ਮਹਾਂਰਿਸ਼ੀ ਮਨੂ ਮਹਾਰਾਜ ਜੀ ਦਾ ਆਰਥਿਕ ਦਰਸ਼ਨ
ਹਰੇਕ ਚਿੰਤਨਸ਼ੀਲ ਮਨੁੱਖ ਇਹ ਜਾਣਦਾ ਹੈ ਕਿ ਸ਼ਰੀਰ ਧਾਰਨ ਕਰਨ ਵਾਲਾ ਜੀਵ ਸਦਾ ਦੇ ਲਈ ਇਸ ਭੂਮੀ ਉੱਪਰ ਨਹੀਂ ਆਇਆ ਹੈ। ਅਨੰਤ ਯਾਤਰਾ ਦੇ ਇੱਕ ਪੜਾਅ ਦੇ ਰੂਪ ਵਿੱਚ ਕੁਝ ਸਮੇਂ ਦੇ ਲਈ ਇੱਥੇ ਰੁੱਕ ਸਕਦਾ ਹੈ। ਜਿਸਨੂੰ ਯਾਤਰਾ ਉੱਪਰ ਅੱਗੇ ਜਾਣਾ ਹੈ, ਉਹ ਹੱਥ ਉੱਪਰ ਹੱਥ ਧਰੇ ਨਹੀਂ ਬੈਠੇ ਰਹਿ ਸਕਦਾ। ਇਸਲਈ ਭਾਰਤੀ ਰਿਸ਼ੀ-ਮੁਨੀਆਂ ਨੇ ਅੱਗੇ ਦੀ ਯਾਤਰਾ ਨੂੰ ਯਾਤਰਾ ਨਾ ਰਹਿਣ ਦੇਣ ਲਈ ਧਰਮ, ਅਰਥ, ਕਾਮ ਅਤੇ ਮੌਕਸ਼- ਇਨ੍ਹਾਂ ਚਾਰ ਪੁਰਸ਼ਾਰਥਾਂ ਨੂੰ ਜੀਵਨ ਦੇ ਲਈ ਜਰੂਰੀ ਮੰਨਿਆ ਗਿਆ ਹੈ। ਪੁਰਸ਼ਾਰਥ ਸ਼ਬਦ ਦਾ ਅਰਥ ਹੈ- ਪੁਰਸ਼ ਦਾ ਪ੍ਰਯੋਜਨ ਅਰਥਾਤ ਮਾਨਵ ਜੀਵਨ ਦਾ ਟੀਚਾ।
ਸਾਧਾਰਨ ਮਨੁੱਖ ਆਪਣੇ ਜੀਵਨ ਦਾ ਟੀਚਾ ਪੈਸਾ ਅਤੇ ਕਾਮ ਸਮਝਦਾ ਹੈ। ਜੇਕਰ ਇਸ ਆਦਾਰ ਉੱਪਰ ਮਨੁੱਖ ਅਤੇ ਪਸ਼ੂ ਦਾ ਵਿਸ਼ਲੇਸ਼ਨ ਕਰਨਾ ਚਾਹੀਏ ਤਾਂ ਗਿਆਤ ਹੁੰਦਾ ਹੈ ਕਿ ਮਨੁੱਖ ਪੈਸਾ ਅਤੇ ਕਾਮ ਵਿੱਚ ਪੈਸੇ ਨੂੰ ਪ੍ਰਧਾਨਤਾ ਦਿੰਦਾ ਹੈ, ਜਦੋਂ ਕਿ ਪਸ਼ੂ ਕਾਮ ਨੂੰ। ਜਦੋਂ ਮਨੁੱਖ ਜੜ੍ਹ ਧਨ ਦੀ ਉਪਾਸਨਾ ਵਿੱਚ ਲੱਗਿਆ ਰਹਿੰਦਾ ਹੈ, ਉੱਥੇ ਪਸ਼ੂ ਜੜ੍ਹਤੱਤਵ ਨਾਲ ਹਮੇਸ਼ਾਂ ਭਿੰਨ ਸਰੀਰ ਦੀਆਂ ਜਰੂਰਤਾਵਾਂ ਤੱਕ ਸੀਮਿਤ ਰਹਿੰਦਾ ਹੈ। ਲੇਕਿਨ ਮਾਤਰ ਕਾਮ ਅਰਥਾਤ ਵਿਸ਼ਯ-ਵਾਸਨਾਵਾਂ ਦੀ ਦ੍ਰਿਸ਼ਟੀ ਤੋਂ ਵੀ ਜੇਕਰ ਦੋਨੋਂ ਦਾ ਮੁਲਾਂਕਨ ਕਰੀਏ ਤਾਂ ਮਨੁੱਖ ਨੇ ਇਸ ਦ੍ਰਿਸ਼ਟੀ ਵਿੱਚ ਵੀ ਪਸ਼ੂਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਭੋਗਾਂ ਨੂੰ ਪ੍ਰਾਪਤ ਕਰਨ ਦੇ ਲਈ ਪੈਸੇ ਦੀ ਜਰੂਰਤ ਹੁੰਦੀ ਹੈ ਅਤੇ ਉਸਨੂੰ ਪ੍ਰਾਪਤ ਕਰਨ ਵਿੱਚ ਮਨੁੱਖ ਧਰਮ-ਅਧਰਮ, ਨੀਤੀ-ਅਨੀਤੀ, ਉੱਚਿਤ-ਅਨੁਚਿਤ ਦਾ ਵਿਚਾਰ ਨਹੀਂ ਕਰਦਾ ਹੈ ਅਤੇ ਇੱਥੇ ਹੀ ਪਤਨ ਦਾ ਆਰੰਭ ਹੋ ਜਾਂਦਾ ਹੈ। ਬਿਨ੍ਹਾਂ ਉੱਚਿਤ ਰੀਤੀ ਦੇ ਇਕੱਠਾ ਕੀਤਾ ਹੋਇਆ ਧਨ ਅਰਥ ਨਾ ਰਹਿਕੇ ਅਨਰਥ ਬਣ ਜਾਂਦਾ ਹੈ।
