Monday, August 6, 2018

ਬੱਕਰੀ ਤੋਂ ਸ਼ੇਰ ਕਿਵੇਂ ਬਣਾਈਏ?



ਬੱਕਰੀ ਤੋਂ ਸ਼ੇਰ ਕਿਵੇਂ ਬਣਾਈਏ?

ਡਾ. ਵਿਵੇਕ ਆਰਿਆ (ਦਿੱਲੀ)

ਮੋਹਨ ਗੁਪਤਾ ਪੌਰਾਣਿਕ ਹਿੰਦੂ ਪਰਿਵਾਰ ਵਿੱਚੋਂ ਸਨ। ਆਪ ਪੇਸ਼ੇ ਤੋਂ ਕੰਪਿਊਟਰ ਇੰਜ਼ੀਨੀਅਰ ਸਨ। ਆਪਦਾ ਮੂਰਤੀ ਪੂਜਾ ਅਤੇ ਪੌਰਾਣਿਕ ਦੇਵੀ ਦੇਵਤਿਆਂ ਦੀਆਂ ਕਥਾਵਾਂ ਵਿੱਚ ਅਟੁੱਟ ਵਿਸ਼ਵਾਸ ਸੀ। ਆਪ ਬਹੁਰਾਸ਼ਟਰੀ ਕੰਪਨੀ ਵਿੱਚ ਕੰਮ ਕਰਦੇ ਸੀ। ਆਪਨੂੰ ਅਨੇਕ ਬਾਰ ਕੰਪਨੀ ਵੱਲੋਂ ਵਿਦੇਸ਼ ਵਿੱਚ ਕਈ ਮਹੀਨਿਆਂ ਦੇ ਲਈ ਕੰਮ ਕਰਨ ਲਈ ਜਾਣਾ ਪੈਂਦਾ ਸੀ। ਇੱਕ ਵਾਰ ਆਪ ਨੂੰ ਅਫਰੀਕਾ ਦੇ ਕੀਨੀਆ ਵਿੱਚ ਕੁਝ ਮਹੀਨਿਆਂ ਦੇ ਲਈ ਜਾਣਾ ਪਿਆ। ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਆਪਨੂੰ ਕੰਪਨੀ ਵੱਲੋਂ ਮਕਾਨ ਮਿਲਿਆ । ਆਪਦੀ ਕੰਪਨੀ ਦੁਆਰਾ ਹੈਦਰਾਬਾਦ ਵਿੱਚ ਇੱਕ ਹੋਰ ਇੰਜੀਨੀਅਰ ਵੀ ਆਇਆ ਸੀ। ਜਿਸਦੇ ਨਾਲ ਆਪਨੂੰ ਆਪਣਾ ਮਕਾਨ ਸਾਂਝਾ ਕਰਨਾ ਸੀ। ਹੈਦਰਾਬਾਦ ਤੋਂ ਆਇਆ ਹੋਇਆ ਇੰਜੀਨੀਅਰ ਕੱਟੜ ਮੁਸਲਮਾਨ, ਪੰਜ ਵਕਤ ਦਾ ਨਮਾਜੀ ਅਤੇ ਬਕਰੇ ਵਰਗੀ ਦਾੜੀ ਰੱਖਦੀ ਸੀ। ਉਸਦੇ ਆਉਂਦੇ ਹੀ ਮੋਹਨ ਗੁਪਤਾ ਨਾਲ ਧਾਰਮਿਕ ਚਰਚਾ ਆਰੰਭ ਹੋਈ। ਮੋਹਨ ਗੁਪਤਾ ਤੋਂ ਕਦੇ ਉਹ ਪੁੱਛਦਾ ਕਿ ਆਪਦੇ ਸ਼੍ਰੀ ਕ੍ਰਿਸ਼ਨ ਜੀ ਨੇ ਨਹਾਉਂਦੀ ਹੋਈਆਂ ਗੋਪੀਆਂ ਦੇ ਕੱਪੜੇ ਚੁਰਾਏ ਸਨ। ਕੀ ਆਪ ਉਸਨੁੰ ਸਹੀ ਮੰਨਦੇ ਹੋ। ਕਦੇ ਕਹਿੰਦਾ ਕਿ ਆਪਦੇ ਇੰਦਰ ਨੇ ਭੇਸ਼ ਬਦਲਕੇ ਅਹਿੱਲਿਆ ਦੇ ਨਾਲ ਸਰੀਰਿਕ ਸੰਬੰਧ ਬਣਾਏ, ਕੀ ਤੁਸੀਂ ਇੰਦਰ ਨੂੰ ਦੇਵਤਾ ਮੰਨੋਗੇ? ਮੋਹਨ ਗੁਪਤਾ ਦੇ ਲਈ ਇਹ ਅਨੁਭਵ ਬਿਲਕੁਲ ਨਵਾਂ ਸੀ। ਉਨ੍ਹਾਂ ਨੇ ਆਪਣੇ ਜੀਵਨ ਵਿੱਚ ਧਰਮ ਦਾ ਅਰਥ ਮੰਦਿਰ ਜਾਣਾ, ਮੂਰਤੀ ਪੂਜਾ ਕਰਨਾ, ਭੋਗ ਲਗਾਉਂਣਾ, ਬ੍ਰਾਹਮਣਾ ਨੁੰ ਦਾਨ-ਦਕਸ਼ਿਨਾ ਦੇਣਾ, ਤੀਰਥ ਯਾਤਰਾ ਕਰਨਾ ਆਦਿ ਹੀ ਸਮਝ ਰੱਖਿਆ ਸੀ। ਧਰਮ ਗ੍ਰੰਥਾਂ ਵਿੱਚ ਕੀ ਲਿਖਿਆ ਹੋਇਆ ਹੈ। ਇਹ ਤਾਂ ਸਿਰਫ ਪੰਡਿਤ ਲੋਕਾਂ ਦਾ ਵਿਸ਼ਾ ਹੈ। ਇਹ ਸੰਸਕਾਰ ਉਨ੍ਹਾਂ ਨੂੰ ਆਪਣੇ ਘਰ ਵਿੱਚੋਂ ਹੀ ਮਿਲੇ ਹੋਏ ਸਨ। ਉਨ੍ਹਾਂ ਦਾ ਮਜਹਬੀ ਸਾਥੀ ਆਉਂਦਿਆਂ ਹੀ ਇਸਲਾਮ ਦਾ ਗੁਣਗਾਣ ਅਤੇ ਪੁਰਾਣਾਂ ਦਾ ਖੰਡਨ ਅਤੇ ਦੋਸ਼ ਲਗਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡਦਾ। ਉਸ ਤੋਂ ਤੰਗ ਆਕੇ ਉਸਨੇ ਇੱਥੋਂ ਦੇ ਨੈਰੋਬੀ ਵਿੱਚ ਇੱਕ ਹਿੰਦੂ ਮੰਦਿਰ ਹੈ। ਉਸ ਵਿੱਚ ਜਾਕੇ ਪੰਡਿਤਾਂ ਨੂੰ ਆਪਣੀ ਸਮੱਸਿਆ ਦਾ ਹੱਲ ਪੁਛਿਆ। ਮੌਹਨ ਗੁਪਤਾ ਅਤਿਅੰਤ ਸ਼ਰਧਾ ਅਤੇ ਵਿਸ਼ਵਾਸ ਨਾਲ ਜਾਕੇ ਸਥਾਨਕ ਹਿੰਦੂ ਮੰਦਿਰ ਗਏ। ਮੰਦਿਰ ਦੇ ਪੁਜਾਰੀ ਨੂੰ ਆਪਣੀ ਸਮੱਸਿਆ ਦੱਸੀ। ਪੁਜਾਰੀ ਪਹਿਲਾਂ ਤਾਂ ਹੈਰਾਨ ਹੋਇਆ ਫਿਰ ਹਰੀ ਓਮ ਕਹਿ ਕੇ ਚੁੱਪ ਹੋ ਗਿਆ। ਮੋਹਨ ਨਿਰਾਸ਼ ਹੋਕੇ ਭਾਰੀ ਕਦਮਾਂ ਨਾਲ ਵਾਪਿਸ ਆ ਗਿਆ। ਹਤਾਸਾ ਅਤੇ ਭਾਰੀ ਕਦਮਾਂ ਨਾਲ ਜਦੋਂ ਉਹ ਵਾਪਿਸ ਆ ਰਿਹਾ ਸੀ ਤਾਂ ਉਸਨੂੰ ਨੈਰੋਬੀ ਵਿੱਚ ਇੱਕ ਆਰਿਆ ਸਮਾਜ ਮੰਦਿਰ ਦਿਖਿਆ। ਤਾਂ ਉਨ੍ਹਾਂ ਨੇ ਮੰਦਿਰ ਵਿੱਚ ਪ੍ਰਵੇਸ਼ ਕੀਤਾ। ਮੋਹਨ ਨੇ ਮੰਦਿਰ ਵਿੱਚ ਅਗਨੀਹੋਤਰ ਹੁੰਦਿਆ ਦੇਖਿਆ। ਉਸ ਨੇ ਅਗਨੀਹੋਤਰ ਦੇ ਤੁਰੰਤ ਬਾਅਦ ਵਿੱਚ ਪ੍ਰਵਚਨ ਸੁਣਿਆ ਅਤੇ ਉਸਨਾਲ ਸਵਾਮੀ ਦਯਾਨੰਦ , ਵੇਦ ਅਤੇ ਸੱਤਿਆਰਥ ਪ੍ਰਕਾਸ਼ ਦੇ ਵਿਸ਼ੇ ਵਿੱਚ ਉਸਨੂੰ ਜਾਣਕਾਰੀ ਦਿੱਤੀ ਗਈ। ਸਮਾਜ ਦੇ ਪ੍ਰਧਾਨ ਨੇ ਉਹਨਾਂ ਨੂੰ ਸਵਾਮੀ ਦਯਾਨੰਦ ਜੀ ਦੀ ਮਹਾਨ ਰਚਨਾ ਸੱਤਿਆਰਥ ਪ੍ਰਕਾਸ਼ ਪੜ੍ਹਨ ਦੀ ਪ੍ਰੇਰਨਾ ਦਿੱਤੀ। ਅਤੇ ਕਿਹਾ ਕਿ ਆਪਦੀ ਸਮੱਸਿਆ ਦਾ ਹੱਲ ਇਸ ਕਿਤਾਬ ਦੇ 14ਵੇਂ ਸਮੂਲਾਸ ਵਿੱਚੋਂ ਹੋ ਜਾਏਗਾ। 