Monday, August 6, 2018

ਅਰਬ ਵਿੱਚ ਵੇਦ ਪ੍ਰਚਾਰ - ਝਲਕੀਆਂ !



ਅਰਬ ਵਿੱਚ ਵੇਦ ਪ੍ਰਚਾਰ - ਝਲਕੀਆਂ !
“ਦੁੱਖ ਅਤੇ ਬੀਮਾਰੀ ਵਿੱਚ ਤੜਫ-ਤੜਫ ਕੇ ਮਰਨ ਤੋਂ ਵਧੀਆ ਹੈ ਕਿ ਕਿਸੇ ਉੱਤਮ ਕਾਰਜ ਨੂੰ ਕਰਕੇ ਮਰਨਾ ਚਾਹੀਦਾ ਹੈ। ਕੀ ਤੁਸੀ ਅਰਬ ਵਿੱਚ ਜਾਕੇ ਇਹ ਪਤਾ ਲਗਾ ਸਕਦੇ ਹੋ ਕਿ ਅਸੀਂ ਕਿਸ ਪ੍ਰਕਾਰ ਉੱਤੇ ਵੈਦਿਕ ਧਰਮ ਦਾ ਪ੍ਰਚਾਰ ਕਰ ਸਕਦੇ ਹਾਂ?”
ਸ੍ਰੀ ਸਵਾਮੀ ਸਵਤੰਤਰਤਾਨੰਦ ਜੀ ਨੇ ਦਯਾਨੰਦੋਪਦੇਸ਼ਕ ਵਿੱਦਿਆਲਯ, ਗੁਰਦੱਤ ਭਵਨ, ਲਾਹੌਰ, ਵਿੱਚ ਪੰਡਿਤ ਰੁਚੀਰਾਮ ਆਰਿਓਪਦੇਸ਼ਕ ਨੂੰ ਕਿਹਾ। ਦੂਸਰੇ ਹੀ ਦਿਨ 29 ਅਪਰੈਲ ਸੰਨ 1929 ਨੂੰ ਪੰਡਿਤ ਜੀ ਲਾਹੌਰ ਤੋਂ ਅਰਬ ਦੇ ਲਈ ਪੈਦਲ ਹੀ ਨਿੱਕਲ ਪਏ। ਪੂਰੇ ਸੱਤ ਸਾਲਾਂ ਤੱਕ ਪੂਰੇ ਅਰਬ ਮੁਲਕਾਂ ਵਿੱਚ ਵਿਭਿੰਨ ਜਗ੍ਹਾਂ ਉੱਪਰ ਸ਼ੇਖ ਸੁਲਤਾਾਂ ਦੀ ਅਨੁਮਤੀ ਨਾਲਉਨ੍ਹਾਂ ਨੇ ਮੱਕਾ ਮਦੀਨਾ ਤੋਂ ਲੈਕੇ ਹਰ ਜਗ੍ਹਾਂ ਓਮ ਦਾ ਝੰਡਾ ਗੱਡਿਆ। ਸੁਲਤਾਨ ਜਲਾਲਾ ਤਲ ਮਲਿਕ ਅਬਦੁਲ ਅਜੀਜ ਇਬਰ ਸਉਦ ਜੋ ਮੱਕਾ ਦੇ ਹਾਕਿਮ ਵੀ ਸਨ ਦੇ ਵਿਅਕਤੀਗਤ ਮਹਿਮਾਨ ਵੀ ਰਹੇ। ਇਨ੍ਹਾਂ ਸੁਲਤਾਨ ਨੇ ਹੀ ਮੱਕਾ ਦੀ ਜੰਨਤਲਬਾਕੀ ਦੀ ਸਾਰੀ ਕਬਰਾਂ ਜੋ ਮੁਹੰਮਦ ਦੀਆਂ ਪਤਨੀਆਂ, ਬੇਟੀ ਫਾਤਿਮਾ ਅਤੇ ਸਹਾਬਾਓਂ ਦੀ ਸੀ, ਤੁੜਵਾਕੇ ਸਮਤਲ ਕਰਵਾ ਦਿੱਤਾ ਸੀ ਅਤੇ ਹੁਣ ਕੋਈ ਇੱਥੇ ਕਬਰਾਂ ਦੀ ਇਬਾਦਤ ਨਹੀਂ ਕਰ ਸਕਦਾ ਹੈ। ਮੱਕਾ ਵਿੱਚ ਵੀ ਇਹੀ ਕੀਤਾ। ਇਨ੍ਹਾਂ ਦੇ ਵੰਸ਼ਜ ਅੱਜ ਸਾਉਦੀ ਅਰੇਬਿਆ ਦੇ ਸੁਲਤਾਨ ਹਨ। ਇਬਰ ਸਉਦ ਨੇ ਵੇਦ ਦੀ ਸਿੱਖਿਆਵਾਂ ਨੂੰ ਸੁਣਕੇ ਅਨੇਕ ਸੁਧਾਰ ਵੀ ਕੀਤੇ। ਖੁਦ ਆਪਣੀ ਲੰਬੀ ਦਾੜੀ ਵੀ ਕਟਵਾ ਲਈ ਸੀ।
ਪੰਡਿਤ ਜੀ ਨੇ ਸੱਤ ਸਾਲ ਬਾਅਦ ਵਾਪਿਸ ਆਕੇ ਯਾਤਰਾ ਦੀਆਂ ਯਾਦਾਂ ਅਤੇ ਅਨੁਭਵਾਂ ਉੱਪਰ ਇੱਕ ਪੁਸਤਕ ਵੀ ਲਿਖੀ। ਇਸਨੂੰ ਪੜ੍ਹਕੇ ਇਹ ਪਤਾ ਚਲਦਾ ਹੈ ਕਿ ਜੇਕਰ ਅੱਜ ਵੀ ਅਰਬ ਮੁਲਕਾਂ ਵਿੱਚ ਵੇਦ ਪ੍ਰਚਾਰ ਦੀ ਛੂਟ ਮਿਲ ਜਾਏ ਤਾਂ ਮੁਸ਼ਕਿਲ ਨਹੀਂ ਹੈ ਕਿ ਉੱਥੋਂ ਦੇ ਨਿਵਾਸੀਆਂ ਨੂੰ ਇਸਲਾਮ ਦੀ ਗਿਰਫਤ ਵਿੱਚੋਂ ਬਾਹਰ ਕੱਢਿਆ ਜਾ ਸਕੇ। ਸ਼ਾਇਦ ਇਹੀ ਇੱਕ ਵਜ੍ਹਾਂ ਹੈ ਕਿ ਉੱਥੇ ਇਸਲਾਮ ਨੂੰ ਇੱਕ ਬੰਦ ਕਮਰੇ ਵਿੱਚ ਰੱਖ ਦਿੱਤਾ ਗਿਆ ਹੈ। ਹਾਲਾਂਕਿ 1938 ਵਿੱਚ ਅਮੇਰਿਕਾ ਦੁਆਰਾ ਤੇਲ ਦੀ ਖੋਜ ਦੇ ਬਾਅਦ ਅਰਬ ਵਿੱਚ ਸੰਪੰਨਤਾ ਬੇਤਹਾਸ਼ਾ ਵੱਧ ਗਈ ਹੈ ਅਤੇ ਨਾਲ ਹੀ ਲੋਕ ਕੁਝ ਚੁਨਿੰਦਾ ਅਨੁਭਵਾਂ ਨੂੰ ਦੇਣ ਦਾ ਚਤਨ ਕੀਤਾ ਗਿਆ ਹੈ ਤਾਂਕਿ ਸਹੀ ਤਸਵੀਰ ਉੱਭਰ ਕੇ ਸਾਹਮਣੇ ਆ ਸਕੇ।
1. ਮਸਕਤ ਤੋਂ ਪੈਦਲ ਅੱਗੇ ਵੱਧਣ ਤੇ ਪਿੰਡ ਬਦੂਦ (ਦੇਹਾਦੀ ਅਰਬੀ) ਮਿਲੇ। ਪੁਰਸ਼ਾਂ ਨੇ ਪੁੱਛਿਆ, ਤੁਸੀ ਕਿੱਥੋਂ ਆਏ ਹੋ ਅਤੇ ਕਿੱਥੇ ਜਾਓਗੇ?