-ਮਨੁਸਮਰਿਤੀ ਵਿੱਚ ਧਰਮ ਦੇ ਨਿਮਨ ਦਸ ਲੱਛਣ ਦੱਸੇ ਗਏ ਹਨ:-

1. ਧ੍ਰਿਤੀ, 2. ਕਸ਼ਮਾ, 3. ਦਮ, 4. ਅਸਤੇਯ, 5. ਸ਼ੌਚ, 6. ਇੰਦਰੀਯ-ਨਿਗਰਹਿ, 7. ਬੁੱਧੀ, 8. ਵਿੱਦਿਆ, 9. ਸੱਚ, 10. ਅਤ੍ਰੋਧ।।
1. ਇਨ੍ਹਾਂ ਵਿੱਚ ਪੰਜਵਾਂ ਸਥਾਨ ਸ਼ੌਚ ਅਰਥਾਤ ਅੰਦਰ ਅਤੇ ਬਾਹਰੀ ਸ਼ੁੱਧੀ ਦਾ ਹੈ। ਸ਼ੁੱਧੀ ਦਾ ਉਪਾਅ ਦੱਸਦੇ ਹੋਏ ਮਹਾਂਰਿਸ਼ੀ ਮਨੂ ਮਹਾਰਾਜ ਦੱਸਦੇ ਹਨ:-
ਸਰਵੇਸ਼ਾਮੇਵ ਸ਼ੌਚਾਨਾਮਰਥਸ਼ੌਚਨਮ ਪਰਮ ਸਮ੍ਰਤਸ।
ਯੋਰਥੇ ਸ਼ੁਚਿਰਹਿ ਸ ਸੁਚਿਰਨ ਮ੍ਰਦਯਾਰਿਸੁਚਿ: ਸ਼ੁਚਿ।।2।।
ਸਭ ਪ੍ਰਕਾਰ ਦੀ ਸ਼ੁਚੀਆਂ ਵਿੱਚ ਅਰਥ ਦੀ ਸ਼ੁੱਧਤਾ ਸਭ ਤੋਂ ਜਿਆਦਾ ਵੱਧਕੇ ਹੈ। ਜੋ ਅਰਥ ਦੀ ਦ੍ਰਿਸ਼ਟੀ ਤੋਂ ਸ਼ੁੱਧ ਹੈ, ਉਹੀ ਸ਼ੁੱਧ ਹੈ। ਲੇਕਿਨ ਜਿਸ ਨੇ ਆਪਣੇ ਆਪ ਨੂੰ ਮਿੱਟੀ, ਜਲ ਆਦਿ ਸ਼ਾਧਨਾਂ ਨਾਲ ਸ਼ੁੱਧ ਕੀਤਾ ਹੈ, ਉਹ ਸ਼ੁੱਧ ਨਹੀਂ ਹੈ। ਇੱਥੇ ਇਹ ਵਿਚਾਰ ਕਰਨ ਦਾ ਵਿਸ਼ਾ ਹੈ ਕਿ ਜਸ ਨੇ ਮਿੱਟੀ, ਜਲ , ਸਾਬੁਨ ਆਦਿ ਨਾਲ ਮਲਾਂ ਨੂੰ ਨਿਰਮੂਲਨ ਕਰਨ ਵਾਲੇ ਸਾਧਨਾਂ ਨਾਲ ਆਪਣੇ ਆਪ ਨੂੰ ਸ਼ੁੱਧ ਕੀਤਾ ਹੈ, ਉਹ ਸ਼ੁੱਧ ਨਹੀਂ ਹੈ, ਵਰਨ੍ਹਾਂ ਜਿਸਨੇ ਨਿਆਂਪੂਰਵਕ ਧਨ ਨੂੰ ਅਰਜਿਤ ਕੀਤਾ ਹੈ, ਉਹ ਸ਼ੁੱਧ ਹੈ, ਐਸਾ ਕਿਉਂ? ਆਪਣੇ ਆਸ਼ਯ ਨੂੰ ਸਪਸ਼ੱਟ ਕਰਦੇ ਹੋਏ ਅਤੇ ਮਨ ਵਿੱਚ ਉੱਠਣ ਵਾਲੀ ਉੱਕਤ ਸ਼ੰਕਾ ਦਾ ਸਮਾਧਾਨ ਕਰਦੇ ਹੋਏ ਮਹਾਂਰਿਸ਼ੀ ਮਨੂ ਕਹਿੰਦੇ ਹਨ:-
ਅੱਦਭਿਗਰਤਾਨਿ ਸ਼ੁੱਧਿਅੰਤੀ ਮਨ: ਸੱਤਯੇਨ ਸ਼ੁੱਧਅਤੀ।
ਵਿੱਦਿਆਤਪੋਭਿਆਮ ਭੁਤਾਤਮਾ ਬੁੱਧੀਯਰਾਨੇਨ ਸ਼ੁੱਧਅਤਿ।।3।।
