜਾ_ਨੂੰ_ਚੇਤਾਵਨੀ—ਰਿਸ਼ੀ ਵਚਨ ਅੰਮ੍ਰਿਤ (5)
ਗੋਹੱਤਿਆ ਦੇ ਹੋਣ ਵਾਲੀਆਂ ਹਾਣੀਆਂ ਦਾ ਉਲੇਖ ਕਰਦੇ ਹੋਏ ਰਿਸ਼ੀ ਜੀ ਲਿਖਦੇ ਹਨ- “ਗਊ ਆਦਿ ਪਸ਼ੂ ਦੇ ਨਾਸ਼ ਹੋਣ ਨਾਲ ਰਾਜਾ ਅਤੇ ਪ੍ਰਜਾ ਦਾ ਵੀ ਨਾਸ਼ ਹੋ ਜਾਂਦਾ ਹੈ। ਕਿਉਂਕਿ ਜਦੋਂ ਪਸ਼ੂ ਘੱਟ ਹੋ ਜਾਂਦੇ ਹਨ ਤਾਂ ਦੁੱਧ ਆਦਿ ਪਦਾਰਥ ਅਤੇ ਖੇਤੀ ਆਦਿ ਕੰਮਾਂ ਦੀ ਵੀ ਘੱਟਦੀ ਹੋ ਜਾਂਦੀ ਹੈ।....... ਅਤੇ ਇੱਥੇ ਵੀ ਧਿਆਨ ਰੱਖੀਏ...ਕਿ ਪਸ਼ੂ ਆਦਿ ਅਤੇ ਅਤੇ ਉਨ੍ਹਾਂ ਦੇ ਸਵਾਮੀ ਖੇਤੀ ਆਦਿ ਕੰਮ ਕਰਨ ਵਾਲੇ ਪ੍ਰਜਾ ਦੇ ਪਸ਼ੂ ਆਦਿ ਅਤੇ ਮਨੁੱਖਾਂ ਦੇ ਜਿਆਦਾ ਮਿਹਨਤ ਤੋਂ ਹੀ ਰਾਜਾ ਦਾ ਐਸ਼ਵਰਿਆ ਅਧਿਕ ਵੱਧਦਾ ਹੈ ਅਤੇ ਘੱਟ ਹੋਣ ਨਾਲ ਨਸ਼ਟ ਹੋ ਜਾਂਦਾ ਹੈ।
#ਰਾਜਾ_ਦਾ_ਕਰਤੱਵ- ਰਿਸ਼ੀ ਵਚਨ ਅੰਮ੍ਰਿਤ (6)
ਐਸੀ ਦਸ਼ਾ ਵਿੱਚ ਰਾਜਾ ਦੇ ਕਰਤੱਵ ਦਾ ਨਿਰਦੇਸ਼ ਕਰਦੇ ਹੋਏ ਸਵਾਮੀ ਜੀ ਲਿਖਦੇ ਹਨ- “ਰਾਜਾ ਪ੍ਰਜਾ ਤੋਂ ਟੈਕਸ ਲੈਂਦਾ ਹੈ, ਕਿ ਉਨ੍ਹਾਂ ਦੀ ਰੱਖਿਆ ਕਰ ਸਕੇ, ਨਾ ਕਿ ਰਾਜਾ ਅਤੇ ਪ੍ਰਜਾ ਦੇ ਜੋ ਸੁੱਖ ਦੇ ਕਾਰਨ ਗਊ ਆਦਿ ਪਸ਼ੂ ਹਨ, ਉਨ੍ਹਾਂ ਦਾ ਨਾਸ਼ ਕੀਤਾ ਜਾਵੇ। ਇਸ ਲਈ ਅੱਜ ਤੱਕ ਜੋ ਹੋਇਆ ਸੋ ਹੋਇਆ , ਅੱਗੇ ਅੱਖ ਖੋਲ੍ਹਕੇ ਸਭ ਦੇ ਹਾਨੀਕਾਰਕ ਕਰਮਾਂ ਨੂੰ ਨਾ ਕਰੋ ਅਤੇ ਨਾ ਕਰਨ ਦੇਵੋ। ਹਾਂ, ਅਸੀਂ ਲੋਕਾਂ ਦਾ ਇਹੀ ਕੰਮ ਹੈ ਕਿ ਆਪ ਲੋਕਾਂ ਦੀ ਭਲਾਈ ਅਤੇ ਬੁਰਾਈ ਦਾ ਕੰਮ ਜਤਾ ਦੇਣ ਅਤੇ ਆਪ ਲੋਕਾਂ ਦਾ ਇਹੀ ਕੰਮ ਹੈ ਕਿ ਪੱਖਪਾਤ ਛੱਡਕੇ ਸਭ ਦੀ ਰੱਖਿਆ ਅਤੇ ਵਾਧਾ ਕਰਨ ਵਿੱਚ ਤਿਆਰ ਰਹਿਣ।”
#ਸ਼ਾਸ਼ਨ_ਵਿਧਾਨ_ਵਿੱਚ_ਗਊਹੱਤਿਆ_ਬੰਦਕਰਨ_ਦੀ_ਮੰਗ-
ਸਵਾਮੀ ਜੀ ਦੀ ਨਿਸ਼ਚਿਤ ਧਾਰਨਾ ਸੀ ਕਿ ਗਊ ਵਰਗੇ ਉਪਕਾਰੀ ਪਸ਼ੂਆਂ ਦੀ ਹੱਤਿਆ ਰਾਜਕੀਯ ਵਿਵਸਥਾ ਵਿੱਚ ਦ਼ੰਡਨੀਯ ਅਪਰਾਧ ਹੋਣਾ ਚਾਹੀਦਾ ਹੈ ਅਤੇ ਸ਼ਾਸ਼ਨ ਵਿਧਾਨ ਵਿੱਚ ਗਊ ਹੱਤਿਆ ਬੰਦ ਕਰਨ ਵਾਲੀ ਧਾਰਾ ਦਾ ਸਮਾਵੇਸ਼ ਹੋਣਾ ਚਾਹੀਦਾ ਹੈ। ਰਿਸ਼ੀ ਲਿਖਦੇ ਹਨ ਕਿ “ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪਸ਼ੂਆਂ ਨੂੰ ਪੀੜ੍ਹਾ ਨਾ ਦੇਣ ਦੇ ਲਈ ਨਿਆਂ ਪੁਸਤਕ ਵਿੱਚ ਵਿਵਸਥਾ ਵੀ ਲਿਖੀ ਹੈ ਕਿ ਜੋ ਪਸ਼ੂ ਕਮਜੋਰ ਅਤੇ ਰੋਗੀ ਹੋਣ ਉਨ੍ਹਾਂ ਨੂੰ ਕਸ਼ਟ ਨਾ ਦਿੱਤਾ ਜਾਵੇ। ਜਿੰਨ੍ਹਾਂ ਬੋਝ ਸੁੱਖਪੂਰਵਕ ਉਠਾ ਸਕਣ ਉਨ੍ਹਾਂ ਹੀ ਉਹਨਾਂ ਉੱਪਰ ਧਰਿਆ ਜਾਵੇ। ਸ਼੍ਰੀਮਤੀ ਵਿਕਟੋਰੀਆ ਮਹਾਰਾਣੀ ਦਾ ਵਿਗਿਆਪਨ ਵੀ ਪ੍ਰਸਿੱਧ ਹੈ ਕਿ ਇਨ੍ਹਾਂ ਨਾਦੱਸਣ ਵਾਲੇ ਪਸ਼ੂਆਂ ਨੂੰ ਜੋ ਜੋ ਦੁੱਖ ਦਿੱਤਾ ਜਾਂਦਾ ਹੈ ਉਹ ਨਾ ਦਿੱਤਾ ਜਾਵੇ। ਤਾਂ ਭਲਾ ਕਿਉਂ ਮਾਰ ਦੇਣ ਤੋਂ ਵੀ ਅਧਿਕ ਕੋਈ ਦੁੱਖ ਹੁੰਦਾ ਹੈ? ਕੀ ਫਾਂਸੀ ਤੋਂ ਜਿਆਦਾ ਦੁੱਖ ਜੇਲ੍ਹ ਵਿੱਚ ਹੁੰਦਾ ਹੈ?
ਅੱਜ ਉਹਨਾਂ ਦੀ ਮੌਤ ਦੇ ਲਗਭਗ 130 ਸਾਲ ਬਾਅਦ ਵੀ ਸਥਿਤੀ ਜਿਊਂ ਦੀ ਤਿਉਂ ਬਣੀ ਹੋਈ ਹੈ ਬਲਕਿ ਹੋਰ ਵੀ ਜਿਆਦਾ ਖਰਾਬ ਹੋਈ ਹੈ।
ਗਊ ਹੱਤਿਆ ਕਰਨ ਵਾਲਿਆਂ ਨੂੰ ਪ੍ਰਾਣ ਦੰਡ- ਰਿਸ਼ੀ ਵਚਨ ਅੰਮ੍ਰਿਤ (7)
ਗਊ ਦੀ ਉਪਯੋਗਤਾ ਨੂੰ ਦੇਖਦਿਆਂ ਹੋਇਆਂ ਰਿਸ਼ੀ ਨੇ ਗਊ ਹੱਤਿਆ ਕਰਨ ਵਾਲੇ ਮਨੁੱਖਾਂ ਦੀ ਹੱਤਿਆ ਕਰਨ ਵਾਲੇ ਤੋਂ ਅਧਿਕ ਅਪਰਾਧੀ ਮੰਨਿਆ ਹੈ। ਉਹ ਲਿਖਦੇ ਹਨ- “ਇਨ੍ਹਾਂ ਪਸ਼ੂਆਂ ਦੀ ਹੱਤਿਆ ਕਰਨ ਵਾਲਿਆਂ ਨੂੰ ਸਭ ਮਨੁੱਖਾਂ ਦੀ ਹੱਤਿਆ ਕਰਨ ਵਾਲਾ ਜਾਣੋ।” (ਸੱਤਿਆਰਥ ਪ੍ਰਕਾਸ਼)
ਇਨ੍ਹਾਂ ਮੂਕ ਪ੍ਰਾਣੀਆਂ ਦੀ ਦਯਾ ਵਾਲੀ ਅਵਸਥਾ ਉੱਪਰ ਹੰਝੂ ਬਹਾਉਂਦੇ ਹੋਏ ਸਵਾਮੀ ਜੀ ਉਨ੍ਹਾਂ ਪਸ਼ੂਆਂ ਦੀ ਅੰਦਰਲੀ ਆਵਾਜ ਕਹਿਲਵਾਉਂਦੇ ਹਨ- “ਦੇਖੋ ਸਾਨੂੰ ਬਿਨ੍ਹਾਂ ਅਪਰਾਧ ਦੇ ਬੁਰੇ ਹਾਲ ਨਾਲ ਮਾਰਦੇ ਹਨ ਅਤੇ ਅਸੀਂ ਰੱਖਿਆ ਕਰਨ ਅਤੇ ਮਾਰਨ ਵਾਲਿਆਂ ਨੂੰ ਵੀ ਦੁੱਧ ਆਦਿ ਅੰਮ੍ਰਿਤ ਦੇਣ ਨੂੰ ਜੀਵਿਤ ਰਹਿਣਾ ਚਾਹੁੰਦੇ ਹਾਂ ਅਤੇ ਮਾਰੇ ਜਾਣਾ ਨਹੀਂ ਚਾਹੁੰਦੇ। ਦੇਖੋ, ਅਸੀਂ ਲੋਕਾਂ ਦਾ ਸਾਰਾਕੁਝ ਪਰੋਪਕਾਰ ਦੇ ਲਈ ਹੈ ਅਤੇ ਅਸੀਂ ਇਸਲਈ ਪੁਕਾਰਦੇ ਹਾਂ ਕਿ ਸਾਨੂੰ ਆਪ ਲੋਕ ਬਚਾਓ। ਅਸੀਂ ਤੁਹਾਡੀ ਭਾਸ਼ਾ ਵਿੱਚ ਆਪਣਾ ਦੁੱਖ ਨਹੀਂ ਸਮਝ ਸਕਦੇ ਅਤੇ ਆਪ ਲੋਕ ਸਾਡੀ ਭਾਸ਼ ਨਹੀਂ ਸਮਝਦੇ। ਨਹੀਂ ਤਾਂ ਕੀ ਅਸਾਂ ਵਿੱਚ ਕਿਸੇ ਨੂੰ ਕੋਈ ਮਾਰਦਾ ਤਾਂ ਅਸੀਂ ਵੀ ਲੋਕਾਂ ਦੇ ਸਾਹਮਣੇ ਆਪਣੇ ਮਾਰਨ ਵਾਲਿਆਂ ਨੂੰ ਨਿਆਂ ਵਿਵਸਥਾ ਵਿੱਚ ਫਾਂਸੀ ਉੱਪਰ ਨਾ ਚੜਾਉਣ ਦਿੰਦੇ ?
#ਗੋਚਰਭੂਮੀ_ਦੀ_ਮੰਗ-
ਗਊਵੰਸ਼ ਦੀ ਰੱਖਿਆ ਅਤੇ ਵਾਧੇ ਦੇ ਲਈ ਇਹ ਜਰੂਰੀ ਹੈ ਕਿ ਗਊ ਆਦਿਕ ਪਸ਼ੂਆਂ ਦੇ ਚਰਾਉਣ ਦੇ ਲਈ ਪ੍ਰਾਪਤ ਜਮੀਨ ਪਈ ਹੋਈ ਹੋਵੇ। ਸਵਾਮੀ ਜੀ ਨੇ ਇਸ ਜਰੂਰਤ ਨੂੰ ਅਨੁਭਵ ਕਰਦਿਆਂ ਹੋਇਆਂ ਲਿਖਿਆ ਹੈ ਕਿ – “ਜੋ ਕੋਈ ਮਨੁੱਖ ਭੋਜਨ ਕਰਨ ਲਈ ਹਾਜਿਰ ਹੋਵੇ ਉਸਦੇ ਅੱਗੇ ਤੋਂ ਭੋਜਨ ਪਦਾਰਥ ਉਠਾ ਲਿਆ ਜਾਵੇ,ਅਤੇਉਸਨੂੰ ਉੱਥੋਂ ਤੋਂ ਦੂਰ ਕੀਤਾ ਜਾਵੇ ਤਾਂ ਕੀ ਉਹ ਸੁੱਖ ਮੰਨੇਗਾ? ਇਸੇ ਤਰ੍ਹਾਂ ਹੀ ਅੱਜ ਕੱਲ੍ਹ ਦੇ ਸਮੇਂ ਵਿੱਚ ਕੋਈ ਗਊ ਆਦਿ ਪਸ਼ੂ ਸਰਕਾਰੀ ਜੰਗਲ ਵਿੱਚ ਜਾਕੇ ਘਾਹ ਅਤੇ ਪੱਤਾ ਜੋਵੀ ਉੱਥੇ ਖਾਣ ਵਾਲੇ ਪਦਾਰਥ ਹਨ ਬਿਨ੍ਹਾਂ ਮਹਿਸੂਲ ਕੀਤੇ ਖਾਵੇ ਅਤੇ ਖਾ ਕੇ ਜਿਉਂਵੇ ਤਾਂ ਬੇਚਾਰੇ ਉਹਨਾਂ ਪਸ਼ੂਆਂ ਅਤੇ ਉਨ੍ਹਾਂ ਸਵਾਮੀਆਂ ਦੀ ਦੁਰਦਸ਼ਾ ਹੁੰਦੀ ਹੈ। ਜੰਗਲ ਵਿੱਚ ਅੱਗ ਲੱਗ ਜਾਵੇ ਤਾਂ ਕੁਝ ਚਿੰਤਾ ਨਹੀਂ, ਪਰੰਤੂ ਉਹ ਪਸ਼ੂ ਨਾ ਖਾਣ ਪਾਉਣ। ਧਿਆਨ ਦੇਕੇ ਸੁਣੀਏ ਤਾਂ ਜੈਸਾ ਸੁੱਖ-ਦੁੱਖ ਆਪਣੇ ਆਪ ਨੂੰ ਹੁੰਦਾ ਹੈ, ਵੈਸਾ ਹੀ ਹੋਰਾਂ ਨੂੰ ਵੀ ਸਮਝਣਾ ਚਾਹੀਦਾ ਹੈ।”
ਰਾਸ਼ਟਰੀਯ ਸਰਕਾਰ ਦਾ ਪਹਿਲਾਂ ਕਰਤੱਵ ਹੈ ਕਿ ਉਹ ਉਸ ਸਮੱਸਿਆ ਗੋਚਰਭੂਮੀ ਦਾ ਜੋਕਿ ਉਸਨੇ ਜਬਤ ਕੀਤਾ ਹੋਈ ਹੈ, ਤਤਕਾਲ ਵਾਪਿਸ ਦੇਵੇ ਜਿਸ ਨਾਲ ਭਾਰਤ ਦੇ ਮਨੁੱਖਾਂ ਦੀ ਭਾਂਤੀ ਪਸ਼ੂ ਵੀ ਸਵਾਧੀਨਤਾ ਪੂਰਵਕ ਵਿਚਰ ਸਕਣ।
#ਸਾਡਾ_ਕਰਤੱਵ- ਰਿਸ਼ੀ ਵਚਨ ਅੰਮ੍ਰਿਤ (8)
