Tuesday, July 31, 2018

ਕੀ ਭਗਵਾਨ ਮਹਾਂਦੇਵ ਸ਼ਿਵ ਜੀ ਨੂੰ ਭੰਗ ਪੀਂਦੇ ਹੋਇਆ ਚਿੱਤਰਿਤ ਕਰਨਾ ਸਹੀ ਹੈ?



ਕੀ ਭਗਵਾਨ ਮਹਾਂਦੇਵ ਸ਼ਿਵ ਜੀ ਨੂੰ ਭੰਗ ਪੀਂਦੇ ਹੋਇਆ ਚਿੱਤਰਿਤ ਕਰਨਾ ਸਹੀ ਹੈ?
ਹਿੰਦੂ ਸਮਾਜ ਵਿੱਚ ਸ਼ਿਵਜੀ ਭਗਵਾਨ ਨੂੰ ਕੈਲਾਸ਼ਪਤੀ, ਨੀਲਕੰਠ ਆਦਿ ਨਾਵਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਨੀਚੇ ਇੱਕ ਚਿੱਤਰ ਦਿੱਤਾ ਗਿਆ ਹੈ, ਜਿਸ ਵਿੱਚ ਪੌਰਾਣਿਕ ਮਾਨਤਾਵਾਂ ਦੇ ਅਨੁਸਾਰ ਮਹਾਂਦੇਵ ਸ਼ਿਵਜੀ ਨੂੰ ਭੰਗ ਦਾ ਸੇਵਨ ਕਰਦੇ ਹੋਇਆਂ ਦਿਖਾਇਆ ਗਿਆ ਹੈ।
ਵੇਦਾਂ ਵਿੱਚ ਸ਼ਿਵ ਈਸ਼ਵਰ ਦਾ ਇੱਕ ਨਾਮ ਹੈ, ਜਿਸਦਾ ਅਰਥ ਕਲਿਆਣਕਾਰੀ ਹੈ ਅਤੇ ਇੱਕ ਨਾਮ ਰੂਦਰ ਵੀ ਹੈ, ਜਿਸਦਾ ਅਰਥ ਦੁਸ਼ਟ ਕੰਮ ਕਰਨ ਵਾਲੇ ਨੂੰ ਰੁਲਾਉਣ ਵਾਲਾ ਹੈ। ਵੇਦਾਂ ਵਿੱਚ ਇੱਕ ਈਸ਼ਵਰ ਦੇ ਅਨੇਕ ਨਾਮ ਗੁਣਾਂ ਦੇ ਆਧਾਰ ਉੱਪਰ ਦੱਸੇ ਗਏ ਹਨ। ਐਸੇ ਵਿੱਚ ਈਸ਼ਵਰ ਦੇ ਸ਼ਿਵ ਨਾਮਕ ਦੇ ਆਧਾਰ ਉੱਪਰ ਆਦਿਯੋਗੀ ਮਹਾਂਦੇਵ ਸ਼ਿਵ (ਇਤਿਹਾਸਿਕ ਮਹਾਂਪੁਰਸ਼) ਨੂੰ ਨਸ਼ੇ ਦਾ ਸੇਵਨ ਕਰਦੇ ਦਿਖਾਉਂਣਾ ਬਹੁਤ ਹੀ ਗਲਤ ਗੱਲ ਹੈ। ਇਹ ਅਗਿਆਨਤਾ ਦਾ ਪ੍ਰਤੀਕ ਮਾਤਰ ਹੈ। ਸਾਉਣ ਦੇ ਮਹੀਨੇ ਵਿੱਚ ਕਾਵੜ ਯਾਤਰਾ ਪਿਛਲੇ ਕੁਝ ਸਾਲਾਂ ਤੋਂ ਹੀ ਵਿਸ਼ੇਸ਼ ਰੂਪ ਵਿੱਚ ਪ੍ਰਚਲਿਤ ਹੋਈ ਹੈ। ਕਾਵੜ ਲਾਉਣ ਵਲੇ ਸ਼ਿਵ ਦੀ ਘੁੱਟੀ ਕਹਿਕੇ ਭੰਗ ਆਦਿ ਦਾ ਸੇਵਨ ਕਰਦੇ ਹਨ, ਜੋ ਕਿ ਆਦਿਯੋਗੀ ਭਗਵਾਨ ਮਹਾਂਦੇਵ ਸ਼ਿਵ ਜੀ ਦਾ ਵੀ ਅਪਮਾਨ ਹੈ, ਵੇਦਾਂ ਦੀ ਉਲੰਘਣਾ ਵੀ। ਇਸ ਨੂੰ ਕੁਝ ਲੋਕ ਭੰਗ ਦਾ ਸੇਵਨ ਕਰਨ ਨੂੰ ਧਾਰਮਿਕ ਕੰਮ ਦੱਸਦੇ ਹਨ, ਜਦੋਂ ਕਿ ਇਹ ਕੇਵਲ ਅਤੇ ਕੇਵਲ ਅੰਧਵਿਸ਼ਵਾਸ ਹੈ।
ਵੇਦਾਂ ਵਿੱਚ ਸ਼ਿਵ-
ਅਸੀਂ ਪ੍ਰਤੀਦਿਨ ਆਪਣੀ ਸੰਧਿਆ ਉਪਾਸਨਾ ਦੇ ਅੰਤਰਗਤ ਨਮ: ਸੰਭਵਾਯ ਚ ਮਯੋਭਵਾਯ ਚ ਨਮ: ਸ਼ੰਕਰਾਯ ਚ ਮਯਸਕਰਾਯ ਚ ਨਮ: ਸ਼ਿਵਾਏ ਚ ਸ਼ਿਵਤਰਾਏ ਚ (ਯਜੁਰਵੇਦ 16/41) ਦੇ ਦੁਆਰਾ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹੋਏ ਉਸਦੀ ਸਤੂਤੀ-ਪ੍ਰਾਰਥਨਾ-ਉਪਾਸਨਾ ਕਰਦੇ ਹਾਂ।
