Saturday, August 11, 2018

ਦੇਸ਼ ਦਾ ਨੇਤਾ ਦੇਸ਼ਹਿੱਤ ਵਿੱਚ ਕਠੋਰ ਕਦਮ ਲੈਣ ਵਿੱਚ ਅਸਮਰੱਥ ਕਿਉਂ ਹੈ?



ਦੇਸ਼ ਦਾ ਨੇਤਾ ਦੇਸ਼ਹਿੱਤ ਵਿੱਚ ਕਠੋਰ ਕਦਮ ਲੈਣ ਵਿੱਚ ਅਸਮਰੱਥ ਕਿਉਂ ਹੈ?
ਡਾ. ਵਿਵੇਕ ਆਰਿਆ (ਦਿੱਲੀ)
ਦਿੱਲੀ ਦੇ ਕਰੋਲ ਬਾਗ ਦੇ ਕੋਲ੍ਹ 108 ਫੁੱਟ ਉੱਚੀ ਹਨੂੰਮਾਨ ਜੀ ਦੀ ਮੂਰਤੀ ਨੂੰ ਹਟਾਉਣ ਦੇ ਲਈ ਸਮੁੱਚਾ ਪ੍ਰਸ਼ਾਸ਼ਨ ਜ਼ੋਰ ਲਗਾ ਰਿਹਾ ਹੈ। ਪ੍ਰਸਿੱਧ ਮੰਦਿਰ ਦੇ ਵਿਰੁੱਧ ਮੀਡੀਆ ਵੀ ਸਮੇਂ-ਸਮੇਂ ਉੱਪਰ ਖ਼ਬਰਾਂ ਪ੍ਰਕਾਸ਼ਿਤ ਕਰ ਰਿਹਾ ਹੈ। ਮਗਰ ਦੇਸ਼ ਵਿੱਚ ਕੁੱਕਰਮੁੱਤਿਆਂ ਦੇ ਸਮਾਨ ਉੱਗ ਰਹੀਆਂ ਮਸਜਿਦਾਂ, ਮਦਰੱਸੇ, ਕਬਰਾਂ , ਪੀਰ-ਮਜਾਰਾਂ ਉੱਪਰ ਕੋਈ ਕੁਝ ਨਹੀਂ ਬੋਲਦਾ। ਇਨ੍ਹਾਂ ਵਿੱਚ ਬਹੁਤ ਸਾਰੇ ਅਵੈਧ ਕਬਜੇ ਸਰਕਾਰੀ ਇਮਾਰਤਾਂ, ਸੈਨਿਕ ਠਿਕਾਣਿਆਂ, ਸਾਰਵਜਨਿਕ ਉਪਕਰਮਾਂ ਆਦਿ ਦੇ ਨਜਦੀਕ ਦੇਖਣ ਨੂੰ ਮਿਲਦੇ ਹਨ। ਇੱਕ ਐਸਾ ਹੀ ਉਦਾਹਰਣ ਕਲਕੱਤਾ ਏਅਰਪੋਰਟ ਦੇ ਦੂਸਰੇ ਰਨਵੇ ਦੇ ਕੋਲ ਹੀ ਮਸਜਿਦ ਹਟਾਉਣ ਦਾ ਹੈ। ਇਹ ਮਾਮਲਾ ਅਜੇ ਵੀ ਠੰਡੇ ਬਸਤੇ ਵਿੱਚ ਪਿਆ ਹੋਇਆ ਹੈ। ਇੱਥੋਂ ਮਸਜਿਦ ਹਟਾਉਣ ਦੇ ਲਈ ਰਾਜ ਅਤੇ ਕੇਂਦਰ ਸਰਕਾਰ ਦੇ ਨੇਤਾਵਾਂ ਨੇ ਸਮੇਂ-ਸਮੇਂ ਉੱਪਰ ਮੁਸਲਿਮ ਦਾਰੂਲ-ਉਲੂਮ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ। ਰਾਜ ਸਰਕਾਰ, ਕੇਂਦਰ ਸਰਕਾਰ ਅਤੇ ਮਸਜਿਦ ਕਮੇਟੀ ਦੇ ਵਿਚਕਾਰ ਬੈਠਕ ਵੀ ਹੋਈ, ਪਰੰਤੂ ਦੱਸਦੇ ਹਨ ਕਿ ਉਸਦਾ ਕੋਈ ਫਾਇਦਾ ਨਹੀਂ ਹੈ।