“ਭਾਰਤਵਰਸ਼ ਤੋਂ ਆਇਆ ਹਾਂ ਅਤੇ ਮੱਕਾ ਜਾਵਾਂਗਾ”
ਫਿਰ ਇੱਕ ਬਦੂਦ ਮਹਿਲਾ ਨੇ ਪੁੱਛਿਆ, “ਕੀ ਤੇਰਾ ਨਿਕਾਹ ਹੋ ਗਿਆ ਹੈ”
“ਹਾਂ ਮੇਰਾ ਨਿਕਾਹ ਹੋ ਗਿਆ ਹੈ।”
“ਉਸਨੂੰ ਤਲਾਕ ਦੇ ਦੋ।”
“ਕਿਉਂ?”
“ਇਹ ਲੜਕੀ ਬਹੁਤ ਸੁੰਦਰ ਹੈ ਅਤੇ ਤੈਨੂੰ ਚਾਹੁੰਦੀ ਹੈ। ਅਸੀਂ ਉਹ ਲੜਕੀ ਤੈਨੂੰ ਦੇ ਦੇਵਾਂਗੇ।”
“ਮੈਂ ਤਾਂ ਵੈਦਿਕ ਧਰਮ ਦਾ ਪ੍ਰਚਾਰ ਕਰ ਰਿਹਾ ਹਾਂ। ਐਸਾ ਹੋਣਾ ਅਸੰਭਵ ਹੈ।”
“ਤਾਂ ਫਿਰ ਤੇਰੀ ਕਮੀਜ ਦੇ ਬਟਨ ਬਹੁਤ ਵਧੀਆ ਹਨ, ਉਹ ਦੇ ਦੇਓ।”
ਮੈਂਨੇ ਕਮੀਜ ਦੇ ਬਟਨ ਤੋੜਕੇ ਉਨ੍ਹਾਂ ਨੂੰ ਦੇ ਦਿੱਤੇ, ਅਤੇ ਨਾਲ ਹੀ ਕੁਝ ਬਿਸਕੁਟ ਅਤੇ ਇੱਕ ਗੋਲ ਸ਼ੀਸ਼ਾ ਵੀ। ਜਦੋਂ ਇੱਕ ਬਦੂਦ ਮਹਿਲਾ ਨੇ ਸ਼ੀਸ਼ੇ ਵਿੱਚ ਖੁਦ ਨੂੰ ਦੇਖਿਆ ਤਾਂ ਹੱਸ ਕੇ ਬੋਲੀ ਖੁਦਾ ਦੀ ਕਸਮ ਇਸ ਵਿੱਚ ਤਾਂ ਲੋਕ ਹਨ। ਫਿਰ ਛੀਨਾ ਛਪਟੀ ਸ਼ੁਰੂ ਹੋ ਗਈ। ਬਦੂਦ ਸ਼ੀਸ਼ੇ ਨੂੰ ਦੇਖਕੇ ਹੱਸੀ ਤੇ ਲੋਪਪੋਟ ਹੋ ਰਹੇ ਸਨ।
ਬੋਲੇ ਤੁਸੀਂ ਤਾਂ ਜਾਦੂਗਰ ਹੋ। ਕੋਈ ਬੋਲਦਾ ਮੇਰੀ ਉੱਠਣੀ ਦੇ ਲਈ ਤਾਬੀਜ ਲਿਖ ਦੇਓ, ਉਹ ਦੋ ਦਿਨ ਤੋਂ ਕੁਝ ਨਹੀਂ ਖਾਂਦੀ। ਕੋਈ ਕਹਿੰਦਾ ਸਾਡੀ ਬੱਕਰੀਆਂ ਦੇ ਲਈ ਤਾਬੀਜ ਲਿਖ ਦੇਓ, ਕਿਉਂਕਿ ਭੇੜੀਏ ਆਉਂਦੇ ਹਨ ਅਤੇ ਇਨ੍ਹਾਂ ਨੂੰ ਉਠਾ ਕੇ ਲੈ ਜਾਂਦੇ ਹਨ। ਤਾਂ ਕੋਈ ਤਾਬੀਜ ਨਾਲ ਜਿੰਨ ਭੂਤਾਂ ਨੂੰ ਵਸ਼ ਵਿੱਚ ਕਰਨਾ ਚਾਹੀਦਾ ਹੈ। ਮੇਰਾ ਤਾਬੀਜਾਂ ਵਿੱਚ ਯਕੀਨ ਤਾਂ ਨਹੀਂ ਸੀ ਫਿਰ ਵੀ ਮੈਂਨੇ ਕਾਗਜ ਉੱਪਰ ਗਾਯਤ੍ਰੀ ਮੰਤਰ ਲਿਖਕੇ ਤਾਬੀਜ ਦੇ ਦਿੱਤੇ। ਸਭ ਜਣੇ ਬਹੁਤ ਖੁਸ਼ ਹੋਏ। ਮੈਨੂੰ ਵਲੀ-ਏ-ਅੱਲਾ ਬੋਲਣ ਲੱਗੇ। ਐਸੇ ਹੀ ਲੋਕਾਂ ਨੂੰ ਆਸਾਨੀ ਨਾਲ ਮੁਹੰਮਦ ਨੇ ਬੇਵਕੂਫ ਬਣਾਕੇ ਇਸਲਾਮ ਵਿੱਚ ਸ਼ਾਮਿਲ ਕਰ ਲਿਆ ਹੋਵੇਗਾ।
ਬਦੂਦ ਵਾਸੀਆਂ ਨੇ ਮੈਨੂੰ ਸਦੈਵ ਆਪਣੇ ਪਾਸ ਰੁੱਕਣ ਲਈ ਕਿਹਾ ਕਿ ਸਾਡੇ ਨਾਲ ਬੱਕਰੀਆਂ ਅਤੇ ਉੱਠ ਚਰਾਓ, ਖਾਣ ਨੂੰ ਖਜੂਰ ਅਤੇ ਪੀਣ ਲਈ ਉਠਣੀ ਦਾ ਦੁੱਧ ਦੇਵਾਂਗੇ। ਨਾਲ ਹੀ ਦੋ ਸ਼ਾਦੀਆਂ ਵੀ ਕਰਵਾ ਦੇਵਾਂਗੇ। ਪਰੰਤੂ ਇਹ ਸਭ ਕਿਵੇਂ ਹੋ ਸਕਦਾ ਸੀ।
2. ਇੱਥੋਂ ਪੰਜ ਦਿਨ ਦਾ ਪੈਦਲ ਸਫਰ ਤਹਿ ਕਰਕੇ ਰਿਆਜ ਪਹੁੰਚਿਆਂ। ਸੁਲਤਾਨ ਇਬਰ ਏ ਸਉਦ ਮੋਟਰ ਉਪਰ ਬੈਠ ਸੈਰ ਨੂੰ ਜਾ ਰਹੇ ਸਨ। ਮੈਨੂੰ ਅਪਰਿਚਿਤ ਦੇਖ ਰੁੱਕ ਗਏ। ਮੈਂਨੇ ਨਮਸਤੇ ਕੀਤੀ ਤਾਂ ਉਨ੍ਹਾਂ ਨੇ ਵੀ ਨਮਸਤੇ ਕਹਿਕੇ ਉੱਤਰ ਦਿੱਤਾ। ਫਿਰ ਗੁਲਾਮ ਦੇ ਨਾਲ ਸ਼ਾਹੀ ਮਹਿਲ ਭੇਜਿਆ ਅਤੇ ਅਗਲੇ ਦਿਨ ਦਰਬਾਰ ਬੁਲਾਇਆ। ਦੂਸਰੇ ਦਿਨ ਮੈਂ ਦਰਬਾਰ ਪਹੁੰਚਿਆਂ ਤਾਂ ਸੁਲਤਾਨ ਨੇ ਹੱਥ ਉਠਾਇਆ ਅਤੇ ਸਾਰੀ ਸਭਾ ਖੜੀ ਹੋ ਗਈ। ਜਦੋਂ ਤੱਕ ਮੈਂ ਨਹੀਂ ਬੈਠਿਆ ਸਾਰੇ ਖੜ੍ਹੇ ਰਹੇ। ਇਹੀ ਨਿਯਮ ਅਰਬ ਦੀ ਸਾਰੀ ਸਭਾਵਾਂ ਵਿੱਚ ਪਾਲਣ ਕੀਤਾ ਜਾਂਦਾ ਹੈ।
