Tuesday, August 7, 2018

ਆਰਿਆਸਮਾਜ ਦੇ ਕਤਿਪਯ ਸੰਨਿਆਸੀਆਂ ਦੇ ਸੰਬੰਧ ਵਿੱਚ ਮੇਰੇ ਵਿਚਾਰ ਅਤੇ ਸੰਸਮਰਨ



*ਆਰਿਆਸਮਾਜ ਦੇ ਕਤਿਪਯ ਸੰਨਿਆਸੀਆਂ ਦੇ ਸੰਬੰਧ ਵਿੱਚ ਮੇਰੇ ਵਿਚਾਰ ਅਤੇ ਸੰਸਮਰਨ*
ਲੇਖਕ- ਡਾਕਟਰ ਭਵਾਨੀਲਾਲ ਭਾਰਤੀਯ
ਆਪਣੇ ਸੱਠ ਸਾਲ ਦੇ ਸਾਰਵਜਨਿਕ (ਆਰਿਆਸਮਾਜਿਕ) ਜੀਵਨ ਵਿੱਚ ਮੈਂ ਆਰਿਆਸਮਾਜ ਨਾਲ ਜੁੜੇ ਸੈਂਕੜੇ ਵਿਅਕਤੀਆਂ ਦੇ ਸੰਪਰਕ ਵਿੱਚ ਆਇਆ। ਇਨ੍ਹਾਂ ਵਿੱਚੋਂ ਅਨੇਕ ਉੱਚ ਕੋਟਿ ਦੇ ਸਾਧੂ-ਸੰਨਿਆਸੀ, ਆਰਿਆ ਨੇਤਾ, ਵਿਦਵਾਨ, ਉਪਦੇਸ਼ਕ, ਕਾਰਿਆਕਰਤਾ ਅਤੇ ਭਜਨੋਉਪਦੇਸ਼ਕਾਂ ਨਾਲ ਮੇਰਾ ਪਰਿਚਯ ਹੋਇਆ ਅਤੇ ਮਿੱਤਰਤਾ ਹੋਈ। ਜੇਕਰ ਇਨ੍ਹਾਂ ਸਭ ਦੇ ਬਾਰੇ ਲਿਖਣ ਬੈਠੂ ਤਾਂ ਉਹ ਆਪਣੇ ਆਪ ਵਿੱਚ ਇੱਕ ਪੁਸਤਕ ਹੋ ਜਾਏਗੀ। ਮੈਂਨੇ ਐਸੇ ਕੁਝ ਘਟਨਾਵਾਂ ਅਤੇ ਯਾਦਾਂ ਲਿਖੀਆਂ ਹਨ ਜੋ ਵਿਭਿੰਨ ਪੱਤਰਾਂ ਵਿੱਚ ਛਪੀਆਂ। ਇੱਥੇ ਸੰਖੇਪ ਵਿੱਚ ਕੁਝ ਉਨ੍ਹਾਂ ਪੁਰਸ਼ਾਂ ਦੇ ਬਾਰੇ ਵਿੱਚ ਲਿਖਾਂਗਾ ਜਿੰਨ੍ਹਾਂ ਦੇ ਵਿਅਕਤੀਤੱਵ ਨੇ ਮੈਨੂੰ ਪ੍ਰਭਾਵਿਤ ਕੀਤਾ ਹੈ। ਇਨ੍ਹਾਂ ਵਿੱਚ ਅਧਿਕਾਂਸ਼ ਇਸ ਲੋਕ ਨੂੰ ਤਿਆਗ ਚੁੱਕੇ ਹਨ। ਸਮਸਾਮਾਇਕਾਂ ਦੇ ਬਾਰੇ ਵਿੱਚ ਲਿਖਣਾ ਅਧਿਕ ਉਪਯੁਕਤ ਨਹੀਂ ਹੁੰਦਾ। ਤਥਾਪਿ ਕੁਝ ਦੇ ਬਾਰੇ ਵਿੱਚ ਲਿਖਣਾ ਅਨੁਉਪਯੁਕਤ ਵੀ ਨਹੀਂ ਹੈ। ਪਹਿਲਾਂ ਸੰਨੀਆਸੀਆਂ ਦੀ ਚਰਚਾ ਕਰਾਂਗਾ। ਆਰਿਆ ਸਮਾਜ ਦੀ ਸਥਾਪਨਾ ਇੱਕ ਸੰਨਿਆਸੀ ਨੇਕੀਤੀ ਸੀ। ਵੈਸੇ ਵੀ ਸਾਡੇ ਸਮਾਜ ਵਿੱਚ ਚਾਰ ਆਸ਼ਰਮਾਂ ਨੂੰ ਸਭ ਤੋਂ ਜਿਆਦਾ ਸਨਮਾਨ ਮਿਲਦਾ ਹੈ। ਅਤੇ ਆਰਿਆ ਸਮਾਜ ਦੇ ਨਿਰਮਾਣ ਅਤੇ ਉਸਦੀ ਪ੍ਰਗਤੀ ਵਿੱਚ ਇਸੀ ਆਸ਼ਰਮ ਦੇ ਲੋਕਾ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਨਿਮਨ ਸੰਨਿਆਸੀਆਂ ਦੇ ਸੰਪਰਕ ਵਿੱਚ ਆਉਣ ਦਾ ਮੈਨੂੰ ਅਵਸਰ ਮਿਲਿਆ। ਇਨ੍ਹਾਂ ਵਿੱਚੋਂ ਕਈਆਂ ਨੇ ਮੈਨੂੰ ਅਨੇਕ ਪ੍ਰਕਾਰ ਨਾਲ ਪ੍ਰਭਾਵਿਕ ਕੀਤਾ ,ਜਿਨ੍ਹਾਂ ਨੂੰ ਇੱਥੇ ਯਾਦ ਕਰਨਾ ਜਰੂਰ ਹੈ।
1. ਸਵਾਮੀ ਅਭੇਦਾਨੰਦ ਜੀ-
ਪੂਰਵਾਸ਼ਰਮ ਵਿੱਚ ਪੰਡਿਤ ਵੇਦਵ੍ਰਤ ਵਾਨਪ੍ਰਸਤੀ ਦੇ ਨਾਮ ਨਾਲ ਪ੍ਰਸਿੱਧ ਸਵਾਮੀ ਅਭੇਦਾਨੰਦ ਹੈਦਰਾਬਾਦ ਆਰਿਆ ਸੱਤਿਆਗ੍ਰਹਿ ਦੇ ਸੈਨਾਨੀ ਬਣ ਕੇ ਜੇਲ ਯਾਤਰਾ ਕਰ ਚੁੱਕੇ ਸਨ। ਅਤਿਅੰਤ ਸਰਲ, ਸੌਮਯ ਅਤੇ ਸਾਧੂ ਪ੍ਰਵਿੱਤੀ ਦੇ ਸਵਾਮੀ ਅਭੇਦਾਨੰਦ ਤ੍ਰਿਵਿਧ ਐਸ਼ਨਾਓਂ ਨਾਲ ਮੁਕਤ ਸੰਨਿਆਸੀ ਸਨ। ਇਨ੍ਹਾਂ ਨੂੰ ਮੈਂਨੇ ਪਹਿਲੀ ਵਾਰ ਆਰਿਆ ਸਮਾਜ ਜੋਧਪੁਰ ਵਿੱਚ ਸਭਾ ਕਾਰਿਆਲਯ ਵਿੱਚ ਉਹਾਂ ਦੇ ਸੰਪਰਕ ਦਾ ਲਾਭ ਮਿਲਦਾ ਰਿਹਾ। ਇਹ ਇੱਕ ਵਿਚਿੱਤਰ ਸੰਯੋਗ ਸੀ। ਕਿ ਉਨ੍ਹਾਂ ਦਾ ਨਿਧਨ ਸੂਦੂਰ ਮਾਰਿਸ਼ਸ਼ ਵਿੱਚ ਹੋਇਆ।