ਸ਼ਰੀਰ ਦੀ ਸ਼ੁੱਧਤਾ ਜਲ ਨਾਲ ਹੁੰਦੀ ਹੈ, ਮਨ ਦੀ ਸ਼ੁੱਧੀ ਸਤਯ ਦੇ ਆਚਰਨ ਕਰਨ ਨਾਲ, ਵਿੱਦਿਆ ਅਤੇ ਤਪ ਨਾਲ ਆਤਮਾ ਦੀ ਸ਼ੁੱਧੀ ਹੁੰਦੀ ਹੈ, ਜਦੋਂ ਕਿ ਗਿਆਨ ਨਾਲ ਬੁੱਧੀ ਨਿਰਮਲ ਹੁੰਦੀ ਹੈ। ਉੱਕਤ ਵਾਕ ਨਾਲ ਮਨੂ ਜੀ ਨੇ ਸਪਸ਼ੱਟ ਕਰ ਦਿੱਤਾ ਹੈ ਕਿ ਸ਼ਰੀਰ ਦੀ ਸ਼ੁੱਧੀ ਦਾ ਇੱਕਮਾਤਰ ਸਾਧਨ ਜਲ ਹੈ, ਜਦੋਂ ਅੰਤ:ਕਰਨ ਸਹਿਤ ਆਤਮਸ਼ੁੱਧੀ ਦੇ ਸਾਧਨ ਚਾਰ ਹਨ:- 1. ਸਤਯ, 2. ਗਿਆਨ, 3. ਤਪ, 4. ਬ੍ਰਹਮਵਿੱਦਿਆ। ਜੋ ਵਿਅਕਤੀ ਸਤਯ ਅਤੇ ਗਿਆਨ ਉੱਪਰ ਚੱਲ ਪੈਂਦਾ ਹੈ, ਉਹ ਅਨੀਤੀਪੂਰਵਕ ਧਨ ਨੂੰ ਇਕੱਠਾ ਨਹੀਂ ਕਰ ਸਕਦਾ ਜਾਂ ਇਹ ਕਹਿ ਸਕਦੇ ਹਾਂ ਕਿ ਜਿਸ ਨੇ ਆਪਣੀ ਆਤਮਾ ਨੂੰ ਸ਼ੁੱਧ ਕਰਨਾ ਹੈ , ਉਹ ਸਤਯ ਅਤੇ ਗਿਆਨ ਦੀ ਅਣਦੇਖੀ ਨਹੀਂ ਕਰਦਾ ਅਤੇ ਸਤਯ ਅਤੇ ਗਿਆਨ ਦੇ ਮਾਰਗ ਉੱਪਰ ਚੱਲਣ ਵਾਲਾ ਅਨੀਤੀ ਦਾ ਸਹਾਰਾ ਕਿਵੇਂ ਲੈ ਸਕਦਾ ਹੈ?

ਛਾਂਨਦੋਰਯੋਪਨਿਸ਼ਦ ਕਹਿੰਦੀ ਹੈ:-
ਆਹਾਰਸ਼ੁੱਧੋ ਸੱਤਵਸ਼ੁੱਧੀ ਸੱਤਵਸ਼ੁੱਧੌ ਧਰੁਵਾ ਸਮਰਿਤੀ।
ਸਮਰਿਤੀਪ੍ਰਤੀਲੱਭੇ ਸਰਵਗ੍ਰੰਥੀਨਾਮ ਵਿਪਰਮੋਚਨਮ।।4।।
ਭੋਜਨ ਦੀ ਸ਼ੁੱਧੀ ਨਾਲ ਬੁੱਧੀ ਨਿਰਮਲ ਹੁੰਦੀ ਹੈ। ਬੁੱਧੀ ਦੀ ਨਿਰਮਲਤਾ ਨਾਲ ਸਮਰਿਤੀ ਨਿਸ਼ਚਲ ਹੁੰਦੀ ਹੈ ਅਤੇ ਸਮਰਿਤੀ (ਯਾਦਦਾਸ਼ਤ) ਦੀ ਨਿਸ਼ਚੱਲਤਾ ਨਾਲ ਸਭ ਗ੍ਰੰਥੀਆਂ ਖੁੱਲ੍ਹ ਜਾਂਦੀਆਂ ਹਨ।
ਲੋਕ ਕਹਾਵਤ ਪ੍ਰਚਲਿਤ ਹੈ ਕਿ ਜੈਸਾ ਖਾਓ ਅੰਨ, ਵੈਸਾ ਬਣੇ ਮਨ.. ਇਸ ਲਈ ਸੰਭਵ ਹੈ ਕਿ ਪ੍ਰਾਚੀਨ ਕਾਲ ਦੇ ਭਾਰਤੀ ਵੈਦਿਕ ਰਿਸ਼ੀ-ਮੁਨੀ , ਤਪੱਸਵੀ ਜਨ ਹਰੇਕ ਦੇ ਘਰ ਵਿੱਚ ਭੋਜਨ ਸਵਿਕਾਰ ਨਹੀਂ ਕਰਦੇ ਸਨ। ਗੁਰੂ ਨਾਨਕ ਦੇਵ ਦੇ ਜੀਵਨ ਵਿੱਚ ਇੱਕ ਐਸਾ ਹੀ ਪ੍ਰਸੰਗ ਆਉਂਦਾ ਹੈਕਿ ਉਨ੍ਹਾਂ ਨੇ ਇੱਕ ਗਰੀਬ ਬਡਈ ਦੇ ਘਰ ਵਿੱਚ ਰੁੱਖੀ-ਸੁੱਕੀ ਰੋਟੀ ਖਾਣਾ ਸਵਿਕਾਰ ਕੀਤਾ ਸੀ, ਪਰੰਤੂ ਉਸ ਖੇਤਰ ਦੇ ਖੇਤਰਪਤੀ ਦੇ ਭੋਜਨ ਨੂੰ ਖਾਣ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸੇ ਪ੍ਰਕਾਰ ਦਾ ਇੱਕ ਪ੍ਰਸੰਗ ਕਾਸ਼ੀ ਦਾ ਹੈ। ਪੰਡਿਤ ਗਦਾਧਰ ਸ਼ਾਸ਼ਤਰੀ ਗੰਗਾ ਦੇ ਤੱਟ ਉੱਪਰ ਸਥਿਤ ਇੱਕ ਪਾਠਸ਼ਾਲਾ ਵਿੱਚ ਪੜ੍ਹਾਇਆ ਕਰਦੇ ਸਨ ਅਤੇ ਉਸ ਪਾਠਸ਼ਾਲਾ ਵਿੱਚ ਲੱਗੀ ਭੂਮੀ ਉੱਪਰ ਖੇਤੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜਾਰਾ ਕਰਦੇ ਸਨ। ਕੁਝ ਸਮੇਂ ਬਾਅਦ ਪੰਡਿਤ ਜੀ ਦੇ ਘਰ ਇੱਕ ਪੁੱਤਰ ਦਾ ਜਨਮ ਹੋਇਆ। ਇਸ ਸੰਬੰਧ ਵਿੱਚ ਹਿਜੜਿਆਂ ਨੇ ਉਨ੍ਹਾਂ ਦੇ ਘਰ ਵਿੱਚ ਆ ਕੇ ਗਾਣਾ-ਬਜਾਉਣਾ ਸ਼ੁਰੂ ਕਰ ਦਿੱਤਾ। ਇਸ ਉੱਪਰ ਘਰ ਵਿੱਚ ਲੇਟੀ ਹੋਈ ਪ੍ਰਸੂਤਾ ਬ੍ਰਾਹਮਣੀ ਨੇ ਉਨ੍ਹਾਂ ਨੂੰ ਕਿਹਾ ਕਿ ਇਸ ਸਮੇਂ ਉਨ੍ਹਾਂ ਦੇ ਘਰ ਵਿੱਚ ਐਸੀ ਕੋਈ ਵਸਤੂ ਨਹੀਂ ਹੈ, ਜੋ ਉਨ੍ਹਾਂ ਨੰ ਉਪਹਾਰਸਵਰੂਪ ਦੇ ਸਕੇ। ਇਸ ਉੱਪਰ ਉਹ ਬੋਲੇ ਬ੍ਰਾਹਮਣੀ ਕੋਈ ਗੱਲ ਨਹੀਂ ਹੈ, ਇਹ ਬਾਲਕ ਲੰਬੀ ਉਮਰ ਵਾਲਾ ਹੋਵੇ, ਫਿਰ ਅਸੀਂ ਕਦੇ ਆਕੇ ਆਪਣਾ ਇਨਾਮ ਲੈ ਜਾਵਾਂਗੇ। ਇਸ ਸਮੇਂ ਬ੍ਰਾਹਮਣੀ ਨੇ ਆਪਣੇ ਮਨ ਹੀ ਮਨ ਸੰਕਲਪ ਕੀਤਾ ਕਿ ਜਦੋਂ ਇਹ ਬਾਲਕ ਯੂਵਾ ਹੋਕੇ ਪਹਿਲਾਂ ਧਨ ਕਮਾ ਕੇ ਲਿਆਂਏਗਾ, ਤਾਂ ਮੈਂ ਉਹ ਧਨ ਇਨ੍ਹਾਂ ਨੂੰ ਹੀ ਦੇਵਾਂਗੀ।

ਪੰਡਿਤ ਜੀ ਦਾ ਬਾਲਕ ਕੁਝ ਕਾਲ ਵਿੱਚ ਵਿਦਵਾਨ ਹੋ ਗਿਆ। ਪੰਡਿਤ ਜੀ ਕਿਸੇ ਸੇਠ, ਸਾਹੂਕਾਰ ਜਾਂ ਰਾਜਾ ਦੇ ਘਰ ਵਿੱਚ ਜਾਂਦੇ ਨਹੀਂ ਸਨ। ਰਾਜਾ ਨੇ ਵਿਦਵਾਨਾਂ ਦੀ ਸਭਾ ਬੁਲਾਈ, ਪੰਡਿਤ ਜੀ ਦਾ ਕੋਈ ਸ਼ੁੱਭ-ਚਿੰਤਕ ਉਸ ਬਾਲਕ ਨੂੰ ਆਪਣੇ ਨਾਲ ਰਾਜਾ ਦੀ ਸਭਾ ਵਿੱਚ ਲੈ ਗਿਆ। ਜਦੋਂ ਸਭਾ ਵਿੱਚ ਪੰਡਿਤਾਂ ਨੂੰ ਦਕਸ਼ਿਨਾ ਦਿੱਤੀ ਜਾ ਰਹੀ ਸੀ, ਤਾਂ ਰਾਜਾ ਨੇ ਪੁੱਛਿਆ ਕਿ ਇਹ ਬਾਲਕ ਕਿਸਦਾ ਹੈ? ਇੱਕ ਸਭਾ ਕਰਮਚਾਰੀ ਨੇ ਕਿਹਾ ਕਿ ਇਹ ਪੰਡਿਤ ਗਦਾਧਰ ਸ਼ਾਸ਼ਤਰੀ ਜੀ ਦਾ ਸਪੁੱਤਰ ਹੈ। ਰਾਜਾ ਨੇ ਉਸ ਬਾਲਕ ਨੂੰ ਪੰਜ ਸੌ ਰੁਪਏ ਦੀ ਥੈਲੀ ਭੇਂਟ ਕੀਤੀ। ਬਾਲਕ ਨੇ ਉਹ ਖੁਸ਼ੀ-ਖੁਸ਼ੀ ਆਪਣੀ ਮਾਂ ਨੂੰ ਸੌਂਪ ਦਿੱਤੀ। ਜਿਸ ਮਾਤਾ ਨੇ ਕਦੇ ਦਸ ਰੁਪਏ ਨਾ ਦੇਖੇ ਹੋਣ, ਅਚਾਨਕ ਉਸਨੂੰ ਪੰਜ ਸੌ ਰੁਪਏ ਦੀ ਥੈਲੀ ਪਾਕੇ ਮਨ ਵਿੱਚ ਲੋਭ ਆ ਗਿਆ। ਉਸਨੂੰ ਹਿਜੜਿਆ ਨਾਲ ਕੀਤਾ ਹੋਇਆ ਉਸਦਾ ਸੰਕਲਪ ਯਾਦ ਸੀ। ਲਾਲਚ ਦੇ ਕਾਰਨ ਉਸਨੇ ਉਸਦੇ ਦੋ ਭਾਗ ਕਰ ਦਿੱਤੇ ਅਤੇ ਢਾਈ ਸੌ ਰੁਪਏ ਆਪਣੇ ਪਾਸ ਰੱਖ ਲਏ। ਅੱਜ ਪੰਡਿਤ ਜੀ ਦੇ ਲਈ ਅਨੇਕ ਪ੍ਰਕਾਰ ਦੇ ਵਿਅੰਜਨ ਬਣਾਏ ਗਏ ਸਨ, ਪੰਡਿਤ ਜੀ ਭੋਜਨ ਕਰਕੇ ਗੰਗਾ ਕਿਨਾਰੇ ਵਿਦਿਆਰਥੀਆਂ ਨੂੰ ਪੜ੍ਹਾਉਣ ਚਲੇ ਗਏ ਅਤੇ ਪੜ੍ਹਾਉਣ ਦੇ ਬਾਅਦ ਭਗਵਾਨ ਦੇ ਧਿਆਨ ਵਿੱਚ ਬੈਠੇ, ਪਰੰਤੂ ਅੱਜ ਉਨ੍ਹਾਂ ਦਾ ਮਨ ਨਹੀਂ ਲੱਗ ਰਿਹਾ ਸੀ।
ਪੰਡਿਤ ਜੀ ਉੱਠ ਖੜ੍ਹੇ ਹੋਏ ਅਤੇ ਘਰ ਆਕੇ ਆਪਣੀ ਪਤਨੀ ਨੂੰ ਪੁੱਛਿਆ ਕਿ ਅੱਜ ਭੋਜਨ ਕਿੱਥੋਂ ਆਇਆ ਸੀ? ਪਤਨੀ ਨੇ ਦੱਸਿਆ ਕਿ ਅੱਜ ਆਪਜੀ ਦਾ ਬੇਟਾ ਰਾਜਦਰਬਾਰ ਵਿੱਚ ਗਿਆ ਸੀ, ਉੱਥੇ ਰਾਜਾ ਨੇ ਪੰਜ ਸੌ ਰੁਪਏ ਭੇਂਟ ਵਿੱਚ ਦਿੱਤੇ, ਲੇਕਿਨ ਇਸਦੇ ਜਨਮ ਸਮੇਂ, ਜਦੋਂ ਹਿਜੜੇ ਨੱਚਣ-ਗਾਉਣ ਆਏ ਸਨ, ਤਦ ਮੈਂਨੇ ਸੰਕਲਪ ਲਿਆ ਸੀ, ਕਿ ਯੂਵਾ ਹੋਣ ਉੱਪਰ ਇਸਦੀ ਪਹਿਲੀ ਕਮਾਈ ਮੈਂ ਇਨ੍ਹਾਂ ਹਿਜੜਿਆਂ ਨੂੰ ਦੇ ਦੇਵਾਂਗੀ, ਪਰ ਅਧਿਕ ਧਨ ਹੋਣ ਦੇ ਕਾਰਨ ਮੈਂਨੇ ਉਸਨੂੰ ਅੱਧਾ ਦੇ ਦਿੱਤਾ, ਅਤੇ ਅੱਧੇ ਰੁਪਇਆਂ ਨਾਲ ਭੋਜਨ ਦੀ ਵਿਵਸਥਾ ਕਰ ਦਿੱਤੀ ਹੈ। ਇਸ ਉੱਪਰ ਪੰਡਿਤ ਜੀ ਬੋਲੇ, ਪਹਿਲਾਂ ਤਾਂ ਇਹ ਰਾਜਾ ਦਾ ਧਨ ਸੀ, ਫਿਰ ਇਹ ਹਿਜੜਿਆਂ ਦਾ ਹੋ ਗਿਆ, ਫਿਰ ਭਲਾ ਮੇਰਾ ਮਨ ਕਿਵੇਂ ਇਕਾਗਰ ਹੋ ਸਕਦਾ ਹੈ। ਪੰਡਿਤ ਜੀ ਨੇ ਬਚਾ ਹੋਇਆ ਸਾਰਾ ਧਨ ਬੁਲਾਕੇ ਹਿਜੜਿਆਂ ਨੂੰ ਦੇ ਦਿੱਤਾ ਅਤੇ ਖੁਦ ਮਨ ਦੀ ਸ਼ੁੱਧੀ ਲਈ ਉਪਵਾਸ ਆਰੰਭ ਕਰ ਦਿੱਤਾ।