ਸਭਦੇ ਬੈਠਣ ਉੱਪਰ ਮੈਂਨੇ ਵੇਦਮੰਤਰ ਸੁਣਾਏ। ਉੱਤੇ ਸਭਾ ਵਿੱਚ ਮਿਸ਼ਰ ਦਾ ਇੱਕ ਡਾਕਟਰ ਸਿਗਰਟ ਪੀ ਰਿਹਾ ਸੀ।
ਮੈਂਨੇ ਸਭਾ ਵਿੱਚ ਉਸਨੂੰ ਰੋਕਕੇ ਇਸਦੇ ਅਵਗੁਣਾਂ ਬਾਰੇ ਦੱਸਿਆ। ਸੁਲਤਾਨ ਨੇ ਵੀ ਕਿਹਾ ਕਿ ਉਸਦੇ ਵਹਾਬੀ ਮੱਤ ਵਿੱਚ ਇਹ ਮਨ੍ਹਾਂ ਹੈ। ਲੇਕਿਨ ਦੂਸਰੇ ਮੱਤ ਵਾਲੇ ਪੀਂਦੇ ਹਨ। ਸੁਲਤਾਨ ਨੇ ਉਦੋਂ ਆਦੇਸ਼ ਨਿਕਾਲਕੇ ਸਭ ਦੇ ਲਈ ਇਹ ਨਿਸ਼ੇਧ ਕਰ ਦਿੱਤੀ ਗਈ। ਸਭਾ ਵਿੱਚ ਇੱਕ ਤਲਾਕ ਦਾ ਵਿਸ਼ਾ ਆਇਆ। ਤਾਂ ਸੁਲਤਾਨ ਮੇਰੀ ਰਾਇ ਪੁੱਛੀ। ਮੈਂਨੇ ਇਸ ਮੁੱਦੇ ਉੱਪਰ ਵੈਦਿਕ ਰਾਇ ਰੱਖੀ ਤਾਂ ਸੁਲਤਾਨ ਨੂੰ ਬਹੁਤ ਪਸੰਦ ਆਈ ਅਤੇ ਬੋਲੇ, ਸਾਨੂੰ ਦੁੱਖ ਹੈ ਕਿ ਐਸੀ ਬੁਰੀ ਪ੍ਰਥਾ ਚੱਲ ਪਈ ਹੈ ਅਤੇ ਅਕਾਰਨ ਤਲਾਕ ਹੋ ਰਹੇ ਹਨ। ਕੁਝ ਦਿਨਾਂ ਵਿੱਚ ਮੇਰੇ ਪ੍ਰਚਾਰ ਦਾ ਇਹ ਅਸਰ ਪਿਆ ਕਿ ਸੁਲਤਾਨ ਨੇ ਆਪਣੀ ਦਾੜੀ ਉੱਪਰ ਉਸਤਰਾ ਫਿਰਵਾ ਦਿੱਤਾ ਅਤੇ ਠੋਡੀ ਉੱਪਰ ਬੱਸ ਥੋੜ੍ਹੀ ਜਿਹੇ ਬਾਲ ਰਹਿਣ ਦਿੱਤੇ। ਜਥਾ ਰਾਜਾ ਤਥਾ ਪ੍ਰਜਾ। ਬਹੁਤ ਭਾਰਤੀ ਮੁਸਲਮਾਨਾਂ ਨੇ ਵੀ ਆਪਣੀ ਦਾੜੀ ਮੁੜਵਾ ਕੇ ਅਰਬੀ ਸੂਰਤ ਬਣਾ ਦਿੱਤੀ। ਅੱਜ ਮੈਂਨੇ ਇੱਕ ਵਿਵਾਹ ਅਤੇ ਗੁਲਾਮਾਂ ਨੂੰ ਆਜਾਦ ਕਰਾਉਣ ਦੀ ਵੀ ਪੈਰਵਾਈ ਕੀਤੀ ਤਾਂ ਫਿਰ ਇੱਕ ਦਿਨ ਸੁਲਤਾਨ ਨੇ ਗੁਲਾਮਾਂ ਨੂੰ ਆਜਾਦ ਕਰਨ ਦਾਆਦੇਸ਼ ਦੇ ਦਿੱਤਾ। ਫਿਰ ਸੁਲਤਾਨ ਨੇ ਮੈਨੂੰ ਨਜਦ ਓ ਹਜਾਜ, ਮੱਕਾ ਅਤੇ ਮਦੀਨਾ ਵਿੱਚ ਵੀ ਪ੍ਰਚਾਰ ਕਰਨ ਦੀ ਆਗਿਆ ਦੇ ਦਿੱਤੀ ਅਤੇ ਪੰਦਰਾਂ ਦਿਨ ਬਾ੍ਅਦ ਆਪਣੇ ਨਾਲ ਮੋਟਰ ਨਾਲ ਚੱਲਣ ਦਾ ਆਦੇਸ਼ ਦਾ ਆਗ੍ਰਹਿ ਵੀ ਕੀਤਾ। ਲੇਕਿਨ ਚੂੰਕਿ ਮੈ੍ਨੂੰ ਪੈਦਲ ਹੀ ਜਾਣਾ ਸੀ ਤਾਂ ਮੈ੍ਂਨੇ ਸੁਲਤਾਨ ਤੋਂ ਵਿਦਾ ਮੰਗੀ ਅਤੇ ਮੱਕਾ ਚੱਲ ਪਿਆ।
3. ਮੇਰਾ ਇੱਕ ਉਪਦੇਸ਼ ਨਜਦੋ ਹੱਜਾਜ ਵਿੱਚ ਬਦੂਦ ਦੇ ਅਨਿਆਂ ਦੇ ਖਿਲਾਫ ਸੀ। ਜਦੋਂ ਤੋਂ ਇਸਲਾਮ ਚੱਲਿਆ ਹੈ ਹੱਜ ਕਰਨ ਲਈ ਮੁਸਲਮਾਨ ਅਰਬ ਜਾਂਦੇ ਹਨ। ਹਾਜੀਆਂ ਨੂੰ ਲੁੱਟਣਾ ਅਤੇ ਗੋਲੀ ਮਾਰਨਾ ਬਦੂਦਾਂ ਦਾ ਪੇਸ਼ਾ ਸੀ। ਜੱਦਾ ਅਤੇ ਤਾਯਫ ਦੇ ਆਸਪਾਸ ਦੀ ਸਾਰੀ ਭੂਮੀ ਹਾਜੀਆਂ ਦੇ ਖੂਨ ਨਾਲ ਰੰਗੀ ਪਈ ਹੈ। ਸੁਲਤਾਨ ਨੇ ਪਹਿਲਾਂ ਮੱਕਾ ਉੱਪਰ ਤੁਰਕਾ ਦਾ ਸ਼ਾਸ਼ਨ ਸੀ ਅਤੇ ਬਦੂਦਾਂ ਨੂੰ ਮੁਹੰਮਦ ਦੇ ਨਿਨਹਾਲ ਵਾਲਾ ਸਮਝਕੇ ਕੁਝ ਨਹੀਂ ਬੋਲਿਆ ਜਾਂਦਾ ਸੀ। ਮੇਰੇ ਕਹਿਣ ਉੱਪਰ ਸੁਲਤਾਨ ਨੇ ਬਦੂਦਾਂ ਦੀ ਇਸ ਹਰਕਤ ਨੂੰ ਫੋਜ ਲਗਾਕੇ ਹਰਦਮ ਦੇ ਲਈ ਸ਼ਾਂਤ ਕਰ ਦਿੱਤਾ।