ਰਿਸ਼ੀ ਲੋਕਾਂ ਨੂੰ ਉਪਦੇਸ਼ ਕਰਦੇ ਹਨ- “ਸੁਣੋ ਭਰਾਵੋ ! ਤੁਹਾਡਾ ਤਨ, ਮਨ, ਧਨ ਗਊ ਆਦਿ ਦੀ ਰੱਖਿਆ ਰੂਪ ਪਰੋਪਕਾਰ ਵਿੱਚ ਨਾ ਲੱਗੇ ਤਾਂ ਕਿਸ ਕੰਮ ਦਾ ? ਦੇਖੋ, ਪਰਮਾਤਮਾ ਦਾ ਸੁਭਾਅ ਕਿ ਜਿਸਨੇ ਸਭ ਵਿਸ਼ਵ ਅਤੇ ਸਭ ਪਦਾਰਥ ਪਰੋਪਕਾਰ ਹੀ ਦੇ ਲਈ ਰਚ ਰੱਖੇ ਹਨ, ਵੈਸੇ ਤੁਸੀਂ ਵੀ ਆਪਣਾ ਤਨ,ਮਨ , ਧਨ ਪਰੋਪਕਾਰ ਹੀ ਦੇ ਅਰਪਣ ਕਰੋ।”
ਰਿਸ਼ੀ ਦੇ ਉਪਦੇਸ਼ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹਰੇਕ ਭਾਰਤਵਾਸੀ ਦਾ ਕਰਤੱਵ ਹੈ ਕਿ ਉਹ ਗਊਰੱਖਿਆ ਅੰਦੋਲਨ ਨੂੰ ਸਫਲ ਬਣਾਉਣ ਦੇ ਲਈ ਪ੍ਰਾਣ ਅਰਪਣ ਨਾਲ ਜੁੱਟ ਜਾਵੇ।।।
#ਗਊ_ਰੱਖਿਆਆਦਿਕ_ਰੱਖਿਅਕ_ਸਭਾ-
ਇਸ (ਗਊਰੱਖਿਆ) ਉਦੇਸ਼ ਦੀ ਪੂਰਤੀ ਦੇ ਨਿਮਿੱਤ ਸਵਾਮੀ ਜੀ ਨੇ ਪਿੰਡ-ਪਿੰਡ ਵਿੱਚ ਗਊ ਰੱਖਿਆ ਆਦਿਕ ਰੱਖਿਅਕ ਸਭਾਵਾਂ ਦੀ ਸਥਾਪਨਾ ਕਰਨ ਦੀ ਯੋਜਨਾ ਦੇਸ਼ ਦੇ ਸਾਹਮਣੇ ਰੱਖੀ ਸੀ। ਜੇਕਰ ਦੇਸ਼ ਨੇ ਉਸ ਉੱਪਰ ਆਚਰਣ ਕੀਤਾ ਹੁੰਦਾ ਤਾਂ ਉਸ ਵਿੱਚ ਭੁੱਖਮਰੀ ਦੀ ਸ਼੍ਰਿਸ਼ਟੀ ਨਾ ਹੋਈ ਹੁੰਦੀ। ਹੁੰਦੀ ਵੀ ਤਾਂ ਉਸਦਾ ਰੂਪ ਇਨ੍ਹਾਂ ਭਿਅੰਕਰ ਕਦੇ ਵੀ ਨਾ ਹੁੰਦਾ। ਗਊ ਧੰਨ ਦੇ ਨਾਲ ਮਜਾਕ ਕਰਨ ਨਾਲ ਸਾਡਾ ਵੀ ਮਜਾਕ ਹੋ ਹੀ ਰਿਹਾ ਹੈ। ਸਾਡੇ ਸਰੀਰ ਵੀ ਦਿਨ ਪ੍ਰਤੀਦਿਨ ਕਮਜੋਰ ਹੁੰਦੇ ਹਨ। ਸਾਡਾ ਸੰਪੂਰਨ ਸੁੱਖ ਅਤੇ ਵੈਭਵ ਅਤੀਤ ਦੀ ਕਹਾਣੀ ਭਰ ਰਹਿ ਗਿਆ ਹੈ।
ਗਊ ਭਾਰਤ ਦਾ ਅਭਿਆਨ ਹੈ, ਰਾਸ਼ਟਰ ਦੀ ਪਤਾਕਾ ਹੈ, ਸਵਰਾਜ ਦੀ ਆਧਾਰ ਹੈ, ਸੁੱਖਾਂ ਦਾ ਸਰੋਤ ਹੈ, ਸੰਪੱਤੀ ਦਾ ਕੇਂਦਰ ਹੈ, ਗਰੀਬ ਦਾ ਜੀਵਨ ਹੈ, ਅਮੀਰ ਦੀ ਸ਼ੋਭਾ ਹੈ, ਸਰਲਤਾ ਅਤੇ ਸੋਮਯਤਾ ਦੀ ਸਜੀਵ ਮੂਰਤੀ ਹੈ, ਪਰੋਪਕਾਰ ਦੀ ਮੂਰਤੀ ਹੈ ਅਤੇ ਨਿ:ਸਵਾਰਥ ਸੇਵਾ ਦਾ ਪਾਰਥਿਕ ਰੂਪ ਹੈ। ਐਸੀ ਗਊ ਦੀ ਹਰ ਪ੍ਰਕਾਰ ਨਾਲ ਰੱਖਿਆ ਕਰਨਾ ਮਨੁੱਖ-ਮਾਤਰ ਦਾ ਕਰਤੱਵ ਹੈ।