ਕਿਸ-ਕਿਸਦਾ ਧਨ ਰੱਖਣਾ ਜਾਂ ਨਹੀਂ ਰੱਖਣਾ ਚਾਹੀਦਾ ਹੈ, ਇਸ ਦਾ ਇੱਕ ਮਾਪਦੰਡ ਪ੍ਰਸਤੁਤ ਕਰਦੇ ਹੋਏ ਮਹਾਰਾਜ ਮਨੂ ਕਹਿੰਦੇ ਹਨ:-
ਦਸਸੁਨਾਸਮਮ ਚਤਰਮ ਦਸ਼ਚਤਰਸਮੋ ਧਵਨ।
ਦਸ਼ਧਵਜਸਮੋ ਵੇਸ਼ੋ ਦਸ਼ਵੇਸ਼ਸਮੋ ਨ੍ਰਪ।।5।।
ਜੋ ਚਤਰ ਦੇ ਦੁਆਰਾ ਜੀਵਿਕਾ ਕਮਾਉਂਦੇ ਹਨ, ਜਿਵੇਂ ਕੁਮਹਾਰ, ਗੱਡੀ, ਪਰਿਵਹਨ ਨਾਲ ਸੰਬੰਧਿਤ ਵਪਾਰ ਕਰਨ ਵਾਲੇ। ਇਨ੍ਹਾਂ ਲੋਕਾਂ ਦੇ ਕੰਮ ਵਿੱਚ ਜੀਵ ਹਿੰਸਾ ਜਿਆਦਾ ਹੁੰਦੀ ਹੈ ਅਤੇ ਪ੍ਰਾਣੀਆਂ ਦਾ ਪਾਲਣ ਅਤੇ ਰੱਖਿਆ ਘੱਟ ਹੁੰਦੀ ਹੈ। ਉਨ੍ਹਾਂ ਦੇ ਅੰਨ ਖਾਣ ਵਾਲੇ ਮਨ ਉੱਪਰ ਦਸ਼ਹੱਤਿਆ ਕਰਨ ਦੇ ਬਰਾਬਰ ਦੂਸ਼ਿਤ ਪ੍ਰਭਾਵ ਪੈਂਦਾ ਹੈ । ਜੋ ਲੋਕ ਬਾਹਰ ਦੇ ਦਿਖਾਵੇ, ਵੇਸ਼ਭੂਸ਼ਾ, ਆਡੰਬਰ ਅਤੇ ਢੋਂਗ ਨਾਲ ਜੀਵਿਕਾ ਦਾ ਅਰਜਨ ਕਰਦੇ ਹਨ, ਉਹਨਾਂ ਦਾ ਅੰਨ ਪਹਿਲਾਂ ਤੋਂ ਦਸ ਗੁਣਾਂ ਜਿਆਦਾ ਮਨ ਨੂੰ ਦੂਸ਼ਿਤ ਕਰਦਾ ਹੈ। ਮਰਿਆਦਾ ਦਾ ਪਾਲਣ ਨਾ ਕਰਨ ਵਾਲੇ ਰਾਜਾ ਦਾ ਅੰਨ , ਕੱਪੜਾ ਅਤੇ ਬਾਹਰੀ ਆਡੰਬਰ ਤੋਂ ਆਜੀਵਿਕਾ ਦਾ ਕਮਾਉਣਾ ਆਦਿ ਦੇ ਮੁਕਾਬਲੇ ਦਸ ਗੁਣਾਂ ਜਿਆਦਾ ਮਨ ਨੂੰ ਦੂਸ਼ਿਤ ਕਰਦਾ ਹੈ। ਸੰਭਵਤ ਇਸੀ ਕਾਰਨ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਰਾਜਨੇਤਾ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਵਾਲੇ ਦਾ ਸਾਥ ਹੀ ਭ੍ਰਿਸ਼ਟ ਅਤੇ ਚਰਿੱਤਰਹੀਣ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਪੂਜਨੀਕ ਮੰਨ੍ਹਣ ਵਾਲੀ ਜਨਤਾ ਵੀ ਉੱਕਤ ਦੋਸ਼ਾਂ ਤੋਂ ਕਦੇ ਨਹੀਂ ਬਚ ਸਕਦੀ।
ਇੱਕ ਹੋਰ ਸਥਾਨ ਉੱਪਰ ਮਹਾਂਰਿਸ਼ੀ ਮਨੂ ਕਹਿੰਦੇ ਹਨ ਕਿ ਵੇਦ ਦਾ ਸਵਾਧਿਆਏ ਅਤੇ ਉਪਦੇਸ਼, ਦਾਨ, ਯੱਗ, ਯਮ, ਨਿਯਮਾਂ ਦਾ ਆਚਰਨ ਅਤੇ ਤਪ ਦਾ ਅਨੁਸ਼ੰਠਾਨ- ਇਹ ਸਾਰੇ ਉੱਤਮ ਆਚਰਨ, ਜਿਸਦੀ ਭਾਵਨਾ ਸ਼ੁੱਧ ਨਹੀਂ ਹੈ, ਉਸਨੂੰ ਕੋਈ ਲਾਭ ਨਹੀਂ ਪਹੁੰਚਾ ਸਕਦੇ:-
