ਮਦਰ ਟੈਰੇਸਾ : ਕੀ ਉਹ ਸੰਤ ਸੀ ?
ਮਦਰ ਟੈਰੇਸਾ ਇਹ ਸੁਣਦੇ ਹੀ ਕਿਸੇ ਦੇ ਵੀ ਦਿਮਾਗ ਵਿੱਚ ਇੱਕ ਨੀਲੇ ਬਾਰਡਰ ਵਾਲੀ, ਸਰ ਤੱਕ ਢਕੀ ਹੋਈ, ਸਫੈਦ ਸਾੜੀ ਪਹਿਨੀ ਹੋਈ, ਬਜੁਰਗ ਮਹਿਲਾ ਦਾ ਝੁਰੜੀਆਂ ਭਰਿਆ ਚਿਹਰਾ ਉੱਭਰਦਾ ਹੈ। ਜਿਸਨੇ ਮਾਨਵਤਾ ਦੀ ਸੱਚੀ ਸੇਵਾ ਕੇ ਲਈ ਆਪਣਾ ਮੂਲ ਦੇਸ਼ ਤੱਕ ਤਿਆਗ ਦਿੱਤਾ। ਜੋ ਗਰੀਬਾਂ ਦੀ ਹਮਦਰਦ ਬਣਕੇ ਉੱਭਰੀ ਅਤੇ ਜਿਸਨੇ ਹਜ਼ਾਰਾਂ ਅਨਾਥਾਂ, ਦੀਨਾਂ ਅਤੇ ਬੇਸਹਾਰਿਆਂ ਨੂੰ ਸਹਾਰਾ ਦਿੱਤਾ। ਜਿਸਨੂੰ ਉਸਦੀ ਸੇਵਾ ਲਈ ਵਿਸ਼ਵ ਸ਼ਾਂਤੀ ਦਾ ਨੌਬਲ ਪੁਰਸਕਾਰ ਦਿੱਤਾ ਗਿਆ। ਮਦਰ ਟੈਰੇਸਾ ਦੇ ਵਿਸ਼ੇ ਆਪ ਸਭ ਨੂੰ ਇਹ ਸਭ ਪਤਾ ਹੈ ਕਿਉੰਕਿ ਆਪ ਨੁੰ ਸਿਰਫ ਇਹੀ ਦੱਸਿਆ ਗਿਆ ਹੈ। ਪਰੰਤੂ ਇਸ ਸਿੱਕੇ ਦੇ ਦੁਸਰੇ ਪਹਿਲੂ ਤੋਂ ਆਪ ਅਜੇ ਅਣਜਾਣ ਹੋ। ਉਸੇ ਦੂਸਰੇ ਪਹਿਲੂ ਨਾਲ ਜਾਣੂ ਕਰਵਾਉਣਾ ਹੀ ਇਸ਼ ਲੇਖ ਦਾ ਮੁੱਖ ਉਦੇਸ਼ ਹੈ।
ਸੱਚ ਜੇਕਰ ਕੌੜਾ ਵੀ ਹੋਵੇ ਤਾਂ ਉਹ ਸੱਚ ਹੀ ਅਖਵਾਉਂਦਾ ਹੈ। ਭਾਰਤ ਵਿੱਚ ਕੰਮ ਕਰਨ ਵਾਲੀ ਇਸਾਈ ਸੰਸਥਾਵਾਂ ਦਾ ਇੱਕ ਚਿਹਰਾ ਜੇਕਰ ਸੇਵਾ ਹੈ ਤਾਂ ਦੂਸਰਾ ਅਸਲੀ ਚਿਹਰਾ ਲਾਲਚ, ਲੋਭ, ਪ੍ਰਲੋਭਨ, ਡਰ ਅਤੇ ਦਬਾਅ ਆਦਿ ਨਾਲ ਧਰਮਾਂਤਰਨ ਕਰਨਾ ਵੀ ਹੈ। ਇਸ ਤੋਂ ਤਾਂ ਇਹੀ ਪ੍ਰਤੀਤ ਹੁੰਦਾ ਹੈ ਕਿ ਜੋ ਵੀ ਸੇਵਾ ਕੰਮ ਮਿਸ਼ਨਰੀ ਦੁਆਰਾ ਕੀਤਾ ਜਾ ਰਿਹਾ ਹੈ, ਉਸਦਾ ਮੂਲ ਉਦੇਸ਼ ਈਸਾ ਮਸੀਹ ਦੇ ਲਈ ਭੇਡਾਂ ਦੀ ਸੰਸਥਾ ਵਧਾਉਣਾ ਹੈ। ਸੰਤ ਉਹੀ ਹੁੰਦਾ ਹੈ ਜੋ ਪੱਖਪਾਤ ਰਹਿਤ ਅਤੇ ਜਿਸਦਾ ਮੂਲ ਉਦੇਸ਼ ਮਾਨਵਤਾ ਦੀ ਭਲਾਈ ਕਰਨਾ ਹੋਵੇ। ਇਸਾਈ ਮਿਸ਼ਨਰੀਆਂ ਦਾ ਪੱਖਪਾਤ ਇਸ ਨਾਲ ਹੀ ਸਮਝ ਵਿੱਚ ਆਉਂਦਾ ਹੈ ਕਿ ਉਹ ਕੇਵਲ ਉਨ੍ਹਾਂ ਗਰੀਬਾਂ ਦੀ ਸੇਵਾ ਕਰਨਾ ਚਾਹੁੰਦੀਆਂ ਹਨ , ਜੋ ਇਸਾਈ ਮੱਤ ਨੂੰ ਗ੍ਰਹਿਣ ਕਰ ਲੈਣ।
