।।ਲੇਖਕ- ਪੰਡਿਤ ਰਵਿੰਦਰ ਆਰਿਆ ਕਾਨ੍ਹਪੁਰ।।
ਸਾਈਂ ਭਗਤ ਅਤੇ ਆਰਿਆ ਦਾ ਸੰਵਾਦ
ਆਰਿਆ- ਇਹ ਤੁਹਾਡਾ ਸਾਈਂ ਬਾਬਾ ਇੱਕ ਪਾਖੰਡ ਤੋਂ ਜ਼ਿਆਦਾ ਕੁਝ ਨਹੀਂ ਹੈ।
ਸ਼ਾਈਂ ਭਗਤ- ਤੁਸੀ ਗਲਤ ਕਹਿ ਰਹੇ ਹੋ, ਸਾਈਂ ਬਾਬਾ ਭਗਵਾਨ ਦੇ ਅਵਤਾਰ ਹਨ, ਖੁਦ ਸ਼ਿਵ ਦੇ ਅਵਤਾਰ ਹਨ, ਬ੍ਰਹਮਾ ਵਿਸ਼ਨੂੰ.....
ਮਹੇਸ਼ ਤਿੰਨਾਂ ਦੇ ਸ਼ਾਕਸ਼ਾਤ ਸਾਈਂ ਦੇ ਰੂਪ ਹਨ.
ਆਰਿਆ- ਕਿਸੇ ਧਰਮਗ੍ਰੰਥ ਤੋਂ ਇਹ ਅਵਤਾਰ ਵਾਲੀ ਗੱਲ ਸਿੱਧ ਕਰ ਸਕਦੇ ਹੋ? ਸਾਈਂ ਬਾਬਾ ਇੱਕ ਮੁਸਲਿਮ ਫਕੀਰ ਸੀ, ਇਹ ਗੱਲ ਤਾਂ ਸਾਈਂ ਸਤਚਿਰਤ ਵਿੱਚ ਵੀ ਸਿੱਧ ਹੋ ਚੁੱਕੀ ਹੈ, ਉਨ੍ਹਾਂ ਖੁਦ ਆਪਣੇ ਹੀ ਮੂੰਹ ਨਾਲ ਕਿਹਾ ਹੈ ਕਿ ਮੈਂ ਇੱਕ ਯਵਨ ਵੰਸ਼ੀ ਯਾਨੀ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਇਆ ਹਾਂ ਅਤੇ ਉਹ ਨਮਾਜ ਵੀ ਪੜ੍ਹਦੇ ਸਨ।
ਸਾਈਂ ਭਗਤ- ਸਾਈਂ ਚਾਲੀਸਾ ਵਿੱਚ ਅਵਤਾਰ ਹੈ ਇਹ ਕਿਹਾ ਗਿਆ ਹੈ।
ਆਰਿਆ- ਸਾਈਂ ਚਾਲੀਸਾ ਵਿੱਚ ਇਹ ਕਿਸਨੇ ਲਿਖਿਆ ਹੈ ?
ਸਾਈਂ ਭਗਤ- ਸਾਈਂ ਦੇ ਇੱਕ ਭਗਤ ਨੇ....
ਆਰਿਆ- ਖੁਦ ਸਾਈਂ ਨੇ ਤਾਂ ਨਹੀਂ ਲਿਖਿਆ ? ਤੁਸੀਂ ਲੋਕ ਸਾਈਂ ਦੀ ਗੱਲ ਮੰਨੋਗੇ ਜਾਂ ਭਗਤ ਦੀ?
ਸਾਈਂ ਭਗਤ- ਲੇਕਿਨ ਸਾਈਂ ਦੇ ਚਮਤਕਾਰਾਂ ਨੂੰ ਦੇਖਕੇ ਤਾਂ ਸਾਰੀ ਦੁਨੀਆਂ ਉਨ੍ਹਾਂ ਸਾਹਮਣੇ ਝੁਕਦੀ ਹੈ।
ਆਰਿਆ- ਐਸ਼ੇ ਜਾਦੂ ਭਰੇ ਚਮਤਕਾਰ ਤਾਂ ਸਾਡੀ ਗਲੀ ਵਿੱਚ ਤਮਾਸ਼ਾ ਦਿਖਾਉਣ ਵਾਲੇ ਕਲਾਕਾਰ ਵੀ ਦਿਖਾਉਂਦੇ ਹਨ ਤਾਂ
ਕੀ ਉਹਨਾਂ ਨੂੰ ਵੀ ਈਸ਼ਵਰ ਕਹੋਗੇ ਤੁਸੀਂ ?