ਅਰਥ- ਜੋ ਮਨੁੱਖ ਸੁੱਖ ਨੂੰ ਪ੍ਰਾਪਤ ਕਰਾਉਣ ਵਾਲੇ ਪਰਮੇਸ਼ਰ ਅਤੇ ਸੁੱਖਪ੍ਰਾਪਤੀ ਦੇ ਹੇਤੂ ਵਿਦਵਾਨ ਦਾ ਵੀ ਸਤਿਕਾਰ ਕਲਿਆਣ ਕਰਨੇ ਅਤੇ ਸਭ ਪ੍ਰਾਣੀਆਂ ਨੂੰ ਸੁੱਖ ਪਹੁੰਚਾਉਣ ਵਾਲੇ ਦੀ ਵੀ ਸਤਿਕਾਰ ਮੰਗਲਕਾਰੀ ਅਤੇ ਅਤਿਅੰਤ ਮੰਗਲਸਵਰੂਪ ਪੁਰਸ਼ ਦਾ ਵੀ ਸਤਿਕਾਰ ਕਰਦੇ ਹਾਂ, ਉਹ ਕਲਿਆਣ ਨੂੰ ਪ੍ਰਾਪਤ ਹੁੰਦੇ ਹਨ।
ਇਸ ਮੰਤਰ ਵਿੱਚ ਸ਼ੰਭਵ, ਮਯੋਭਵ, ਸ਼ੰਕਰ, ਮਯਸਕਰ, ਸ਼ਿਵ, ਸਿਵਤਰ ਸ਼ਬਦ ਆਏ ਹਨ, ਜੋ ਇੱਕ ਹੀ ਪਰਮ ਪਿਤਾ ਪਰਮਾਤਮਾ ਦੇ ਵਿਸ਼ੇਸ਼ਨ ਦੇ ਰੂਪ ਵਿੱਚ ਵਰਤੇ ਗਏ ਹਨ---
ਵੇਦਾਂ ਵਿੱਚ ਈਸ਼ਵਰ ਦੇ ਉਨ੍ਹਾਂ ਗੁਣਾਂ ਅਤੇ ਕਰਮਾਂ ਦੇ ਅਨੁਸਾਰ ਦੱਸਿਆ ਹੈ--
ਤਰੈਅੰਬਕਮ ਯਜਾਮਹੇ ਸੁਗੰਧਿਤ ਪੁਸ਼ਟੀਵਰਧਨਮ।
ਉਰਵਾਰੁਕਮਿਵ ਬੰਧਨਾਨਮ੍ਰਿਤਯੂਰਮੌਕਸ਼ੀ ਮਾਮਰਿਤਾਤ।। (ਯਜੁਰਵੇਦ- 3/60)
ਵਿਵਿਧ ਗਿਆਨ ਭੰਡਾਰ, ਵਿੱਦਿਆਤ੍ਰਯੀ ਦੇ ਆਗਾਰ, ਸੁਰੱਖਿਅਤ ਆਤਮਬਲ ਦੇ ਵਰਧਕ ਪਰਮਾਤਮਾ ਦਾ ਯਜਨ ਕਰੋ। ਜਿਸ ਪ੍ਰਕਾਰ ਪੱਕ ਜਾਣ ਉੱਪਰ ਖਰਬੂਜਾ ਆਪਣੇ ਟਾਹਣੀ ਤੋਂ ਖੁਦ ਹੀ ਅਲੱਗ ਹੋ ਜਾਂਦਾ ਹੈ, ਉਸੇ ਤਰ੍ਹਾਂ ਹੀ ਅਸੀਂ ਵੀ ਇਸ ਮ੍ਰਿਤਯੂ ਦੇ ਬੰਧਨ ਤੋਂ ਮੁਕਤ ਹੋ ਜਾਈਂਏ, ਅਤੇ ਮੌਕਸ਼ ਤੋਂ ਨਾ ਛੁੱਟੀਏ।
ਯਾ ਤੇ ਰੂਦਰ ਸ਼ਿਵਾ ਤਨੁਰਘੋਰਾ ਪਾਪਕਾਸ਼ਿਨੀ।
ਤਯਾ ਨਸਤਨਵਾ ਸ਼ੰਨਤਮਯਾ ਗਿਰਿਸ਼ਨਤਾਭੀ ਚਾਕਸ਼ੀਹਿ।। (ਯਜੁਰਵੇਦ 16/2)
ਹੇ ਮੇਘ ਅਤੇ ਸੱਚ ਉਪਦੇਸ਼ ਨਾਲ ਸੁੱਖ ਪਹੁੰਚਾਉਣ ਵਾਲੇ ਦੁਸ਼ਟਾਂ ਨੂੰ ਡਰ ਅਤੇ ਸ਼੍ਰੇਸ਼ਠਾਂ ਦੇ ਲਈ ਸੁੱਖਕਾਰੀ ਸਿੱਖਿਅਕ ਵਿਦਵਾਨ! ਜੋ ਆਪ ਦੀ ਘੋਰ ਉਪਦ੍ਰਵ ਤੋਂ ਰਹਿਤ ਸੱਚ ਧਰਮ ਨੂੰ ਪ੍ਰਕਾਸ਼ਿਤ ਕਰਨ ਵਾਲੀ ਕਲਿਆਨਕਾਰੀ ਦੇਹ ਅਤੇ ਵਿਸਤ੍ਰਿਤ ਉਪਦੇਸ਼ ਰੂਪ ਨੀਤੀ ਹੈ , ਉਸ ਅਤਿਅੰਤ ਸੁੱਖ ਪ੍ਰਾਪਤ ਕਰਨ ਵਾਲੀ ਦੇਹੀ ਅਤੇ ਵਿਸਤ੍ਰਿਤ ਉਪਦੇਸ਼ ਨੀਤੀ ਨੂੰ ਅਸੀਂ ਲੋਕਾਂ ਨੂੰ ਆਪ ਸਭ ਅਤੇ ਜਲਦੀ ਸਿੱਖਿਆ ਦੇਈਏ।