ਵੇਦਾਸਤਯਾਗਾਸ਼ਚ ਯੱਜਯਾਸ਼ਚ ਨਿਯਮਾਸ਼ਚ ਤਪਾਂਸਿ ਚ।
ਨ ਵਿਪਰਦੁਸ਼ਟਭਾਵਸਯ ਸਿੱਧੀ ਗੱਛੰਤੀ ਕਹਿਚਿਤ।।6।।
ਮਹਾਂਭਾਰਤ ਵਿੱਚ ਦੁਧਿਸ਼ਟਰ ਨੂੰ ਉਪਦੇਸ਼ ਦਿੰਦੇ ਹੋਇਆਂ ਭੀਸ਼ਮ ਪਿਤਾਮਹ ਕਹਿੰਦੇ ਹਨ:-
ਅਰਥਸਯ ਪੁਰਸ਼ੋ ਦਾਸ: ਦਾਸਸਤਵਰਥੋ ਨ ਕਹਿਰਚਿਤ।
ਇਤੀ ਸਤਯਮ ਮਹਾਰਾਜਾ! ਬੱਧੋਸਮਯਰਥੇਨ ਕੌਰਵੈ।।
ਹੇ ਦੁਧਿਸ਼ਟਰ! ਮਨੁੱਖ ਅਰਥ ਦਾ ਦਾਸ ਹੈ, ਅਰਥ ਕਿਸੀ ਦਾ ਦਾਸ ਨਹੀਂ ਹੈ। ਇਸੀ ਅਰਥ ਦੇ ਕਾਰਨ ਮੈਂ ਕੌਰਵਪੱਖ ਨਾਲ ਬੰਨਿਆਂ ਹੋਇਆ ਹਾਂ। ਇੱਥੇ ਭੀਸ਼ਮ ਨੀਤੀ ਅਤੇ ਅਨੀਤੀ ਨੂੰ ਜਾਣਦੇ ਹੋਇਆਂ ਵੀ ਸੱਚ ਦਾ , ਜੋ ਯੁਗਧਰਮ ਵੀ ਹੈ, ਸਾਥ ਦੇਣ ਤੋਂ ਕਤਰਾ ਰਹੇ ਹਨ। ਇਸਦਾ ਕਾਰਨ ਜੋ ਮਨੂ ਜੀ ਦੇ ਦੱਸਿਆ ਹੈ, ਉਹੀ ਹੈ ਕਿ ਰਾਜਾ ਦਾ ਅੰਨ ਹੋਰਾਂ ਕਿਸੀ ਧਨ ਦੇ ਮੁਕਾਬਲੇ ਹਜਾਰ ਗੁਣਾਂ ਜਿਆਦਾ ਮਨ ਨੂੰ ਦੁਸ਼ਿਤ ਕਰ ਦਿੰਦਾ ਹੈ। ਅੱਜ ਦਾ ਮਨੁੱਖ ਪਹਿਲਾਂ ਦੇ ਮੁਕਾਬਲੇ ਅਧਿਕ ਸਿੱਖਿਅਤ ਹੁੰਦੇ ਹੋਏ ਵੀ ਅਧਿਕ ਪੱਥਭ੍ਰਿਸ਼ਟ ਹੋ ਗਿਆ ਹੈ, ਇਸਦੇ ਮੂਲ ਵਿੱਚ ਅਰਥ ਦੀ ਪਵਿੱਤਰਤਾ ਨੂੰ ਭੁੱਲ ਜਾਣਾ ਹੈ।
ਇੱਕ ਨੀਤੀਕਾਰ ਕਾ ਕਥਨ ਹੈ ਕਿ ਮੂਰਖ ਲੋਕਾਂ ਨੇ ਥੋੜ੍ਹੇ ਜਿਹੇ ਲਾਭ ਦੇ ਲਈ ਆਪਣੇ ਆਪ ਨੂੰ ਵੈਸ਼ਆਓਂ ਦੇ ਸਮਾਨ ਸਜਾ ਕੇ ਦੂਸਰਿਆਂ ਲਈ ਅਰਪਣ ਕਰ ਦਿੱਤਾ ਹੈ:-
ਅਬੁਧੈਰਰਥਲਾਭਾਯ ਪਮਯਇਸਤਰੀਭਿਰਿਵ ਸਵਯਮ।
ਆਤਮਾ ਸੰਸਕ੍ਰਤਯ ਸੰਸਕ੍ਰਤਯ ਪਰੋਪਕਾਰਿਨੀ ਕ੍ਰਤ:।।
ਹੁਣ ਪ੍ਰਸ਼ਨ ਉੱਠਦਾ ਹੈ ਕਿ ਕੀ ਅਸੀਂ ਧਨ ਦੀ ਅਣਦੇਖੀ ਕਰਨੀ ਚਾਹੀਦੀ ਹੈ? ਕਦੇਵੀ ਨਹੀਂ... ਕਿਉਂਕਿ ਵੇਦਸ਼ਾਸ਼ਤਰ ਸਾਨੂੰ ਸਮਰਿੱਧ ਅਤੇ ਸੁੱਖਮਈ ਜੀਵਨ ਜਿਊਣ ਦਾ ਉਪਦੇਸ਼ ਦਿੰਦੇ ਹਨ:- ਪਤਯ: ਸਿਆਮ ਰਯੀਨਾਮ।।7।।ਲੇਕਿਨ ਜਿਹਨਾਂ ਦੇ ਕੋਲ ਧਨ ਹੈ, ਉਨ੍ਹਾਂ ਨੇ ਧਨ ਦਾ ਉਪਯੋਗ ਕਿਸ ਪ੍ਰਕਾਰ ਕਰਨਾ ਹੈ:-