ਸਾਈਂ ਭਗਤ- ਜੀ ਨਹੀਂ , ਉਹ ਕਿੱਥੇ ਅਤੇ ਸਾਡੇ ਸਾਈਂ ਬਾਬਾ ਕਿੱਥੇ ?
ਆਰਿਆ- ਦੇਖਿਏ ਸ਼੍ਰੀਮਾਨ ਜੀ ਜਦੋਂ ਸੰਨ 1950 ਦੇ ਆਸ਼-ਪਾਸ ਸ਼੍ਰੀ ਰਾਮ ਜਨਮਭੂਮੀ ਵਿਵਾਦ ਇਲਾਹਾਬਾਦ ਉੱਚ ਨਿਆਂਆਲਿਆ ਵਿੱਚ ਦਾਇਰ ਕੀਤਾ ਗਿਆ ਸੀ, ਉਦੋਂ ਤਤਕਾਲੀਨ ਕਾਂਗਰਸ ਸਰਕਾਰ ਨੇ ਹਿੰਦੂ ਮੁਸਲਿਮ ਸੌਹਾਰਦ ਦੇ ਲਈ ਇਹ ਸਾਂਈ ਬਾਬਾ ਦਾ ਜਿੰਨ ਬੋਤਲ ਵਿੱਚੋਂ ਬਾਹਰ ਕੱਢਿਆ ਸੀ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਦੇਸ਼ ਵਿੱਚ ਅਰਾਜਕਤਾ ਫੈਲ ਸਕਦੀ ਹੈ ਅਤੇ ਸਾਡੀ ਸਰਕਾਰ ਉੱਪਰ ਸੰਕਟ ਆ ਸਕਦਾ ਹੈ।
ਸਾਈਂ ਭਗਤ- ਆਪ ਗਲਤ ਕਹਿ ਰਹੇ ਹੋ, ਸਾਈਂ ਬਾਬਾ ਤਾਂ ਉਸਤੋਂ ਪਹਿਲਾਂ ਤੋਂ ਹੀ ਪੂਜੇ ਜਾਂਦੇ ਹਨ।
ਆਰਿਆ- ਸ਼੍ਰੀਮਾਨ ਜੀ ਧਿਆਨ ਨਾਲ ਸੁਣੋ ! ਆਰਿਆ ਸਮਾਜ ਨਾਮਕ ਸੰਸਥਾ ਦੇ ਪਾਖੰਡ ਖੰਡਨ ਨਾਲ ਅੱਜ ਤੱਕ ਕੋਈ ਪਾਖੰਡੀ ਨਹੀਂ ਬਚਿਆ ਹੈ। ਪਰੰਤੂ ਆਰਿਆ ਸਮਾਜ ਦੇ ਸਾਹਿਤ ਵਿੱਚ ਵੀ 1950 ਤੋਂ ਪਹਿਲਾਂ ਕਿਤੇ ਕਿਸੇ ਸਾਈਂ ਬਾਬੇ ਦੇ ਨਾਮ ਨਹੀਂ ਆਉਂਦਾ ਹੈ। ਇਸ ਤੋਂ ਹੀ ਪਤਾ ਚਲਦਾ ਹੈ ਕਿ 1950 ਤੋਂ ਪਹਿਲਾਂ ਆਮ ਜਨਤਾ ਵਿੱਚ ਸਾਈਂ ਬਾਬਾ ਨਾਮ ਦੀ ਕੋਈ ਚਰਚਾ ਹੀ ਨਹੀਂ ਸੀ।
ਸਾਈਂ ਭਗਤ- ਸਾਹਿਤ ਵਿੱਚ ਨਾਮ ਨਹੀਂ ਆਉਂਦਾ ਤਾਂ ਕੀ ਸਾਈਂ ਬਾਬਾ ਨਹੀਂ ਸੀ ?
ਆਰਿਆ- ਐਸ਼ਾ ਮੈਂਨੇ ਨਹੀਂ ਕਿਹਾ ਕਿ ਮੈਂਨੇ ਕਿਹਾ ਹੈ ਕਿ ਜਿਸ ਰੂਪ ਵਿੱਚ ਅੱਜ ਆਪ ਲੋਕ ਮੰਨਦੇ ਹੋ ਉਸ਼ ਰੂਪ ਵਿੱਚ ਨਹੀਂ ਅਰਥਾਤ ਧਾਰਮਿਕ ਜਗਤ ਵਿੱਚ ਨਹੀਂ ਉਨ੍ਹਾਂ ਦਾ ਨਾਮ ਨਹੀਂ ਸੀ।
ਸਾਈਂ ਭਗਤ- ਆਖਿਰ ਆਪਨੂੰ ਸਾਈਂ ਬਾਬਾ ਵਿੱਚ ਕੀ ਬੁਰਾਈ ਨਜ਼ਰ ਆਉਂਦੀ ਹੈ ?
ਆਰਿਆ- ਕੀ ਉਸ ਵਿੱਚ ਨਹੀਂ ਲਿਖਿਆ ਕਿ ਸਾਈਂ ਬਾਬਾ ਚਿਲਮ ਪੀਂਦੇ ਸੀ ? ਮਾਸ ਖਾਂਦੇ ਸੀ ? ਨਮਾਜ ਪੜ੍ਹਦੇ ਸੀ ?
ਸਾਈਂ ਭਗਤ- ਹਾਂ ਲਿਖਿਆ ਹੈ, ਤਾਂ ?
ਆਰਿਆ- ਜਿੰਨ੍ਹਾਂ ਦੇਵਤਿਆਂ ਦੇ ਨਾਲ ਆਪਣੇ ਸਾਈਂ ਬਾਬੇ ਨੂੰ ਬਿਠਾਇਆ ਜਾਂਦਾ ਹੈ ਉਨ੍ਹਾਂ ਦੇਵਤਿਆਂ ਵਿੱਚੋਂ ਕਿਹੜਾ ਦੇਵਤਾ ਚਿਲਮ ਪੀਂਦਾ ਸੀ ਅਤੇ ਕੌਣ ਨਮਾਜ ਪੜ੍ਹਦਾ ਸੀ, ਅਤੇ ਕਿਹੜਾ ਮਾਸ ਖਾਂਦਾ ਸੀ ? ਆਪ ਲੋਕ ਸਾਈਂ ਦੇ ਨਾਮ ਈਸ਼ਵਰ ਦੇ ਮੁੱਖ ਨਾਮ ਓਮ ਨੂੰ ਵੀ ਲਗਾਉਂਦੇ ਹੋ, ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਜੀ ਦਾ ਨਾਮ ਵੀ ਸਾਈਂ ਦੇ ਨਾਮ ਨਾਲ ਜੋੜਦੇ ਹੋ,, ਕੀ ਰਾਮ ਅਤੇ ਸਾਈਂ ਇੱਕੋ ਜਿਹੇ ਹੋ ਸਕਦੇ ਹਨ ?
ਸਾਈਂ ਭਗਤ- ਤਾਂ ਸਾਈ ਦੇ ਨਾਲ ਸ਼੍ਰੀ ਰਾਮ ਦਾ ਨਾਮ ਜੋੜਣ ਵਿੱਚ ਕੀ ਬੁਰਾਈ ਹੈ ?
ਆਰਿਆ- ਕੀ ਆਪ ਦੇ ਨਾਮ ਨਾਲ ਮੁਹੰਮਦ ਸ਼ਬਦ ਜੋੜਿਆ ਜਾ ਸਕਦਾ ਹੈ ? ਜਾਂ ਬਾਅਦ ਵਿੱਚ ਅਹਿਮਦ ਲਗਾਇਆ ਜਾ ਸਕਦਾ ਹੈ ?
ਸਾਈਂ ਭਗਤ- ਜੀ ਨਹੀਂ, ਬਿਲਕੁਲ ਨਹੀਂ...
ਆਰਿਆ- ਇਸੇ ਪ੍ਰਕਾਰ ਕਿਸੀ ਮੁਸਲਿਮ ਫਕੀਰ ਦੇ ਨਾਮ ਨਾਲ ਸ਼੍ਰੀ ਰਾਮ ਜੀ ਦਾ ਨਾਮ ਜੋੜਨਾ ਗਲਤ ਹੈ....
ਸਾਈਂ ਭਗਤ- ਭਾਈ ਸਾਹਿਬ ਆਪ ਦੀ ਗੱਲ ਸਹੀ ਹੈ , ਲੇਕਿਨ....ਚੱਲੋ ਆਪ ਹੀ ਦੱਸੋ ਕਿ ਕੀ ਸਾਈਂ ਬਾਬਾ ਭਗਵਾਨ ਨਹੀਂ ਹੈ ?