- ਹੇ ਰੂਦਰ ਰੋਗਨਾਸ਼ਕ ਵੈਦਯ ! ਜੋ ਮੁੱਖ ਵਿਦਵਾਨਾਂ ਵਿੱਚ ਪ੍ਰਸਿੱਧ ਸਭ ਤੋਂ ਉੱਤਮ ਕਕਸ਼ਾ ਦੇ ਵੈਦਯਸ਼ਾਸ਼ਤਰ ਨੂੰ ਪੜਾਣ ਵਾਲੇ ਅਤੇ ਨਿਦਾਨ ਆਦਿ ਨੂੰ ਜਾਣ ਕੇ ਰੋਗਾਂ ਨੂੰ ਨਿਰਵਿੱਤ ਕਰਾਉਣ ਵਾਲੇ ਆਪ ਸਭ ਸਰਪ ਦੇ ਤੁੱਲ ਪ੍ਰਾਣਾਨਤ ਕਰਨ ਵਾਲੇ ਰੋਗਾਂ ਨੂੰ ਨਿਸ਼ਚਿਤ ਹੀ ਔਸ਼ਧੀਆਂ ਅਤੇ ਵਿਵਚਾਰਿਨੀ ਇਸਤਰੀਆਂ ਹਨ, ਉਨ੍ਹਾਂ ਨੂੰ ਦੂਰ ਕੀਜੀਏ। (ਯਜੁਰਵੇਦ- 16/5)
-ਹੇ ਰਾਜਾ ਦੇ ਵੈਦਯ ਤੂੰ ਤਾਂ ਤੇਰੀ ਕਲਿਆਣ ਕਰਨੇ ਵਾਲੀ ਦੇਹ ਅਤੇ ਵਿਸਤਾਰਯੁਕਤ ਨੀਤੀ ਦੇਖਣ ਵਿੱਚ ਪਿਆਰੀ ਔਸ਼ਧੀਆਂ ਦੇ ਤੁੱਲ ਰੋਗਨਾਸ਼ਕ ਅਤੇ ਰੋਗੀ ਨੂੰ ਸੁੱਖਦਾਈ ਪੀੜ੍ਹਾ ਹਰਨੇ ਵਾਲੀ ਹੈ, ਉਸ ਨਾਲ ਜੀਉਣ ਦੇ ਲਈ ਸਭ ਦਿਨ ਅਸੀਂ ਨੂੰ ਸੁੱਖ ਕਰ। (ਯਜੁਰਵੇਦ- 16/49)
ਉਪਨਿਸ਼ਦਾ ਵਿੱਚ ਵੀ ਸ਼ਿਵ ਦੀ ਮਹਿਮਾ ਨਿਮਨ ਪ੍ਰਕਾਰ ਨਾਲ ਕੀਤੀ ਗਈ ਹੈ-
- ਉਹ ਜਗਤ ਦਾ ਨਿਰਮਾਤਾ, ਪਾਲਣਕਰਤਾ, ਦੰਡ ਦੇਣ ਵਾਲਾ, ਕਲਿਆਣ ਕਰਨ ਵਾਲਾ, ਵਿਨਾਸ਼ ਨੂੰ ਨਾ ਪ੍ਰਾਪਤ ਹੋਣ ਵਾਲਾ, ਸਰਵੋਪਰੀ, ਸ਼ਾਸ਼ਕ, ਐਸ਼ਵਰਿਆਵਾਨ, ਕਾਲ ਦਾ ਵੀ ਕਾਲ, ਸ਼ਾਂਤੀ ਅਤੇ ਪ੍ਰਕਾਸ਼ ਦੇਣ ਵਾਲਾ ਹੈ। (ਕੈਵਲਯੋ. 1/8)
- ਪਰਪੰਚ ਜਾਗਰਿਤਆਦਿ ਅਵਸ਼ਥਾਵਾਂ ਜਿੱਥੇ ਸ਼ਾਂਤ ਹੋ ਜਾਂਦੀਆਂ ਹਨ, ਸ਼ਾਂਤ ਆਨੰਦਮਯ ਅਤੁਲਨੀਯ ਚੌਥਾ ਤੁਰੀਯਪਾਦ ਮੰਨਦੇ ਹਾਂ , ਉਹ ਆਤਮਾ ਹੈ, ਅਤੇ ਜਾਣਨ ਯੋਗ ਹੈ। ਜਿੱਥੇ ਸ਼ਿਵ ਦਾ ਅਰਥ ਸ਼ਾਂਤ ਅਤੇ ਆਨੰਦਮਯ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। (ਮਾਨਡੂਕਯ. ਉਪਨਿਸ਼ਦ)
-ਜੋ ਇਸ਼ ਸੰਸਾਰ ਦੀ ਉਤਪੱਤੀ, ਸਥਿਤੀ, ਅਤੇ ਪ੍ਰਲਯ ਦਾ ਕਰਤਾ ਵੀ ਇੱਕ ਹੀ ਹੈ, ਜੋ ਸਭ ਪ੍ਰਾਣੀਆਂ ਦੇ ਹਿਰਦਾਕਾਸ਼ ਵਿੱਚ ਵਿਰਾਜਮਾਨ ਹੈ, ਜੋ ਸਰਵਵਿਆਪਕ ਹੈ, ਉਹੀ ਸੁੱਖਸਵਰੂਪ ਭਗਵਾਨ ਸ਼ਿਵ ਸਾਰੇ ਕਿਤੇ ਭਾਵ ਕਣ-ਕਣ ਵਿੱਚ ਮੌਜੂਦ ਹੈ। (ਸਵੇਤਾ. 4/14)
ਇਸਨੂੰ ਹੋਰ ਜਿਆਦਾ ਸ਼ਪਸ਼ੱਟ ਕਰਦੇ ਹੋਇਆ ਕਿਹਾ ਹੈ-
-ਪਰਮਾਤਮਾ ਅਤਿਅੰਤ ਸ਼ੂਖਮ ਹੈ, ਹਿਰਦੇ ਦੇ ਮੱਧਯ ਵਿੱਚ ਵਿਰਾਜਮਾਨ ਹੈ, ਅਖਿਲ ਵਿਸ਼ਵ ਦੀ ਰਚਨਾ ਅਨੇਕ ਰੂਪਾਂ ਵਿੱਚ ਕਰਦਾ ਹੈ, ਉਹ ਇਕੱਲਾ ਅਨੰਤ ਵਿਸ਼ਵ ਵਿੱਚ ਸਭ ਪਾਸਿਆਂ ਵਿੱਚ ਵਿਆਪਤ ਹੈ। ਉਸੀ ਕਲਿਆਨਕਾਰੀ ਪਰਮੇਸ਼ਰ ਨੂੰ ਜਾਣਨ ਉੱਪਰ ਸਥਾਈ ਰੂਪ ਵਿੱਚ ਮਾਨਵ ਪਰਮ ਸ਼ਾਂਤੀ ਨੂੰ ਪ੍ਰਾਪਤ ਹੋ ਸਕਦਾ ਹੈ। (ਸ਼ਵੇਤਾ.4/14)