14ਵੇਂ ਸਮੂਲਾਸ ਵਿੱਚ ਜੋ ਆਪਦੀਆਂ ਸਾਰੀਆਂ ਸ਼ੰਕਾਵਾਂ ਹਨ, ਉਹਨਾਂ ਦਾ ਹੱਲ ਜਰੂਰ ਹੀ ਮਿਲ ਜਾਏਗਾ।ਇਹ ਸੁਣ ਕਿ ਮੋਹਨ ਗੁਪਤਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਅਤੇ ਵਾਪਿਸ ਆਪਣੇ ਮਕਾਨ ਵਿੱਚ ਆ ਗਿਆ। ਅਗਲੇ ਇੱਕ ਹਫਤੇ ਤੱਕ ਉਸ ਨੇ ਸੱਤਿਆਰਥ ਪ੍ਰਕਾਸ਼ ਦਾ ਅਧਿਐਨ ਕੀਤਾ। ਹੁਣ ਬੱਕਰੀ ਸ਼ੇਰ ਦਾ ਰੂਪ ਧਾਰਨ ਕਰ ਚੁੱਕੀ ਸੀ। 14ਵੇਂ ਸਮੂਲਾਸ ਨੂੰ ਪੜ੍ਹਦਿਆਂ ਹੀ ਉਸਦੇ ਉਦਾਸ ਚਿਹਰੇ ਉੱਪਰ ਚਮਕ ਆ ਗਈ। ਸ਼ਾਮ ਨੂੰ ਜਦੋਂ ਉਸਦੇ ਨਾਲ ਕੰਮ ਕਰਨ ਵਾਲੇ ਮੁਸਲਿਮ ਇੰਜੀਨੀਅਰ ਵਾਪਿਸ ਮਕਾਨ ਵਿੱਚ ਆਏ। ਤਾਂ ਉਸਨੇ ਮੋਹਨ ਗੁਪਤਾ ਨੂੰ ਕਿਹਾ ਕਿ ਤੁਸੀਂ ਨੇ ਮੇਰੇ ਸਵਾਲਾਂ ਦੇ ਉੱਤਰ ਨਹੀਂ ਦਿੱਤੇ ਹਨ, ਹੁਣ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ.। ਹੁਣ ਮੋਹਨ ਗੁਪਤਾ ਦੀ ਵਾਰੀ ਸੀ। ਉਨ੍ਹਾਂ ਨੇ ਸੱਤਿਆਰਥ ਪ੍ਰਕਾਸ਼ ਦੇ 14ਵੇਂ ਸਮੂਲਾਸ ਦੇ ਆਧਾਰ ਉੱਪਰ ਕੁਰਾਨ ਦੇ ਵਿਸ਼ੇ ਉੱਪਰ ਪ੍ਰਸ਼ਨ ਪੁੱਛਣੇ ਆਰੰਭ ਕਰ ਦਿੱਤੇ। ਮਜਹਬੀ ਮੁਸਲਮਾਨ ਦੇ ਹੋਸ਼ ਉੱਡ ਗਏ। ਉਸਨੇ ਪੁੱਛਿਆ ਕਿ ਇਹ ਸਭ ਆਪ ਨੂੰ ਕਿਸ ਨੇ ਦੱਸਿਆ ਹੈ। ਮੋਹਨ ਨੇ ਉਸਨੂੰ ਸੱਤਿਆਰਥ ਪ੍ਰਕਾਸ਼ ਦੇ ਦਰਸ਼ਨ ਕਰਵਾਏ। ਦੇਖਦਿਆਂ ਹੀ ਮਜਹਬੀ ਮੁਸਲਮਾਨ ਦੇ ਮੂੰਹ ਵਿੱਚੋਂ ਨਿਕਲਿਆ। ਇਸ ਕਿਤਾਬ ਨੇ ਤਾਂ ਸਾਡੇ ਸਾਰੇ ਮੰਨਸੂਬਿਆਂ ਤੇ ਪਾਣੀ ਫੇਰ ਕੇ ਰੱਖ ਦਿੱਤਾ ਹੈ। ਨਹੀਂ ਤਾਂ ਹੁਣ ਤੱਕ ਅਸੀਂ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾ ਚੁੱਕੇ ਹੁੰਦੇ। ਮੋਹਨ ਨੇ ਆਪਣੇ ਹਿਰਦੇ ਨਾਲ ਸਵਾਮੀ ਦਯਾਨੰਦ ਜੀ ਅਤੇ ਆਰਿਆ ਸਮਾਜ ਦਾ ਧੰਨਵਾਦ ਕੀਤਾ। ਭਾਰਤ ਵਾਪਿਸ ਆਕੇ ਉਹ ਸਦਾ ਦੇ ਲਈ ਆਰਿਆ ਸਮਾਜ ਨਾਲ ਜੁੜ ਗਏ ਅਤੇ ਆਰਿਆ ਸਮਾਜ ਦੇ ਸਮਰਪਿਤ ਮੈਂਬਰ ਵੀ ਬਣ ਗਏ।

