ਕੀ ਆਰਿਆ ਵਿਦੇਸ਼ੀ ਹਨ?
ਸਾਡੇ ਦੇਸ਼ ਵਿੱਚ ਅੱਜਕੱਲ੍ਹ ਇੱਕ ਵਿਵਾਦ ਦੇਖਣ ਵਿੱਚ ਆਇਆ ਹੈ। ਕੁਝ ਲੋਕ ਆਪਣੇ ਆਪ ਨੂੰ ਮੂਲਨਿਵਾਸੀ ਅਤੇ ਹੋਰਾਂ ਨੂੰ ਆਰਿਆ ਵਿਦੇਸ਼ੀ ਕਹਿ ਕੇ ਪੁਕਾਰਦੇ ਹਨ। ਇਹ ਲੋਕ ਅੰਗਰੇਜਾਂ ਦੁਆਰਾ ਕਲਪਿਤ ਆਰਿਆਂ ਦੇ ਵਿਦੇਸ਼ੀ ਹੋਣ ਦੀ ਮਾਨਤਾ ਨੂੰ ਆਪਣੇ ਰਾਜਨੀਤਿਕ ਹਿੱਤਾਂ ਨੂੰ ਸਾਧਨ ਦੇ ਲਈ ਜਬਰਦਸਤੀ ਉੱਛਾਲ ਰਹੇ ਹਨ। ਇਨ੍ਹਾਂ ਦੀ ਇਸ ਮਾਨਤਾ ਨੂੰ ਕੁਝ ਰਾਜਨੀਤਿਕ ਦਲ ਹਿੰਦੂਆਂ ਦੇ ਵਿਚਕਾਰ ਏਕਤਾ ਨੂੰ ਤੋੜਨ ਦੇ ਲਈ ਪ੍ਰੋਤਸਾਹਨ ਦੇ ਰਹੇ ਹਨ। ਪਰ ਸੱਚ ਸੂਰਜ ਦੇ ਸਮਾਨ ਹੈ। ਇਹ ਕੁਝ ਸਮੇਂ ਦੇ ਲਈ ਬੱਦਲਾਂ ਵਿੱਚ ਛਿਪ ਤਾਂ ਸਕਦਾ ਹੈ। ਪਰ ਕੁਝ ਸਮੇਂ ਬਾਅਦ ਬੱਦਲਾਂ ਨੂੰ ਅਲੱਗ-ਅਲੱਗ ਕਰ ਪਹਿਲਾਂ ਤੋਂ ਹੀ ਜਿਆਦਾ ਤੇਜੀ ਨਾਲ ਚਮਕਦਾ ਹੈ। ਇਸ ਲੇਖ ਵਿੱਚ ਆਰਿਆ ਦੇ ਵਿਦੇਸ਼ੀ ਹੋਣ ਦੀ ਗੱਲ ਦਾ ਅਸੀਂ ਉੱਚਿਤ ਸਮਾਧਾਨ ਕਰਾਂਗੇ।
ਆਰਿਆ ਸ਼ਬਦ ਕੋਈ ਜਾਤੀਵਾਚਕ ਸ਼ਬਦ ਨਹੀਂ ਹੈ, ਅਪਿਤੂ ਗੁਣਵਾਚਕ ਸ਼ਬਦ ਹੈ। ਆਰਿਆ ਦਾ ਅਰਥ ਪੂਜਯ, ਸ਼੍ਰੇਸ਼ਟ, ਧਾਰਮਿਕ, ਧਰਮਸ਼ੀਲ, ਮਾਨਯ, ਉਦਾਰਚਿੱਤ, ਸ਼ਾਂਤਚਿਤ, ਨਿਆਂ-ਮਾਰਗ ਉੱਪਰ ਚੱਲਣ ਵਾਲਾ, ਸੱਚੇ ਅਤੇ ਚੰਗੇ ਕਰਮ ਕਰਤੱਵਾਂ ਦੇ ਕਰਨ ਵਾਲਾ ਆਦਿ ਮਿਲਦਾ ਹੈ। ਆਰਿਆ ਸ਼ਬਦ ਦਾ ਅਰਥ ਹੁੰਦਾ ਹੈ “ਸ਼੍ਰੇਸ਼ਠ” ਅਥਵਾ ਬਵਾਨ, ਈਸ਼ਵਰ ਦਾ ਪੁੱਤਰ, ਈਸ਼ਵਰ ਦੇ ਐਸ਼ਵਰਿਆ ਦਾ ਸਵਾਮੀ, ਉੱਤਮ ਗੁਣਯੁਕਤ, ਸਦਗੁਣ ਪਰਿਪੂਰਨ ਆਦਿ। ਰਾਮਾਇਣ ਅਤੇ ਮਹਾਭਾਰਤ ਵਿੱਚ ਸ਼੍ਰੀ ਰਾਮ ਜੀ ਅਤੇ ਸ਼੍ਰੀ ਕ੍ਰਿਸ਼ਨ ਜੀ ਨੂੰ ਆਰਿਆਪੁੱਤਰ ਨਾਲ ਸੰਬੋਧਿਤ ਕੀਤਾ ਗਿਆ ਹੈ। ਦ੍ਰਵਿੜ ਸ਼ਬਦ ਦਾ ਅਰਥ ਹੈ ਦੱਖਣ। ਭਾਰਤ ਵਿੱਚ ਨਿਵਾਸ ਕਰਨ ਵਾਲਿਆਂ ਲਈ ਹੀ ਵਰਤਿਆ ਗਿਆ ਹੈ।
ਸਵਾਮੀ ਦਯਾਨੰਦ ਜੀ ਸੱਤਿਆਰਥ ਪ੍ਰਕਾਸ਼ ਦੇ 8ਵੇਂ ਸਮੂਲਾਸ ਵਿੱਚ ਲਿਖਦੇ ਹਨ:-
ਕਿਸੇ ਸੰਸਕ੍ਰਿਤ ਗ੍ਰੰਥ ਵਿੱਚ ਅਤੇ ਇਤਿਹਾਸ ਵਿੱਚ ਨਹੀਂ ਲਿਖਿਆ ਹੈ ਕਿ ਆਰਿਆ ਲੋਕ ਇਰਾਨ ਤੋਂ ਆਏ ਅਤੇ ਇੱਥੇ ਦੇ ਜੰਗਲੀਆਂ ਨਾਲ ਲੜਕੇ ਜਿੱਤ ਪਾਕੇ ਕੱਢਕੇ ਇਸ ਦੇਸ਼ ਦੇ ਰਾਜਾ ਹੋਏ।
ਸਵਾਮੀ ਜੀ ਆਰਿਆ ਦੇ ਨਿਵਾਸ ਸਥਾਨ ਨੂੰ ਆਰਿਆਵ੍ਰੱਤ ਦੇ ਰੂਪ ਵਿੱਚ ਸੰਬੋਧਿਤ ਕਰਦੇ ਹੋਏ ਉਸਨੂੰ ਭਾਰਤਵਰਸ਼ ਹੀ ਮੰਨਦੇ ਹਨ। ਸਵਾਮੀ ਜੀ ਲਿਖਦੇ ਹਨ-
“ਆਰਿਆਵ੍ਰਤ ਦੇਸ਼ ਇਸ ਭੂਮੀ ਦਾ ਨਾਮ ਇਸ਼ਲਈ ਹੈ ਕਿ ਇਸ ਵਿੱਚ ਆਦਿ ਸ਼੍ਰਿਸ਼ਟੀ ਤੋਂ ਆਰਿਆ ਲੋਕ ਨਿਵਾਸ ਕਰਦੇ ਹਨ, ਪਰੰਤੂ ਇਸਦੀ ਅਵਧਿ ਉੱਤਰ ਵਿੱਚ ਹਿਮਾਲਯ. , ਦੱਖਣ ਵਿੱਚ ਵਿੰਧਿਆਂਚਲ ਪੱਛਮ ਵਿੱਚ ਅਟਕ ਅਤੇ ਪੂਰਵ ਵਿੱਚ ਬ੍ਰਹਮਪੁੱਤਰ ਨਦੀ ਹੈ, ਇਨ੍ਹਾਂ ਚਾਰਾਂ ਦੇ ਵਿਚਕਾਰ ਜਿੰਨ੍ਹਾਂ ਪ੍ਰਦੇਸ਼ ਹੈ, ਉਸਨੂੰ ਆਰਿਆਵ੍ਰੱਤ ਕਹਿੰਦੇ ਹਨ ਅਤੇ ਜੋ ਇਸਵਿੱਚ ਸਦਾ ਰਹਿੰਦੇ ਆਏ ਹਨ, ਉਹਨਾਂ ਨੂੰ ਆਰਿਆ ਕਹਿੰਦੇ ਹਨ।–