ਮਦਰ ਟੈਰੇਸਾ ਦਾ ਜਨਮ 26 ਅਗਸਤ, 1910 ਨੂੰ ਸਕੋਪਜੇ ਮੇਸੇਡੋਨਿਆ(1) ਵਿੱਚ ਹੋਇਆ ਸੀ, ਅਤ 12 ਸਾਲ ਦੀ ਉਮਰ ਵਿੱਚ ਉਸਨੂੰ ਇਹ ਅਹਿਸਾਸ ਹੋਇਆ ਕਿ ਉਸਨੂੰ ਈਸ਼ਵਰ ਬੁਲਾ ਰਿਹਾ ਹੈ। 24 ਮਈ 1931 ਨੂੰ ਉਹ ਕਲਕੱਤਾ ਆਈ ਅਤੇ ਉੱਥੇ ਦੀ ਹੀ ਹੋਕੇ ਰਹਿ ਗਈ। ਕਲਕੱਤਾ ਆਉਣ ਤੇ ਧਨ ਦੀ ਉਗਰਾਹੀ ਕਰਨ ਦੇ ਲਈ ਮਦਰ ਟੈਰੇਸਾ ਨੇ ਆਪਣੀ ਮਾਰਕੀਟਿੰਗ ਆਰੰਭ ਕਰ ਦਿੱਤੀ। ਉਨ੍ਹਾਂ ਨੇ ਕਲਕੱਤਾ ਸ਼ਹਿਰ ਨੂੰ ਗਰੀਬਾਂ ਦੇ ਸ਼ਹਿਰ ਦੇ ਰੂਪ ਵਿੱਚ ਬਹੁ ਚਰਚਿਤ ਕਰ ਦਿੱਤਾ। ਅਤੇ ਖੁਦ ਨੂੰ ਉਨ੍ਹਾਂ ਦੇ ਸੇਵਾ ਕਰਨ ਵਾਲੀ ਦੇ ਰੂਪ ਵਿੱਚ ਚਰਚਿਤ ਕਰਕੇ ਅੰਤਰਰਾਸ਼ਟਰੀ ਪੱਧਰ ਉੱਪਰ ਪ੍ਰਸਿੱਧੀ ਪ੍ਰਾਪਤ ਕੀਤੀ। ਉਹ ਕੁਝ ਹੀ ਸਾਲਾਂ ਵਿੱਚ ਦਯਾ ਦੀ ਮੂਰਤੀ , ਮਾਨਵਤਾ ਦੀ ਸੈਵਿਕਾ, ਬੇਸਹਾਰਾ ਅਤੇ ਗਰੀਬਾਂ ਦੀ ਮਸੀਹਾ, ਲਾਰਜਰ ਦੈਨ ਲਾਈਫ ਵਾਲੀ ਦਿੱਖ ਨਾਲ ਪ੍ਰਸਿੱਧ ਹੋ ਗਈ। ਹਾਲਾਂਕਿ ਉਨ੍ਹਾਂ ਉੱਪਰ ਹਮੇਸ਼ਾਂ ਵੈਟਿਕਨ ਦੀ ਮਦਦ ਅਤੇ ਮਿਸ਼ਨਰੀ ਆਫ ਚੈਰਿਟੀ ਦੀ ਮਦਦ ਨਾਲ ਧਰਮ ਪਰਿਵਰਤਨ ਦਾ ਆਰੋਪ ਤਾਂ ਲਗਦਾ ਰਿਹਾ। ਗੌਰ ਕਰਨ ਯੋਗ ਤੱਥ ਇਹ ਹੈ ਕਿ ਇਨ੍ਹਾਂ ਵਿੱਚੋਂ ਜਿਆਦਾਤਰ ਆਰੋਪ ਪੱਛਮ ਦੀ ਪ੍ਰੈੱਸ (2) ਜਾਂ ਇਸਾਈ ਪੱਤਰਕਾਰਾਂ ਆਦਿ ਨੇ ਹੀ ਕੀਤੇ ਸਨ (3) (4) ਨਾ ਕਿਸੇ ਹਿੰਦੂ ਸੰਸਥਾ ਵੱਲੋਂ, ਜਿਸ ਨਾਲ ਸੰਦੇਹ ਹੋਰ ਵੀ ਜਿਆਦਾ ਡੂੰਘਾ ਹੋ ਜਾਂਦਾ ਹੈ (5)। ਆਪਣੇ ਦੇਸ਼ ਦੇ ਗਰੀਬ ਇਸਾਈਆਂ ਦੀ ਸੇਵਾ ਕਰਨ ਦੇ ਸਥਾਨ ਉੱਪਰ ਮਦਰ ਟੈਰੇਸਾ ਨੂੰ ਭਾਰਤ ਦੇ ਗਰੀਬ ਗੈਰ ਇਸਾਈਆਂ ਦੇ ਉੱਚਾ ਉਠਾਉਣ ਵਿੱਚ ਜਿਆਦਾ ਰੁਚੀ ਹੋਣਾ ਕਿਸ ਗੱਲ ਵੱਲ ਇਸ਼ਾਰਾ ਕਰਦਾ ਹੈ ? ਪਾਠਕ ਖੁਦ ਹੀ ਫੈਸਲਾ ਕਰ ਸਕਦੇ ਹਨ।
ਮਦਰ ਟੈਰੇਸਾ ਨੂੰ ਸਮੁੱਚੇ ਵਿਸ਼ਵ ਵਿੱਚੋਂ, ਕਈ ਗਿਆਤ ਅਤੇ ਅਗਿਆਤ ਸਰੋਤਾਂ ਤੋਂ ਵੱਡੀ-ਵੱਡੀ ਧਨ ਰਾਸ਼ੀਆਂ ਦਾਨ ਦੇ ਤੌਰ ਵਿੱਚ ਮਿਲਦੀ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਮਦਰ ਨੇ ਕਦੇ ਇਸ ਵਿਸ਼ੇ ਵਿੱਚ ਸੋਚਣ ਦਾ ਕਸ਼ਟ ਨਹੀਂ ਕੀਤਾ ਕਿ ਉਸਦੇ ਧਨਦਾਤਾ ਦੀ ਆਮਦਨੀ ਦਾ ਸਰੋਤ ਜਾਂ ਪ੍ਰਤਿਸ਼ਠਾ ਕੈਸੀ ਸੀ। ਉਦਾਹਰਨ ਦੇ ਲਈ ਅਮੇਰਿਕਾ ਦੇ ਇੱਕ ਵੱਡੇ ਪ੍ਰਕਾਸ਼ਨ ਰਾਬਰਟ ਮੈਕਸਵੈਲ, ਜਿਨ੍ਹਾਂ ਨੇ ਕਰਮਚਾਰੀਆਂ ਦੀ ਭਵਿੱਖ ਨਿਧੀ ਫੰਡਸ਼ ਵਿੱਚ 450 ਮਿਲੀਅਨ ਪੌਂਡ ਦਾ ਘੋਟਾਲਾ ਕੀਤਾ (6)। ਉਸਨੇ ਮਦਰ ਟੈਰੇਸਾ ਨੂੰ 1.25 