ਮਹਾਂਰਿਸ਼ੀ ਦਯਾਨੰਦ ਜੀ ਦੀ ਕੋਸ਼ਿਸ਼-
15 ਅਗਸਤ ਸੰਨ 1882 ਨੂੰ ਮਹਾਰਾਜਾ ਨਾਹਰਸਿੰਘ ਵਰਮਾ ਜੀ ਦੇ ਨਾਮ ਲਿਖਿਆ ਪੱਤਰ ਮਹਾਂਰਿਸ਼ੀ ਜੀ ਨੇ ਲਿਖਿਆ:-
“ਪਹਿਲਾਂ ਤਾਂ ਸ਼੍ਰੀਮਾਨ ਮਹਾਂਸ਼ਯ ਨੇ ਕਰੁਣਾ ਪੂਰਵਕ 40,000 ਪੁਰਸ਼ਾਂ ਦੇ ਵੱਲੋਂ ਹਸਤਾਖਰ ਕਰਕੇ ਪੱਤਰ ਮੁੰਮਬਾਪੁਰੀ ਵਿੱਚ ਸਾਡੇ ਕੋਲ ਭੇਜਿਆ ਸੀ, ਪੰਰਤੂ ਹੁਣ ਵਿਸ਼ੇ ਉੱਪਰ ਸ਼੍ਰੀ ਮਾਨਾਂ ਦੇ ਪ੍ਰਬੰਧ ਨਾਲ ਕਿੰਨੀ ਸਹੀ ਹੋਈ ਹੈ। ਜੋ ਮਹਾਸ਼ਯ ਇਨ੍ਹਾਂ ਮਹੋਪਕਰਕ ਮਾਤਾ-ਪਿਤਾ ਦੇ ਸਮਾਨ ਸੰਸਾਰ ਦੇ ਰੱਖਿਅਕ ਕਰੁਨਾ ਪਾਤਰ ਗਊ ਆਦਿਕ ਪਸ਼ੂਆਂ ਦੇ ਦੁੱਖ ਨਿਵਾਰਨਹੇਤੂ ਯਤਨ ਕਰਦਾ ਹੈ ਅਤੇ ਕਰਦੇ ਜਾਂਦੇ ਹਨ, ਉਹ ਜਰੂਰ ਸਫਲ ਹੋਕੇ ਇਸ ਆਰਿਆਵ੍ਰੱਤ ਦੀ ਔਸ਼ਧ ਰੂਪ ਹੋਕੇ ਸਭ ਆਰਿਆਂ ਦੇ ਹਿਰਦੇ ਦੀ ਅਗਨੀ ਨੂੰ ਸ਼ਾਂਤ ਕਰੇਗਾ।”
ਜੇਠ ਬਦੀ 9 ਸੰਮਤ, 1838 ਵਿੱਚ ਮ. ਰੂਪਸਿੰਘ ਜੀ ਨੂੰ ਮਹਾਂਰਿਸ਼ੀ ਨੇ ਲਿਖਿਆ:-
“ਆਪਣੇ ਗਊ ਰੱਖਿਆ ਖਾਤਰ ਪੱਤਰ ਦੇ ਬਾਬਤ ਵਿੱਚ ਲਿਖਿਆ ਸੋ ਅਸੀਂ ਜਿਸ ਸਮੇਂ ਆਪਦੇ ਪਾਸ ਪੱਤਰ ਭੇਜਿਆ ਸੀ, ਉਸੇ ਸਮੇਂ ਲਾਹੌਰ ਆਦਿ ਸਥਾਨਾਂ ਉੱਪਰ ਪੱਤਰ ਭੇਜ ਦਿੱਤੇ ਸਨ। ਐਸਾ ਆਰਿਆਵ੍ਰੱਤ ਦੇ ਅੰਦਰ ਕੋਈ ਦੇਸ਼ ਬਚਿਆ ਹੋਵੇ ਕਿ ਜਿੱਥੇ ਦੋ-ਚਾਰ ਸਥਾਨਾਂ ਵਿੱਚ ਪੱਤਰ ਨਾ ਭੇਜੇ ਹੋਣ। ਅਤੇ ਜਿੱਥੇ-ਜਿੱਥੇ ਦੀ ਯਾਦਗਾਰੀ ਆਉਂਦੀ ਜਾਂਦੀ ਹੈ , ਉੱਥੇ-ਉੱਥੇ ਹੁਣੇ ਭੇਜੇ ਜਾਂਦੇ ਹਨ। ਕੀ ਆਪ ਦੁਬਾਰਾ ਦੋ-ਇੱਕ ਮਹੀਨੇ ਦੀ ਛੁੱਟੀ ਲੈਕੇ ਪੰਜਾਬ ਹਾਥਾ, ਪਟਿਆਲਾ ਅਤੇ ਕਸ਼ਮੀਰ ਆਦਿ ਰਾਜ ਸਥਾਨਾਂ ਵਿੱਚ ਗਊ ਹੱਤਿਆ ਦੇ ਨੁਕਸਾਨ ਵਿਖਿਆਣ ਦੁਆਰਾ ਜਾਣੂ ਕਰਾ, ਵੱਡੇ-ਵੱਡੇ ਪ੍ਰਧਾਨ ਰਾਜ ਪੁਰਸ਼ ਅਤੇ ਰਾਜਾ ਮਹਾਰਾਜਿਆਂ ਨੂੰ ਸਹੀ ਕਰਵਾਓ ਤਾਂ ਬੱਸ ਆਪ ਆਰਿਆਵ੍ਰੱਤ ਦੇ ਸਰਵ ਉੱਤਮ ਪ੍ਰਤਿਸ਼ਠਾ ਅਤੇ ਮਹਾਂਪੁੰਨ ਦੇ ਭਾਗੀ ਹੋਵੋਗੇਂ। ਇਹ ਲੇਖ ਮੈਂ ਆਪਦੀ ਯੋਗਤਾ ਸਮਝ ਕੇ ਲਿਖਿਆ।”
8 ਅਪ੍ਰੈਲ, 1882 ਨੂੰ ਬੰਬਈ ਵਿੱਚ ਮਹਾਂਰਿਸ਼ੀ ਦਯਾਨੰਦ ਜੀ ਨੇ ਜੈਪੂਰ ਕੌਂਸਲ ਦੇ ਇੱਕ ਮੰਤਰੀ ਸ਼੍ਰੀ ਠਾਕੁਰ ਨੰਦਕਿਸ਼ੋਰ ਸਿੰਘ ਜੀ ਨੂੰ ਪੱਤਰ ਭਿਜਵਾਇਆ ਉਸ ਵਿੱਚ ਲਿਖਿਆ:-
“ਗਊ ਰੱਖਿਆ ਦੇ ਵਿਸ਼ੇ ਵਿੱਚ ਬੜੀ ਤੱਤਪਰਤਾ ਨਾਲ ਕੰਮ ਚੱਲ ਰਿਹਾ ਹੈ ਅਤੇ ਸਫਲਤਾ ਮਿਲ ਰਹੀ ਹੈ। ਬੰਬਈ ਤੋਂ ਗਊ ਹੱਤਿਆ ਨੂੰ ਬੰਦ ਕਰਵਾਉਣ ਦੇ ਲਈ 2000 ਹਸਤਾਖਰ ਕਰਵਾਏ ਜਾ ਰਹੇ ਹਨ। ਅਸੀਂ ਨਾ ਕੇਵਲ ਆਪਣੀ ਦੇਸ਼ੀ ਰਿਆਸਤਾਂ ਤੋਂ ਹੀ ਗਊ ਹੱਤਿਆ ਨੂੰ ਬੰਦ ਕਰਵਾਉਣਾ ਚਾਹੁੰਦੇ ਹਾਂ,ਬਲਕਿ ਪਾਰਲੀਮੈਂਟ ਨੂੰ ਵੀ ਕਾਨੂੰਨ ਬਣਾਉਣ ਦੇ ਲਈ ਆਵੇਦਨ ਪੱਤਰ ਭੇਜਣਾ ਚਾਹੁੰਦੇ ਹਾਂ। ਇਸ ਉਦੇਸ਼ ਨਾਲ ਅਸੀਂ ਦੋ ਕਰੋੜ ਵਿਅਕਤੀਆਂ ਦੇ ਹਸਤਾਖਰ ਇਕੱਠੇ ਕਰਨਾ ਚਾਹੁੰਦੇ ਹਾਂ। ਇਹ ਆਸ਼ਾ ਹੈ ਕਿ ਸਭ ਰਾਜਾ ਲੋਕ ਵੀ ਇੱਕ ਦੂਸਰੇ ਨੂੰ ਇਸ ਵਿਸੇ ਵਿੱਚ ਸਲਾਹ ਦੇਂਣਗੇ।
..........ਕਿਰਪਾ ਕਰਕੇ ਜਿਆਦਾ ਤੋਂ ਜਿਆਦਾ ਵਿਅਕਤੀਆਂ ਦੇ ਹਸਤਾਖਰ ਉਨ੍ਹਾਂ ਫਾਰਮਾਂ ਉੱਪਰ ਲਓ ਜਿਨ੍ਹਾਂ ਨਾਲ ਅਸੀਂ ਆਪ ਦੇ ਪਾਸ ਪ੍ਰਥਕ ਭਿਜਵਾ ਰਹੇ ਹਾਂ।”