- ਉਸ ਸ਼ਿਵ ਦਾ ਕੋਈ ਨਿਅੰਤਾ ਨਹੀਂ ਅਤੇ ਨਾ ਹੀ ਉਸਦਾ ਕੋਈ ਚਿੰਨ ਜਾਂ ਨਿਸ਼ਾਨ ਹੈ। (ਸ਼ਵੇਤਾ.6/1)
ਯੋਗਦਰਸ਼ਨ ਵਿੱਚ ਪਰਮਾਤਮਾ ਦੀ ਪ੍ਰਤੀਤੀ ਇਸ ਪ੍ਰਕਾਰ ਕੀਤੀ ਗਈ ਹੈ:-
-ਜੋ ਅਵਿੱਦਿਆਆਦਿ ਕਲੇਸ਼, ਕੁਸ਼ਲ, ਅਕੁਸ਼ਲ, ਇਸ਼ਟ,ਅਨਿਸ਼ਟ ਅਤੇ ਮਿਸ਼ਰ ਫਲਦਾਇਕ ਕੰਮਾਂ ਦੀ ਵਾਸਨਾ ਤੋਂ ਰਹਿਤ ਹੈ, ਉਹ ਸ਼ਭ ਜੀਵਾਂ ਤੋਂ ਵਿਸ਼ੇਸ਼ ਈਸ਼ਵਰ ਕਹਾਉਂਦਾ ਹੈ। (ਯੋਗਦਰਸ਼ਨ. 1/1/24)
-ਉਹ ਈਸ਼ਵਰ ਪ੍ਰਾਚੀਨ ਗੁਰੂਆਂ ਦਾ ਵੀ ਗੁਰੂ ਹੈ। ਉਸ ਵਿੱਚ ਭੂਤ ਭਵਿੱਖ ਅਤੇ ਵਰਤਮਾਨ ਕਾਲ ਦਾ ਕੁਝ ਵੀ ਸੰਬੰਧ ਨਹੀਂ ਹੈ, ਕਿਉਕਿ ਉਹ ਅਜਰ, ਅਮਰ ਅਤੇ ਨਿੱਤਯ ਹੈ। (ਯੋਗਦਰਸ਼ਨ. 1/1/26)
ਮਹਾਂਰਿਸ਼ੀ ਦਯਾਨੰਦ ਸਰਸਵਤੀ ਜੀ ਨੇ ਵੀ ਆਪਣੇ ਪੁਸਤਕ ਸੱਤਿਆਰਥ ਪ੍ਰਕਾਸ਼ ਵਿੱਚ ਨਿਰਾਕਾਰ ਸ਼ਿਵਆਦਿ ਨਾਮਾਂ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਹੈ:-
(ਰੁਦਿਰ ਅਸ਼ਰੂਵਿਮੋਚਨੇ) ਇਸ ਧਾਤੂ ਤੋਂ ਨਿਚ ਪ੍ਰਤਯਯ ਹੋਣੇ ਨਾਲ ਰੂਦਰ ਸਬਦ ਸਿੱਧ ਹੁੰਦਾ ਹੈ। ਯੋ ਰੋਦਯਤਯਨਿਆਂਕਾਰੀਨੋ ਜਨਾਨ ਸ ਰੂਦਰ.. ਜੋ ਦੁਸ਼ਟ ਕੰਮਾਂ ਦੇ ਕਰਨੇ ਵਾਲੇ ਨੂੰ ਰੁਲਾਉਂਦਾ ਹੈ, ਇਸ ਕਰਕੇ ਉਸ ਪਰਮੇਸ਼ਰ ਦਾ ਨਾਮ ਰੂਦਰ ਹੈ।
ਯਨਮਨਾਸਾ ਧਿਆਧਤਿ ਤਦਆਚਾ ਵਦਤੀ, ਧਦਆਚਾ ਵਦਤੀ ਤਤ ਕਰਮਨਾ ਕਰੋਤੀ ਯਤ ਕਰਮਨਾ ਕਰੋਤੀ ਤਦਭਿਸਮਪਧਯਤੇ।।
ਇਹ ਯਜੁਰਵੇਦ ਦੇ ਬ੍ਰਾਹਮਣ ਦਾ ਵਚਨ ਹੈ।
ਜੀਵ ਜਿਸ ਦਾ ਮਨ ਨਾਲ ਧਿਆਨ ਕਰਦਾ ਉਸ ਨੂੰ ਬਾਣੀ ਤੋਂ ਬੋਲਦਾ, ਜਿਸ ਨੂੰ ਬਾਣੀ ਤੋਂ ਬੋਲਦਾ ਉਸਨੂੰ ਕਰਮ ਤੋਂ ਕਰਦਾ , ਜਿਸ ਨੂੰ ਕਰਮ ਤੋਂ ਕਰਦਾ ਉਸਨੂੰ ਹੀ ਪ੍ਰਾਪਤ ਹੁੰਦਾ ਹੈ। ਇਸ ਤੋਂ ਕੀ ਸਿੱਧ ਹੁੰਦਾ ਹੈ, ਕਿ ਜੋ ਜੀਵ ਜੈਸਾ ਕਰਮ ਕਰਦਾ ਹੈ ਵੈਸਾ ਹੀ ਉਸਨੂੰ ਫਲ ਪ੍ਰਾਪਤ ਹੁੰਦਾ ਹੈ। ਜਦੋਂ ਦੁਸ਼ਟ ਕੰਮ ਕਰਨ ਵਾਲੇ ਜੀਵ ਈਸ਼ਵਰ ਦੀ ਨਿਆਂਰੂਪੀ ਵਿਵਸਥਾ ਨਾਲ ਦੁੱਖਰੂਪ ਫਲ ਪਾਉਂਦੇ , ਉਦੋਂ ਰੌਂਦੇ ਹਨ,ਅਤੇ ਇਸੇ ਪ੍ਰਕਾਰ ਈਸ਼ਵਰ ਉਨ੍ਹਾਂ ਨੂੰ ਰੁਲਾਉਂਦਾ ਹੈ, ਇਸਲਈ ਪਰਮੇਸ਼ਵਰ ਦਾ ਨਾਮ ਰੂਦਰ ਹੈ।