ਮਿਲੀਅਨ ਡਾਲਰ ਦਾ ਚੰਦਾ ਦਿੱਤਾ। ਮਦਰ ਟੈਰੇਸਾ ਮੈਕਸਵੈਲ ਦੀ ਪ੍ਰਸ਼ਠਭੂਮੀ ਨੂੰ ਜਾਣਦੀ ਸੀ। ਹੈਤੀ ਦੇ ਤਾਨਾਸ਼ਾਹ ਜੀਨ ਕਲਾਉਡ ਡੂਵਾਲੀਏ ਨੇ ਮਦਰ ਟੈਰੇਸਾ ਨੂੰ ਸਨਮਾਨਿਤ ਕਰਨ ਲਈ ਬੁਲਾਇਆ। ਮਦਰ ਟੈਰੇਸਾ ਕਲਕੱਤਾ ਤੋਂ ਹੈਤੀ ਸਨਮਾਨ ਲੈਣ ਲਈ ਗਈ। ਜਿਸ ਵਿਅਕਤੀ ਨੇ ਹੈਤੀ ਦਾ ਭਵਿੱਖ ਬਿਗਾੜ ਕੇ ਰੱਖ ਦਿੱਤਾ। ਗਰੀਬਾਂ ਦੀ ਜੰਮਕੇ ਲੁੱਟਮਾਰ ਅਤੇ ਅੱਤਿਆਚਾਰ ਕੀਤੇ । ਟੈਰੇਸਾ ਨੇ ਉਸਦੀ ਗਰੀਬਾਂ ਨੂੰ ਪਿਆਰ ਕਰਨ ਵਾਲਾ ਕਹਿ ਕੇ ਤਾਰੀਫਾਂ ਦੇ ਪੁੱਲ ਬੰਨ੍ਹੇ ਸਨ। ਮਦਰ ਟੈਰੇਸਾ ਨੂੰ ਚਾਰਲਸ ਕੀਟਿੰਗ ਤੋਂ 1.25 ਮਿਲੀਅਨ ਡਾਸਰ ਦਾ ਚੰਦਾ ਮਿਲਿਆ ਸੀ। ਇਹ ਕੀਟਿੰਗ ਮਹਾਂਸ਼ਯ ਉਹੀ ਨੇ, ਜਿਨ੍ਹਾਂ ਨੇ ਕੀਟਿੰਗ ਸੈਵਿੰਗਸ ਐਂਡ ਲੋਨਸ ਨਾਮਕ ਕੰਪਨੀ 1980 ਵਿੱਚ ਬਣਾਈ ਸੀ। ਅਤੇ ਆਮ ਜਨਤਾ ਅਤੇ ਮੱਧਵਰਗ ਤੋਂ ਲੱਖਾਂ ਡਾਲਰ ਦਾ ਚੂਨਾ ਲਗਾਉਣ ਤੋਂ ਬਾਅਦ ਉਸਨੂੰ ਜੇਲ ਹੋਈ ਸੀ (7)। ਅਦਾਲਤ ਵਿੱਚ ਸੁਣਵਾਈ ਦੇ ਦੌਰਾਨ ਮਦਰ ਟੈਰੇਸਾ ਨੇ ਜੱਜ ਨੂੰ ਕੀਟਿੰਗ ਨੂੰ ਮੁਆਫ ਕਰਨ ਦੀ ਅਪੀਲ ਕੀਤੀ ਸੀ। ਉਸ ਸਮੇਂ ਜੱਜ ਨੇ ਉਸਨੂੰ ਕਿਹਾ ਕਿ ਪੈਸਾ ਕੀਟਿੰਗ ਨੇ ਗਬਨ ਕੀਤਾ ਹੈ, ਕੀ ਉਹ ਉਸੇ ਜਨਤਾ ਨੂੰ ਪੈਸਾ ਵਾਪਿਸ ਲੌਟਾ ਸਕਦੇ ਹਨ ? ਤਾਂਕਿ ਨਿਮਨ- ਮੱਧ ਵਰਗ ਦੇ ਹਜਾਰਾਂ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ, ਲੇਕਿਨ ਉਦੋਂ ਇਸ ਨੇ ਚੁੱਪੀ ਸਾਧ ਲਈ।
ਇਹ ਦਾਨ ਕਿਸ ਪੱਧਰ ਤੱਕ ਸੀ ਇਸ ਨੂੰ ਜਾਨਣ ਲਈ ਇਹ ਪੜ੍ਹੋ। ਮਦਰ ਟੈਰੇਸਾ ਦੀ ਮੌਤ ਦੇ ਸਮੇਂ ਸੁਸਾਨ ਸੀਲਡਸ ਨੂੰ ਨਿਊਯਾਰਕ ਵਿੱਚ 50 ਮਿਲੀਅਨ ਡਾਲਰ ਦੀ ਰਕਮ ਜਮਾ ਮਿਲੀ। ਸੁਸਾਨ ਸੀਲਡਸ ਉਹੀ ਹੈ ਜਿਨ੍ਹਾਂ ਨੇ ਮਦਰ ਟੈਰੇਸਾ ਦੇ ਨਾਲ ਸਹਾਇਕ ਦੇ ਰੂਪ ਵਿੱਚ 9 ਸਾਲ ਤੱਕ ਕੰਮ ਕੀਤਾ ਸੀ। ਸੁਸਾਨ ਦੀ ਚੈਰਿਟੀ ਵਿੱਚ ਆਏ ਹੋਏ ਦਾਨ ਅਤੇ ਚੈੱਕਾਂ ਦਾ ਹਿਸਾਬ-ਕਿਤਾਬ ਰੱਖਦੀ ਸੀ। ਜੋ ਲੱਖਾਂ ਰੁਪਇਆਂ ਗਰੀਬਾਂ ਅਤੇ ਦੀਨ-ਹੀਣਾਂ ਦੀ ਸੇਵਾ ਵਿੱਚ ਲਗਾਇਆ ਜਾਣਾ ਸੀ। ਉਹ ਨਿਊਯਾਰਕ ਦੇ ਬੈਂਕ ਵਿੱਚ ਫਾਲਤੂ ਹੀ ਪਿਆ ਹੋਇਆ ਸੀ (8) ?
ਦਾਨ ਤੋਂ ਮਿਲਣ ਵਾਲੇ ਪੈਸੇ ਦਾ ਪ੍ਰਯੋਗ ਸੇਵਾ ਕੰਮਾਂ ਵਿੱਚ ਸ਼ਾਇਦ ਹੀ ਹੁੰਦਾ ਹੋਵੇ ਇਸ ਨੂੰ ਕਲਕੱਤਾ ਵਿੱਚ ਰਹਿਣ ਵਾਲੇ ਅਰੂਪ ਚੈਟਰਜੀ ਨੇ ਆਪਣੀ ਪੁਸਤਕ ਦ ਫਾਇਨਲ ਵਰਡਿਕਟ ਪੜ੍ਹੋ (9)। ਲੇਖਕ ਲਿਖਦੇ ਹਨ ਕਿ ਬ੍ਰਿਟੇਨ ਦੀ ਪ੍ਰਸਿੱਧ ਮੈਡੀਕਲ ਪੱਤਿਰਕਾ Lancet ਦੇ ਸੰਪਾਦਕ ਡਾ. ਰਾਬਿਨ ਫਾਕਸ ਨੇ 1991 ਵਿੱਚ ਇੱਕ ਵਾਰ ਮਦਰ ਦੇ ਕਲਕੱਤਾ ਸਥਿਤ ਚੈਰਿਟੀ ਹਸਪਤਾਲ ਦਾ ਦੌਰਾ ਕੀਤਾ ਸੀ। ਉਨ੍ਹਾਂ ਪਾਇਆ ਕਿ ਬੱਚਿਆਂ ਦੇ ਲਈ ਸਾਧਾਰਨ ਅਨਅਲੈਰਜਿਕ ਦਵਾਈਆਂ ਤੱਕ ਉੱਥੇ ਉਪਲਬੱਧ ਨਹੀਂ ਸਨ। ਅਤੇ ਨਾ ਹੀ ਸਟਲਾਈਜਡ ਸਿਰਿੰਜ਼ ਦਾ ਉਪਯੋਗ ਹੋ ਰਿਹਾ ਸੀ। ਜਦੋਂ ਇਸ ਬਾਰੇ ਵਿੱਚ ਮਦਰ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਇਹ ਬੱਚੇ ਸਿਰਫ ਮੇਰੀ ਪ੍ਰਾਰਥਨਾ ਨਾਲ ਹੀ ਠੀਕ ਹੋ ਜਾਣਗੇ। ਮਿਸ਼ਨਰੀ ਦੀ ਭਰਤੀ ਹੋਏ ਬੇਸਹਾਰਾ ਬੱਚਿਆ ਦੀ ਹਾਲਤ ਵੀ ਇੰਨੇ ਧਨ ਮਿਲਣ ਦੇ ਬਾਵਜੂਦ ਉਨ੍ਹਾਂ ਦੀ ਸਥਿਤੀ ਵਿੱਚ ਕੋਈ ਵੀ ਸੁਧਾਰ ਨਹੀਂ ਆਇਆ ਸੀ। ਮਿਸ਼ਨਰੀ ਦੀ ਨੱਨ ਦੂਸਰੇ ਦੇ ਲਈ ਦਵਾਈ ਤੋਂ ਜਿਆਦਾ ਪ੍ਰਾਰਥਨਾ ਵਿੱਚ ਵਿਸ਼ਵਾਸ ਰੱਖਦੀ ਸੀ। ਜਦੋਂ ਕਿ ਖੁਦ ਕਲਕੱਤਾ ਦੇ ਮਹਿੰਗੇ ਤੋਂ ਮਹਿੰਗੇ ਹਸਪਤਾਲ ਵਿੱਚ ਆਪਣਾ ਇਲਾਜ ਕਰਵਾਉਂਦੀ ਸੀ। ਮਿਸ਼ਨਰੀ ਦੀ ਐਂਬੂਲੈਂਸ ਮਰੀਜਾਂ ਤੋਂ ਜਿਆਦਾ ਨੱਨ ਆਦਿ ਨੂੰ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਲੈ ਜਾਣ ਲਈ ਵਰਤੀ ਜਾਂਦੀ ਸੀ। ਇਹੀ ਕਾਰਨ ਸੀ ਕਿ ਮਦਰ ਟੈਰੇਸਾ ਦੀ ਮੌਤ ਦੇ ਸਮੇਂ ਕਲਕੱਤਾ ਨਿਵਾਸੀ ਉਨ੍ਹਾਂ ਦੀ ਸ਼ਵਯਾਤਰਾ ਵਿੱਚ ਨਾ ਦੇ ਬਰਾਬਰ ਹੀ ਸ਼ਾਮਿਲ ਹੋਏ ਸਨ।
ਮਦਰ ਟੈਰੇਸਾ ਆਪਣੇ ਰੂੜੀਵਾਦੀ ਵਿਚਾਰਾਂ ਦੇ ਲਈ ਸਦਾ ਚਰਚਿਤ ਰਹੀ। ਬੰਗਲਾਦੇਸ਼ ਯੁੱਧ ਦੇ ਦੌਰਾਨ ਲਗਭਗ ਸਾਢੇ ਚਾਰ ਲੱਖ ਮਹਿਲਾਵਾਂ ਬੇਘਰ ਹੋ ਗਈਆਂ ਅਤੇ ਭੱਜਕੇ ਕਲਕੱਤਾ ਆ ਗਈਆਂ। ਉਨ੍ਹਾਂ ਵਿੱਚੋਂ ਜਿਆਦਾ ਦੇ ਨਾਲ ਬਲਾਤਕਾਰ ਹੋਇਆ ਸੀ ਜਿਸ ਦੇ ਕਾਰਨ ਉਹ ਗਰਭਵਤੀ ਸਨ। ਮਦਰ ਟੈਰੇਸਾ ਨੇ ਉਨ੍ਹਾਂ ਮਹਿਲਾਵਾਂ ਦੇ ਗਰਭਪਾਤ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਗਰਭਪਾਤ ਕੈਥੋਲਿਕ ਪਰੰਪਰਾਵਾਂ ਦੇ ਵਿਰੁੱਧ ਹੈ ਅਤੇ ਇਨ੍ਹਾਂ ਔਰਤਾਂ ਦੀ ਪ੍ਰੈਗਨੈਂਸੀ ਇੱਕ ਪਵਿੱਤਰ ਆਸ਼ੀਰਵਾਦ ਹੈ। ਮਦਰ ਟੈਰੇਸਾ ਦੀ ਇਸ ਕਾਰਨ ਜੰਮਕੇ ਆਲੋਚਨਾ ਵੀ ਹੋਈ ਸੀ(10)।