2. ਸਵਾਮੀ ਧਰੂਵਾਨੰਦ
ਪੂਰਵਾਸ਼ਰਮ ਵਿੱਚ ਰਾਜਗੁਰੂ ਧੁਰੇਂਦਰ ਸ਼ਾਸ਼ਤਰੀ ਜੀ ਦੇ ਨਾਮ ਨਾਲ ਪ੍ਰਸਿੱਧ ਸਵਾਮੀ ਧਰੁਵਾਨੰਦ ਸੱਚੇ ਅਰਥਾਂ ਵਿੱਚ ਰਾਜਰਿਸ਼ੀ ਸਨ। ਉਨ੍ਹਾਂ ਨਾਲ ਜੋਧਪੁਰ ਵਿੱਚ ਮਿਲਣ ਨਾਲ ਦਾ ਮੈਨੂੰ ਸੋਭਾਗ ਪ੍ਰਾਪਤ ਹੋਇਆ। ਦੁਬਾਰਾ ਸਾਰਵਦੇਸ਼ਿਕ ਸਭਾ ਦੇ ਪ੍ਰਧਾਨ ਦੀ ਭੂਮਿਕਾ ਵਿੱਚ ਉਨ੍ਹਾਂ ਨੂੰ ਦੇਖਿਆ। ਵੈਦਿਕ ਅਤੇ ਆਰਿਆ ਸਮਾਜ ਦੇ ਪ੍ਰਤੀ ਪੂਰਨ ਤੌਰ ਤੇ ਸਮਰਪਿਤ ਸੰਨਿਆਸੀ, ਆਰਿਆ ਸਮਾਜ ਵਿੱਚ ਅਨੁਸ਼ਾਸ਼ਨ ਅਤੇ ਸਿਧਾਂਤ ਨਿਸ਼ਠਾ ਨੂੰ ਸਥਾਪਿਤ ਕਰਨ ਵਿੱਚ ਪੂਰਨ ਸ਼ਕਤੀ ਨਾਲ ਲੱਗੇ ਰਹੇ।
3. ਮਹਾਤਮਾ ਆਨੰਦ ਸਵਾਮੀ (ਪੂਰਵਾਸ਼ਰਮ ਦੇ ਮਹਾਤਮਾ ਖੁਸ਼ਹਾਲਚੰਦ ਆਨੰਦ)
ਮਹਾਤਮਾ ਹੰਸਰਾਜ ਜੀ ਦੇ ਬਾਅਦ ਆਰਿਆ ਪ੍ਰਾਦੇਸ਼ਿਕ ਸਭਾ ਦੇ ਨਿਰਵਿਵਾਦ ਨੇਤਾ ਰਹੇ। ਉਨ੍ਹਾਂ ਨੇ ਜਲਦੀ ਹੀ ਸੰਨਿਆਸ ਲੈਕੇ ਯੋਗ ਸਾਧਨਾ ਅਤੇ ਭਗਵਤ ਭਗਤੀ ਦੀ ਰਾਹ ਅਪਨਾਈ। ਸੁਭਾਅ ਦੇ ਮਰਿਦੂ ਅਤੇ ਹੱਸਮੁਖ ਪ੍ਰਵਿੱਤੀ ਦੇ ਮਹਾਤਮਾ ਆਨੰਦ ਸਵਾਮੀ ਨਾਲ ਪਰੋਪਰਕਾਰਿਨੀ ਸਭ ਦੇ ਪ੍ਰੋਗਰਾਮਾਂ ਵਿੱਚ ਮੇਰੀ ਭੇਟਾ ਹੋਈ ਸੀ। ਉਨ੍ਹਾਂ ਦੇ ਉਪਦੇਸ਼ਾਂ ਦੀ ਵਿਸ਼ੇਸ਼ਤਾ ਸੀ ਕਿ ਜਨ ਸਾਧਾਰਨ ਤੱਕ ਧਰਮ ਅਤੇ ਅਧਿਆਤਮ ਦੇ ਗੂੜ ਸਿਧਾਂਤਾਂ ਨੂੰ ਸਰਲਤਾ ਨਾਲ ਪਹੁੰਚਾਉਣਾ।