ਸਵਮੰਨਤੱਵਯ-ਅਮੰਨਤੱਵਯ-ਪ੍ਰਕਾਸ਼-ਸਵਾਮੀ ਦਯਾਨੰਦ
ਡਾ. ਅੰਬੇਡਕਰ ਨੇ ਆਪਣੀ ਪੁਸਤਕ ਸ਼ੂਦਰ ਕੌਣ? (Who were Shudras?) ਵਿੱਚ ਸ਼ਪੱਸ਼ਟ ਰੂਪ ਤੋਂ ਵਿਦੇਸ਼ੀ ਲੇਖਕਾਂ ਦੀ ਆਰਿਆ ਦੇ ਬਾਹਰ ਤੋਂ ਆਉਣ , ਇੱਥੇ ਵਸਣ ਨਾਲ ਸੰਬੰਧਿਤ ਮਾਨਤਾ ਦਾ ਸ਼ਪੱਸ਼ਟ ਖੰਡਨ ਕੀਤਾ ਹੈ। ਡਾ. ਅੰਬੇਡਕਰ ਲਿਖਦੇ ਹਨ-
1.ਵੇਦਾਂ ਵਿੱਚ ਆਰਿਆ ਜਾਤੀ ਦੇ ਸੰਬੰਧ ਵਿੱਚ ਕੋਈ ਜਾਣਕਾਰੀ ਨਹੀਂ ਹੈ।
2. ਵੇਦ ਵਿੱਚ ਐਸਾ ਕੋਈ ਪ੍ਰਸੰਗ ਉਲੇਖ ਨਹੀਂ ਹੈ ਜਿਸ ਤੋ ਇਹ ਸਿੱਧ ਹੁੰਦਾ ਹੋਵੇ ਕਿ ਆਰਿਆ ਨੇ ਭਾਰਤ ਉੱਪਰ ਹਮਲਾ ਕਰਕੇ ਇੱਥੋਂ ਦੇ ਮੂਲ ਨਿਵਾਸੀ ਦਾਸੋ-ਦਸਯੂਆਂ ਉੱਪਰ ਜਿੱਤ ਪ੍ਰਾਪਤ ਕੀਤੀ ਹੋਵੇ।
3. ਆਰਿਆ, ਦਾਸ ਅਤੇ ਦਸਯੂ ਜਾਤੀਆਂ ਦੇ ਅਲਗਾਵ ਨੂੰ ਸਿੱਧ ਕਰਨ ਦੇ ਲਈ ਕੋਈ ਸਬੂਤ ਵੇਦਾਂ ਵਿੱਚ ਉਪਲੱਬਧ ਨਹੀਂ ਹੈ।
4. ਵੇਦਾਂ ਵਿੱਚ ਇਸ ਮੱਤ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਆਰਿਆ, ਦਾਸੋ, ਅਤੇ ਦਸਯੂਆਂ ਤੋਂ ਭਿੰਨ ਰੰਗ ਸੀ।