4. ਮੱਕਾ ਦੇ ਰਾਸਤੇ ਵਿੱਚ ਵੀਹ ਦਿਨ ਬਾਅਦ ਫਿਰ ਦਵਾਦਮੀ ਵਿੱਚ ਸੁਲਤਾਨ ਨਾਲ ਭੇਂਟ ਹੋਈ ਅਤੇ ਉਨ੍ਹਾਂ ਦੇ ਨਾਲ ਮੈਂ ਮੋਟਰ ਦੁਆਰਾ ਸਾਏਰਾ ਹੁੰਦਿਆਂ ਹੋਇਆਂ ਸੇਲ ਪਹੁੰਚਿਆਂ। ਇੱਥੇ ਤਂ ਮੱਕਾ ਨਜਦੀਕ ਹੈ। ਰਾਤ ਭਰ ਇੱਥੇ ਰੁੱਕਕੇ ਸਵੇਰੇ ਉੱਠਕੇ ਸਭ ਦੇ ਨਾਲ ਮੈਂਨੇ ਹੀ ਇਹਰਾਮ ਬੰਨਿਆਂ, ਕਿਉਂਕਿ ਮੱਕਾ ਦੀ ਸੀਮਾਂ ਇੱਥੋਂ ਹੀ ਸ਼ੁਰੂ ਹੁੰਦੀ ਹੈ ਅਤੇ ਬਿਨ੍ਹਾਂ ਇਹਰਾਮ ਬੰਨਿਆਂ ਜਾਣਾ ਧਰਮਸੰਗਤ ਨਹੀਂ ਹੈ। ਜੋ ਭਾਰਤੀ ਮੁਸਲਮਾਨ ਜਹਾਜ ਵਿੱਚ ਮੱਕਾ ਪਹੁੰਚਦੇ ਹਨ। ਉਨ੍ਹਾਂ ਨੂੰ ਜਹਾਜ ਵਿੱਚ ਬੈਠੇ ਹੀ ਯਮਨ ਵਿੱਚ ਲਿਮਲਿਮ ਪਹਾੜੀ ਵਿੱਚ ਏਹਰਾਮ ਬੰਨ੍ਹਣਾ ਪੈਂਦਾ ਹੈ। ਏਹਰਾਮ ਦੋ ਸਫੇਦ ਧੋਤੀਆਂ ਦਾ ਨਾਮ ਹੈ ਜੋ ਬਿਨ੍ਹਾਂ ਸਿਲੇ ਹੋਏ ਕੱਪੜਿਆਂ ਦੀ ਹੁੰਦੀ ਹੈ। ਇੱਕ ਬੰਨ੍ਹ ਲਈ ਜਾਂਦੀ ਹੈ। ਅਤੇ ਦੂਸਰੀ ਉੱਪਰ ਓਢ ਲਈ ਜਾਂਦੀ ਹੈ। ਸਰ ਨੰਗਾ ਰਹਿੰਦਾ ਹੈ। ਇਬਰਾਹੀਮ ਦੇ ਮੁਕਾਮ ਹੁੰਦਾ ਹੋਇਆ ਮੈ ਖਾਣਾ ਏ ਕਾਬਾ ਵਿੱਚ ਪਹੁੰਚ ਗਿਆ।
5. ਮੱਕਾ ਤੋਂ ਤਿੰਨ ਮੀਲ ਦੂਰ ਤਾਇਫ ਹੈ ਜਿੱਥੇ ਗਊਆਂ ਮਿਲਦੀਆਂ ਹਨ ਅਤੇ ਮਹਿੰਗੀਆਂ ਹੁੰਦੀਆਂ ਹਨ। ਕੋਈ ਅਰਬੀ ਇਨ੍ਹਾਂ ਕੁਰਬਾਨੀ ਦੇ ਲਈ ਨਹੀਂ ਵੇਚਣਾ ਚਾਹੁੰਦਾ, ਕਿਉਂਕਿ ਉਹ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣਦਾ ਹੈ ਕਿ ਗਊ ਦਾ ਦੁੱਧ ਮੱਕਾ ਵਿੱਚ ਨਹੀਂ ਮਿਲਦਾ। ਇਸਲਈ ਉਹ ਇਸੇ ਬਚਾਉਣਾ ਅਤੇ ਪਾਲਣਾ ਆਪਣਾ ਧਰਮ ਸਮਝਦਾ ਹੈ। ਇੱਥੇ ਤੋਂ ਸੱਠ ਮੀਲ ਦੂਰ ਦੂਰ ਤੱਕ ਘਾਹ ਨਹੀਂ ਹੈ, ਇਸਲਈ ਗਊਆਂ ਵੀ ਘੱਟ ਮਿਲਦੀਆਂ ਹਨ।
6. ਹੱਜ ਦੇ ਦਿਨਾਂ ਵਿੱਚ ਜਿੱਥੇ ਕੁਰਬਾਨੀ ਹੁੰਦੀ ਹੈ ਉੱਥੇ ਭੇਡ ਬੱਕਰੀਆਂ ਹੀ ਦਿਖਾਈ ਦਿੰਦੀਆਂ ਹਨ। ਚੁੰਕਿ ਮੱਕਾ ਵਿੱਚ ਕੇਵਲ ਜੁਲਾਬ ਲਗਾਉਣ ਵਾਲਾ ਸਨਾਯ ਦਾ ਪੌਂਦਾ ਹੀ ਹੁੰਦਾ ਹੈ, ਬੱਕਰੀਆਂ ਇਹੀ ਖਾਂਦੀਆਂ ਹਨ। ਇਨ੍ਹਾਂ ਕੁਰਬਾਨ ਹੋਈਆਂ ਬੱਕਰੀਆਂ ਦਾ ਗੋਸ਼ਤ ਖਾਣ ਨਾਲ ਹਾਜੀਆਂ ਦੇ ਪੇਟ ਚਲ ਜਾਂਦੇ ਹਨ ਅਤੇ ਉਹ ਬਹਿਸ਼ਤ ਪਹੁੰਚ ਜਾਂਦੇ ਹਨ। ਇਸੀ ਵਜ੍ਹਾਂ ਨਾਲ ਸਿਰਫ ਮੀਨਾ ਵਿੱਚ ਅੱਸੀ ਹਾਜੀ ਰੋਜ ਮਰਦੇ ਹਨ, ਜਿਨ੍ਹਾਂ ਨੂੰ ਦਫਨ ਕਰਨ ਦੇ ਲਈ ਕਬਰ ਵੀ ਨਹੀਂ ਮਿਲਦੀ। ਮੈਂਨੇ ਸੁਲਤਾਨ ਨੂੰ ਇਸ ਸਮੱਸਿਆ ਬਾਰੇ ਕਿਹਾ ਤਾਂ ਉਸਨੇ ਕੁਰਬਾਨੀ ਦਾ ਗੋਸ਼ਤ ਖਾਣ ਉੱਪਰ ਲਿਖਿਤ ਪ੍ਰਤੀਬੰਧ ਲਗਾ ਦਿੱਤਾ ਅਤੇ ਕੁਰਬਾਨੀ ਵਿੱਚ ਮਾਂਸ ਨੂੰ ਉਥੇ ਜਮੀਨ ਵਿੱਚ ਗੱਡਣ ਦਾ ਹੁਕਮ ਦੇ ਦਿੱਤਾ। ਕਿਸੇ ਗੈਰ ਅਰਬੀ ਮੁਸਲਮਾਨ ਨੇ ਚੂੰ ਚਪੜ ਤੱਕ ਨਹੀਂ ਕੀਤੀ। ਅਰਬੀ ਜਨਤਾ ਖੁਸ਼ ਹੋਈ , ਪਰ ਗੈਰ ਅਰਬੀ ਡਰ ਦੇ ਮਾਰੇ ਚੁੱਪ ਰਹੇ।