ਆਰਿਆ- ਭਗਵਾਨ ? ਜੈਸੇ ਲੱਛਣ ਖੁਦ ਸਾਈਂ ਦੀ ਪੁਸਤਕ ਵਿੱਚ ਲਿਖੇ ਹਨ, ਐਸੇ ਲੱਛਣਾਂ ਵਾਲਾ ਤਾਂ ਮਨੁੱਖ ਵੀ ਨਹੀਂ ਕਹਲਾਉਂਦਾ ਅਤੇ ਆਪ ਉਸ਼ਨੂੰ ਭਗਵਾਨ ਕਹਿ ਸਕਦੇ ਹੋ ? , ਭਗਵਾਨ ਤਾਂ ਦਿਆਲੂਹੈ, ਸਾਈਂ ਤਾਂ ਜੀਭ ਦੇ ਸਵਾਦ ਲਈ ਮਾਸ ਖਾਂਦਾ ਹੈ, ਭਗਵਾਨ ਤਾਂ ਅਜਨਮਾ ਹੈ, ਸਾਈਂ ਨੇ ਤਾਂ ਜਨਮ ਲਿਆ ਹੈ, ਭਗਵਾਨ ਤਾਂ ਅਮਰ ਹੈ, ਸਾਈਂ ਤਾਂ ਮਰ ਗਿਆ, ਅਤੇ ਹਾਂ ਸਭ ਤੋਂ ਵੱਡੀ ਗੱਲ ਤਾਂ ਆਪ ਸਭ ਸਾਈਂ ਭਗਤ ਅੱਜ ਤੱਕ ਨਹੀ ਸਮਝੇ....
ਸਾਈ ਭਗਤ- ਉਹ ਕੀ ?
ਆਰਿਆ- ਕੀ ਆਪ ਲੋਕ ਨਮਾਜ ਪੜ੍ਹਦੇ ਹੋ ?
ਸਾਈਂ ਭਗਤ- ਭਾਈ ਸਾਹਿਬ , ਇਹ ਆਪ ਕੀ ਕਹਿ ਰਹੇ ਹੋ ? ਅਸੀਂ ਨਮਾਜ ਕਿਉਂ ਪੜ੍ਹਾਗੇਂ ?
ਆਰਿਆ- ਕਿਉਂਕਿ ਆਪਦਾ ਸਾਈਂ ਬਾਬਾ ਤਾਂ ਨਮਾਜ ਪੜ੍ਹਦਾ ਸੀ ਅਤੇ ਸੇ ਵੀ ਗੁਰੂ ਦੇ ਚੇਲੇ ਉਸ਼ਦੇ ਮੱਤ ਜਾਂ ਸੰਪਰਦਾਇ ਦੇ ਮੰਨੇ ਜਾਂਦੇ ਹਨ, ਇਸ ਨਿਯਮ ਨਾਲ ਆਪ ਸਭ ਸਾਈਂ ਭਗਤਾਂ ਨੂੰ ਵੀ ਨਮਾਜ ਪੜ੍ਹਨੀ ਚਾਹੀਦੀ ਹੈ, ਸ਼ਾਇਦ ਇਹੀ ਉਦੇਸ਼ ਪੂਰਾ ਕਰਨ ਲਈ ਸਾਈਂ ਬਾਬਾ ਨੂੰ ਭਗਵਾਨ ਦੇ ਰੂਪ ਵਿੱਚ ਪ੍ਰਚਾਰਿਤ ਕੀਤਾ ਗਿਆ ਸੀ। ਜਿਸ ਨਾਲ ਲੋਕ ਇਸਦੇ ਚੇਲੇ ਬਣਕੇ ਹੌਲੀ-ਹੌਲੀ ਆਪਣੇ ਧਰਮ ਨੂੰ ਛੱਡਕੇ ਬਰਗਲਾਕੇ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦੀ ਇਸ ਪ੍ਰਕਿਰਿਆ ਨੂੰ ਅਲ ਤਕੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ.....
ਸਾਈਂ ਭਗਤ- ਭਾਈ ਸਾਹਿਬ ਆਪ ਹੋ ਕੌਣ ਜਿਸਨੂੰ ਇੰਨੀ ਸਾਰੀ ਜਾਣਕਾਰੀ ਹੈ.. ਜੋ ਵੀ ਹੋ ਪਰ ਆਪ ਦੇ ਤਰਕਾਂ ਦਾ ਮੇਰੇ ਪਾਸ ਕੋਈ ਵੀ ਉੱਤਰ ਨਹੀਂ ਹੈ.. ਆਪ ਦੀਆਂ ਗੱਲਾਂ ਨਾਲ ਮੇਰੀਆਂ ਅੱਖਾਂ ਉੱਪਰ ਪਿਆ ਹੋਇਆ ਸਾਈਂ ਨਾਮ ਦਾ ਪਰਦਾ ਤਾਂ ਹੱਟ ਗਿਆ ਹੈ.. ਹੁਣ ਕਿਰਪਾ ਕਰਕੇ ਮੈਨੂੰ ਹਨੇਰੇ ਵਿੱਚ ਨਾ ਰਹਿਣ ਦੇਣਾ... ਮੈਨੂੰ ਸਹੀ ਰਾਸਤਾ ਵੀ ਦੱਸ਼ ਹੀ ਦਿਓ.....