)ਡੁਕ੍ਰਨੰਜ ਕਰਨੇ) ਸ਼ਮ ਪੂਰਵਕ ਇਸ ਧਾਤੂ ਨਾਲ ਸ਼ੰਕਰ ਸ਼ਬਦ ਸਿੱਧ ਹੋਇਆ ਹੈ। ਯ: ਸ਼ੰਕਰਕਲਿਆਨਮ ਸੁਖਮ ਕਰੋਤੀ ਸ ਸੰਕਰ.. ਜੋ ਕਲਿਆਣ ਅਰਥਾਤ ਸੁੱਖ ਦਾ ਕਰਨੇ ਵਾਲਾ ਹੈ,ਇਸ ਨਾਲ ਉਸ ਈਸ਼ਵਰ ਦਾ ਨਾਮ ਸ਼ੰਕਰ ਹੈ।
ਮਹਤ ਸ਼ਬਦ ਪੂਰਵਕ ਦੇਵ ਸ਼ਬਦ ਤੋਂ ਮਹਾਂਦੇਵ ਸ਼ਬਦ ਸਿੱਧ ਹੁੰਦਾ ਹੈ। ਯੋ ਮਹਤਾਮ ਦੇਵ: ਸ ਮਹਾਦੇਵ: .. ਜੋ ਮਹਾਨ ਦੇਵਾਂ ਦਾ ਦੇਵ ਅਰਥਾਤ ਵਿਦਵਾਨਾਂ ਦਾ ਵੀ ਵਿਦਵਾਨ , ਸੁਰਜਆਦਿ ਦਾ ਪ੍ਰਕਾਸ਼ਕ ਹੈ, ਇਸ ਲਈ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਮਹਾਂਦੇਵ ਹੈ।
(ਸ਼ਿਵ ਕਲਿਆਣੇ) ਇਸ ਧਾਤੂ ਤੋਂ ਸ਼ਿਵ ਸ਼ਬਦ ਸਿੱਧ ਹੁੰਦਾ ਹੈ। ਬਹੁਲਮੇਤਨਿਨਦਰਸ਼ਨਮ। ਇਸ ਨਾਲ ਸ਼ਿਵ ਧਾਤੂ ਮੰਨਿਆ ਜਾਂਦਾ ਹੈ, ਜੋ ਕਲਿਆਣਸਵਰੂਪ ਅਤੇ ਕਲਿਆਣ ਕਰਨੇ ਵਾਲਾ ਹੈ, ਇਸਲਈ ਉਸ ਪਰਮੇਸ਼ਵਰ ਦਾ ਨਾਮ ਸ਼ਿਵ ਹੈ।
ਇੱਥੇ ਇੱਕ ਗੱਲ ਸਾਨੂੰ ਧਿਆਨ ਨਾਲ ਸਮਝਣੀ ਪਵੇਗੀ ਕਿ ਸਨਾਤਨ ਧਰਮ ਵਿੱਚ ਦੋ ਸ਼ਿਵ ਹਨ, ਇੱਕ ਸਾਡੇ ਮਹਾਨ ਆਦਿ ਯੋਗੀ ਮਹਾਂਪੁਰਸ਼, ਵਿਗਿਆਨੀ, ਪਰਮਾਤਮਾ ਦੀ ਭਗਤੀ ਵਿੱਚ ਸਦਾ ਲੀਨ ਰਹਿਣ ਵਾਲੇ, ਬਲਸ਼ਾਲੀ, ਵਿਗਿਆਨੀ ਮਹਾਂਦੇਵ ਸ਼ਿਵ ਅਤੇ ਦੂਸਰੇ ਵੇਦਾਂ ਵਿੱਚ ਨਿਰਾਕਾਰ ਪਰਮਾਤਮਾ ਸ਼ਿਵ।।
ਆਦਿਯੋਗੀ ਮਹਾਂਦੇਵ ਸ਼ਿਵ ਵੀ ਖੁਦ ਨਸ਼ਾ ਨਾ ਕਰਨ ਦਾ ਉਪਦੇਸ਼ ਦਿੱਤਾ ਹੈ, ਪਰ ਉਨ੍ਹਾਂ ਦੇ ਨਾਮ ਉੱਪਰ ਨਸ਼ਾ ਕਰਨਾ ਭਗਵਾਨ ਸ਼ਿਵ ਦਾ ਬਹੁਤ ਵੱਡਾ ਅਪਮਾਨ ਹੈ। ਅਸੀਂ ਹੁਣ ਮਹਾਂਦੇਵ ਭਗਵਾਨ ਸ਼ਿਵ ਜੀ ਦੀ ਚਰਚਾ ਕਰਦੇ ਹਾਂ-
ਮਹਾਂਰਿਸ਼ੀ ਦਯਾਨੰਦ ਜੀ ਨੇ ਆਪਣੇ ਪੂਣਾ ਪ੍ਰਵਚਨ ਵਿੱਚ ਮਹਾਂਦੇਵ ਜੀ ਨੂੰ ਅਗਨੀਸ਼ਵਾਤ ਦਾ ਪੁੱਤਰ ਕਿਹਾ ਹੈ। ਅਗਨੀਸ਼ਵਾਤ ਕਿਸਦੇ ਪੁੱਤਰ ਸਨ, ਇਹ ਬਹੁਤ ਸ਼ਪਸ਼ੱਟ ਨਹੀਂ ਹੈ, ਪਰੰਤੂ ਉਹ ਬ੍ਰਹਮਾ ਜੀ ਦੇ ਵੰਸ਼ਜ ਜਰੂਰ ਹਨ। ਇੱਧਰ ਮਹਾਂਭਾਰਤ ਵਿੱਚ ਮਹਾਂਰਿਸ਼ੀ ਵੈਸ਼ਮਪਾਇਨ ਨੇ ਕਿਹਾ ਹੈ-
ਉਮਾਪਤੀਰਭੂਤਪਤੀ: ਸ਼੍ਰੀ ਕਨਠੋ ਬ੍ਰਹਮਨ: ਸੁਤ:।।
ਉਕਤਵਾਨੀਦਮਵਯਗਰੋ ਗਿਆਨਮ ਪਾਸ਼ੂਪਤਮ ਸ਼ਿਵ:।।