7. ਓਮ ਦਾ ਝੰਡਾ ਮੱਕਾ ਦੀ ਗਲੀ ਗਲੀ ਕੁੰਚੇ ਕੁੰਚੇ ਅਤੇ ਹਰ ਬਾਦਸ਼ਾਹ ਦੇ ਦਰਬਾਰ ਵਿੱਚ ਮੇਰੇ ਨਾਲ ਲਹਰਾਉਂਦਾ ਸੀ। ਸਫਾ ਮਰਵਾਹ ਵਿੱਚ ਮੈਂਨੇ ਹੋਰਾਂ ਹਾਜੀਆਂ ਦੀ ਤਰ੍ਹਾਂ ਸੱਤ ਦੌੜਾਂ ਲਗਾਈਆਂ। ਉਸ ਸਮੇਂ ਵੀ ਇਹ ਝੰਡਾ ਮੇਰੇ ਨਾਲ ਹੀ ਸੀ। ਇਹ ਓਮ ਦਾ ਝੰਡਾ ਜਬਲ ਅਰਫਾਤ ਵਿੱਚ ਜਿੱਥੇ ਹੱਜ ਹੁੰਦਾ ਹੈ , ਉੱਥੇ ਵੀ ਗੱਡਿਆ ਗਿਆ। ਐਸੇ ਹੀ ਮੁਜਦਿਲਫਾ, ਮੀਨਾ, ਬੇਤੂਲੱਲਾਹ ਯਾਨੀ ਖੁਦਾ ਦਾ ਘਰ ਜਾਂ ਖਾਣਾ-ਏ-ਕਾਬਾ ਵਿੱਚ ਵੀ ਇਹ ਮੇਰੇ ਨਾਲ ਸੀ ਅਤੇ ਇਸਦੇ ਚਾਰੋਂ ਪਾਸੇ ਸੱਤ ਤਵਾਫ ਅਰਥਾਤ ਪਰਿਕਰਮਾ ਵਿੱਚ ਵੀ ਇਹ ਨਾਲ ਲਹਰਾਇਆ। ਮੱਕਾ ਦੇ ਜੰਨਤਮਾਲੇ ਪਾਸੇ ਮਦੀਨਾ ਦੀ ਜੰਨਤਲ ਬਾਕੀ ਵਿੱਚ ਵੀ ਇਹ ਲਹਰਾਇਆ। ਇਸਲਈ ਇਹ ਵਿਵਸਥਾ ਇਸਲਾਮ ਦੀ ਅਰਥਹੀਣ ਹੈ ਕਿ ਕਾਬਾ ਵਿੱਚ ਕਾਫਿਰ ਨਾ ਜਾਏ। ਕੌਣ ਜਾਏ ਕੌਣ ਨਾ ਜਾਏ ਇਹ ਇੱਕ ਵਿਅਕਤੀ ਦੀ ਵਿਵਸਥਾ ਹੋ ਸਕਦੀ ਹੈ, ਪਰ ਈਸ਼ਵਰ ਦੀ ਨਹੀਂ।
8. ਸਾਰੇ ਮੱਕਾ ਵਿੱਚ ਸੁਡਾਨੀ ਔਰਤਾਂ ਰਾਤ ਦਿਨ ਸਿਰ ਉੱਪਰ ਪਾਣੀ ਦੇ ਘੜੇ ਰੱਖਿਆਂ ਹੋਇਆਂ ਆਵਾਜ ਲਗਾਉਂਦੀਆਂ ਹਨ, ਹਾਜੀ ਮੋਯਾ ਅਰਬਾ ਕੁਰੋਸ਼ ਯਾਨੀ ਐ ਹਾਜੀ ਲੋਕੋ, ਮੋਯਾ ਪਾਣੀ ਪਾਣੀ ਦਾ ਇੱਕ ਟਿਕ ਚਾਰ ਆਣੇ ਮੇਂ ਲੇ ਲੋ।
ਹਾਜੀ ਮੋਯਾ ਸੁਣਕੇ ਹਿੰਦੂਸਤਾਨੀ ਮੁਸਲਮਾਨ ਪੁੱਛਦੇ ਹਨ ਕਿ ਕੌਣ ਮਰਿਆ ਹੈ? ਔਰਤਾਂ ਇਹ ਸਮਝਕੇ ਕਿ ਪੁੱਛ ਰਹੇ ਹਨ, ਕੀ ਭਾਅ ਦਿੱਤਾ ਹੈ.. ਜਵਾਬ ਵਿੱਚ ਚਾਰ ਉਂਗਲੀਆਂ ਦਿਖਾਕੇ ਕਹਿੰਦੀਆਂ ਹਨ...
ਅਰਬਾਕੁਰੋਸ਼.. ਜਿਸਦਾ ਮਤਲਬ ਹੈ ਕਿ ਚਾਰ ਆਨੇ ਵਿੱਚ...। ਇੱਧਰ ਮੁਸਲਮਾਨ ਸਮਝਦੇ ਹਨ ਕਿ ਚਾਰ ਹਾਜੀ ਮੁਸਲਮਾਨਾਂ ਦਾ। ਉਹ ਅਰਬੀ ਨਹੀਂ ਜਾਣਦੇ ਲੇਕਿਨ ਜਿੱਦ ਫਿਰ ਵੀ ਹੈ ਕਿ ਕੁਰਾਨ ਅਰਬੀ ਵਿੱਚ ਹੀ ਰਟੋ।
9. ਤਾਇਫ ਇੱਕ ਮਹੀਨਾ ਵੈਦਿਕ ਧਰਮ ਦਾ ਪ੍ਰਚਾਰ ਕਰਨ ਦੇ ਬਾਅਦ ਸੁਲਤਾਨ ਤੋਂ ਵਿਦਾ ਲਈ ਅਤੇ ਪੈਦਲ ਚਲਦਾ ਹੋਇਆ ਬਾਈਸ ਦਿਨਾਂ ਵਿੱਚ ਯਮਨ ਦੀ ਸੀਮਾਂ ਦੇ ਨਜਦੀਕ ਪਹੁੰਚਿਆਂ। ਇੱਥੇ ਦੇ ਦੇਹਾਤੀ ਅਰਬੀਆਂ ਦੇ ਵਿੱਚ ਇੱਕ ਪ੍ਰਥਾ ਦੇਖੀ ਕਿ ਆਪਣੇ ਰਸੋਈਘਰ ਨੂੰ ਗੋਬਰ ਨਾਲ ਲੀਪਦੇ ਹਨ ਅਤੇ ਆਪਣੇ ਸਿਰ ਉੱਪਰ ਗਊ ਦੇ ਖੁਰ ਦੇ ਬਰਾਬਰ ਸ਼ਿਖਾ ਵੀ ਰੱਖਦੇ ਹਨ। ਇੱਧਰ ਭਾਰਤ ਵਿੱਚ ਵੀ ਅਨੇਕਾਂ ਸਤਾਬਦੀਆਂ ਤੱਕ ਕੋਈ ਧਰਮ ਉਪਦੇਸ਼ਕ ਉਨ੍ਹਾਂ ਦੇ ਵਿੱਚ ਧਰਮ ਪ੍ਰਚਾਰ ਲਈ ਨਹੀਂ ਗਿਆ, ਕਿਉਂਕਿ ਇੱਥੇ ਇਹ ਵੇਦ ਵਿਰੁੱਧ ਵਿਵਸਥਾ ਦੇ ਦਿੱਤੀ ਗਈ ਸੀ, ਕਿ ਸਮੁੰਦਰ ਪਾਰ ਕਰਨ ਦੇ ਲਈ ਵਿਅਕਤੀ ਧਰਮ ਤੋਂ ਪਤੀਤ ਹੋ ਜਾਂਦਾ ਹੈ। ਇਨ੍ਹਾਂ ਲੋਕਾਂ ਨੂੰ ਪੁੱਛਣ ਤੇ ਪਤਾ ਲੱਗਿਆ ਕਿ ਇਹ ਸਭ ਅਰਬ ਦੇ ਕਿਸੇ ਸਮੇਂ ਹਿੰਦੂ ਆਰਿਆ ਹੀ ਸਨ ਅਤੇ ਫਿਰ ਧਰਮ ਤੋਂ ਵਿਮੁਖ ਹੋ ਗਏ। ਐਸੀ ਹੀ ਦਸ਼ਾ ਯਮਨ ਵਿੱਚ ਵੀ ਦਿਖਾਈ ਦਿੱਤੀ । ਬੱਸ ਹਿੰਦੂਸਤਾਨੀ ਮੁਸਲਮਾਨ ਅਰਬੀਆਂ ਦੀ ਸ਼ਿਖਾ ਦੇਖਕੇ ਆਪਸ ਵਿੱਚ ਭੁਨਭੁਨਾਉਂਦੇ ਰਹਿੰਦੇ ਹਨ ਪਰ ਹਿੰਮਤ ਨਹੀਂ ਕਿ ਉਹਨਾਂ ਅਰਬੀਆਂ ਨੂੰ ਟੋਕ ਸਕਣ।
10. ਓਮ ਦਾ ਝੰਡਾ ਲੈਕੇ ਮੈਂ ਲਾਲ ਸਾਗਰ ਤੱਟ ਦੇ ਬੰਦਰਗਾਹ ਯਮਬਾ ਪਹੁੰਚਿਆਂ। ਸੰਯੋਗ ਦੇ ਬਾਜਾਰ ਵਿੱਚ ਬਨਾਰਸ ਦੇ ਅਠਾਹਰਾਂ ਜੁਲਾਹੇ ਬਾਜਾਰ ਵਿੱਚ ਮਿਲ ਗਏ। ਜਦੋਂ ਉਨ੍ਹਾਂ ਨੇ ਇੱਕ ਅਰਬੀ ਬਾਲਕ ਨੂੰ ਸ਼ਿਖਾ ਰੱਖੇ ਹੋਇਆਂ ਦੇਖਿਆ ਤਾਂ ਪੁੱਛਿਆ ਕਿ , ਕੀ ਤੁਸੀਂ ਹਿੰਦੂ ਹੋ? ਮੈਂਨੇ ਕਿਹਾ ਕਿ ਇੱਤੇ ਦੇ ਬਦੂਦਾਂ ਦਾ ਇਹੀ ਰਿਵਾਜ ਹੈ ਕਿ ਉਹ ਸਿਰ ਉੱਪਰ ਚੋਟੀ ਰੱਖਦੇ ਹਨ। ਸੁਣਦੇ ਹੀ ਉਹ ਤੌਬਾ ਤੌਬਾ ਕਹਿਣ ਲੱਗੇ ਅਤੇ ਸੋਚਿਆ ਮੈਂਨੇ ਹੀ ਅਰਬੀਆਂ ਵਿੱਚ ਚੋਟੀ ਦਾ ਪ੍ਰਚਾਰ ਕੀਤਾ ਹੈ। ਚੋਟੀ ਦੇ ਖਿਲਾਫ ਉਹ ਲਗਾਤਾਰ ਉਰਦੂ ਵਿੱਚ ਬੋਲਦੇ ਰਹੇ ਲੇਕਿਨ ਅਰਬੀ ਇਨ੍ਹਾਂ ਨੂੰ ਘਾਹ ਵੀ ਨਹੀਂ ਪਾਉਂਦੇ।
11. ਅਰਬ ਦੇ ਬਦੂਦਾਂ ਨੂੰ ਤਾਂ ਜਮਜਮ ਦੇ ਖੂਹ ਦਾ ਵੀ ਕੁਝ ਪਤਾ ਨਹੀਂ ਹੈ ਅਤੇ ਜੋ ਮੱਕਾ ਦੇ ਆਸ ਪਾਸ ਰਹਿੰਦੇ ਹਨ ਉਹ ਹੱਜ ਵੀ ਨਹੀਂ ਕਰਦੇ। ਇੱਕ ਵਾਰ ਮੈਂ ਇੱਕ ਅਰਬ ਨਿਵਾਸੀ ਨੂੰ ਪੁੱਛਿਆ, “ਕੀ ਜਮਜਮ ਅੱਛਾ ਹੈ? ਉਸਨੇ ਜਵਾਬ ਦਿੱਤਾ, “ਜਮਜਮ ਆਦਮੀ ਤਾਂ ਅੱਛਾ ਹੈ।” ਮੈਂਨੇ ਕਿਹਾ ਭਾਈ ਜਮਜਮ ਕੋਈ ਆਦਮੀ ਨਹੀਂ ਹੈ, ਬਲਕਿ ਇਹ ਤਾਂ ਮੱਕਾ ਦਾ ਅੱਛਾ ਖਾਸਾ ਪਵਿੱਤਰ ਖੂਹ ਹੈ, ਉਸਨੇ ਹੈਰਾਨ ਹੋਕੇ ਉੱਤਰ ਦਿੱਤਾ, “ਜਮਜਮ ਉਸ ਸਮੇਂ ਤਾਂ ਆਦਮੀ ਸੀ, ਹੁਣ ਖੂਹ ਹੋ ਗਿਆ ਨਹੀਂ ਪਤਾ।” ਇਸ ਉੱਪਰ ਅਸੀਂ ਸਾਰੇ ਖੂਬ ਹੱਸੇ।
12. ਮਿਸ਼ਰ ਵਿੱਚ ਪ੍ਰਚਾਰ ਦੇ ਦੌਰਾਨ ਮੈਂ ਦਾੜੀ ਦੇ ਖਿਲਾਫ ਕੁਝ ਲਿਖਿਆ, ਤਾਂ ਬੱਸ ਫਿਰ ਐਸੀ ਹਵਾ ਚੱਲੀ ਕਿ ਉੱਥੇ ਦੇ ਵੱਡੇ ਵੱਡੇ ਲੋਕਾਂ ਨੇ ਵੀ ਦਾੜੀ ਦੇ ਖਿਲਾਫ ਲਿਖਿਆ। ਇਸਦਾ ਫਲ ਇਹ ਹੋਇਆ ਕਿ ਹੁਣ ਉੱਥੇ ਦਾੜੀ ਕੋਈ ਨਹੀਂ ਰੱਖਦਾ। ਇਸ ਮਾਮਲੇ ਵਿੱਚ ਮਿਸ਼ਰ ਤੁਰਕੀ ਦੀ ਭੈਣ ਬਣ ਗਈ ਹੈ। ਜੇਕਰ ਕੋਈ ਵੀ ਦਾੜੀ ਵਾਲਾ ਬਾਜਾਰ ਵਿੱਚੋਂ ਦੀ ਗੁਜਰਦਾ ਹੈ ਤਾਂ ਉਸ ਉੱਪਰ ਲੋਕ ਚਿਲਾਉਂਦੇ ਹਨ ਅਤੇ ਬੱਚੇ ਤਾੜੀਆਂ ਪਿੱਟ ਪਿੱਟ ਕੇ ਪਿੱਛੇ ਪੈਕੇ ਚਿੜਾਉਂਦੇ ਹਨ “ਸੁਨਯਾ ਸੁਨਯਾ ਯਾ ਇਹਲਕ.... ਸੁਨਯਾ ਸੁਨਯਾ ਯਾ ਇਹਲਕ...।” ਭਾਵ ਦਾੜੀ ਕਟਵਾ ਦੇਵੋ ਦਾੜੀ ਕਟਵਾ ਦੇਵੋ। ਅਤੇ ਫਿਰ ਗਾਲਾਂ ਨਾਲ ਉਸ ਬੰਦੇ ਦੀ ਖਬਰ ਲਈ ਜਾਂਦੀ ਹੈ। ਹਿੰਦੂਸਤਾਨੀ ਮੁਸਲਮਾਨਾਂ ਦਾ ਤਾਂ ਗਜਬ ਤਮਾਸਾ ਬਣ ਜਾਂਦਾ ਹੈ, ਬਾਜਾਰ ਵਿ4ਚ ਅਤੇ ਅਨੇਕ ਫੌਰਨ ਦਾੜੀ ਕਟਵਾ ਵੀ ਲੈਂਦੇ ਹਨ।