(ਸੱਚੀ ਇਤਿਹਾਸਿਕ ਘਟਨਾ ਉੱਪਰ ਆਧਾਰਿਤ)

ਵੀਰ ਸਾਵਰਕਰ ਜੀ ਦੇ ਸ਼ਬਦਾਂ ਵਿੱਚ ਸਵਾਮੀ ਦਯਾਨੰਦ ਕ੍ਰਿਤ ਸੱਤਿਆਰਥ ਪ੍ਰਕਾਸ਼ ਨੇ ਹਿੰਦੂ ਜਾਤੀ ਦੀ ਠੰਡੀ ਪਈਆਂ ਰਗਾਂ ਵਿੱਚ ਉਸ਼ਨਤਾ ਦਾ ਸੰਚਾਰ ਕਰ ਦਿੱਤਾ।

ਜੇਕਰ ਸਾਰਾ ਹਿੰਦੂ ਸਮਾਜ ਸਵਾਮੀ ਦਯਾਨੰਦ ਕ੍ਰਿਤ ਸੱਤਿਆਰਥ ਪ੍ਰਕਾਸ਼ ਦੇ ਉਪਦੇਸ਼ ਨੂੰ ਮੰਨਣ ਲ਼ੱਗ ਜਾਏ ਤਾਂ ਹਿੰਦੂ (ਆਰਿਆ) ਜਾਤੀ ਸੰਸਾਰ ਵਿੱਚ ਫਿਰ ਤੋਂ ਵਿਸ਼ਵ ਗੁਰੂ ਬਣ ਜਾਏ।। ਓਮ।।

No comments:

Post a Comment