ਆਰਿਆ- ਮੇਰੇ ਭਾਈ ਮੈਂ ਰਿਸ਼ੀ ਦਯਾਨੰਦ ਜੀ ਦਾ ਇੱਕ ਛੋਟਾ ਜਿਹਾ ਸਿਪਾਹੀ ਹਾਂ,, ਜਿਸਨੇ ਗੁਰੂ ਦੀ ਆਗਿਆ ਨੂੰ ਮੰਨਦੇ ਹੋਏ ਸਮਾਜ ਵਿੱਚੋਂ ਪਾਖੰਡ ਵਿੱਚੋਂ ਉਖਾੜਨ ਦਾ ਸੰਕਲਪ ਲਿਆ ਹੋਇਆ ਹੈ.. ਅਵਿੱਦਿਆ ਨੂੰ ਦੂਰ ਕਰਕੇ ਵਿੱਦਿਆ ਦੇ ਪ੍ਰਚਾਰ ਦਾ ਕੰਮ ਕਰਦਾ ਹਾਂ... ਆਰਿਆ ਸਮਾਜ ਦੇ ਵਿਦਵਾਨਾਂ ਨਾਲ ਰਹਿੰਦਾ ਹਾਂ.. ਆਪਣੇ ਧਰਮ ਗ੍ਰੰਥ ਵੇਦਾਂ ਨੂੰ, ਉਪਨਿਸ਼ਦਾ ਨੂੰ, ਦਰਸ਼ਨਾਂ ਨੂੰ ਪੜ੍ਹਦਾ ਹਾਂ, ਜਿਸ ਨਾਲ ਸੱਚ ਨੂੰ ਜਾਣਕੇ ਝੂਠ ਨੂੰ ਛੱਡ ਸਕਾਂ.....
ਸਾਈਂ ਭਗਤ ਨਹੀਂ ਹੁਣ ਵੇਦ ਭਗਤ: ਮੇਰੇ ਭਾਈ ਵੇਦ ਦਾ ਰਾਸਤਾ ਹੀ ਕਲਿਆਣ ਦਾ ਮਾਰਗ ਹੈ। ਜਿਸ ਦਿਨ ਸੰਸਾਰ ਦੇ ਸਾਰੇ ਲੋਕ ਆਪਜੀ ਦੀ ਤਰ੍ਹਾਂ ਹੀ ਸੱਚ ਨੂੰ ਜਾਣਕੇ ਵੇਦ ਦੇ ਰਾਸਤੇ ਚੱਲਣ ਲੱਗਣਗੇਂ, ਉਸ ਦਿਨ ਸੰਸਾਰ ਸੁੱਖਾਂ ਨਾਲ ਭਰ ਜਾਵੇਗਾ, ਅਤੇ ਸਭ ਸੁਖੀ ਹੋ ਜਾਣਗੇ।।
ਭਾਈਓ ਭੈਣੋਂ ਇਹ ਚਰਚਾ ਮੇਰੇ ਜੀਵਨ ਦੀ ਇੱਕ ਸੱਚੀ ਘਟਨਾ ਉੱਪਰ ਆਧਾਰਿਤ ਹੈ, ਅਸੀਂ ਸਭਨਾਂ ਨੂੰ ਚਾਹੀਦਾ ਹੈ ਕਿ ਸਾਈਂ ਬਾਬਾ ਜੈਸੇ ਅਧਰਮੀ ਵਿਅਕਤੀ ਦੇ ਚੇਲੇ ਜਾਂ ਭਗਤ ਨਾ ਬਣਕੇ ਸ਼੍ਰੀ ਰਾਮ ਜੀ ਅਤੇ ਸ਼੍ਰੀ ਕ੍ਰਿਸ਼ਨ ਜੀ ਦੇ ਭਗਤ ਬਣੀਏ, ਵੇਦਾਂ ਦੇ ਮਾਰਗ ਉੱਪਰ ਚੱਲੀਏ, ਈਸ਼ਵਰ ਸਭ ਦਾ ਕਲਿਆਣ ਕਰੇ.... ਓਮ....

No comments:
Post a Comment