13. ਅਦਨ, ਯਮਨ ਤੋਂ ਮੋਕੱਲਾ ਬੰਦਰਗਾਹ ਕਿਸ਼ਤੀ ਰਾਹੀਂ ਪਹੁੰਚਿਆਂ ਅਤੇ ਅੱਗੇ ਪੈਦਲ ਹੀ ਵਧਿਆ। ਰੇਗਿਸਤਾਨ ਵਿੱਚ ਕਈ ਦਿਨ ਬਾਅਦ ਬਦੂਦਾਂ ਦੇ ਪਿੰਡ ਦਿਖੇ। ਉਹ ਮੈਨੂੰ ਆਪਣੇ ਪਿੰਡ ਲੈ ਗਏ ਜਿੱਥੇ ਮੈਂ ਉਨ੍ਹਾਂ ਨੂੰ ਵੇਦ ਦੀ ਸਿੱਖਿਆ ਦਿੱਤੀ, ਜੋ ਉਨ੍ਹਾਂ ਨੇ ਬੜੇ ਹੀ ਚਾਅ ਨਾਲ ਸੁਣੀ। ਤਦ ਉੱਥੇ ਇੱਕ ਮੌਲਵੀ ਆਇਆ ਉੱਠ ਉੱਪਰ ਸਵਾਰ ਹੋਕੇ , ਅਤੇ ਉਸਨੇ ਕਿਹਾ ਕੱਲ ਤੋਂ ਰਮਜਾਨ ਸ਼ੁਰੂ ਹੋਣ ਵਾਲਾ ਹੈ, ਦਿਨ ਵਿੱਚ ਕੁਝ ਨਾ ਖਾਣਾ। ਫਿਰ “ਲਾਹੋਲਬਿਲਾ” ਬੋਲ ਕੇ ਚਲਾ ਗਿਆ।
ਬਾਦ ਵਿੱਚ ਬਦੂਦਾਂ ਨੇ ਮੈਨੂੰ ਪੁੱਛਿਆ ਕਿ:-
“ਕੱਲ ਕੀ ਬਲਾ ਆਉਣ ਵਾਲੀ ਹੈ ਜੋ ਅਸੀਂ ਦਿਨ ਦੇ ਸਮੇਂ ਵਿੱਚ ਖਾਣਾ ਨਾ ਦੇਵੇਗੀ ਅਤੇ ਕਿਸ ਦਿਸ਼ਾ ਵਿੱਚ ਆਏਗੀ?”
“ਉਹ ਬਲਾ ਕੱਲ ਸ਼ਾਮ ਨੂੰ ਪੱਛਮ ਦੇ ਪਾਸਿਓ ਆਏਗੀ।”
ਦੂਸਰੇ ਦਿਨ ਬਦੂਦ ਸਵੇਰੇ ਬੱਕਰੀ ਚਰਾਉਣ ਨਿੱਕਲੇ ਅਤੇ ਸ਼ਾਮ ਨੂੰ ਉਨ੍ਹਾਂ ਨੇ ਇੱਕ ਉੱਠਣੀ ਅਤੇ ਉਸਦਾ ਬੱਚਾ ਪੱਛਮ ਵਿੱਚੋਂ ਆਉਂਦੇ ਹੋਇਆਂ ਦੇਖਿਆ। ਉਨ੍ਹਾਂ ਨੇ ਸਮਝਿਆ ਇਹੀ ਬਲਾ ਹੈ,ਜਿਸਦਾ ਜਿਕਰ ਮੌਲਵੀ ਨੇ ਕੀਤਾ ਸੀ ਤਾਂ ਉਨ੍ਹਾਂ ਨੇ ਉੱਠਣੀ ਦੇ ਬੱਚੇ ਨੂੰ “ਲਾਹੌਲ” ਸਮਝਕੇ ਮਾਰ ਦਿੱਤਾ ਅਤੇ ਖੁਸ਼ੀ ਖੁਸ਼ੀ ਘਰ ਵਾਪਿਸ ਚਲੇ ਗਏ।
ਸ਼ਾਮ ਜਦੋਂ ਅਸੀਂ ਫਿਰ ਸਾਥ ਇਕੱਠੇ ਬੈਠੇ ਤਾਂ ਉਹ ਵੀ ਮੌਲਵੀ ਫਿਰ ਆਏ ਅਤੇ ਕਿਹਾ ਕਿ-
“ਅੱਜ ਰਾਤ ਭਰ ਪੇਟ ਖਾ ਲਓ, ਕੱਲ੍ਹ ਸਵੇਰੇ ਤੁਹਾਨੂੰ ਖਾਣ ਨੂੰ ਕੁਝ ਨਹੀਂ ਮਿਲੇਗਾ। ਅੱਜ ਚੰਦਰਮਾ ਦਿਖਾਈ ਦੇ ਗਿਆ ਹੈ ਅਤੇ ਕੱਲ੍ਹ ਤੋਂ ਰਮਜਾਨ ਹੈ।”
ਸੁਣਕੇ ਬਦੂਦ ਬੋਲੇ ਕਿ-
“ਹਮਨੇਂ ਰਮਜਾਨ ਕੋ ਮਾਰ ਦੀਆ ਹੈ।”
ਮੌਲਵੀ ਝੱਟ ਬੋਲਿਆ, “ਲਾਹੋਲਬਿਲਾ।”
“ਹਮਨੇ ਲਾਹੋਲਬਿਲਾ ਕੋ ਵੀ ਮਾਰ ਦੀਆ ਹੈ”, ਬਦੂਦਾਂ ਨੇ ਖੁਸ਼ੀ ਖੁਸ਼ੀ ਜਵਾਬ ਦਿੱਤਾ।
ਮੌਲਵੀ ਸਾਹਿਬ ਸਕਪਕਾਉਂਦੇ ਹੋਏ ਖਿਸਕ ਲਏ ਅਤੇ ਮੈਂ ਹੱਸਦਾ ਰਿਹਾ।
14. ਫਿਲੀਸਤਾਨ ਵਿੱਚ ਵੀ ਮੈਨੂੰ ਵੈਦਿਕ ਧਰਮ ਦੇ ਪ੍ਰਚਾਰ ਦੀ ਅਨੁਮਤੀ ਮਿਲ ਗਈ। ਲੈਲਾਤਮੇਰਾਜ ਦੇ ਦਿਨ ਬੈਤੁਲਮੁਕੱਦਸ ਵਿੱਚ ਕਾਨਫਰੰਸ ਸੀ। ਮੌਲਾਨਾ ਸ਼ੌਕਤ ਅਲੀ ਅਤੇ ਇਕਬਾਲ ਵੀ ਆਏ ਸਨ ਅਤੇ ਅਰਬਿਕ ਵਿੱਚ ਇੱਕ ਪੰਕਤੀ ਵੀ ਨਾ ਬੋਲ ਪਾਉਣ ਦੇ ਕਾਰਨ ਉਹ ਦੋਨੋਂ ਸ਼੍ਰੋਤਿਆਂ ਦੇ ਹੋ ਹੱਲੇ ਦੇ ਚਲਦਿਆਂ ਬੈਠਾ ਦਿੱਤੇ ਗਏ। ਅਰਬੀ ਅਖਬਾਰ ਵੀ ਮਜਾਕ ਉਡਾਉਂਦਿਆਂ ਹੋਇਆਂ ਇਹੀ ਲਿਖਦੇ ਸਨ ਅਲਹਿੰਦੀ ਆਏਂ ਹਨ ਜਿਸ ਤੋਂ ਸਰ ਇਕਬਾਲ ਤਾਂ ਇਨ੍ਹਾਂ ਜਿਆਦਾ ਅਪਮਾਨਿਤ ਮਹਿਸੂਸ ਕੀਤਾ ਕਿ ਇੱਥੋਂ ਵਾਪਿਸ ਭਾਰਤ ਪਰਤਣ ਤੇ ਉਨ੍ਹਾਂ ਦੁਖੀ ਹੋਕੇ “ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ” ਨਜਮ ਬਣਾਈ। ਇਹ ਗੱਲ ਅਲੱਗ ਹੈ ਕਿ ਉਹ ਪਾਕਿਸਤਾਨ ਚਲੇ ਗਏ ਅਤੇ ਨਜਮ ਹੀ ਬਦਲ ਦਿੱਤੀ। ਇਹੀ ਮੌਲਾਨਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਇੱਕ ਵਾਰ ਅਰਬ ਦੇ ਲੋਕਾਂ ਨੇ ਕਿਹਾ- ਯੱਲਾ, ਯਾਨੀ ਚਲੀਏ। ਮੌਲਾਨਾ ਨੇ ਝੱਟ ਕਿਹਾ “ਅੱਲਾ” ਯਾਨੀ ਹੇ ਈਸ਼ਵਰ। ਪੰਦਰਾਂ ਮਿੰਟ ਤੱਕ ਇਹੀ ਚੱਲਦਾ ਰਿਹਾ ਅਤੇ ਮੌਲਾਨਾ ਕੁਝ ਸਮਝ ਨਾ ਪਾਏ।
15. ਮਿਸ਼ਰ ਵਿੱਚ ਵੀ ਮੈਨੂੰ ਪ੍ਰਚਾਰ ਕਰਨ ਦੀ ਖੁੱਲ੍ਹ ਮਿਲ ਗਈ। ਇੱਥੇ ਦੀ ਵਿਸ਼ਵਪ੍ਰਸਿੱਧ ‘ਜਾਮੀਆ ਅਲ ਜਹਰ’ ਯੁਨੀਵਰਸਿਟੀ ਵਿੱਚ ਦੇਵਬੰਦ ਦੇ ਵਿਦਿਆਰਥੀ ਅਰਬਿਕ ਪੜ੍ਹਨ ਆਉਂਦੇ ਹਨ। ਉਸ ਸਮੇਂ ਐਸੇ 22 ਵਿਦਿਆਰਥੀ ਸਨ। ਇਹ ਅਰੈਬਿਕ ਵੀ ਨਹੀਂ ਬੋਲ ਪਾਉਂਦੇ ਸਨ। ਸਭ ਅਲੱਗ ਅਲੱਗ ਆਪਣੇ ਸਮੂਹ ਵਿੱਚ ਹੀ ਰਹਿੰਦੇ ਸਨ। ਇਨ੍ਹਾਂ ਨੂੰ ਲੋਕ ਅਲਹਨੂਦ ਅਤੇ ਅਲਹਿੰਦ ਕਹਿਕੇ ਚਿੜਾਉਂਦੇ ਸਨ। ਮਨ ਮਸੋਸ ਕਰ ਰਹਿ ਜਾਣ ਦੇ ਇਲਾਵਾ ਇਹ ਅਤੇ ਕੁਝ ਕਰ ਵੀ ਨਹੀਂ ਸਨ ਸਕਦੇ ਅਤੇ ਐਸੇ ਵਿੱਚ ਇਨ੍ਹਾਂ ਭਾਰਤ ਯਾਦ ਆਉਂਦਾ ਹੈ।
16. ਮਸਕਟ ਤੋਂ ਅਦਨ ਦੇ ਵੱਲ ਕਿਸ਼ਤੀ ਵਿੱਚ ਜਾਂਦਿਆਂ ਸਮਿਆਂ ਸਮੁੰਦਰ ਦੇ ਕਿਨਾਰੇ ਇੱਕ ਪਹਾੜੀ ਉੱਪਰ ਇੱਕ ਭਾਰੀ ਮੂਰਤੀ ਕਿਸ਼ਤੀ ਵਿੱਚ ਬੈਠੇ ਅਰਬੀਆਂ ਨੇ ਮੈਨੂੰ ਦਿਖਾਈ। ਉਹ ਇਸਨੂੰ ‘ਸਨਮ-ਅਲ-ਬਨਯਾਨ ਹਿੰਦੂਆਂ ਦੀ ਮੂਰਤੀ ਕਹਿੰਦੇ ਸਨ। ਕੁਝ ਸਮੇਂ ਬਾਅਦ ਇਸ ਰਾਸਤੇ ਤੋਂ ਗੁਜਰਦਿਆਂ ਹੋਇਆਂ ਮੈਂ ਇਸ ਮੂਰਤੀ ਦੇ ਪਾਸ ਰੁਕਿਆਂ ਸੀ ਤਾਂ ਘੱਟ ਤੋਂ ਘੱਟ ਇਹ ਮੂਰਤੀ ਇੱਕ ਹਜਾਰ ਸਾਲ ਪੁਰਾਣੀ ਹੈ। ਇਸਲਾਮ ਦੇ ਪ੍ਰਚਾਰ ਦੇ ਪੂਰਵ ਇੱਥੇ ਹਿੰਦੂ ਬਸੇ ਹੋਏ ਸਨ। ਮਹਾਂਭਾਰਤ ਦੇ ਯੁੱਧ ਦੇ ਬਾਅਦ ਵਿਦਵਾਨਾਂ ਅਤੇ ਯੋਗੀਆਂ ਦੇ ਮਾਰੇ ਜਾਣ ਨਾਲ ਵੇਦਾਂ ਦਾ ਪ੍ਰਚਾਰ ਵਿਦੇਸ਼ਾਂ ਵਿੱਚ ਰੁੱਕ ਗਿਆ ਅਤੇ ਇਸ ਲਈ ਲੋਕ ਆਪਣਾ ਮੂਲ ਧਰਮ ਭੁੱਲ ਕੇ ਮੁਸਲਮਾਨ ਹੋ ਗਏ।
15 ਫਰਵਰੀ ਸੰਨ 1936 ਨੂੰ ਪੰਡਿਤ ਜੀ ਵਾਪਿਸ ਹਿੰਦੂਸਤਾਨ ਲੌਟ ਆਏ ਅਤੇ 17 ਮਾਰਚ ਸੰਨ 1937 ਨੂੰ ਪਹਾੜਤਲੀ, ਚਿਟਗਾਂਵ, ਬੰਗਲਾਦੇਸ਼, ਵਿੱਚ ਇਹ ਪੁਸਤਕ ਲਿਖਕੇ ਸਮਾਪਤ ਕੀਤੀ।
ਅਰਬ ਵਿੱਚ ਮੇਰੇ ਸੱਤ ਸਾਲ ਪੁਸਤਕ vedrishi.com ਤੋਂ ਪ੍ਰਾਪਤ ਕਰੋ।। ਓਮ।।

No comments:

Post a Comment