ਮਦਰ ਟੈਰੇਸਾ ਦੇ ਇੰਦਰਾ ਗਾਂਧੀ ਦੀ ਆਪਾਤਕਾਲ ਲਗਾਉਣ ਦੇ ਲਈ ਤਾਰੀਫ ਕੀਤੀ ਸੀ ਅਤੇ ਕਿਹਾ ਸੀ ਕਿ ਆਪਾਤਕਾਲ ਲਗਾਉਣ ਨਾਲ ਲੋਕ ਖੁਸ਼ ਹੋ ਗਏ ਹਨ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਹੋ ਗਈ ਹੈ (11)। ਗਾਂਧੀ ਪਰਿਵਾਰ ਨੇ ਉਨ੍ਹਾਂ ਦੀ ਪ੍ਰਸ਼ੰਸ਼ਾ ਵਿੱਚ ਭਾਰਤ ਰਤਨ ਸਨਮਾਨ ਦੇਕੇ ਉਨ੍ਹਾਂ ਦਾ ਕਰਜਾ ਉਤਾਰਿਆ। ਭੋਪਾਲ ਗੈਸ ਤ੍ਰਾਸਦੀ ਭਾਰਤ ਦੀ ਸਭ ਤੋਂ ਵੱਡੀ ਉਦਯੋਗਿਕ ਦੁਰਘਟਨਾ ਹੈ। ਜਿਸ ਵਿੱਚ ਸਰਕਾਰੀ ਤੌਰ ਕੇ 4000 ਤੋਂ ਜਿਆਦਾ ਲੋਕ ਮਾਰੇ ਗਏ ਸਨ ਅਤੇ ਲੱਖਾਂ ਲੋਕ ਹੋਰਨਾਂ ਬੀਮਾਰੀਆਂ ਨਾਲ ਪ੍ਰਭਾਵਿਤ ਵੀ ਹੋਏ ਸਨ। ਉਸ ਸਮੇਂ ਮਦਰ ਟੈਰੇਸਾ ਤਾਬੜ-ਤੋੜ ਕਲਕੱਤਾ ਤੋਂ ਭੋਪਾਲ ਆਈ, ਕਿਸ ਲਈ ? ਕੀ ਪ੍ਰਭਾਵਿਤਾਂ ਦੀ ਮੱਦਦ ਕਰਨ ਲਈ ? ਜੀ ਨਹੀਂ, ਬਲਕਿ ਇਹ ਅਨੁਰੋਧ ਕਰਨ ਲਈ ਕਿ ਯੂਨੀਅਨ ਕਾਰਬਾਈਡ ਦੇ ਮੈਨੇਂਜਮੈਂਟ ਨੂੰ ਮੁਆਫ ਕਰ ਦਿੱਤਾ ਜਾਣਾ ਚਾਹੀਦਾ ਹੈ (12)। ਅਤੇ ਅੰਤ ਉਹੀ ਹੋਇਆ ਵੀ, ਵਾਰੇਨ ਐਂਡਰਸਨ ਨੇ ਆਪਣੀ ਬਾਕੀ ਦੀ ਜਿੰਦਗੀ ਅਮੇਰਿਕਾ ਵਿੱਚ ਆਰਾਮ ਨਾਲ ਬਿਤਾਈ। ਭਾਰਤ ਸਰਕਾਰ ਹਮੇਸ਼ਾਂ ਦੀ ਤਰ੍ਹਾਂ ਕਿਸੇ ਨੂੰ ਸਜਾ ਦੇਣਾ ਤਾਂ ਦੂਰ ਦੀ ਗੱਲ ਹੈ, ਠੀਕ ਤਰ੍ਹਾਂ ਨਾਲ ਮੁਕੱਦਮਾ ਤੱਕ ਦਰਜ ਨਾ ਕਰਵਾ ਸਕੀ।
ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੱਤਰਕਾਰ ਕ੍ਰਿਸਟੋਫਰ ਹਿਚੇਨਸ ਨੇ 1994 ਵਿੱਚ ਇੱਕ ਡਾਕੂਮੈਂਟਰੀ ਬਣਾਈ ਸੀ, ਜਿਸ ਵਿੱਚ ਮਦਰ ਟੈਰੇਸਾ ਦੇ ਸਾਰੇ ਕਿਰਿਆਕਲਾਪਾਂ ਉੱਪਰ ਵਿਸਤਾਰ ਨਾਲ ਰੋਸ਼ਨੀ ਪਾਈ ਗਈ ਸੀ। ਬਾਅਦ ਵਿੱਚ ਇਹ ਫਿਲਮ ਬ੍ਰਿਟੇਨ ਦੇ ਚੈਨਲ-ਫੋਰ ਉੱਪਰ ਪ੍ਰਦਰਸ਼ਿਤ ਹੋਈ ਅਤੇ ਇਸਨੇ ਕਾਫੀ ਲੋਕਪ੍ਰਿਅਤਾ ਅਰਜਿਤ ਕੀਤੀ। ਬਾਅਦ ਵਿੱਚ ਆਪਣੇ ਕਲਕੱਤਾ ਪ੍ਰਵਾਸ ਦੇ ਅਨੁਭਵ ਉੱਪਰ ਉਨ੍ਹਾਂ ਨੇ ਇੱਕ ਕਿਤਾਬ ਵੀ ਲਿਖੀ ਹੈਲਸ ਐਂਜਲ (ਨਰਕ ਦੀ ਪਰੀ)। ਇਸ ਵਿੱਚ ਉਹਨਾਂ ਨੇ ਕਿਹਾ ਕਿ ਕੈਥੋਲਿਕ ਸਮੁਦਾਯ ਵਿਸ਼ਵ ਦਾ ਸਭ ਤੋਂ ਤਾਕਤਵਰ ਸਮੁਦਾਯ ਹੈ। ਜਿਨ੍ਹਾਂ ਨੂੰ ਪੋਪ ਨਿਯੰਤਰਿਤ ਕਰਦਾ ਹੈ, ਚੈਰਿਟੀ ਚਲਾਉਣਾ, ਮਿਸ਼ਨਰੀਆਂ ਚਲਾਉਣਾ, ਧਰਮ ਪਰਿਵਰਤਨ ਆਦਿ ਇਨ੍ਹਾਂ ਦੇ ਮੁੱਖ ਕੰਮ ਹਨ। ਜਾਹਿਰ ਹੈ ਕਿ ਮਦਰ ਟੈਰੇਸਾ ਨੂੰ ਟੈਮਪਲਟਨ ਸਨਮਾਨ, ਨੋਬਲ ਸਨਮਾਨ, ਮਾਨਦ ਅਮੇਰਿਕੀ ਨਾਗਰਿਕਤਾ ਜੈਸੇ ਕਈ ਸਨਮਾਨ ਇਸੇ ਕਾਰਨ ਹੀ ਮਿਲੇ ਸਨ (13)।