4. ਮਹਾਤਮਾ ਅਮਰ ਸਵਾਮੀ-
ਪੂਰਵਾਂਸ਼ਰਮ ਦੇ ਠਾਕੁਰ ਅਮਰਸਿੰਘ ਸ਼ਾਸ਼ਤਰਾਂ ਦੇ ਪਾਰਗਾਮੀ ਵਿਦਵਾਨ ਤਾਂ ਸਨ ਹੀ, ਆਪਣੇ ਯੁਗ ਦੇ ਮਹਾਨ ਸ਼ਾਸ਼ਤਰਾਰਥ ਮਹਾਰਥੀ ਵੀ ਸਨ। ਜਿੱਥੇ-ਕਿਤੇ ਪ੍ਰਚਾਰ ਪ੍ਰੋਗਰਾਮਾਂ ਵਿੱਚ ਉਨ੍ਹਾਂ ਨਾਲ ਭੇਟਾ ਹੁੰਦੀ ਤਾਂ ਉਹ ਪਰਸਪਰ ਸ਼ਾਸ਼ਤਰਾਰਥ ਚਰਚਾ ਹੁੰਦੀ ਅਤੇ ਸ਼ਾਸ਼ਤਰਾਰਥਾਂ ਦੇ ਰੋਚਕ ਪ੍ਰਸੰਗ ਸੁਣਨ ਨੁੰ ਮਿਲਦੇ।
5. ਸਵਾਮੀ ਬ੍ਰਹਮਮੁਨੀ-
ਪੁਰਵਾਂਸ਼ਰਮ ਦੇ ਪੰਡਿਤ ਪ੍ਰਿਯਰਤਨ ਆਰਸ਼ ਸ਼ਾਸ਼ਤਰਾਂ ਦੇ ਅਪੂਰਵ ਵਿਆਖਿਆਤਾ ਅਤੇ ਗੂੜ ਲੇਖਕ ਸਨ। ਪ੍ਰਕਿਰਤੀ ਨਾਲ ਕਿੰਚਿਤ ਸ਼ੂਸ਼ਕ ਅਤੇ ਰੂਸ਼ਨ ਸਨ। ਉਹ ਕਦੇ ਸਭਾ-ਸੰਸਥਾਵਾਂ ਦੇ ਚੱਕਰ ਵਿੱਚ ਨਹੀਂ ਪਏ। ਲਿਖਣ ਪੜ੍ਹਨ ਵਿੱਚ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਬਤੀਤ ਕੀਤਾ ।
6. ਸਵਾਮੀ ਵਿੱਦਿਆਨੰਦ ਵਿਦੇਹ-
ਪੂਰਵਾਸ਼ਰਮ ਦੇ ਪੰਡਿਤ ਚੈਨਸੁਖਦਾਸ ਦੀ ਵਿਸ਼ੇਸ਼ਤਾ ਸੀ ਅਰਜੁਨ ਦੀ ਵਾਂਗ ਆਪਣੇ ਟੀਚੇ ਨੂੰ ਦ੍ਰਿਸ਼ਟੀਪੱਥ ਨਾਲ ਕਦੇ ਓਝਲ ਨਾ ਹੋਣ ਦੇਣਾ। ਵਿਵਸਥਿਤ ਦਿਨਚਰਯਾ ਵਿੱਚ ਵਿਸ਼ਵਾਸ ਰੱਖਣ ਵਾਲੇ ਵਿਦੇਹ ਜੀ ਦਾ ਪ੍ਰੋਗਰਾਮ ਅਤੇ ਪ੍ਰਚਾਰ ਤੰਤਰ ਨਿਯਮਿਤ ਅਤੇ ਵਿਵਸਥਿਤ ਸੀ। ਆਪਣੇ ਕਤਿਪਯ ਵਿਸ਼ਵਾਸਾਂ ਅਤੇ ਵਿਚਾਰਾਂ ਦੇ ਕਾਰਨ ਉਹ ਵਿਵਾਦਾਂ ਵਿੱਚ ਰਹੇ। ਉਨ੍ਹਾਂ ਨੇ ਆਪਣੀ ਆਤਮਕਥਾ ਵਿੱਚ ਅਨੇਕ ਆਰਿਆ ਨੇਤਾਵਾਂ ਅਤੇ ਵਿਦਵਾਨਾਂ ਦੀ ਨਿੰਦਾ-ਕੁਸਤਾ ਕਰਨ ਵਿੱਚ ਉਨ੍ਹ੍ਵਾਂ ਨੇ ਕੋਈ ਵੀ ਕਸਰ ਨਾ ਛੱਡੀ। ਆਰੰਭ ਵਿੱਚ ਮੈਂ ਉਨ੍ਹਾਂ ਦਾ ਕੌੜਾ ਆਲੋਚਕ ਰਿਹਾ। ਬਾਅਦ ਵਿੱਚ ਉਨ੍ਹਾਂ ਨੇ ਖੁਦ ਅੱਗੇ ਆਕੇ ਮੈਨੂੰ ਬੜੇ ਚੰਗੇ ਭਾਵਾਂ ਨਾਲ ਸਥਾਪਿਤ ਕੀਤਾ। ਇਹ ਸੱਚ ਹੈ ਕਿ ਉਹ ਅੰਤਰਮਨ ਵਿੱਚ ਵੇਦ ਪ੍ਰਚਾਰ ਦੇ ਇਛੁੱਕ ਸਨ।
7. ਸਵਾਮੀ ਸਮਰਪਣਾਨੰਦ ਜੀ
ਪੂਰਵਾਸ਼ਰਮ ਦੇ ਪ਼ੰਡਿਤ ਬੁੱਧਦੇਵ ਵਿੱਦਿਆਲੰਕਾਰ ਨਾਲ ਮੇਰੇ ਸੰਬੰਧ ਪ੍ਰਗਾੜ ਅਤੇ ਦੀਰਘ ਸਮੇਂ ਤੱਕ ਰਹੇ। ਉਤਕ੍ਰਿਸ਼ਠ ਓਹਾ ਦੇ ਧਨੀ, ਅਪੂਰਵ ਤਾਰਕਿਕ ਅਤੇ ਵਿਆਕਿਆਦਾਤਾ ਪੰਡਿਤ ਬੁੱਧਦੇਵ ਜੀ ਭਾਵੁਕ ਪ੍ਰਵਿੱਤੀ ਦੇ ਕਵੀ-ਹਿਰਦੇ ਪੁਰਸ਼ ਸਨ। ਇੱਕ ਵਾਰ ਸਾਰਵਦੇਸ਼ਿਕ ਸਭਾ ਦੇ ਕਾਰਿਆਲਯ ਦਯਾਨੰਦ ਭਵਨ ਦੀਆਂ ਪੌੜੀਆਂ ਤੋਂ ਉਹ ਉਤਰ ਰਹੇ ਸਨ, ਅਤੇ ਮੈਂ ਚੜ੍ਹ ਰਿਹਾ ਸੀ। ਇਹ ਗੱਲ ਕਾਫੀ ਪੁਰਾਣੀ ਹੈ। ਮੈਂਨੇ ਅਚਾਨਕ ਪੁੱਛ ਲਿਆ.. ਪੰਡਿਤ ਜੀ , ਆਪਣੇ ਮੈਨੂੰ ਪਹਿਚਾਣਿਆ, ਉੱਤਰ ਵਿੱਚ ਬੋਲੇ... ਜਿੰਨ੍ਹਾਂ ਦੇ ਮੋਢਿਆਂ ਤੇ ਜਾਣਾ ਹੈ, ਭਲਾ ਅਸੀਂ ਉਨ੍ਹਾਂ ਨੂੰ ਕਿਸ ਤਰ੍ਹਾਂ ਨਹੀਂ ਪਹਿਚਾਣਾਂਗੇ? ਡੀਡਵਾਨਾ ਵਿੱਚ ਮੈਂ ਉਨ੍ਹਾਂ ਨੂੰ ਪੰਡਿਤ ਮਾਧਵਾਚਾਰਿਆ ਨਾਲ ਸ਼ਾਸ਼ਤਰਾਰਥ ਕਰਦੇ ਹੋਇਆ ਦੇਖਿਆ ਸ। ਅਤੇ ਬੇਧੜਕ ਵਕਤਾ ਦੇ ਰੂਪ ਵਿੱਚ ਉਨ੍ਹਾਂ ਨੇ ਅਨੇਕ ਸਥਾਨਾਂ ਉੱਪਰ ਬਹਿਸਾਂ ਕੀਤੀਆਂ , ਜਿੱਥੇ ਮੈਂ ਉਨ੍ਹਾਂ ਨੂੰ ਸੁਣਿਆ । ਜੇਕਰ ਉਹ ਕੁਝ ਹੋਰ ਲੇਖਣ ਕੰਮਾਂ ਕਰਦੇ ਤਾਂ ਵੈਦਿਕ ਸਾਹਿਤ ਨੂੰ ਅਧਿਕ ਸਮਰਿੱਧ ਬਣਾ ਦਿੰਦੇ।
8. ਡਾ. ਸਵਾਮੀ ਸੱਤਿਆਪ੍ਰਕਾਸ਼-
ਪੂਰਵਾਸ਼ਰਮ ਵਿੱਚ ਰਸਾਇਣ ਦੇ ਪ੍ਰੋਫੈਸਰ ਦੀ ਭੂਮਿਕਾ ਦਾ ਨਿਰਵਾਹ ਕਰਨ ਵਾਲੇ ਸਵਾਮੀ ਸੱਤਿਆਪ੍ਰਕਾਸ਼ ਨੇ ਅਧਿਐਨ ਅਤੇ ਲੇਖਣ ਵਿੱਚ ਪੂਰਵਾਗ੍ਰੱਹਿ ਮੁਕਤ ਵੈਗਿਆਨਿਕ ਦ੍ਰਿਸ਼ਟੀ ਨੂੰ ਸਦਾ ਮਹਤੱਵ ਦਿੱਤਾ। ਚਤੁਰਰਾਥਸ਼ਰਮੀ ਦੇ ਲਈ ਤ੍ਰਿਵਿਧ ਏਸ਼ਨਾਵਾਂ ਨੂੰ ਤਿਆਗਣਾ ਜਰੂਰੀ ਦੱਸਿਆ ਗਿਆ ਹੈ। ਹੋਰਾਂ ਵਿੱਚ ਏਸ਼ਨਾਵਾਂ ਦਾ ਤਿਆਗ ਕਿੰਨਾ ਅਤੇ ਕੈਸਾ ਰਿਹਾ ਇਸਦੀ ਚਰਚਾ ਨਾ ਵੀ ਕਰੇ, ਸਵਾਮੀ ਸੱਤਿਆਪ੍ਰਕਾਸ਼ ਸ਼ਤਪ੍ਰਤੀਸ਼ਤ ਇਨ੍ਹਾਂ ਏਸ਼ਨਾਵਾਂ ਤੋਂ ਮੁਕਤ ਹੱਸਮੁੱਖ , ਉਦਾਰ ਅਤੇ ਪ੍ਰਗਤੀਸ਼ੀਲ ਵਿਚਾਰਾਂ ਵਾਲੇ ਸਨ। ਮੇਰੀ ਉਨ੍ਹਾਂ ਦੀ ਖੂਬ ਪੱਟਦੀ ਸੀ। ਪਰੋਪਕਾਰਿਨੀ ਸਭਾ ਵਿੱਚ ਅਸੀਂ ਉਨ੍ਹਾਂ ਨੂੰ ਸਭਾਸਦ ਮਨੋਨੀਤ ਕੀਤਾ। ਅਨੇਕ ਸਥਾਨਾਂ ਉੱਪਰ ਉਨ੍ਹਾਂ ਦਾ ਸਤਿਸੰਗ ਲਾਭ ਮਿਲਦਾ ਰਿਹਾ। ਉਹ ਵਿਚਾਰ ਦੇ ਪੱਖਪਾਤੀ ਸਨ ਅਤੇ ਧਰਮ ਦੀ ਤਾਰਕਿਕ ਅਤੇ ਵਿਗਿਆਨਿਕ ਵਿਆਖਿਆ ਕਰਨ ਦੇ ਪੱਖਪਾਤੀ ਸਨ।