ਸ਼ਾਂਤੀਪਰਵ। ਮੌਕਸ਼ਧਰਮਪਰਵ। ਅ. 349। ਸ਼ਲੋਕ 67 (ਗੀਤਾ ਪ੍ਰੈੱਸ)
ਇੱਥੇ ਭਗਵਤੀ ਉਮਾ ਜੀ ਦੇ ਪਤੀ ਭੁਤਪਤੀ, ਜੋ ਮਹਾਂਦੇਵ ਸ਼ਿਵ ਜੀ ਦਾ ਇੱਕ ਨਾਮ ਹੈ, ਨੂੰ ਮਹਾਂਰਿਸ਼ੀ ਬ੍ਰਹਮਾ ਜੀ ਦਾ ਪੁੱਤਰ ਕਿਹਾ ਗਿਆ ਹੈ। ਇਨ੍ਹਾਂ ਦਾ ਪਾਸ਼ੂਪਤ ਵਿਸ਼ਵ ਪ੍ਰਸਿੱਧ ਅਸ਼ਤਰ ਸੀ। ਇਸ ਅਸ਼ਤਰ ਨੂੰ ਨਸ਼ਟ ਕਰਨ ਵਾਲਾ ਕੋਈ ਭੂਮੰਡਲ ਉੱਪਰ ਨਹੀਂ ਸੀ। ਮਹਾਂਭਾਰਤ ਦੇ ਅਨੁਸ਼ੀਲਨ ਤੋਂ ਭਗਵਾਨ ਸ਼ਿਵ ਅਤਿਅੰਤ ਵਿਰਕਤ ਪੁਰਸ਼, ਸਦੈਵ ਯੋਗਸਾਧਨਾ ਵਿੱਚ ਲੀਨ, ਵਿਵਾਹਿਤ ਹੁੰਦਿਆਂ ਹੋਇਆਂ ਵੀ ਪੂਰਨ ਜਿਤੇਂਦਰੀਯ, ਆਕਾਸ਼ਗਮਨ ਆਦਿ ਅਨੇਕਾਂ ਮਹੱਤਵਪੂਰਨ ਸਿੱਧੀਆਂ ਨਾਲ ਸੰਪੰਨ, ਵੇਦ-ਵੇਦਾਂਗਾਂ ਦੇ ਮਹਾਨ ਵਿਗਿਆਨਿਕ, ਸੁਗਠਿਤ ਤੇਜਸਵੀ ਅਤੇ ਅਤਿਅੰਤ ਬਲਸ਼ਾਲੀ ਸਰੀਰ ਅਤੇ ਵੀਰਤਾ ਦੇ ਅਪ੍ਰਤੀਮ ਧਨੀ ਦਿਵਯ ਮਹਾਂਪਰੁਸ਼ ਸਨ। ਉਹ ਜੀਵਨਮੁਕਤ ਅਵਸਥਾ ਨੂੰ ਪ੍ਰਾਪਤ ਮਹਾਵਿਭੂਤੀ ਸਨ। ਉਨ੍ਹਾਂ ਦੇ ਇਤਿਹਾਸ ਦਾ ਵਰਨਣ ਤਾਂ ਅਧਿਕ ਨਹੀਂ ਮਿਲਦਾ। ਪਰੰਤੂ ਉਹਨਾਂ ਦੇ ਉਪਦੇਸ਼ਾਂ ਨੂੰ ਅਸੀਂ ਮਹਾਂਭਾਰਤ ਵਿੱਚ ਪੜ੍ਹ ਸਕਦੇ ਹਾਂ।
ਧਰਮ ਦਾ ਗ੍ਰਹਿਸ਼ਥ ਸਵਰੂਪ
ਸ਼੍ਰੀਮਹੇਂਸ਼ਵਰ ਉਵਾਚ-
ਅਹਿੰਸਾ ਸੱਤਯਵਚਨਮ ਸਰਵਭੁਤਾਨੁਕਮਪਨਮ।
ਸ਼ਮੋ ਦਾਨਮ ਯਥਾਸ਼ਕਤੀ ਗਾਹਰਸਥਯੋ ਧਰਮ ਉੱਤਮ:।।25।।
ਸ਼੍ਰੀਮਹੇਂਸ਼ਵਰ ਨੇ ਕਿਹਾ- ਦੇਵੀ! ਕਿਸੀ ਵੀ ਜੀਵ ਦੀ ਹਿੰਸਾ ਨਾ ਕਰਨਾ, ਸੱਚ ਬੋਲਣਾ, ਸਭ ਪ੍ਰਾਣੀਆਂ ਉੱਪਰ ਦਯਾ ਕਰਨਾ, ਮਨ ਅਤੇ ਇੰਦਰੀਆਂ ਉੱਪਰ ਕਾਬੂ ਰੱਖਣਾ ਅਤੇ ਆਪਣੀ ਸ਼ਕਤੀ ਦੇ ਅਨੁਸਾਰ ਦਾਨ ਦੇਣਾ ਗ੍ਰਹਿਸ਼ਥ-ਆਸ਼ਰਮ ਦਾ ਉੱਤਮ ਧਰਮ ਹੈ।।25।।
ਪਰਦਾਰੇਸ਼ਵਸੰਸਰਗੋ ਨਿਆਸਇਸਤਰੀਪਰਿਰਕਸ਼ਨਮ।
ਉੱਦੱਤਾਦਾਨਵਿਰਮੋ ਮਧੂਮਾਂਸਸੱਸਯ ਵਰਜਨਮ।।26।।
ਏਸ਼ ਪਸ਼ਚਵਿਧੋ ਧਰਮੋ ਬਹੁਸ਼ਾਖ: ਸੁਖੋਦਯ।
ਦੇਹਿਭਿਧਰਮੈਸ਼ਚਤਰਵਯੋ ਧਰਮਸ਼ੰਭਵ:।।27।।
(ਮਹਾਂਭਾਰਤ ਅਨੁਸ਼ਾਸ਼ਨ ਪਰਵ, ਦਾਨਧਰਮ ਪਰਵ, ਅਧਿਆਇ 141)