ਇਸਾਈਆਂ ਦੇ ਲਈ ਇਹ ਮਦਰ ਟੈਰੇਸਾ ਦਿੱਲੀ ਵਿੱਚ 1994 ਵਿੱਚ ਦਲਿਤ ਇਸਾਈਆਂ ਦੇ ਆਰਕਸ਼ਣ ਦੀ ਹਿਮਾਇਤ ਕਰਨ ਦੇ ਲਈ ਧਰਨੇ ਉੱਪਰ ਬੈਠੀ ਸੀ। ਤਦ ਤਤਕਾਲੀਨ ਮੰਤਰੀ ਸ਼ੁਸ਼ਮਾ ਸਵਰਾਜ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਕੀ ਮਦਰ ਦਲਿਤ ਇਸਾਈ ਜੈਸੇ ਮੁੱਦਿਆਂ ਨਾਲ ਚਰਚ ਵਿੱਚ ਜਾਤੀਵਾਦ ਦਾ ਪ੍ਰਵੇਸ਼ ਕਰਵਾਉਣਾ ਚਾਹੁੰਦੀ ਹੈ (14)। ਮਹਾਂਰਾਸ਼ਟਰ ਵਿੱਚ 1947 ਵਿੱਚ ਦੇਸ਼ ਆਜਾਦ ਹੁੰਦਿਆਂ ਸਮੇਂ ਅਨੇਕ ਮਿਸ਼ਨ ਦੇ ਚਰਚਾਂ ਨੂੰ ਆਰਿਆ ਸਮਾਜ ਨੇ ਖਰੀਦ ਲਿਆ ਕਿਉਂਕਿ ਉਨ੍ਹਾਂ ਦਾ ਸੰਚਾਲਨ ਕਰਨ ਵਾਲੇ ਇਸਾਈ ਇੰਗਲੈਂਡ ਚਲੇ ਗਏ ਸਨ। ਕੁਝ ਦਹਾਕਿਆਂ ਬਾਅਦ ਇਸਾਈਆਂ ਨੇ ਉਸ ਸੰਪੱਤੀ ਨੂੰ ਦੋਬਾਰਾ ਆਰਿਆ ਸਮਾਜ ਤੋਂ ਖਰੀਦਣ ਦਾ ਦਬਾਅ ਬਣਾਇਆ। ਆਰਿਆ ਸਮਾਜ ਦੇ ਅਧਿਕਾਰੀਆਂ ਦੁਆਰਾ ਮਨ੍ਹਾਂ ਕਰਨ ਤੇ ਮਦਰ ਟੈਰੇਸਾ ਦੁਆਰਾ ਆਰਿਆ ਸਮਾਜ ਦੇ ਪਦਾਅਧਿਕਾਰੀਆਂ ਨੁੰ ਦੇਖ ਲੈਣ ਦੀ ਧਮਕੀ ਵੀ ਦਿੱਤੀ ਗਈ ਸੀ। ਕਮਾਲ ਦੀ ਸੰਤ ? ਸੀ (15)।
ਮਦਰ ਟੈਰੇਸਾ ਜਦੋਂ ਕਦੇ ਬੀਮਾਰ ਹੋਈ ਤਾਂ ਉਸਨੂੰ ਬੇਹਤਰੀਨ ਤੋਂ ਬੇਹਤਰੀਨ ਕਾਰਪੋਰੇਟ ਹਸਪਤਾਨ ਵਿੱਚ ਭਰਤੀ ਕੀਤਾ ਗਿਆ। ਉਸਨੁੰ ਹਮੇਸ਼ਾਂ ਮਹਿੰਗਾ ਇਲਾਜ ਉਪਲੱਬਧ ਕਰਵਾਇਆ ਗਿਆ ਸੀ। ਇਹੀ ਉਪਚਾਰ ਜੇਕਰ ਉਹ ਅਨਾਥ ਅਤੇ ਗਰੀਬ ਬੱਚਿਆਂ (ਜਿਨ੍ਹਾਂ ਦੇ ਨਾਮ ਉੱਪਰ ਲੱਖਾਂ ਡਾਲਰ ਦਾ ਚੰਦਾ ਮਿਲਦਾ ਸੀ) ਨੂੰ ਵੀ ਦਿਵਾਉਂਦੀ ਤਾਂ ਕੋਈ ਗੱਲ ਹੁੰਦੀ, ਲੇਕਿਨ ਐਸਾ ਕਦੇ ਨਹੀਂ ਹੋਇਆ ਸੀ। ਇੱਕ ਬਾਰ ਕੈਂਸਰ ਨਾਲ ਚੀਕਦੇ ਇੱਕ ਮਰੀਜ ਤੋਂ ਉਨ੍ਹਾਂ ਨੇ ਕਿਹਾ ਕਿ ਤੇਰਾ ਦਰਦ ਠੀਕ ਵੈਸਾ ਹੀ ਹੈ ਜੈਸਾ ਈਸਾ ਮਸੀਹ ਨੂੰ ਸੂਲੀ ਉੱਪਰ ਹੋਇਆ ਸੀ। ਸ਼ਾਇਦ ਮਹਾਨ ਮਸੀਹ ਤੈਨੂੰ ਚੁੰਮ ਰਹੇ ਹਨ। ਤਦ ਮਰੀਜ ਨੇ ਕਿਹਾ ਕਿ ਪ੍ਰਾਰਥਨਾ ਕਰੋ ਕਿ ਜਲਦੀ ਨਾਲ ਈਸਾ ਮੈਨੂੰ ਚੁੰਮਣਾ ਬੰਦ ਕਰਨ।
ਮਦਰ ਟੈਰੇਸਾ ਦੀ ਮੌਤ ਤੋਂ ਬਾਅਦ ਵੀ ਚੰਦਾ ਉਗਰਾਹੀ ਦਾ ਕੰਮ ਚਲਦਾ ਰਿਹਾ ਅਤੇ ਧਰਮਾਂਤਰਨ ਕਰਨ ਵਿੱਚ ਸਹਾਇਤਾ ਮਿਲੇ ਇਸਦੇ ਲਈ ਨਵਾਂ ਡਰਾਮਾ ਰਚਿਆ ਗਿਆ। ਪੋਪ ਜਾਨ ਪਾਲ ਨੂੰ ਮਦਰ ਨੂੰ ਸੰਤ ਦੀ ਉਪਾਧੀ ਘੋਸ਼ਿਤ ਕਰਨ ਵਿੱਚ ਜਲਦਬਾਜ਼ੀ ਕੀਤੀ ਗਈ। ਆਮ ਤੋਰ ਤੇ ਸੰਤ ਘੋਸ਼ਿਤ ਕਰਨ ਲਈ ਪੰਜ ਸਾਲ ਦਾ ਸਮਾਂ (ਚਮਤਕਾਰ ਅਤੇ ਪਵਿੱਤਰ ਅਸਰ ਦੇ ਲ਼ਈ) ਦਰਕਾਰ ਹੁੰਦਾ ਹੈ, ਪੋਪ ਨੇ ਉਸ ਵਿੱਚ ਵੀ ਢਿੱਲ ਦੇ ਦਿੱਤੀ ਸੀ। ਪੱਛਮੀ ਬੰਗਾਲ ਦੀ ਇੱਕ ਕ੍ਰਿਸ਼ਚੀਅਨ ਆਦਿਵਾਸੀ ਮਹਿਲਾ ਜਿਸਾਦ ਨਾਮ ਮੋਨਿਕਾ ਬੇਸਰਾ ਸੀ। ਉਸਨੂੰ ਟੀਬੀ ਅਤੇ ਪੇਟ ਵਿੱਚ ਟਿਊਮਰ ਹੋ ਗਿਆ ਸੀ। ਬੈਲੂਰਘਾਟ ਸਰਕਾਰੀ ਹਸਪਤਾਲ ਵਿੱਚ ਡਾ. ਰੰਜਨ ਮੁਸਤਾਫ ਉਸਦਾ ਇਲਾਜ ਕਰ ਰਹੇ ਸਨ। ਉਨ੍ਹਾਂ ਦੇ ਇਲਾਜ ਨਾਲ ਮੋਨਿਕਾ ਨੂੰ ਕਾਫੀ ਫਾਇਦਾ ਹੋ ਰਿਹਾ ਸੀ ਅਤੇ ਇੱਕ ਬੀਮਾਰੀ ਲਗਭਗ ਠੀਕ ਹੋ ਗਈ ਸੀ। ਅਚਾਨਕ ਇੱਕ ਦਿਨ ਮੋਨਿਕਾ ਬੇਸਰਾ ਨੇ ਆਪਣੇ ਲਾਕੇਟ ਵਿੱਚ ਮਦਰ ਟੈਰੇਸਾ ਦੀ ਤਸਵੀਰ ਦੇਖੀ ਅਤੇ ਉਸਦਾ ਟਿਊਮਰ ਪੂਰੀ ਤਰ੍ਹਾਂ ਠੀਕ ਹੋ ਗਿਆ। ਮਿਸ਼ਨਰੀ ਦੁਆਰਾ ਮੋਨਿਕਾ ਬੇਸਰਾ ਦੇ ਠੀਕ ਹੋਣ ਨੂੰ ਚਮਤਕਾਰ ਅਤੇ ਮਦਰ ਟੈਰੇਸਾ ਨੂੰ ਸੰਤ ਰੂਪ ਵਿੱਚ ਪ੍ਰਸਾਰਿਤ ਕਰਨ ਦਾ ਬਹਾਨਾ ਮਿਲ ਗਿਆ। ਇਹ ਚਮਤਕਾਰ ਦਾ ਦਾਅਵਾ ਸਾਡੀ ਸਮਝ ਤੋਂ ਪਰ੍ਹੇ ਹੈ। ਜਿਸ ਮਦਰ ਟੈਰੇਸਾ ਨੂੰ ਜੀਵਨ ਵਿੱਚ ਅਨੇਕਾਂ ਵਾਰ ਡਾਕਟਰਾਂ ਦੀ ਜਰੂਰਤ ਪਈ ਸੀ। ਉਸੇ ਮਦਰ ਟੈਰੇਸਾ ਦਾ ਈਸਾਈ ਸਮਾਜ ਉਨ੍ਹਾਂ ਦੇ ਨਾਮ ਦੀ ਪ੍ਰਾਰਥਨਾ ਕਰਨ ਅਤੇ ਉਸੇ ਚਮਤਕਾਰ ਨਾਲ ਬੀਮਾਰੀਆਂ ਦੇ ਠੀਕ ਹੋਣ ਦਾ ਦਾਅਵਾ ਵੀ ਕਰਦਾ ਹੈ। ਤਾਂ ਸੈਕੂਲਰ ਲੇਖਕ ਉਸ ਉੱਪਰ ਖੂਬ ਚੂਸਕੀਆਂ ਲੈਂਦੇ ਹਨ। ਜਦੋਂ ਪੜ੍ਹਿਆ ਲਿਖਿਆ ਇਸਾਈ ਸਮਾਜ ਹੀ ਇਸਾਈ ਮਿਸ਼ਨਰੀਆਂ ਦੁਆਰਾ ਚਮਤਕਾਰ ਨਾਲ ਠੀਕ ਕਰਨ ਅਤੇ ਉਸ ਨਾਲ ਸੰਬੰਧਿਤ ਮਦਰ ਟੈਰੇਸਾ ਨੂੰ ਸੰਤ ਦੀ ਉਪਾਧੀ ਦੇਣਾ ਆਦਿ ਦਾ ਮਹਿਮਾ ਮੰਡਨ ਕਰਦਾ ਹੈ। ਤਾਂ ਉਸ ਉੱਪਰ ਕੋਈ ਵੀ ਸੈਕੂਲਰ ਲੇਖਕ ਦੱਬੀ ਹੋਈ ਜੁਬਾਨ ਨਾਲ ਵੀ ਇਸ ਤਮਾਸ਼ੇ ਨੂੰ ਅੰਧਵਿਸ਼ਵਾਸ ਨਹੀਂ ਕਹਿੰਦਾ (16)।
ਜਦੋਂ ਮੋਰਾਰਜੀ ਦੇਸਾਈ ਦੀ ਸਰਕਾਰ ਵਿੱਚ ਸਾਂਸਦ ਓਮਪ੍ਰਕਾਸ਼ ਤਿਆਗੀ ਦੁਆਰਾ ਧਰਮ ਸਵਤੰਤਰਯ ਵਿਧੇਅਕ ਦੇ ਰੂਪ ਵਿੱਚ ਧਰਮਾਂਤਰਨ ਦੇ ਵਿਰੁੱਧ ਬਿੱਲ ਪੇਸ਼ ਕੀਤਾ (17)। ਤਾਂ ਇਸੇ ਮਦਰ ਟੈਰੇਸਾ ਨੇ ਪ੍ਰਧਾਨਮੰਤਰੀ ਨੂੰ ਪੱਤਰ ਲਿਖ ਕੇ ਇਸ ਵਿਧੇਅਕ ਦਾ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ ਇਸਾਈ ਸਮਾਜ ਸਾਰੇ ਸਮਾਜ ਦੀ ਸੇਵਾ ਦੀਆਂ ਗਤੀਵਿਧੀਆਂ ਜਿਵੇਂ ਕਿ ਸਿੱਖਿਆ, ਰੋਜਗਾਰ, ਅਨਾਥਆਲਿਆ ਆਦਿ ਨੂੰ ਬੰਦ ਕਰ ਦੇਵੇਗਾ। ਜੇਕਰ ਉਨ੍ਹਾਂ ਆਪਣੇ ਇਸਾਈ ਮੱਤ ਦਾ ਪ੍ਰਚਾਰ ਕਰਨ ਤੋਂ ਰੋਕਿਆ ਗਿਆ। ਤਦ ਪ੍ਰਧਾਨ ਮੰਤਰੀ ਦੇਸਾਈ ਜੀ ਨੇ ਕਿਹਾ ਸੀ ਇਸਦਾ ਅਰਥ ਕੀ ਇਹ ਸਮਝਿਆ ਜਾਵੇ ਕਿ ਇਸਾਈਆਂ ਦੁਆਰਾ ਕੀਤਾ ਜਾ ਰਹੀ ਸੇਵਾ ਸਿਰਫ ਇੱਕ ਦਿਖਾਵਾ ਹੈ। ਉਨ੍ਹਾਂ ਦਾ ਅਸਲੀ ਉਦੇਸ਼ ਤਾਂ ਧਰਮਾਂਤਰਨ ਹੈ। ਦੇਸ਼ ਦੇ ਤਤਕਾਲੀਨ ਪ੍ਰਧਾਨ ਮੰਤਰੀ ਦਾ ਉੱਤਰ ਇਸਾਈ ਸਮਾਜ ਦੀ ਸੇਵਾ ਦੀ ਆੜ ਵਿੱਚ ਕੀਤੇ ਜਾ ਰਹੇ ਧਰਮਾਂਤਰਨ ਨੂੰ ਉਜਾਗਰ ਕਰਦਾ ਹੈ (18)।
ਇਸ ਲੇਖ ਨੂੰ ਪੜ੍ਹ ਕੇ ਹਿੰਦੂਆਂ ਦਾ ਧਰਮਾਂਤਰਨ ਕਰਨ ਵਾਲੀ ਮਦਰ ਟੈਰੇਸਾ ਨੂੰ ਕਿੰਨੇ ਲੋਕ ਸੰਤ ਮੰਨਣਾ ਚਾਹੁੰਣਗੇਂ ?
ਡਾ. ਵਿਵਕੇ ਆਰਿਆ....
(1) Skopje is the capital of the Republic of Macedonia.
(2) Interview of Hemley Gonzalez, founder of STOP The Missionaries of Chairty.
(3) The Missionery Position: Mother Teresa in theory and practce by Christopher HItchens.
(4) Ref.- The interview with Sally Warner.
(5) ਕਿਉਂਕਿ ਹਿੰਦੂ ਸੰਗਠਨ ਜੋ ਵੀ ਬੋਲਦੇ ਜਾਂ ਲਿਖਦੇ ਹਨ, ਉਸਨੂੰ ਤਤਕਾਲ ਸੰਪਦਾਇਕ ਠਹਿਰਾ ਦਿੱਤੇ ਜਾਣ ਦਾ ਫੈਸ਼ਨ ਹੈ।
(6) Chap 2, The Missionery Position : Mother Teresa in Theory and Practice by Christopher Hitchens
(7) Ibid
(8) Mother Teresa : Where Are Her Millions ? By Walter Wuellenweber
(9) Mother Teresa :The Final Verdict By Aroup Chatterjee
(10) Picking Up the Pieces : 1971 War Babies Odyssey from Bangladesh to Canada by Mustafa Chowdhury
(11) Mother teresa (The Centenary Edition) by Chawla, Navin
(12) The Saint & The Sceptic Is research enough to bust the Mother Teresa myth ? by Dola Mitra,
Article in Outtook Magazine March, 2013 Edition.
(13) Christopher Hithchens and his book The Missionery Position remain the original blasters of the Mother Teresa myth, asserting hers was an image created assiduously in the eyes of the media.
(14) Mother Teresa : The final Verdict By Aroup Chatterjee
(15) ਬਾਗੀ ਦਯਾਨੰਦ : ਸਵਾਮੀ ਵਿੱਦਿਆਨੰਦ
(16) Mother Teresa : The final verdict by Aroup Chatterjee
(17) The freedom of Religion bill 1978 by Om prakash Tyagi
(18) Vindicated by Time: The Niyogi Committee Report on Christian Missionery Activities, Chap 2............

No comments:
Post a Comment