ਡਾ. ਅੰਬੇਡਕਰ ਨੇ ਸ਼ਪੱਸ਼ਟ ਰੂਪ ਤੋਂ ਸਵਾਮੀ ਦਯਾਨੰਦ ਦੀ ਮਾਨਤਾ ਦਾ ਅਨੁਮੋਦਨ ਕੀਤਾ ਹੈ। ਉਹ ਨਾ ਤਾਂ ਆਰਿਆ ਸ਼ਬਦ ਨੂੰ ਜਾਤੀਸੂਚਕ ਮੰਨਦੇ ਹਨ, ਅਪਿਤੂ ਗੁਣਵਾਚਕ ਹੀ ਮੰਨਦੇ ਹਨ। ਇਸੇ ਸੰਦਰਭ ਵਿੱਚ ਉਨ੍ਹਾਂ ਨੇ ਸ਼ੂਦਰ ਸ਼ਬਦ ਨੂੰ ਇਸੇ ਪੁਸਤਕ ਦੇ ਪੇਜ ਨੰਬਰ 80 ਉੱਪਰ “ਆਰਿਆ” ਹੀ ਮੰਨਿਆ ਹੈ। ਉਹ ਕਿਸੇ ਵੀ ਆਰਿਆ ਦੇ ਬਾਹਰੀ ਹਮਲੇ ਦਾ ਸ਼ਪੱਸ਼ਟ ਖੰਡਨ ਕਰਦੇ ਹਨ। ਨਾ ਹੀ ਆਰਿਆ ਅਤੇ ਦਾਸ ਨੂੰ ਅਲੱਗ ਮੰਨਦੇ ਹਨ। ਰੰਗ, ਬਨਾਵਟ, ਆਦਿ ਦੇ ਆਧਾਰ ਉੱਪਰ ਆਰਿਆ-ਦਸਯੂਆਂ ਵਿੱਚ ਭੇਦ ਨੂੰ ਸ਼ਪੱਸਠ ਰੂਪ ਤੋਂ ਨਕਾਰਦੇ ਹਨ।
ਯੋਗੀ ਅਰਵਿੰਦ ਵੀ ਆਰਿਆ ਸ਼ਬਦ ਨੂੰ ਸ਼੍ਰੇਸ਼ਟ ਗੁਣਾਂ ਦੇ ਆਧਾਰ ਉੱਪਰ ਮੰਨਦੇ ਹਨ। ਆਧੁਨਿਕ ਵਿਗਿਆਨ ਨੇ DNA ਸਟੱਡੀਜ ਦੇ ਮਾਧਿਅਮ ਨਾਲ ਸ਼ਪੱਸ਼ਟ ਰੂਪ ਤੋਂ ਇਹ ਸਿੱਧ ਕੀਤਾ ਹੈ ਕਿ ਆਰਿਆ ਦਾ ਵਿਦੇਸ਼ੀ ਹੋਣਾ ਅਤੇ ਹਮਲਾਕਾਰੀ ਹੋਣਾ ਇੱਕ ਮਿੱਥਕ ਕਲਪਨਾ ਹੈ। ਦੱਖਣ ਅਤੇ ਉੱਤਰ ਭਾਰਤੀਆਂ ਦੇ DNA ਇੱਕ ਸਮਾਨ ਹੈ।

ਵਿਗਿਆਨਿਕ ਪ੍ਰਮਾਣ ਹੋਣ ਦੇ ਬਾਅਦ ਵੀ ਇਸ ਮਿੱਥਕ ਨੂੰ ਪੁਨਰ ਜੀਵਿਤ ਕਰਨਾ ਦੇਸ਼ ਦੀ ਅਖੰਡਤਾ ਅਤੇ ਸੁਰੱਖਿਆ ਨੂੰ ਵਿਖੰਡਿਤ ਕਰਨ ਦੀ ਡੂੰਘੀ ਚਾਲ ਹੈ। ਦੇਸ਼ ਵਿਰੋਧੀ ਤਾਕਤਾਂ ਦੇ ਇਸ ਚਾਲ ਨੂੰ ਆਓ ਸਫਲ ਹੋਣ ਤੋਂ ਰੋਕੀਏ।।ਓਮ।।

No comments:
Post a Comment