ਪਰਾਈ ਇਸਤਰੀ ਦੇ ਸੰਸਰਗ ਤੋਂ ਦੂਰ ਰਹਿਣਾ, ਧਰੋਹਰ ਅਤੇ ਇਸਤਰੀ ਦੀ ਰੱਖਿਆ ਕਰਨਾ, ਬਿਨ੍ਹਾਂ ਦਿੱਤੇ ਕਿਸੇ ਦੀ ਵਸਤੂ ਨਾ ਲੈਣਾ ਅਤੇ ਮਾਂਸ ਅਤੇ ਮਦਿਰਾ ਦਾ ਤਿਆਗ ਕਰਨਾ, ਇਹ ਪੰਜ ਭੇਦ ਧਰਮ ਦੇ ਹਨ, ਜੋ ਸੁੱਖ ਦੀ ਪ੍ਰਾਪਤੀ ਕਰਾਉਣ ਵਾਲੇ ਹਨ। ਇਹਨਾਂ ਵਿੱਚ ਇੱਕ-ਇੱਕ ਧਰਮ ਦੀ ਅਨੇਕ ਸ਼ਾਖਾਵਾਂ ਹਨ। ਧਰਮ ਦੇ ਸ਼੍ਰੇਸ਼ਠ ਮੰਨਣ ਵਾਲੇ ਮਨੁੱਖਾਂ ਨੂੰ ਚਾਹੀਦਾ ਹੈ ਕਿ ਉਹ ਪੁੰਨਪ੍ਰਦ ਧਰਮ ਦਾ ਪਾਲ਼ਣ ਕਰਨ।।26-27।।
ਭਗਵਾਨ ਸ਼ਿਵ ਦੇ ਇਨ੍ਹਾਂ ਵਚਨਾਂ ਉੱਪਰ ਸਾਰੇ ਗ੍ਰਹਿਸ਼ਥ ਸ਼ਿਵਭਗਤਾਂ ਅਖਵਾਉਣ ਵਾਲਿਆਂ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਆਪ ਸਾਰੇ ਜੀਵਾਂ ਦੇ ਪ੍ਰਤੀ ਦਯਾ ਅਤੇ ਪ੍ਰੇਮ ਕਰਦੇ ਹੋ। ਕੀ ਸ਼ਿਵਮੰਦਿਰਾਂ ਵਿੱਚ ਆਪਣੇ ਹੀ ਕਥਿਤ ਦਲਿਤ ਭਾਈਆਂ ਦੇ ਪ੍ਰਤੀ ਆਤਮਿਕ ਪ੍ਰੇਮ ਅਤੇ ਸਮਾਨਤਾ ਦਾ ਭਾਵ ਰੱਖਦੇ ਹੋ? ਕੀ ਆਪ ਜੀਵਨ ਭਰ ਮਾਂਸ, ਮੱਛੀ, ਅੰਡਾ ਅਤੇ ਸਾਰੇ ਪ੍ਰਕਾਰ ਦੀਆਂ ਨਸ਼ੀਲੀਆਂ ਚੀਜਾਂ ਦੇ ਪਰਿਤਿਆਗ ਦੀ ਪ੍ਰਤਿੱਗਿਆ ਕਰੋਗੇ? ਕੀ ਆਪ ਅਸ਼ਲੀਲ ਕਥਾਵਾਂ, ਮੋਬਾਇਲ, ਇੰਟਰਨੈਂਟ ਅਤੇ ਪੱਤਰ-ਪੱਤਿਰਕਾਵਾਂ ਦੀ ਅਸ਼ਲੀਲਤਾ ਤੋਂ ਬਚਣ ਦਾ ਵ੍ਰਤ ਲਵੋਗੇ? ਕੀ ਤੁਸੀਂ ਸਾਰੀਆਂ ਪਰਾਈ ਇਸਤਰੀਆਂ ਦੇ ਪ੍ਰਤੀ ਕੁਦ੍ਰਿਸ਼ਟੀਪਾਤ ਤੋਂ ਬਚ ਪਾਓਗੇ ? ਕੀ ਆਪ ਸੱਚ ਹੀ ਬੋਲਦੇ ਅਤੇ ਉਸ ਉੱਪਰ ਆਚਰਨ ਕਰਦੇ ਹੋ? ਕੀ ਚੋਰੀ, ਤਸਕਰੀ, ਰਿਸ਼ਵਤ, ਵਸਤੂਆਂ ਵਿੱਚ ਮਿਲਾਵਟ ਅਤੇ ਕਿਸੇ ਦੇ ਅਧਿਕਾਰ ਖੋਹਣ ਦੀ ਪ੍ਰਵਿੱਤੀ ਦਾ ਤਿਆਗ ਕਰੋਗੇ? ਅਤੇ ਆਪਣੇ ਜੀਵਨ ਵਿੱਚ ਸ਼੍ਰੇਸ਼ਠ ਵੇਦਾਨੁਕੂਲ ਕੰਮਾਂ ਵਿੱਚ ਦਾਨ ਅਤੇ ਤਿਆਗ ਦੀ ਭਾਵਨਾ ਜਗਾਉਂਗੇ? ਜੇਕਰ ਨਹੀਂ, ਤਾਂ ਆਪਦੀ ਸ਼ਿਵਭਗਤੀ ਪੂਰਨ ਤੌਰ ਤੇ ਨਿਰੱਥਕ ਹੈ, ਅਗਿਆਨਤਾਪੂਰਨ ਹੈ।
ਪੈਰਾਣਿਕ ਬੰਧੂ ਧਰਮ ਦੇ ਨਾਮ ਤੇ ਪ੍ਰਚਾਲਿਤ ਮਾਨਤਾਵਾਂ ਅਤੇ ਕਥਾਵਾਂ ਨੂੰ ਬੁੱਧੀ ਦੇ ਨੇਤਰ ਬੰਦ ਕਰਕੇ ਅਸ਼ਕਛ ਸੱਚ ਹੀ ਮੰਨ ਲੈਂਦੇ ਹਨ ਅਤੇ ਕੋਈ ਮਿੱਥਕ ਗੱਲਾਂ ਦਾ ਖੰਡਨ ਕਰੇ, ਤਾਂ ਉਸਨੂੰ ਹਿੰਦੂ ਵਿਰੋਧੀ ਕਹਿ ਕੇ ਝਗੜਾ ਕਰਨ ਲਈ ਤਿਆਰ ਹੋ ਜਾਂਦੇ ਹਨ। ਉਹ ਇਹ ਵੀ ਨਹੀਂ ਸੋਚਦੇ ਹਨ ਕਿ ਮਿੱਥਕ ਕਥਾਵਾਂ ਅਤੇ ਅੰਧਵਿਸ਼ਵਾਸਾਂ ਦੇ ਕਾਰਨ ਇਸ ਭਾਰਤ ਅਤੇ ਹਿੰਦੂ ਜਾਤੀ ਦੀ ਇਹ ਦੁਰਗਤੀ ਹੋਈ ਹੈ, ਭਾਰਤ ਦਾ ਇਤਿਹਾਸ ਅਤੇ ਗਿਆਨ-ਵਿਗਿਆਨ ਨਸ਼ਟ ਹੋਇਆ ਹੈ, ਭਾਰਤ ਸੈਕੜੇ ਸਾਲਾਂ ਤੱਕ ਵਿਦੇਸ਼ੀਆਂ ਦਾ ਦਾਸ ਰਿਹਾ ਹੈ। ਉਧਰ ਆਰਿਆ ਸਮਾਜੀ ਬੰਧੂ ਬਿਨ੍ਹਾਂ ਗੰਭੀਰ ਚਿੰਤਨ ਅਤੇ ਸਵਾਧਿਆਇ ਦੇ ਪੁਰਾਣਾਂ ਦੇ ਨਾਲ ਨਾਲ ਮਹਾਭਾਰਤ, ਬਾਲਮੀਕੀ ਰਮਾਇਣ ਦੀ ਵੀ ਸਾਰੀਆਂ ਅਥਵਾ ਅਧਿਕਾਂਸ਼ ਗੱਲਾਂ ਨੂੰ ਗੱਪ ਮੰਨ ਕੇ ਖੰਡਨ ਕਰਨ ਵਿੱਚ ਤੱਤਪਰ ਰਹਿੰਦੇ ਹਨ। ਭਲੇ ਹੀ ਉਹਨਾਂ ਨੂੰ ਮਹਾਂਦੇਵ, ਬ੍ਰਹਮਾ, ਵਿਸ਼ਨੂੰ ਜੈਸੇ ਭਗਵੰਤਾਂ ਨੂੰ ਹੀ ਭੁੱਲਣ ਦਾ ਪਾਪ ਕਿਉਂ ਨਾ ਕਰਨਾ ਪਵੇ, ਉਹ ਖੰਡਨ ਕਰਨ ਨੂੰ ਹੀ ਆਰਿਆਤਵ ਸਮਝ ਲੈਂਦੇ ਹਨ। ਅਤੇ ਇਹ ਨਹੀਂ ਸੋਚਦੇ ਹਨ ਕਿ ਜੇਕਰ ਮਿੱਥਕ ਕਥਾਵਾਂ ਦਾ ਖੰਡਨ ਕਰਨਾ ਹੈ, ਤਾਂ ਇਹਨ੍ਹਾਂ ਦੇਵਾਂ ਦਾ ਸੱਚਾ ਇਤਿਹਾਸ ਵੀ ਜਾਣਨਾ ਅਤੇ ਜਣਾਇਆ ਜਾਣਾ ਜਰੂਰੀ ਹੈ।
ਪਾਠਕਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਨੂੰ ਪੜ੍ਹੋ, ਵਿਚਾਰ ਕਰੋ ਅਤੇ ਉਸ ਉੱਪਰ ਆਚਰਨ ਕਰਕੇ ਵਾਸਤਵਿਕ ਸ਼ਿਵਭਗਤ ਬਣਨ ਦਾ ਯਤਨ ਕਰੋ। ਈਸ਼ਵਰ ਅਸੀਂ ਸਾਰਿਆਂ ਨੂੰ ਹੀ ਸੱਚਾ ਸ਼ਿਵਭਗਤ ਬਣਨ ਦੀ ਬੁੱਧੀ ਅਤੇ ਸ਼ਕਤੀ ਪ੍ਰਦਾਨ ਕਰੇ, ਇਹੀ ਕਾਮਨਾ ਹੈ।
(ਨੋਟ- ਸਾਰਿਆਂ ਪਾਠਕਾਂ ਨੂੰ ਬੇਨਤੀ ਹੈ ਕਿ ਇਸ ਸੰਦੇਸ਼ ਵਿੱਚ ਅਸੀਂ ਪਰਮ ਪਿਤਾ ਪਰਮਾਤਮਾ ਸ਼ਿਵ ਅਤੇ ਆਦਿਯੋਗੀ ਇਤਿਹਾਸਿਕ ਮਹਾਂਪੁਰਸ਼ ਮਹਾਂਦੇਵ ਸ਼ਿਵ ਜੀ ਦੇ ਬਾਰੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਵੇਦਾਂ ਵਿੱਚ ਵੀ ਨਸ਼ਾਂ ਨਾ ਕਰਨ ਦਾ ਸਪਸ਼ੱਟ ਆਦੇਸ਼ ਹੈ, ਅਤੇ ਆਦਿ ਯੋਗੀ ਮਹਾਂਦੇਵ ਸ਼ਿਵ ਜੀ ਵੀ ਖੁਦ ਨਸ਼ਾ ਨਾ ਕਰਨ ਦਾ ਉਪਦੇਸ਼ ਦੇ ਰਹੇ ਹਨ। ਸੋ ਸਾਨੂੰ ਸਾਰਿਆਂ ਨੂੰ ਹੀ ਨਸ਼ੇ ਦਾ ਤਿਆਗ ਕਰਨਾ ਚਾਹੀਦਾ ਹੈ, ਅਤੇ ਆਪਣੇ ਮਹਾਂਪੁਰਸ਼ਾਂ ਦੇ ਇਤਿਹਾਸ ਦੇ ਸੱਚ ਨੂੰ ਜਾਣਕੇ ਇਨ੍ਹਾਂ ਕੁਰੀਤੀਆਂ ਨੂੰ ਤਿਆਗਣਾ ਚਾਹੀਦਾ ਹੈ, ਤਾਂਜੋ ਸਨਾਤਨ ਧਰਮ ਦੀ ਰੱਖਿਆ ਕੀਤੀ ਜਾ ਸਕੇ।। ਹਰ ਹਰ ਮਹਾਂਦੇਵ।। ਓਮ।।

No comments:

Post a Comment