ਇਹ ਸਭ ਜਾਣਦੇ ਹੀ ਹਨ ਕਿ ਯਾਤਰੀਆਂ ਦੀ ਸੁਰੱਖਿਆ ਦੇ ਲਈ ਰਨਵੇ ਸਾਹਮਣੇ ਤੋਂ ਮਸਜਿਦ ਹਟਾਇਆ ਜਾਣਾ ਚਾਹੀਦਾ ਹੈ। ਲੇਕਿਨ ਉਸਨੂੰ ਹਟਾਉਣਾ ਸੰਭਵ ਨਹੀਂ ਹੋ ਰਿਹਾ ਹੈ। ਕਾਰਨ ਇਹ ਹੈ ਕਿ ਮੁਸਲਿਮ ਨੇਤਾ ਮਸਜਿਦ ਹਟਾਉਣ ਦੇ ਪੱਖ ਵਿੱਚ ਨਹੀਂ ਹਨ। ਕਲਕੱਤਾ ਏਅਰਪੋਰਟ ਤੋਂ ਹੋਕੇ ਮਸਜਿਦ ਵਿੱਚ ਨਮਾਜ ਪੜ੍ਹਨ ਲਈ ਰੋਜਾਨਾ 30-40 ਲੋਕ ਆਉਂਦੇ ਹੀ ਹਨ ਅਤੇ ਇਹੀ ਸੰਖਿਆ ਸੁੱਕਰਵਾਰ ਨੂੰ 100 ਦੇ ਕਰੀਬ ਹੋ ਜਾਂਦੀ ਹੈ। ਜਦੋਂ ਏਅਰਪੋਰਟ ਦੇ ਸੁਰੱਖਿਆ ਖੇਤਰ ਤੋਂ ਬਾਹਰ ਇਸ ਤਰ੍ਹਾਂ ਦੇ ਪ੍ਰਵੇਸ਼ ਕਰਨ ਉਪਰ ਸਵਾਲ ਉੱਠ ਰਹੇ ਹਨ ਤਾਂ ਗੇਟ ਵਿੱਚ ਮਸਜਿਦ ਤੱਕ ਆਵਾਜਾਈ ਦੇ ਰਾਸਤੇ ਨੂੰ ਕੰਡੇਦਾਰ ਤਾਰ ਨਾਲ ਘੇਰ ਦਿੱਤਾ ਗਿਆ। ਏਅਰਪੋਰਟ ਸੂਤਰਾਂ ਦਾ ਕਹਿਣਾ ਹੈਕਿ ਮਸਜਿਦ ਦੇ ਕਾਰਨ ਜਹਾਜਾਂ ਦੇ ਉੱਤਰਣ ਅਤੇ ਚੜ੍ਹਾਉਣ ਵਿੱਚ ਵੀ ਭਾਰੀ ਸਮੱਸਿਆ ਆਉਂਦੀ ਹੈ। ਕਲਕੱਤਾ ਏਅਰਪੋਰਟ ਉੱਪਰ ਦੋ ਆਹਮਣੋ-ਸਾਹਮਣੇ ਰਨਵੇ ਉੱਤਰ ਤੋਂ ਦੱਖਣ ਵਿੱਚ ਹਨ। ਮੁੱਖ ਰਨਵੇ ਦੀ ਲੰਬਾਈ 3 ਹਜਾਰ 627 ਮੀਟਰ ਹੈ, ਲੇਕਿਨ ਦੂਸਰੇ ਰਨਵੇ ਦੇ ਉੱਤਰ ਵਿੱਚ ਮਸਜਿਦ ਹੋਣ ਦੇ ਕਾਰਨ ਉਸਨੂੰ 2 ਹਜਾਰ 839 ਮੀਟਰ ਤੋਂ ਜਿਆਦਾ ਵਧਾਉਣਾ ਸੰਭਵ ਨਹੀਂ ਹੋ ਪਾਇਆ। ਉਸ ਪਾਸੇ ਤੋਂ ਜਦੋਂ ਜਹਾਜ ਉਤਰਦਾ ਹੈ ਤਾਂ ਦੁਰਘਟਨਾ ਦੇ ਡਰ ਨਾਲ ਰਣਵੇ ਦੇ ਵੱਡੇ ਹਿੱਸੇ ਦਾ ਇਸਤੇਮਾਲ ਸੰਭਵ ਨਹੀਂ ਹੋ ਪਾਉਂਦਾ। 1 ਏਅਰਪੋਰਟ ਸੂਤਰਾਂ ਦੇ ਮੁਤਾਬਿਕ, ਮੁੱਖ ਰਨਵੇ ਦੇ ਵਿੱਚ-ਵਿੱਚ ਬੰਦ ਰਹਿਣ ਦੇ ਕਾਰਨ ਦੂਸਰੇ ਰਨਵੇ ਤੋਂ ਵਿਮਾਨ ਦਾ ਆਗਮਨ ਕਰਦੇ ਹਨ, ਲੇਕਿਨ ਉਸਦੀ ਲੰਬਾਈ ਘੱਟ ਹੋਣ ਦੇ ਕਾਰਨ ਏਅਰਬੱਸ 330, ਬੋਇੰਗ 747 ਵਰਗੇ ਵੱਡੇ ਵੱਡੇ ਵਿਮਾਨ ਇਸ ਰਨਵੇ ਤੇ ਟੇਕਆਫ ਅਤੇ ਲੈਡਿੰਗ ਨਹੀਂ ਕਰ ਪਾਉਂਦੇ। ਮਸਜਿਦ ਹਟਾਕੇ ਰਨਵੇ ਦੀ ਲੰਬਾਈ ਵਧਾਉਣ ਨਾਲ ਇਹ ਸਮੱਸਿਆ ਨਹੀਂ ਰਹੇਗੀ। ਦੋਨੋਂ ਰਨਵੇ ਦੀ ਲੰਬਾਈ ਸਮਾਨ ਹੋਣ ਉੱਤੇ ਦੋਨਾਂ ਨਾਲ ਸਮਾਨ ਤਰੀਕੇ ਨਾਲ ਵੱਡੇ ਵੱਡੇ ਜਹਾਜਾਂ ਦੀ ਆਵਾਜਾਈ ਹੋ ਸਕੇਗੀ। ਏਅਰਪੋਰਟ ਦੇ ਅਧਿਕਾਰੀਆਂ ਦੇ ਮੁਤਾਬਿਕ ਜੇਕਰ ਮਸਜਿਦ ਨੂੰ ਹਟਾ ਦਿੱਤਾ ਜਾਏ ਤਾਂ ਦੂਸਰੇ ਰਨਵੇ ਨੂੰ ਵਧਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇੱਕ ਮਹੱਤਵਪੂਰਨ ਟੈਕਸੀ-ਵੇ (ਰਨਵੇ ਦੇ ਪਿੱਚੇ ਦਾ ਰਾਸਤਾ) ਦੀ ਲੰਬਾਈ ਵੀ ਵਧਾਈ ਜਾ ਸਕੇਗੀ। ਉਦੋਂ ਦੋਨੋਂ ਹੀ ਰਨਵੇ ਨਾਲ ਪ੍ਰਤੀ ਘੰਟੇ ਅਧਿਕ ਜਹਾਜ ਟੇਕਆਫ ਅਤੇ ਲੈਡਿੰਗ ਕਰ ਸਕਣਗੇਂ। ਅਗਲੇ ਛੇ ਸਾਲਾਂ ਵਿੱਚ ਇਸ ਏਅਰਪੋਰਟ ਵਿੱਚ ਯਾਤਰੀਆਂ ਅਤੇ ਵਿਮਾਨਾਂ ਦੀ ਸੰਖਿਆ ਵਧੇਗੀ, ਇਹ ਮੰਨਕੇ ਹੀ ਨਵੇਂ ਟਰਮੀਨਲ ਦਾ ਨਿਰਮਾਣ ਹੋ ਰਿਹਾ ਹੈ। ਦੂਸਰੇ ਰਨਵੇ ਜਹਾਜਾਂ ਦੇ ਟੇਕਆਫ ਅਤੇ ਲੈਡਿੰਗ ਦੇ ਸਮੇਂ ਏਅਰਪੋਰਟ ਪ੍ਰਸ਼ਾਸ਼ਨ ਨੂੰ ਅਤਿਰਿਕਤ ਨਜਰ ਰੱਖਣੀ ਪੈਂਦੀ ਹੈ। ਕੁੱਲ ਮਿਲਾਕੇ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਕੋਈ ਹੱਲ ਨਹੀਂ ਨਿੱਕਲ ਰਿਹਾ ਹੈ। ਮਸਜਿਦ ਰਨਵੇ ਦੇ ਸਾਹਮਣੇ ਖੜੀ ਹੈ, ਅਤੇ ਆਮ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ। ਜਰੂਰਤ ਪੈਣ ਉੱਪਰ ਗਿਰਜਾਘਰ, ਸਿਨੇਗਾਗ, ਪੈਗੋਡਾ, ਮੰਦਿਰ ਆਦਿ ਨੂੰ ਹਟਾਇਆ ਜਾ ਸਕਦਾ ਹੈ, ਲੇਕਿਨ ਕਿਸੇ ਮਸਜਿਦ ਹਟਾਏ ਜਾਣ ਦਾ ਸਵਾਲ ਉੱਠਦਿਆਂ ਹੀ ਝਮੇਲਾ ਹੋਣ ਲੱਗਦਾ ਹੈ। ਕਿਉਂਕਿ ਮਸਜਿਦ ਸ਼ਾਂਤੀਪ੍ਰਿਅ ਮੁਸਲਿਮ ਕੌਮ ਨਾਲ ਸੰਬੰਧਿਤ ਹੈ।