9. ਸਵਾਮੀ ਵਿੱਦਿਆਨੰਦ ਸਰਸਵਤੀ-
ਪੂਰਵਾਸ਼ਰਮ ਵਿੱਚ ਪ੍ਰਿੰਸੀਪਲ ਲਕਸ਼ਮੀਦੱਤ ਦੀਕਸ਼ਿਤ ਦੇ ਨਾਮ ਨਾਲ ਪ੍ਰਸਿੱਧ ਸਵਾਮੀ ਵਿੱਦਿਆਨੰਦ ਜੀ ਨੇ ਸੇਵਾ ਲਈ ਛੁੱਟੀ ਲੈਕੇ ਜਿਵੇਂ ਉੱਚਕੋਟੀ ਦੇ ਸਾਹਿਤ ਦਾ ਲੇਖਣ ਕੀਤਾ, ਉਸਦਾ ਉਦਾਹਰਣ ਹੋਰ ਕਿਤੇ ਨਹੀਂ ਮਿਲਦਾ। ਲੇਖਣ ਅਤੇ ਅਧਿਐਨ ਨੂੰ ਸਮਰਪਿਤ ਸਵਾਮੀ ਜੀ ਨੇ ਅਦਵੈਤ ਵੇਦਾਂਤ ਦੇ ਨਿਰਾਕਾਰਨ ਵਿੱਚ ਜੋ ਸਾਹਿਤ ਲਿਖਿਆ ਉਹ ਅਪੂਰਵ ਹੈ... ਅਨੁਪਮ ਹੈ। ਇਸ ਲੇਖਣ ਦੇ ਦੁਆਰਾ ਉਹ ਪ੍ਰਸਿੱਧ ਦਾਰਸ਼ਨਿਕ ਪੰਡਿਤ ਗੰਗਾਪ੍ਰਸਾਦਿ ਉਪਾਧਿਆਏ ਨੂੰ ਕਦੇ-ਕਦੇ ਪਿੱਛੇ ਛੱਡਦੇ ਪ੍ਰਤੀਤ ਹੁੰਦੇ ਹਨ। ਸੱਚ ਕਥਨ ਵਿੱਚ ਉਨ੍ਹਾਂ ਨੇ ਕਦੇ ਵੀ ਸੰਕੋਚ ਨਹੀਂਕੀਤਾ ਅਤੇ ਇਸਲਈ ਉਹ ਸਾਰਿਆਂ ਦੇ ਪਿਆਰੇ ਨਹੀਂ ਹੋ ਸਕੇ
10. ਸਵਾਮੀ ਦੀਕਸ਼ਾਨੰਦ-
ਪੂਰਵਾਸ਼ਰਮ ਵਿੱਚ ਆਚਾਰਿਆ ਕ੍ਰਿਸ਼ਨ ਜੀ ਦੇ ਨਾਮ ਨਾਲ ਪ੍ਰਸਿੱਧ ਸਵਾਮੀ ਦੀਕਸ਼ਾਨੰਦ ਸੰਨਿਆਸੀ ਹੋਕੇ ਵੀ ਨਾ ਤਾਂ ਯੱਗ ਕਰਾਉਣ ਤੋਂ ਵਿਰਤ ਹੋਏ ਅਤੇ ਨਾ ਸੰਨਿਆਸ ਮਰਿਆਦਾ ਦੇ ਅਨੁਸਾਰ ਜਟਾਜੂਟ ਦਾ ਤਿਆਗ ਕੀਤਾ। ਉਨ੍ਹਾਂ ਦੇ ਸਾਰੇ ਪ੍ਰਵਚਨ ਸਵ- ਗੁਰੂ ਸਵਾਮੀ ਸਰਪਨਾਨੰਦ ਜੀ ਦੇ ਚਿੰਤਨ ਅਤੇ ਲੇਖਣ ਉੱਪਰ ਆਧਾਰਿਤ ਹੁੰਦੇ ਸਨ। ਉਨ੍ਹਾਂ ਦਾ ਸਰਵੋਪਰੀ ਗੁਣ ਸੀ ਸ਼ੀਰੀਂ ਜਵਾਨ-ਬਾਣੀ ਦੀ ਮਧੁਰਤਾ। ਉਨ੍ਹਾਂ ਨੇ ਵਿੱਤ ਸੰਗ੍ਰਹਿ ਵੀ ਕੀਤਾ ਪਰੰਤੂ ਉਸਨੂੰ ਗ੍ਰੰਥ ਪ੍ਰਕਾਸ਼ਨ ਵਿੱਚ ਹੀ ਖਰਚ ਕੀਤਾ ਸੀ। ਮੇਰੇ ਉਨ੍ਹਾਂ ਨਾਲ ਸੰਬੰਧ 1955 ਤੋਂ ਅੰਤ ਤੱਕ ਰਹੇ। ਉਨ੍ਹਾਂ ਦਿਨਾਂ ਵਿੱਚ ਆਰਿਆ ਸਮਾਜ ਸਰਦਾਰਪੁਰਾ ਵਿੱਚ ਆਏ ਸਨ। ਉਦੋਂ ਉਨ੍ਹਾਂ ਦੀ ਭੈਣ ਅਤੇ ਬਹਿਨੋਈ ਜੋਧਪੁਰ ਵਿੱਚ ਰਹਿੰਦੇ ਸਨ।
11. ਸਵਾਮੀ ਆਨੰਦਬੋਧ-
ਪੂਰਵਾਸ਼ਰਮ ਵਿੱਚ ਰਾਮਗੋਪਾਲ ਸ਼ਾਲਵਾਲੇ ਦੇ ਨਾਮ ਨਾਲ ਵਿਖਿਆਤ ਸਵਾਮੀ ਆਨੰਦਬੋਧ ਸੱਚੇ ਅਰਥਾਂ ਵਿੱਚ ਨੇਤਾ ਸਨ। ਪੁਰਾਣੀ ਪੀੜੀ ਦੇ ਹੋਣ ਦੇ ਕਾਰਨ ਉਹ ਆਰਿਆਸਮਾਜ ਦੇ ਇਤਿਹਾਸ, ਪਰੰਪਰਾ ਅਤੇ ਸਿਧਾਂਤਾਂ ਤੋਂ ਭਲੀ-ਭਾਂਤੀ ਪਰਿਚਿਤ ਸਨ। ਉਨ੍ਹਾਂ ਦੀ ਨਿਰਭੀਕ ਪਰਾਕਾਸ਼ਟਾ ਕੀਤੀ ਸੀ ਅਤੇ ਆਰਿਆ ਸਮਾਜ ਦੇ ਹਿੱਤ ਨੂੰ ਉਹ ਸਰਵੋਪਰੀ ਸਮਝਦੇ ਸਨ। ਇਸੇ ਤਰ੍ਹਾਂ ਮਾਨਵ ਸੁਲਭ ਜਾਂ ਨੇਤਾ ਸੁਲਭ ਦੁਰਲਭਤਾਵਾਂ ਨਾਲ ਉਹ ਬਰੀ ਨਹੀਂ ਸਨ।
(ਸਰੋਤ: ਪ੍ਰੋਫੈਸਰ ਡਾ. ਭਵਾਨੀਲਾਲ ਭਾਰਤੀਯ ਦੀ ਆਤਮਕਥਾ ਅਤੀਤ ਦਾ ਪੁਨਰਾਵਲੋਕਨ (ਇੱਕ ਮਸਿਜੀਵੀ ਦੀ ਆਤਮਕਥਾ) ਪੇਜ ਨੰਬਰ. 160-161, ਸੰਸਕਰਨ 2004 ਈਸਵੀ. ਪ੍ਰਸਤੁਤਿ: ਭਾਵੇਸ਼ ਮੇਰਜਾ।।

No comments:

Post a Comment