12 ਮਾਰਚ ਸੰਨ 1882 ਨੂੰ ਮਹਾਂਰਸ਼ੀ ਦਯਾਨੰਦ ਜੀ ਨੇ ਮੰਤਰੀ ਆਰਿਆ ਸਮਾਜ ਦਾਨਾਪੁਰ ਨੂੰ ਹੇਠਲਾ ਪੱਤਰ ਲਿਖਿਆ:-
”ਮੰਤਰੀ ਆਰਿਆ ਸਮਾਜ ਦਾਨਾਪੁਰ ਆਨੰਦਿਤ ਰਹੋ। ਮੈਂ ਆਪ ਪਰੋਪਕਾਰ ਪ੍ਰਿਅ ਧਾਰਮਿਕ ਜਨਾਂ ਨੂੰ ਸਭ ਜਗਤ ਦੇ ਉਪਕਾਰਕ ਗਊ, ਬੈਲ, ਅਤੇ ਮੱਝ ਆਦਿ ਦੀ ਹੱਤਿਆ ਦੇ ਲਈ ਨਿਵਾਰਨ ਹੇਤੂ ਦੋ ਪੱਤਰ ਇੱਕ ਤਾਂ ਸਹੀ ਕਰਨ ਦਾ ਅਤੇ ਦੂਸਰਾ ਜਿਸ ਦੇ ਅਨੁਸਾਰ ਸਹੀ ਕਰਨੀ ਕਰਾਉਣੀ ਹੈ ਦੋ ਪੱਤਰ ਭੇਜਦਾ ਹਾਂ। ਇਸਨੂੰ ਆਪ ਪ੍ਰੀਤੀ ਅਤੇ ਉਤਸ਼ਾਹ ਪੂਰਵਕ ਸਵੀਕਾਰ ਕਰੋ ਜਿਸ ਨਾਲ ਆਪ ਮਹਾਸ਼ਯ ਲੋਕਾਂ ਦੀ ਕੀਰਤੀ ਦੀ ਸੰਸਾਰ ਵਿੱਚ ਸਦਾ ਵਿਰਾਜਮਾਨ ਰਹੇ। ਇਸ ਕੰਮ ਨੂੰ ਸਿੱਧ ਕਰਨ ਦਾ ਵਿਚਾਰ ਇਸ ਪ੍ਰਕਾਰ ਕੀਤਾ ਗਿਆ ਹੈ ਕਿ ਦੋ ਕਰੋੜ ਤੋਂ ਜਿਆਦਾ ਰਾਜਾ ਮਹਾਰਾਜੇ ਪ੍ਰਧਾਨ ਆਦਿ ਮਹਾਂਸ਼ਯ ਪੁਰਸ਼ਾਂ ਨੂੰ ਸਹੀ ਕਰਾ ਕੇ ਆਰਿਆਵ੍ਰਤੀਯ ਸ੍ਰੀਮਾਨ ਗਵਰਨਰ ਜਨਰਲ ਸਾਹਿਬ ਬਹਾਦੁਰ ਤੋਂ ਇਸ ਵਿਸ਼ੇ ਦੀ ਅਰਜੀ ਕਰ ਕੇ ਲਿਖਿਤ ਗਊ ਆਦਿ ਪਸ਼ੂਆਂ ਦੀ ਹੱਤਿਆ ਨੂੰ ਛੁਡਵਾ ਦੇਣਾ। ਮੈਨੂੰ ਦ੍ਰਿੜ ਨਿਸ਼ਚਯ ਹੈ ਕਿ ਪ੍ਰਸ਼ੰਨਤਾ ਪੂਰਵਕ ਆਪ ਲੋਕ ਇਸ ਮਹਾਂ ਪਰਉਪਕਾਰਕ ਕੰਮ ਨੂੰ ਜਲਦੀ ਕਰੋਗੇ। ਜਿਆਦਾ ਪ੍ਰਤੀ ਭੇਜਨ ਦਾ ਪ੍ਰਯੋਜਨ ਇਹ ਹੈ ਕਿ ਜਿੱਥੇ-ਜਿੱਥੇ ਉੱਚਿਤ ਸਮਝੋ, ਉੱਥੇ-ਉੱਥੇ ਸਹੀ ਕਰਾ ਲਓ।”
।।ਓਮ।।।। ਜੈ ਜੈ ਗਊ ਮਾਤਾ।।।।
।।ਗਊ ਹੱਤਿਆਰਿਆਂ ਨੂੰ ਪ੍ਰਾਣ ਦੰਡ ਦੇਣਾ ਵੇਦ ਦਾ ਆਦੇਸ਼ ਹੈ।।