ਐਸੇ ਅਨੇਕ ਮਾਮਲੇ ਪੂਰੇ ਦੇਸ਼ ਵਿੱਚ ਦੇਖਣ ਨੂੰ ਮਿਲ ਸਕਦੇ ਹਨ। ਕਾਨਪੁਰ ਅਤੇ ਦਿੱਲੀ ਦੇ ਰੇਲਵੇ ਸਟੇਸ਼ਨ ਉੱਪਰ ਬਣੀ ਮਜਾਰ ਅਤੇ ਮਸਜਿਦ ਪ੍ਰਸਿੱਧ ਹੈ। ਮੁਜੱਫਰਨਗਰ ਵਿੱਚ ਫਲਾਈਓਵਰ ਦੇ ਨਿਰਮਾਣ ਵਿੱਚ ਰੋੜਾ ਪਾਉਣ ਵਾਲੀ ਮਸਜਿਦ ਪ੍ਰਸਿਧ ਹੈ।
ਕੁਝ ਜਰੂਰੀ ਪ੍ਰਸ਼ਨ:-
1. ਕੀ ਸਾਰਵਜਨਿਕ ਜਮੀਨ ਉੱਪਰ ਬਣੇ ਵੈਧ-ਅਵੈਧ ਨਿਰਮਾਣ ਨੂੰ ਹਟਾਉਣ ਦੇ ਲਈ ਸਰਾਕਰ ਸੰਸਦ ਵਿੱਚ ਕਾਨੂੰਨ ਜਾਂ ਬਿਲ ਨਹੀਂ ਲਿਆ ਸਕਦੀ? ਜੋ ਰਾਸ਼ਟਰਹਿੱਤ ਨਾਲ ਜੁੜਿਆ ਹੋਵੈ ?
2. ਜਦੋਂ ਬਹੁਸੰਖਿਅਕ ਹਿੰਦੂਆਂ ਨਾਲ ਸੰਬੰਧਿਤ ਜਮੀਨ ਨੂੰ ਖਾਲੀ ਕਰਵਾਉਣ ਵਿੱਚ ਸਰਕਾਰ ਕੋਈ ਹਿਚਕ ਮਹਿਸੂਸ ਨਹੀਂ ਕਰਦੀ। ਤਾਂ ਅਲਪਸੰਖਿਅਕ ਮੁਸਲਮਾਨਾਂ ਨਾਲ ਸੰਬੰਧਿਤ ਜਮੀਨਾਂ ਨੂੰ ਖਾਲੀ ਕਰਵਾਉਣ ਵਿੱਚ ਸਰਕਾਰਾਂ ਨੂੰ ਹਿਚਕ ਕਿਉਂ ਰਹਿੰਦੀ ਹੈ?
3. ਅਨੇਕ ਬਾਰ ਅਵੈਧ ਕਬਜੇ ਰਾਸ਼ਟਰ ਰੱਖਿਆ ਅਤੇ ਗੁਪਤ ਮਾਮਲਿਆਂ ਨਾਲ ਸੰਬੰਧਿਤ ਇਮਾਰਤਾਂ ਦੇ ਕੋਲ ਹੁੰਦੇ ਹਨ। ਕੀ ਉਨ੍ਹਾਂ ਨੂੰ ਹਟਾਉਣ ਵਿੱਚ ਵੀ ਸਰਕਾਰ ਨੂੰ ਕੋਈ ਪਰੇਸ਼ਾਨੀ ਹੈ ?
4. ਅਨੇਕ ਵਾਰ ਦੇਸ਼ਵਿਰੋਧੀ ਤਾਕਤਾਂ ਇਨ੍ਹਾਂ ਅਵੈਧ ਸਥਾਨਾਂ ਉੱਪਰ ਆਸ਼ਰਯ ਲੈਂਦੀਆਂ ਹਨ। ਕੀ ਇਹ ਸਾਡੇ ਦੇਸ਼ ਲਈ ਖਤਰਾ ਨਹੀਂ ਹੈ?
5. ਕੀ ਦੇਸ਼ ਦੇ ਨੇਤਾ ਦੇਸ਼ਹਿੱਤ ਵਿੱਚ ਕਠੋਰ ਕਦਮ ਲੈਣ ਲਈ ਅਸਮਰੱਥ ਹਨ?
ਮੈਨੂੰ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦੀ ਪ੍ਰਤੀਕਸ਼ਾ ਹੈ ?
ਜਾਗੋ ਭਾਰਤ ਵਾਸੀਓ।।।

No comments:

Post a Comment