ਮੋਘਮੰਤਰਮ ਵਿਦੰਤੇ ਅਪ੍ਰਚੇਤਾ: ਸਤਯਮ ਬ੍ਰਵੀਮਿ ਵਧ ਇਤਮ ਤਸਯ।
ਨਾਰਿਮਨਮ ਪੁਸ਼ਯਤਿ ਨੋ ਸਖਾਯਮ ਕੇਵਲਾਘੋ ਭਵਤੀ ਕੇਵਲਾਦਿ।।8।।
ਜੋ ਸਵਾਰਥੀ ਵਿਅਕਤੀ ਇਕੱਲੇ ਹੀ ਸਭ ਕੁਝ ਖਾਣਾ ਚਾਹੁੰਦਾ ਹੈ, ਮੈਂ ਸੱਚ ਕਹਿੰਦਾ ਹਾਂ ਕਿ ਇਹ ਉਸਦੀ ਮੌਤ ਹੈ, ਕਿਉਂਕਿ ਇਸ ਪ੍ਰਕਾਰ ਖਾਣ ਵਾਲੇ ਵਿਅਕਤੀ ਨਾ ਆਪਣਾ ਭਲਾ ਕਰ ਸਕਦਾ ਹੈ, ਅਤੇ ਨਾ ਮਿੱਤਰਾਂ ਦਾ। ਕੇਵਲ ਆਪਣੇ ਹੀ ਖਾਣੇ-ਪੀਣੇ ਦਾ ਧਿਆਨ ਰੱਖਣ ਵਾਲਾ ਵਿਅਕਤੀ ਪਾਪ ਦਾ ਖਾਂਦਾ ਹੈ।

ਅਜੀਵਿਕਾ ਦੇ ਚਲਾਉਣ ਦਾ ਐਸਾ ਕਿਹੜਾ ਮਾਰਗ ਹੈ, ਜਿਸ ਉੱਪਰ ਚੱਲਕੇ ਮਨੁੱਖ ਸਨਮਾਨ ਯੁਕਤ ਜੀਵਨ ਜਿਓਂ ਸਕਦਾ ਹੈ। ਇਸ ਵਿਸ਼ੇ ਉੱਪਰ ਨੀਤੀਕਾਰ ਦਾ ਮੱਤ ਹੈ:-
ਅਕ੍ਰਿਤਵਾ ਪਰਸੰਤਾਪਮਗਤਵਾ ਖਲਮੰਦਿਰਮ।
ਅਨੁਲੱਲਘਯ ਸਤਾਮ ਮਾਰਗ ਯਤ ਸਵਲਪਮਪਿ ਤਦੱਯਹੁ।
ਦੂਸਰਿਆਂ ਨੂੰ ਦੁੱਖ ਦਿੱਤੇ ਬਿਨ੍ਹਾਂ, ਦੁਸ਼ਟ ਦੇ ਅੱਗੇ ਸਿਰ ਝੁਕਾਏ ਬਿਨ੍ਹਾਂ ਅਤੇ ਸਨਮਾਰਗ ਦਾ ਉਲੰਘਣ ਨਾ ਕਰਦੇ ਹੋਏ ਜੋ ਵੀ ਪ੍ਰਾਪਤ ਹੋ ਜਾਏ, ਉਹੀ ਧਨ ਬਹੁਤ ਹੈ।
ਜੇਕਰ ਵਿਅਕਤੀ ਉੱਕਤ ਮਾਰਗ ਦਾ ਅਨੁਸਰਨ ਕਰਦਾ ਹੈ, ਤਾਂ ਉਸਦਾ ਧਨ ਪਵਿੱਤਰ ਧਨ ਹੈ। ਇਸ ਪ੍ਰਕਾਰ ਦੇ ਅੰਨ ਦਾ ਉਪਭੋਗ ਕਰਨ ਵਾਲਾ ਵਿਅਕਤੀ, ਜੇਕਰ ਸਾਧਨਾ ਦੇ ਰਾਸਤੇ ਉੱਪਰ ਅੱਗੇ ਵਧਦਾ ਹੈ, ਤਾਂ ਉਸਨੂੰ ਜਰੂਰ ਸਫਲਤਾ ਮਿਲਦੀ ਹੈ।
ਨਿਜੀ ਅਨੁਭਵ ਨਾਲ- ਧਨ ਸਾਰੇ ਕਮਾਉਂਦੇ ਹਨ ਅਤੇ ਧਨਵਾਨ ਵੀ ਹੋ ਜਾਂਦੇ ਹਨ। ਪਰੰਤੂ ਧਨ ਕਿੰਨਾ ਅਰਥਸ਼ੀਲ ਹੈ ਇਸ ਸਭ ਤੋਂ ਅਧਿਕ ਮਹੱਤਵਪੂਰਨ ਹੈ। ਘੱਟ ਕਮਾਓ ਪਰੰਤੂ ਅਰਥਸ਼ੀਲ ਧਨ ਕਮਾਓ। ਅਰਥਸ਼ੀਲ ਧਨ ਸਦੈਵ ਫਲਿਤ ਹੁੰਦਾ ਹੈ।। ਈਮਾਨਦਾਰ ਬਣੋ।। ਵੇਦਾਂ ਵੱਲ ਵਾਪਸ ਚੱਲੋ।। ਓਮ।।

No comments:
Post a Comment